Sunday, December 22, 2013

ਲਗਾਤਾਰ ਭਖ ਰਿਹਾ ਹੈ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਅਰੰਭਿਆ ਸੰਘਰਸ਼

Sat, Dec 21, 2013 at 10:53 PM
ਦਿੱਲੀ ਦੇ ਵੀਰਾਂ ਵਲੋਂ ਸਾਥ ਦੇਣ ਲਈ ਧੰਨਵਾਦ: ਜਗਤਾਰ ਸਿੰਘ ਹਵਾਰਾ
ਨਵੀਂ ਦਿੱਲੀ 21 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੇ ਅਪਣੀ ਭੈਣ ਜੀ ਰਾਹੀ ਭੇਜੇ ਸੁਨੇਹੇ ਵਿਚ ਕਿਹਾ ਕਿ ਦਿੱਲੀ ਦੀ ਨੋਜੁਆਨ ਸਿੱਖ ਜੱਥੇਬੰਦੀ ਯੁਨਾਇਟਿਡ ਸਿੱਖ ਮਿਸ਼ਨ ਅਤੇ ਸਮੂਹ ਸੰਗਤਾਂ ਦਾ ਧੰਨਵਾਂਦ ਕਰਦੇ ਹਨ ਕਿ ਜਿਹੜੇ ਵੀਰ, ਭੈਣ, ਬਜੁਰਗ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਚਲਾਈ ਲਹਿਰ ਨੂੰ ਅਪਣੇ ਮੋਢੇ ਨਾਲ ਮੋਢਾ ਜੋੜ ਕੇ ਸਰਕਾਰ ਉਪਰ ਬੰਦੀ ਸਿੰਘਾਂ ਦੀ ਰਿਹਾਈ ਲਈ ਦਬਾਵ ਬਨਾਣ ਲਈ ਹਿੰਦੁਸਤਾਨ ਦੀ ਰਾਜਧਾਨੀ ਵਿਚ ਅਪਣਾ ਯੋਗਦਾਨ ਪਾ ਕੇ ਮੋਰਚੇ ਨੂੰ ਸਫਲਤਾ ਵਲ ਲੈ ਕੇ ਜਾ ਰਹੇ ਹਨ  ਅਸੀ ਸਮੂਹ ਤਿਹਾੜ ਜੇਲ੍ਹ ਵਿਚ ਬੰਦੀ ਸਿੰਘ ਹਾਰਦਿਕ ਧੰਨਵਾਦ ਕਰਦੇ ਹਾਂ । 
ਦਿੱਲੀ ਦੇ ਨੋਜੁਆਨ ਸਿੱਖ ਵੀਰਾਂ ਦੀ ਜੱਥੇਬੰਦੀ ਯੁਨਾਇਟਿਡ ਸਿੱਖ ਮਿਸ਼ਨ ਦਾ ਉਪਰਾਲਾ ਜੋ ਕਿ ਰਾਤ ਵੇਲੇ ਦਿੱਲੀ ਦੇ ਵੱਖ ਵੱਖ ਇਲਾਕਿਆ ਵਿਚ ਸ਼ਾਤੀ ਪੁਰਕ ਮੋਮਬਤੀ ਮਾਰਚ ਨਿਕਾਲ ਕੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਬਾਰੇ ਇਲਾਕੇ ਨਿਵਾਸੀਆਂ ਨੂੰ ਦਸੱਣਾਂ ਸਲਾਹੁਣ ਯੋਗ ਹੈ । ਕੂਝ ਵੀਰਾਂ ਵਲੋਂ ਹੁਣ ਗੁਰਦੁਆਰਾ ਛੋਟੇ ਸਾਹਿਬਜਾਦੇ ਫ਼ਤਹਿ ਨਗਰ ਵਿਖੇ ਰਖੀ ਭੂਖ ਹੜਤਾਲ ਦਾ ਉਪਰਾਲਾ ਵੀ ਸਲਾਹੁਣ ਯੋਗ ਹੈ । ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਵਲ ਸਰਕਾਰ ਜਲਦ ਧਿਆਨ ਨਹੀ ਦੇਦੀਂ ਤੇ ਸਾਨੂੰ ਸਾਰਿਆਂ ਨੂੰ ਆਪਸ ਵਿਚ ਮਿਲ ਬੈਠ ਕੇ ਅਗਲੀ ਰਣਨੀਤੀ ਬਨਾਉਣ ਵਲ ਵੀ ਧਿਆਨ ਦੇਣ ਦੀ ਸਖਤ ਜਰੂਰਤ ਹੈ। ਲਗਾਤਾਰ ਭਖ ਰਿਹਾ ਹੈ 

 

Related Links:


The forgotten fasts unto death in India


No comments: