Saturday, November 30, 2013

ਪਹਿਲ ਕਦਮੀ ਨਹੀ ਕਰ ਸਕਦੇ ਤਾਂ ਤਖਤਾਂ ਤੇ ਬੈਠਣ ਦਾ ਕੋਈ ਅਧਿਕਾਰ ਨਹੀ

Parvinder Singh Khalsa
• ਪੰਥਕ ਜਥੇਬੰਦੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਭੂਮਿਕਾ ਤੇ ਸ਼ੱਕ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਜੱਥੇਦਾਰ ਆਪਣੀ ਜਿੰਮੇਵਾਰੀ ਪ੍ਰਤੀ ਅਵੇਸਲੇ ਹਨ, ਜੇ ਸਿੱਖ ਨੌਜਵਾਨਾਂ ਨੂੰ ਇਨਸਾਫ ਦਵਾਉਣ ਵਿੱਚ ਪਹਿਲ ਕਦਮੀਨਹੀ ਕਰ ਸਕਦੇ ਤਾਂ ਤਖਤਾਂ ਤੇ ਬੈਠਣ ਦਾ ਕੋਈ ਅਧਿਕਾਰ ਨਹੀ ਰੱਖਦੇ| 
• ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਇਸ ਬਿਆਨ ਦਾ ਖੰਡਨ ਕੀਤਾ ਕਿ ਉਹਨ੍ਹਾਂ ਨੂੰ ਭੁੱਖ ਹੜਤਾਲ ਤੇ ਬੈਠਣ ਤੋ ਪਹਿਲਾਂ ਸੰਪਰਕ ਨਹੀ ਕੀਤਾ, ਖਾਲਸਾ ਨੇ ਕਿਹਾ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਪਹਿਲਾਂ ਹੀ ਮੰਗ ਪੱਤਰ ਦੇ ਚੁੱਕੇ ਹਨ| ਜਦੋਂ ਉਹਨ੍ਹਾਂ ਕੋਈ ਕਾਰਵਾਈ ਨਾ ਕੀਤੀ ਤਾਂ ਮੈਨੂੰ ਮਜਬੂਰ ਹੋ ਕੇ ਭੁੱਖ-ਹੜਤਾਲ ਤੇ ਬੈਠਣਾ ਪਿਆ|
ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੁਰਦੁਆਰਾ ਅੰਬ ਸਾਹਿਬ, ਫੇਸ-8 ਮੋਹਾਲੀ (ਅਜੀਤਗੜ੍ਹ) 
ਵਿਖੇ 14 ਨਵੰਬਰ ਤੋ ਮਰਨ ਵਰਤ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਅਤੇ ਸਮੂਹ ਪੰਥਕ ਜਥੇਬੰਦੀਆਂ ਨੇ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਤੋ ਮੰਗ ਕੀਤੀ ਹੈ ਕਿ ਜਿਹੜੇ ਨੌਜਵਾਨ ਅਦਾਲਤਾਂ ਦੇਦਿੱਤੇ ਫੈਸਲੇ ਅਨੁਸਾਰ ਉਮਰ ਕੈਦ ਦੀ ਸਜਾ ਵੀ ਭੁਗਤ ਚੁੱਕੇ ਹਨ, ਪਰ ਹਾਲੇਂ ਵੀ ਰਿਹਾਅ ਨਹੀ ਕੀਤੇ ਗਏ ਉਹਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ| ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ ਬੁੜੈਲ੍ਹ ਜੇਲ੍ਹ ਚੰਡੀਗੜ੍ਹ ਵਿੱਚ ਬੀਤੇ 18 ਸਾਲ ਤੋ ਬੰਦ ਹਨ ਜਦੋ ਕਿ ਉਮਰ ਕੈਦ ਦੀ ਸਜਾ ਵੱਧ ਤੋ ਵੱਧ 14 ਸਾਲ ਬਣਦੀ ਹੈ| ਇਸੇ ਤਰ੍ਹਾਂ ਭਾਈ ਲਾਲ ਸਿੰਘ, ਭਾਈ ਸਵਰਣ ਸਿੰਘ ਜੋ ਨਾਭਾ ਜੇਲ੍ਹ ਵਿੱਚ ਬੀਤੇ 22 ਸਾਲ ਤੋ ਬੰਦ ਹਨ| ਉਹਨ੍ਹਾਂ ਦੀ ਵੀ ਉਮਰ ਕੈਦ ਦੀ ਸਜਾ ਤੋ 8 ਸਾਲ ਵੱਧ ਹੋ ਚੁੱਕੇ ਹਨ ਇਹ ਸਿੰਘ ਗੈਰ-ਕਾਨੂੰਨੀ ਹਿਰਾਸਤ ਵਿੱਚ ਹਨ ਇਹਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ| ਅੱਜ 16ਵੇਂ ਦਿਨ ਵਿਸ਼ੇਸ਼ ਤੌਰ ਤੇ ਪ੍ਰੈੱਸ ਕਾਨਫਰੰਸ ਮੌਕੇ ਸਰਕਾਰ ਤੋ ਮੰਗ ਕਰਦਿਆਂ ਆਲ ਇੰਡੀਆਂ ਸਿੱਖ ਸਟੂਡੈਂਟ ਫੰਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਪ੍ਰੋ: ਦਰਸ਼ਨ ਸਿੰਘ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸ੍ਰ: ਗੁਰਤੇਜ ਸਿੰਘ ਸਾਬਕਾ ਆਈ.ਏ.ਐਸ (ਸਿੱਖ ਸਕਾਂਲਰ), ਪ੍ਰਧਾਨ ਗੁਰੂ ਗ੍ਰੰਥ ਦਾ ਖਾਲਸਾ ਪੰਥ, ਸ੍ਰ: ਅਮਰਜੀਤ ਸਿੰਘ ਚੰਡੀਗੜ੍ਹ, ਸ੍ਰ: ਪ੍ਰਭਦੀਪ ਸਿੰਘ ਯੂ.ਕੇ, ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ, ਮੁੱਖ ਸੰਪਾਦਕ ਸ਼੍ਰੋਮਣੀ ਗੁਰਮਿਤ ਚੇਤਨਾ, ਚੰਡੀਗੜ੍ਹ ਗੁਰਦੁਆਰਾ ਪ੍ਰਬੰਧਕ ਸੰਗਠਨ ਵੱਲੋਂ ਸ੍ਰ: ਭਜਨ ਸਿੰਘ ਸ਼ੇਰਗਿੱਲ, ਭਾਈ ਅਮਰ ਸਿੰਘ, ਭਾਈ ਨਾਇਬ ਸਿੰਘ, ਸ੍ਰ: ਹਰਜੀਤ ਸਿੰਘ, ਸ੍ਰ: ਜਸਵੰਤ ਸਿੰਘ, ਸ੍ਰ: ਸੁਖਬੀਰ ਸਿੰਘ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ੍ਰ: ਰਣਜੀਤ ਸਿੰਘ ਸੰਘੇੜਾ, ਸ੍ਰ: ਮਨਜੀਤ ਸਿੰਘ, ਡਾ: ਪ੍ਰੇਮਜੀਤ ਸਿੰਘ, ਸਿੱਖ ਨਾਰੀ ਮੰਚ ਵੱਲੋਂ ਬੀਬੀ ਬਲਵੀਰ ਕੌਰ ਖਾਲਸਾ, ਜੱਥੇਦਾਰ ਗੁਰਨਾਮ ਸਿੰਘ ਸੰਧੂ, ਭਾਈ ਕੰਵਰ ਸਿੰਘ ਧਾਮੀ, ਬੀਬੀ ਕਸ਼ਮੀਰ ਕੌਰ, ਅਖੰਡ ਕੀਰਤਨੀ ਜਥੇ ਵੱਲੋਂ ਆਰ.ਪੀ ਸਿੰਘ, ਜਸਵਿੰਦਰ ਸਿੰਘ ਬਰਾੜ, ਭਾਈ ਮੋਹਕਮ ਸਿੰਘ, ਬਾਪੂ ਸੂਰਤ ਸਿੰਘ, ਅੰਮ੍ਰਿਤਪਾਲ ਸਿੰਘ,ਰਜਿੰਦਰ ਸਿੰਘ, ਹਰਪਾਲ ਸਿੰਘ ਚੀਮਾ ਪੰਚ ਪ੍ਰਧਾਨੀ, ਬੀਬੀ ਪ੍ਰੀਤਮ ਕੌਰ, ਸਤਨਾਮ ਸਿੰਘ ਪਾਓੁਂਟਾ ਸਾਹਿਬ, ਹਰਿੰਦਰ ਸਿੰਘ ਜਲਾਲਾਬਾਦ ਨੇ ਮੰਗ ਕੀਤੀ ਹੈ ਕਿ ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤਸਿੰਘ, ਭਾਈ ਲਾਲ ਸਿੰਘ, ਬੀਬੀ ਮਨਜੀਤ ਕੌਰ, ਬੀਬੀ ਕੁਲਵੀਰ ਕੌਰ ਧਾਮੀ, ਭਾਈ ਸਵਰਣ ਸਿੰਘ ਆਦਿ ਸਿੰਘਾਂ ਨੂੰ ਫੌਰੀ ਤੌਰ ਤੇ ਰਿਹਾਅ ਕੀਤਾ ਜਾਵੇ ਕਿਉਂਕਿ ਇਹ ਸਭ ਉਮਰ ਕੈਦ ਦੀਆਂ ਸਜਾਵਾਂ ਕਾਫੀ ਦੇਰ ਤੋ ਪੂਰੀਆ ਕਰ ਇਸ ਮੌਕੇ ਸਮੂਹ ਪੰਥਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਪੁਲਿਸ ਵੱਲੋਂ ਝੂਠੀਆਂ ਕਹਾਣੀਆਂ ਬਣਾ ਕੇ ਜੇਲ੍ਹਾਂ ਵਿੱਚ ਬੰਦ ਕੀਤੇ ਸਾਰੇ ਸਿੰਘਾਂ ਦੇ ਕੇਸਾਂ ਵਿੱਚ ਮੁੜ ਤੋ ਜਾਂਚ-ਪੜਤਾਲ ਕੀਤੀ ਜਾਵੇ ਅਤੇਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖੇ, ਸਿੱਖ ਨੌਜਵਾਨਾਂ ਦੀ ਰਿਹਾਈ ਯਕੀਨੀ ਬਣਾਈ ਜਾਵੇ| ਇੱਕ ਹੋਰ ਮਤੇ ਵਿੱਚ ਗੱਲ ਕਰਦਿਆਂ ਕਰਨੈਲ ਸਿੰਘ ਪੀਰ ਮੁਹੰਮਦ, ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ, ਆਰ.ਪੀ.ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਜਿਹੜੇ ਸਿੱਖ ਨੌਜਵਾਨ ਬੀਤੇ 15 ਸਾਲ ਤੋ ਵੱਖ-ਵੱਖ ਝੂਠੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ| ਉਹਨ੍ਹਾਂ ਨੂੰ ਕਾਨੂੰਨ ਅਨੁਸਾਰ ਰਿਹਾਅ ਕੀਤਾ ਜਾ ਸਕਦਾ ਹੈ| ਕਿਉਂਕਿ ਉਹਨ੍ਹਾਂ ਦੇ ਹਾਲੇਂ ਤੀਕ ਅਦਾਲਤ ਵੱਲੋਂ ਕੋਈ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਹਾਲਤ ਦਿਨ-ਬਾ-ਦਿਨ ਚਿੰਤਾਜਨਕ ਹੁੰਦੀ ਜਾ ਰਹੀ ਹੈ| ਭਾਈ ਖਾਲਸਾ ਨੇ ਕਿਹਾ ਕਿ ਉਹ ਅਰਦਾਸ ਤੋ ਪਿੱਛੇ ਨਹੀ ਹਟਣਗੇ| ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀ ਮੰਨਦੀ ਤਾਂ ਮੈਂ ਸ਼ਹੀਦੀ ਪ੍ਰਾਪਤ ਕਰਾਂਗਾ| ਉਹਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਇਸ ਬਿਆਨ ਦਾ ਖੰਡਨ ਕੀਤਾ ਕਿ ਉਹਨ੍ਹਾਂ ਨੂੰ ਭੁੱਖ ਹੜਤਾਲ ਤੇ ਬੈਠਣ ਤੋ ਪਹਿਲਾਂ ਸੰਪਰਕ ਨਹੀ ਕੀਤਾ, ਖਾਲਸਾ ਨੇ ਕਿਹਾ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਪਹਿਲਾਂ ਹੀ ਮੰਗ ਪੱਤਰ ਦੇ ਚੁੱਕੇ ਹਨ| ਜਦੋਂ ਉਹਨ੍ਹਾਂ ਕੋਈ ਕਾਰਵਾਈ ਨਾ ਕੀਤੀ ਤਾਂ ਮੈਨੂੰ ਮਜਬੂਰ ਹੋ ਕੇ ਭੁੱਖ-ਹੜਤਾਲ ਤੇ ਬੈਠਣਾ ਪਿਆ| ਸਮੂਹ ਪੰਥਕ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਦੱਸਿਆਂ ਕਿ ਗੁਰਦੁਆਰਾ ਅੰਬ ਸਾਹਿਬ ਵਿਖੇ ਪ੍ਰਬੰਧਕਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਨਾ ਰੱਖਣ ਕਰਕੇਂ ਸਿੱਖ ਸੰਗਤਾਂ ਨੇ ਅਖੰਡ ਜਾਪ ਦੀ ਲੜੀ ਸ਼ੁਰੂ ਕਰ ਦਿੱਤੀ ਹੈ| ਜੋ ਮਿਸ਼ਨ ਦੀ ਪੂਰਤੀ ਤੱਕ ਜਾਰੀ ਰਹੇਗੀ| 

ਪੰਥਕ ਜਥੇਬੰਦੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਭੂਮਿਕਾ ਤੇ ਸ਼ੱਕ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਜੱਥੇਦਾਰ ਆਪਣੀ ਜਿੰਮੇਵਾਰੀ ਪ੍ਰਤੀ ਅਵੇਸਲੇ ਹਨ, ਜੇ ਸਿੱਖ ਨੌਜਵਾਨਾਂ ਨੂੰ ਇਨਸਾਫ ਦਵਾਉਣ ਵਿੱਚ ਪਹਿਲ ਕਦਮੀਨਹੀ ਕਰ ਸਕਦੇ ਤਾਂ ਤਖਤਾਂ ਤੇ ਬੈਠਣ ਦਾ ਕੋਈ ਅਧਿਕਾਰ ਨਹੀ ਰੱਖਦੇ| 

ਜਾਰੀ ਕਰਤਾ:- ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ,

No comments: