Saturday, November 30, 2013

ਜੀਨ ਪਰੀਵਰਤਿਤ ਫ਼ਸਲਾਂ ਦੀ ਹਕੀਕਤ

 Sat, Nov 30, 2013 at 5:03 PM
ਵਿਸਥਾਰ ਨਾਲ ਦੱਸਿਆ ਡਾਕਟਰ ਸੁਮਨ ਸਹਾਏ ਨੇ 
ਨਾਂ ਤਾਂ ਸਿਹਤ ਲਈ ਠੀਕ ਹਨ ਤੇ ਨਾਂ ਹੀ ਖ਼ੁਰਾਕ ਸੁਰੱਖਿਆ ਦੇ ਲਈ ਲਾਹੇਵੰਦ
ਲੁਧਿਆਣਾ: 30 ਨਵੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਜੀਨ ਪਰੀਵਰਤਿਤ ਫ਼ਸਲਾਂ (ਜੀ ਐਮ ਫ਼ਸਲਾਂ) ਨਾਂ ਤਾਂ ਸਿਹਤ ਲਈ ਠੀਕ ਹਨ ਤੇ ਨਾਂ ਹੀ ਖ਼ੁਰਾਕ ਸੁਰੱਖਿਆ ਦੇ ਲਈ ਲਾਹੇਵੰਦ ਹਨ। ਇਹਨਾ ਦੇ ਨਾਲ ਝਾੜ ਵੱਧ ਪੈਦਾ ਨਹੀਂ ਹੁੰਦਾ- ਬਲਕਿ ਇਹਨਾਂ ਦੇ ਕਾਰਨ ਇਸ ਕਿਸਮ ਦਾ ਭਖੜਾ ਪੈਦਾ ਹੁੰਦਾ ਹੈ ਜਿਸਦੀ ਸੰਭਾਲ ਕਰਨਾ ਅਸਾਨ ਨਹੀਂ ਹੈ। ਇਹ ਗੱਲ ਅੰਤਰਰਾਸ਼ਟ੍ਰੀ ਤੌਰ ਤੇ ਪ੍ਰਸਿੱਧੀ ਪ੍ਰਾਪਤ ਤੇ ਜੀਨ ਕੈੰਮਪੇਨ ਦੀ ਸੰਸਥਾਪਕ ਪਦਮ ਸ਼੍ਰੀ ਡਾ,ਸੁਮਨ ਸਹਾਏ ਨੇ ਭਾਰਤ ਜਨ ਗਿਆਨ ਵਿਗਿਆਨ ਜੱਥਾ ਵਲੋਂ ਵਿਗਿਆਨ ਸੁਸਾਇਟੀ ਅਤੇ ਸਾਇੰਸ ਸੁਸਾਇਟੀ ਨਾਲ ਮਿਲ ਕੇ ਪੰਜਾਬ ਰਾਜ ਸਾਇੰਸ ਅਤੇ ਤਕਨਾਲੋਜੀ ਕੌਂਸਲ ਦੇ ਸਹਿਯੋਗ ਦੇ ਨਾਲ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਕੀਤੇ ਸੈਮੀਨਾਰ ਵਿੱਚ ਬੋਲਦੇ ਹੋਏ ਕਹੀ। ਕੁਦਰਤ ਵਿੱਚ ਲੱਖਾਂ ਸਾਲਾਂ ਦੇ ਬਾਅਦ ਜੀਨ ਪਰੀਵਰਤਨ ਹੁੰਦੇ ਰਹੇ ਹਨ ਪਰ ਇਹ ਬਦਲਦੇ ਹਾਲਾਤਾਂ ਵਿੱਚ ਹੋਏ ਤੇ ਕੁਦਰਤ ਵਲੋਂ ਇਹਨਾਂ ਪਰੀਵਰਤਨਾ ਤੋਂ ਹੋਏ ਪਰਭਾਵਾਂ ਦੀ ਸੰਭਾਲ ਵੀ ਨਾਲ ਹੀ ਕੀਤੀ ਜਾਂਦੀ ਰਹੀ ਹੈ। ਪਰ ਮੱਨੁਖ ਦੁਆਰਾ ਇਹ ਪਰੀਵਰਤਨ ਕਰਨਾਂ ਖੁਰਾਕ ਦੇ ਲਈ ਖ਼ਤਰਿਆਂ ਤੋਂ ਭਰੇ ਹੋਏ ਹਨ ਤੇ ਕੁਦਰਤ ਨਾਲ ਖਿਲਵਾੜ ਹਨ। ਖੋਜਬੀਨ ਤੋਂ ਪਤਾ ਚਲਦਾ ਹੈ ਕਿ ਇਹ ਜੀਨ ਪਰੀਵਰਤਿਤ ਖ਼ੁਰਾਕ ਦੇ ਨਾਲ ਸਾਰੇ ਸਤਨਧਾਰੀ ਜੀਵਾਂ ਦੀ ਸਿਹਤ ਤੇ ਬੁਰਾ ਪਰਭਾਵ ਪੈਂਦਾ ਹੈ ਤਾਂ ਮੱਨੁਖੀ ਸਿਹਤ ਤੇ ਕਿਉਂ ਨਹੀਂ Î;ਵਸ ਇਹਨਾਂ ਫ਼ਸਲਾਂ ਦਾ ਲਾਭ ਕੇਵਲ ਮੌਨਸੈਂਟੋ ਵਰਗੀਆਂ ਕੰਪਨੀਆਂ ਨੂੰ ਉਹਨਾਂ ਦੇ ਮੁਨਾਫ਼ੇ ਦੇ ਲਈ ਹੁੰਦਾ ਹੈ। ਇਹਨਾਂ ਫ਼ਸਲਾਂ ਨੂੰ ਲੱਗਣ ਵਾਲੀਆਂ ਤੇ ਇਹਨਾਂ ਦੇ ਨਾਲ ਲੱਗਣ ਵਾਲੀਆਂ ਬੀਮਾਰੀਆਂ ਦਾ ਇਲਾਜ ਕੇਵਲ ਇਹਨਾਂ ਕੰਪਨੀਆਂ ਦੁਆਰਾ ਬਣਾਈਆਂ ਦਵਾਈਆਂ ਦੇ ਨਾਲ ਹੀ ਹੋ ਸਕਦਾ ਹੈ। ਸਾਡਾ ਕਿਸਾਨ ਆਪਣੇ ਬੀਜ ਪੈਦਾ ਕਰਦਾ ਹੈ। ਪਰ ਹੁਣ ਕਿਸਾਨਾਂ ਨੂੰ ਇਹਨਾਂ ਕੰਪਨੀਆਂ ਵਲੋਂ ਪੈਦਾ ਕੀਤੇ ਗਏ ਬੀਜ ਹੀ ਖਰੀਦਣੇ ਪੈਣਗੇ ਜਿਸਦੇ ਕਾਰਨ ਉਹ ਇਹਨਾਂ ਕੰਪਨੀਆਂ ਤੇ ਨਿਰਭਰ ਹੋ ਜਾਣਗੇ। ਇਸ ਤਰਾਂ ਇਹ ਕੰਪਨੀਆਂ ਦੋਹਰਾ ਮੁਨਾਫ਼ਾ ਕਮਾਉਣ ਦੀ ਲਾਲਸਾ ਵਿੱਚ ਹਨ।

ਜੱਥਾ ਦੇ ਸਕੱਤਰ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਡਾ ਰਾਜਿੰਦਰ ਪਾਲ ਸਿੰਘ ਔਲਖ ਨੇ ਆਰਗੈਨਿਕ ਖੇਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਇਸ ਨਾਲ ਸਾਨੂੰ ਸਿਹਤਮੰਦ ਖ਼ੁਰਾਕ ਮਿਲਦੀ ਹੈ। ਭਾਵੇਂ ਕੁਝ ਸਮਾਂ ਝਾੜ ਘੱਟ ਹੁੰਦਾ ਹੈ ਪਰ ੨-੩ ਸਾਲਾਂ ਬਾਅਦ ਇਹ ਪੂਰਾ ਹੋਜਾਂਦਾ ਹੈ। ਇਸਨੂੰ ਪ੍ਰੋਤਸਾਹਿਤ ਕਰਨ ਦੀ ਲੋੜ ਹੈ। ਕੀੜੇਮਾਰ ਦਵਾਈਆਂ ਦਵਾਈਆਂ ਦੇ ਬੇਲੋੜੇ ਪ੍ਰਯੋਗ ਕਰਕੇ ਸਾਡੀ ਸਿਹਤ ਤੇ ਬਹੁਤ ਮੰਦਾ ਪ੍ਰਭਾਵ ਪਿਆ ਹੈ।

ਜੱਥਾ ਦੇ ਜਨਰਲ ਸਕੱਤਰ ਡਾ ਅਰੁਣ ਮਿੱਤਰਾ ਨੇ ਕਿਹਾ ਕਿ ਬਹੁਤ ਸਾਰੇ ਪੱਛਮੀ ਦੇਸ਼ਾਂ ਵਿੱਚ ਜੀਨ ਖ਼ੁਰਾਕ ਤੇ ਵੱਖਰੇ ਕਿਸਮ ਦੇ ਲੇਬਲ ਲਗਾਏ ਜਾਂਦੇ ਹਨ। ਪਰ ਭਾਰਤ ਵਿੱਚ ਇਹ ਸੰਭਵ ਨਹੀਂ।ਇਹ ਜਰੂਰੀ ਹੈ ਕਿ ਸਾਨੂੰ ਸਭ ਨੂੰ ਕੌਮਾਂਤ੍ਰੀ ਤੌਰ ਤੇ ਕਿਸ ਕਿਸਮ ਦੀਆਂ ਸਾਜ਼ਸ਼ਾਂ ਚਲ ਰਹੀਆਂ ਹਨ ਬਾਰੇ ਜਾਣਕਾਰੀ ਹੋਏ। ਨਾਲ ਹੀ ਉਹਨਾਂ ਇਸ ਗੱਲ ਤੇ ਬੱਲ ਦਿੱਤਾ ਕਿ ਸਾਡੀਆਂ ਯੂਨੀਵਰਸਿਟੀਆਂ ਨੂੰ ਆਪਣੀਆਂ ਲੋੜਾਂ ਤੇ ਹਲਤਾਂ ਦੇ ਮੁਤਾਬਿਕ ਖੋਜਬੀਨ ਕਰਨੀ ਚਾਹੀਦੀ ਹੈ ਨਾਕਿ ਇਹਨਾਂ ਵਿਦੇਸ਼ੀ ਬਹੁਕੌਮੀ ਕੰਪਨੀਆਂ ਤੇ ਨਿਰਭਰ ਹੋਣਾ ਚਾਹੀਦਾ ਹੈ।

ਕਾਲਜ ਦੀ ਪਿੰ੍ਰਸੀਪਲ ਸ਼੍ਰੀਮਤੀ ਗੁਰਮਿੰਦਰ ਕੌਰ ਨੇ ਕਿਹਾ ਕਿ ਉਹਨਾਂ ਦੇ ਕਾਲਜ ਵਿੱਚ ਇਸ ਕਿਸਮ ਦੇ ਸੈਮੀਨਾਰ ਕੀਤੇ ਜਾਂਦੇ ਹਨ। ਇਹ ਵਿਦਿਆਰਥੀਆਂ ਦੇ ਲਈ ਬਹੁਤ ਲਾਭਦਾਇਕ ਹਨ ਅਤੇ ਨਵੇਂ ਅਜੋਕੇ ਵਿਸ਼ਆਿਂ ਬਾਰੇ ਜਾਣਕਾਰੀ ਜ਼ਰੂਰੀ ਹੈ।

ਸਾਇੰਸ ਸੁਸਾਇਟੀ ਅਤੇ ਵਿਗਿਆਨ ਸੁਸਾਇਟੀ ਦੀ ਸਕੱਤਰ ਡਾ ਮੰਜੂ ਸਾਹਨੀ ਨੇ ਬਾਹਰੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

ਜੱਥਾ ਦੇ ਪ੍ਰਧਾਨ ਮੇਜਰ ਸ਼ੇਰ ਸਿੰਘ ਔਲਖ ਨੇ ਕਿਹਾ ਕਿ ਜੱਥਾ ਇਸ ਗੱਲ ਨੂੰ ਆਮ ਨਾਗਰਿਕ ਤੱਕ ਲੈ ਕੇ ਜਾਏਗਾ। ਜੱਥਾ ਦੇ ਜੱਥੇਬੰਦਕ ਸਕੱਤਰ ਐਮ ਐਸ ਭਾਟੀਆ ਨੇ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਨਗੇ ਕਿ ਬਿਨਾਂ ਭਰਪੂਰ ਖੋਜਬੀਨ ਦੇ ਜੀ ਐਮ ਫ਼ਸਲਾ ਨੂੰ ਪਰਚਾਰਿਆ ਨਾਂਂ ਜਾਏ।

ਕਾਲਿਜ ਦੇ ਵਿਦਿਆਥੀਆਂ ਨੇ ਬੜੇ ਸੁੱਚਜੇ ਢੰਗ ਨਾਲ ਮੰਚ ਸੰਚਾਲਨ ਕੀਤਾ।

No comments: