Thursday, January 09, 2014

ਹਲਕਾ ਆਤਮਾ ਨਗਰ ਅਤੇ ਦੱਖਣੀ ਦੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ

ਨੌਜਵਾਨਾਂ ਨੇ ਫੜੀ ਰਖਵਿੰਦਰ ਗਾਬੜੀਆ ਦੀ ਬਾਹ
ਲੁਧਿਆਣਾ, 8 ਜਨਵਰੀ 2014: (ਰਾਜੇਸ਼ ਮਿਸ਼ਰਾ//ਪੰਜਾਬ ਸਕਰੀਨ):
ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾ ਹੇਠ ਅਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਯੂਥ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਦਾ ਕੇਵਲ ਇੱਕੋ ਹੀ ਟੀਚਾ ਹੈ ਜਿਸ ਵਿੱਚ ਸਮਾਜ ਭਲਾਈ ਦੇ ਕੰਮ ਅਤੇ ਜ਼ਰੂਰਤਮੰਦਾਂ ਲੋਕਾਂ ਦੀ ਸੇਵਾ ਨੂੰ ਮੁੱਖ ਰੱਖਿਆ ਗਿਆ ਹੈ। ਇਸ ਲਈ ਸਾਡਾ ਅਤੇ ਸਾਡੀ ਟੀਮ ਦਾ ਮੁੱਖ ਮਕਸਦ ਸਿਰਫ ਆਮ ਲੋਕਾਂ ਦੀ ਸੇਵਾ ਕਰਨਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੌਮੀ ਜਰਨਲ ਸਕੱਤਰ ਅਤੇ ਕੌਸਲਰ ਰਖਵਿੰਦਰ ਸਿੰਘ ਗਾਬੜੀਆ ਨੇ ਵਿਧਾਨ ਇੱਕਠ ਨੂੰ ਸੰਬੋਧਨ ਕਰਦੇ ਕੀਤਾ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਲੁਧਿਆਣਾ ਵਿੱਚ ਯੂਥ ਅਕਾਲੀ ਦਲ ਦੇ ਹਰਿਆਵਲ ਦਸਤੇ ਦੀਆਂ ਗਤੀਵਿਧੀਆ ਨੂੰ ਨਵੇਕਲਾ ਰੂਪ ਦੇ ਦੇਵ ਲਈ ਵੱਡੇ ਪੱਧਰ ਤੇ ਸ਼ਹਿਰ ਦਾ ਨੌਜਵਾਨ ਯੂਥ ਅਕਾਲੀ ਦਲ ਨਾਲ ਜੁੜ ਰਿਹਾ ਹੈ। ਪੰਜਾਬ ਦੇ ਵਿਕਾਸ ਨੂੰ ਵੇਖ ਕੇ ਹੋਰਨਾਂ ਸਿਆਸੀ ਪਾਰਟੀਆਂ ਨੂੰ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਖਿਲਾਫ ਕੋਈ ਠੋਸ ਮੁੱਦਾ ਨਹੀਂ ਮਿਲ ਰਿਹਾ। ਇਹੀ ਕਾਰਣ ਹੈ ਕਿ ਯੂਥ ਅਕਾਲੀ ਦਲ ਦੇਸ਼ ਵਿੱਚ ਨੌਜਵਾਨਾਂ ਦੀ ਸਭ ਤੋਂ ਵੱਡੀ ਜੱਥੇਬੰਦੀ ਹੈ। ਇਸ ਮੌਕੇ ਤੇ ਵੱਡੇ ਪੱਧਰ ਤੇ ਵਿਧਾਨ ਸਭਾ ਹਲਕਾ ਆਤਮ ਨਗਰ ਅਤੇ ਦੱਖਣੀ ਦੇ ਆਗੂ ਕੰਵਰ ਰਾਜਬੀਰ ਸਿੰਘ, ਗੁਰਪ੍ਰੀਤ ਭੁਲਰ ਦੀ ਅਗਵਾਈ ਹੇਠ ਸੈਂਕੜੇ ਨੌਜਵਾਨਾਂ ਨੇ ਰਖਵਿੰਦਰ ਸਿੰਘ ਗਾਬੜੀਆ ਦੀ ਬਾਹ ਫੜੀ ਅਤੇ ਨਾਲ ਮਿਲ ਕੇ ਕੰਮ ਕਰਨ ਦਾ ਭਰੋਸ਼ਾ ਦਿੱਤਾ ਇਸ ਮੌਕੇ ਇਨ੍ਹਾਂ ਨੌਜਵਾਨਾਂ ਦਾ ਸਵਾਗਤ ਕਰਦਿਆਂ ਸ. ਗਾਬੜੀਆਂ ਨੇ ਕਿਹਾ ਕਿ ਨੌਜਵਾਨਾਂ ਦਾ ਪਿਆਰ ਅਤੇ ਸਹਿਯੋਗ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਉਹ ਹਰ ਸਮੇਂ ਯੂਥ ਵਰਗ ਨਾਲ ਚਟਾਨ ਦੀ ਤਰ੍ਹਾਂ ਖੜੇ ਰਹਿਣਗੇ। ਇਸ ਮੌਕੇ ਤੇ ਸਤਬੀਰ ਸਿੰਘ ਢੀਡਸ਼ਾ, ਰਾਜੇਸ਼ ਮਿਸ਼ਰਾ, ਕਪੀਲ ਕੁਮਾਰ, ਦੀਪ ਦਿਓ, ਵਿਜੇ ਸਰਪੰਚ, ਸ਼ਿਮਰਨ ਸਿੰਘ, ਜਤਿੰਦਰ ਸਿੰਘ, ਸੇਠੀ, ਬਲਜਿੰਦਰ ਸਿੰਘ ਪਰਮਾਰ, ਤਜਿੰਦਰ ਸਿੰਘ ਖਾਲਸਾ, ਪ੍ਰਦੀਪ ਸਿੰਗਲਾ, ਸਤਨਾਮ ਸਿੰਘ, ਵਿਨੋਦ ਕੁਮਾਰ, ਸੰਤੋਸ਼ ਪਾਠਕ, ਜਤਿੰਦਰ ਸਿੰਘ ਖਾਲਸਾ, ਅਰਵਿੰਦਰ ਸਿੰਘ ਰਿੰਕੂ, ਆਦਿ ਸ਼ਾਮਲ ਸਨ। 

No comments: