Friday, December 27, 2013

ਆਨ ਲਾਈਨ ਮੀਡੀਆ ਦੀ ਇੱਕ ਜਰੂਰੀ ਮੀਟਿੰਗ 28 ਦਸੰਬਰ ਨੂੰ ਲੁਧਿਆਣਾ ਵਿੱਚ

OPEN ਸੰਸਥਾ ਦਾ ਵੀ ਰਸਮੀ ਐਲਾਨ-ਤੇ ਨਾਲ ਹੀ ਅਹੁਦੇਦਾਰਾਂ ਦੀ ਚੋਣ
ਗੁਰਨਾਮ ਸਿੰਘ ਅਕੀਦਾ
ਦੇਸ਼ ਇੱਕ ਵਾਰ ਫੇਰ ਖੜੋਤ ਵਾਲੀ ਹਾਲਤ ਵਿੱਚ ਸੀ। ਕਿਹੜੀ ਕੋਲਡ ਡ੍ਰਿੰਕ ਕੋਕਾ ਕੋਲਾ-ਪੈਪਸੀ, ਮਰਿੰਡਾ ਡਿਊ ਤੇ ਬਸ ਸ਼ਾਇਦ ਦੋ ਚਾਰ ਨਾਮ ਹੋਰ। ਇਸੇ ਤਰ੍ਹਾਂ ਰਾਜਨੀਤਿਕ ਪਾਰਟੀਆਂ ਦੇ ਮਾਮਲੇ 'ਚ ਹੋਇਆ---ਕਿਹੜੀ ਪਾਰਟੀ? ਕਾਂਗਰਸ, ਬੀਜੇਪੀ ਅਤੇ ਅਕਾਲੀ ਦਲ...! ਇਹੀ ਕੁਝ ਮੀਡੀਆ 'ਚ ਹੋਇਆ-ਰੇਡੀਓ--ਟੀਵੀ ਤੇ ਅਖਬਾਰਾਂ---ਗੱਲਾਂ ਹਰ ਪਾਸੇ ਤਕਰੀਬਨ ਓਹੀ। ਇੱਕ ਮਜਬੂਰੀ ਸੀ ਇਹੀ ਕੁਝ ਪੜ੍ਹਨਾ ਸੁਣਨਾ। ਲਿਖਣਾ ਤਾਂ ਆਮ ਬੰਦੇ ਲਈ ਦੂਰ ਦੀ ਗੱਲ ਹੋ ਗਈ ਕਿਓਂਕਿ ਉਸਨੂੰ ਏਨਾ ਉਲਝਾ ਗਿਆ ਦਾਲ ਰੋਟੀ ਦੇ ਚੱਕਰ ਵਿੱਚ ਕੀ ਉਸ ਨੂੰ ਸੋਣ ਅਤੇ ਨਹਾਉਣ ਲਈ ਵੀ ਸਮਾਂ ਨਹੀਂ ਸੀ ਮਿਲ ਰਿਹਾ।  ਆਨ ਲਾਈਨ ਮੀਡੀਆ ਨੇ ਇਸ ਖੜੋਤ ਨੂੰ ਤੋੜਿਆ। ਇਸ ਨਿਰਾਸ਼ਾ ਨੂੰ ਤੋੜਿਆ।  ਅੱਜ ਤਕਰੀਬਨ ਹਰ ਅਖਬਾਰ ਨੂੰ ਆਪਣੀ ਵੈਬ ਸਾਈਟ ਬਣਾਉਣੀ ਪਈ। ਰੇਡੀਓ ਅਤੇ ਟੀਵੀ ਚੈਨਲਾਂ ਨੂੰ ਵੀ ਇਸੇ ਰਸਤੇ ਤੁਰਨਾ ਪਿਆ ਅਤੇ ਹਰ ਮਹਿਕਮੇ ਅਤੇ ਸੰਸਥਾ ਨੂੰ ਵੀ ਇਹ ਸਾਰਾ ਕੁਝ ਜਰੂਰੀ ਮਹਿਸੂਸ ਹੋਇਆ। ਇਹ ਸਭਕੁਝ ਸੰਭਵ ਹੋ ਸਕਿਆ ਕਲਮ ਦੀ ਜੰਗ ਦੇ ਉਹਨਾਂ ਸਿਰਲਥ ਯੋਧਿਆਂ ਕਰਨ ਜਿਹੜੇ ਅਖਬਾਰਾਂ ਜਾਂ ਚੈਨਲਾਂ ਵਿੱਚ ਆਪਣੀਆਂ ਚੰਗੀਆਂ ਭਲੀਆਂ ਨੌਕਰੀਆਂ ਨੂੰ ਛੱਡ ਕੇ ਸਿਰਫ ਇਸ ਲਈ ਇਸ ਰਸਤੇ ਤੇ ਤੁਰ ਪਏ ਕਿਓਂਕਿ ਓਹ ਲੋਕਾਂ ਸਾਹਮਣੇ ਉਹੀ ਸਚ ਲਿਆਉਣ ਚਾਹੁੰਦੇ ਸਨ ਜਿਹੜਾ ਉਹਨਾਂ ਦੇਖਿਆ ਸੀ ਜਦਕਿ ਨੌਕਰੀਆਂ ਦੌਰਾਨ ਉਹਨਾਂ ਨੂੰ ਕਈ ਵਾਰ ਓਹ ਸਚ ਵੀ ਲਭ ਕੇ ਲਿਆਉਣ ਪੈਂਦਾ ਸੀ ਜਿਹੜਾ ਹੁੰਦਾ ਹੀ ਨਹੀਂ ਸੀ ਪਰ ਉਹਨਾਂ ਦੇ ਮਾਲਕਾਂ ਦੇ ਆਕਾ ਉੱਸੇ ਸਚ ਨੂੰ ਦੇਖਣਾ ਚਾਹੁੰਦੇ ਸਨ। ਸਚ ਅਤੇ ਹੱਕ ਦੀ ਇਸ ਜੰਗ ਲਈ ਇਹਨਾਂ ਯੋਧਿਆਂ ਨੇ ਲੱਗੀਆਂ ਲਗਾਈਆਂ ਨੌਕਰੀਆਂ ਨੂੰ ਲੱਤ ਮਾਰ ਦਿੱਤੀ। ਮੋਟੀਆਂ ਮੋਟੀਆਂ ਤਨਖਾਹਾਂ ਛੱਡ ਕੇ ਛੋਟੇ ਛੋਟੇ ਖਰਚਿਆਂ ਲੈ ਤੰਗ ਹੋਏ ਪਰ ਸੰਘਰਸ਼ ਨਹੀਂ ਛੱਡਿਆ।
ਅਸਲੀ ਸਚ ਦੀ ਇਸ ਜੰਗ ਨੂੰ ਸ਼ੁਰੂ ਕਰਨ ਵਾਲਿਆਂ ਦੀ ਚਰਚਾ ਕਾਫੀ ਲੰਮੀ ਹੋ ਸਕਦੀ ਹੈ ਇਸ ਲਈ ਫਿਰ ਕਦੇ ਸਹੀ ਫਿਲਹਾਲ ਗੱਲ ਕਰਦੇ ਹਾਂ ਉਸ ਆਯੋਜਨ ਦੀ ਜਿਹੜਾ ਪਟਿਆਲਾ 'ਚ ਰਹਿ ਰਹੇ ਕਲਮ ਦੇ ਜੁਝਾਰੂ ਅਤੇ ਅਸੂਲ ਪ੍ਰਸਤ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਦੇ ਉੱਦਮ ਉਪਰਾਲੇ ਨਾਲ ਲੁਧਿਆਣਾ ਵਿੱਚ 28 ਦਸੰਬਰ ਨੂੰ ਹੋ ਰਿਹਾ ਹੈ। ਸ਼੍ਰੀ ਅਕੀਦਾ ਨੇ ਦੱਸਿਆ ਕਿ ਆਨ ਲਾਈਨ ਮੀਡੀਆ ਦੀ ਇੱਕ ਜਰੂਰੀ ਮੀਟਿੰਗ 28 ਦਸੰਬਰ ਨੂੰ ਲੁਧਿਆਣਾ ਵਿੱਚ ਹੋ ਰਹੀ ਹੈ ਜਿਸ ਵਿੱਚ ਸ਼ਾਮਿਲ ਹੋਣ ਲਈ ਸਾਰਿਆਂ ਨੂੰ ਖੁੱਲਾ ਸੱਦਾ ਹੈ। ਉਹਨਾਂ ਦੱਸਿਆ ਕਿ ਸਾਰੇ ਆਨ ਲਾਈਨ ਮੀਡੀਆ ਵਿਚ ਕੰਮ ਕਰਦੇ ਮੁੱਖ ਸੰਪਾਦਕਾਂ, ਸੰਪਾਦਕਾਂ, ਉਪ ਸੰਪਾਦਕਾਂ, ਸਟਾਫ ਪੱਤਰਕਾਰਾਂ, ਪੱਤਰਕਾਰਾਂ ਨੂੰ ਬੇਨਤੀ ਹੈ ਕਿ ਜੋ 'ਓਪਨ' OPEN (Online Portal and Enhanced Network) ਬਣਾਈ ਜਾ ਰਹੀ ਹੈ ਉਸ ਦੀ ਜਰੂਰੀ ਮੀਟਿੰਗ ਹੋ ਰਹੀ ਹੈ। 
ਇਸ ਆਯੋਜਨ ਦਾ ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹੈ। ਮਿਤੀ : 28 ਦਸੰਬਰ 2013 ਸਮਾਂ : ਸਵੇਰੇ 11 ਵਜੇ ਸਥਾਨ : ਸਾਹਿਤ ਅਕਾਦਮੀ ਲੁਧਿਆਣਾ (ਪੰਜਾਬੀ ਭਵਨ) ਏਜੰਡਾ : ਇਸ ਮੀਟਿੰਗ ਵਿਚ ਪ੍ਰਧਾਨ, ਸੀ. ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਖਜਾਨਚੀ ਦੀ ਚੋਣ ਕੀਤੀ ਜਾਵੇਗੀ ਸੋ ਜੋ ਵੀ ਆਨ ਲਾਇਨ ਮੀਡੀਆ ਵਿਚ ਕੰਮ ਕਰਨ ਵਾਲੇ ਭਾਰਤ ਵਿਚ ਕਾਰਜ਼ਸ਼ੀਲ ਹਨ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਸਮੇਂ ਸਿਰ ਪੁਜ ਜਾਣ ਜੀ। ਕਿਉਂਕਿ ਜੋ ਆਨ ਲਾਈਨ ਮੀਡੀਆ ਵਿਚ ਕੰਮ ਕਰਨ ਵਾਲੇ ਵਿਦੇਸ਼ਾਂ ਵਿਚ ਕੰਮ ਕਰ ਰਹੇ ਹਨ ਅਤੇ ਭਾਰਤੀ ਸੰਵਿਧਾਨ ਨੂੰ ਮੰਨਦੇ ਹਨ ਉਹਨਾਂ ਨਾਲ ਆਨ ਲਾਈਨ ਗੱਲਬਾਤ ਕੀਤੀ ਜਾਵੇਗੀ। ਸੰਪਰਕ ਨੰਬਰ 8146001100 9417525762 9872700074    --ਰੈਕਟਰ ਕਥੂਰੀਆ 

No comments: