Friday, November 29, 2013

ਮਾਮਲਾ ਜਸਵੀਰ ਸਿੰਘ ਗਰੇਵਾਲ ਦੇ ਬਿਆਨ ਦਾ

Fri, Nov 29, 2013 at 3:24 PM
ਜਸਵੀਰ ਸਿੰਘ ਨੂੰ ਕਿਸੇ ਨੇ ਵੀ ਫਾਊਡੇਸ਼ਨ ਦਾ ਚੇਅਰਮੈਨ ਨਹੀ ਐਲਾਨਿਆ
ਪ੍ਰੋ: ਮੋਹਨ ਸਿੰਘ ਮੈਮੋਰੀਅਨ ਫਾਊਡੇਸ਼ਨ ਨੇ ਬਿਆਨ ਨੂੰ ਗੁਮਰਾਹਕੁੰਨ ਦਸਦਿਆਂ ਕੀਤਾ ਰੱਦ
ਜਸਵੀਰ ਸਿੰਘ ਦੇ ਬਿਆਨ ਆਪਹੁਦਰੇ ਤੇ ਬਚਕਾਨਾ-ਗਰੇਵਾਲ, ਗਿੱਲ
ਲੁਧਿਆਣਾ 29 ਨਵੰਬਰ 2013: (*ਪ੍ਰਗਟ ਸਿੰਘ ਗਰੇਵਾਲ//ਪੰਜਾਬ ਸਕਰੀਨ) ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਦੇ ਪ੍ਰਧਾਨ ਪ੍ਰਗਟ ਸਿੰਘ ਗਰੇਵਾਲ, ਸਕੱਤਰ ਜਨ ਗੁਰਭਜਨ ਸਿੰਘ ਗਿੱਲ, ਮੀਤ ਪ੍ਰਧਾਨ ਗੁਰਨਾਮ ਸਿੰਘ ਧਾਲੀਵਾਲ, ਜਨਰਲ ਸਕੱਤਰ ਸਾਧੂ ਸਿੰਘ ਗਰੇਵਾਲ, ਸਕੱਤਰ ਡਾ ਨਿਰਮਲ ਜੌੜਾ, ਹਰਦਿਆਲ ਸਿੰਘ ਅਮਨ ਅਤੇ ਦਲਜੀਤ ਬਾਗੀ ਨੇ ਜਸਵੀਰ ਸਿੰਘ ਗਰੇਵਾਲ ਵਲੋ ਕੀਤਾ ਜਾ ਰਹੇ ਝੂਠੇ ਦਾਅਵਿਆ ਤੇ ਬਿਆਨਾਂ ਨੂੰ ਰੱਦ ਕਰਦਿਆ ਕਿਹਾ ਕਿ ਉਸਨੂੰ ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਦਾ ਚੇਅਰਮੈਨ ਨਿਯੁਕਤ ਨਹੀ ਕੀਤਾ ਗਿਆ। ਉਸਦੀਆਂ ਕਾਰਵਾਈਆਂ ਗੁਮਰਾਹ ਕੁੰਨ ਤੇ ਬਚਕਾਨਾ ਹਨ ਅਤੇ ਉਸਨੂੰ ਅਜਿਹੇ ਆਪ ਹੁਦਰੇ ਬਿਆਨ ਜਾਰੀ ਕਰਨ ਤੋ ਰੁਕਣਾ ਚਾਹੀਦਾ ਹਾਂ। 
ਉਹਨਾ ਨੇ ਇਹ ਵੀ ਐਲਾਨ ਕੀਤਾ  ਕਿ ਅਗਲਾ 36ਵਾਂ ਪ੍ਰੋ: ਮੋਹਨ ਸਿੰਘ ਮੇਲਾ ਅਕਤੂਬਰ 2014 ਵਿੱਚ ਲੁਧਿਆਣਾ ਵਿਖੇ ਲਗਾਇਆ ਜਾਵੇਗਾ। ਉਹਨਾ ਨੇ ਇਹ ਵੀ ਦੱਸਿਆ ਕਿ ਇਸ ਵਾਰ 35ਵਾਂ ਮੇਲਾ ਵੀ ਲੁਧਿਆਣਾ ਵਿਖੇ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਪਰ ਜਸਵੀਰ ਸਿੰਘ ਦੇ ਵਾਰ ਵਾਰ ਸ: ਜਗਦੇਵ ਸਿੰਘ ਜੱਸੋਵਾਲ ਬਾਨੀ ਚੇਅਰਮੈਨ ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਨੂੰ ਮਜਬੂਰ ਕੀਤਾ ਤੇ ਕਿਹਾ ਕਿ ਮੇਰੇ ਤੋ 2011 ਦੇ ਮੇਲੇ ਵਿੱਚ ਕਮੀਆਂ ਰਹਿ ਗਈਆਂ ਸਨ ਉਹਨਾਂ ਨੂੰ ਦੂਰ ਕਰਨ ਲਈ ਮੈ ਇੱਕ ਮੇਲਾ ਹੋਰ ਬਠਿੰਡਾ ਵਿਖੇ ਲਗਾਉਣਾ ਚਾਹੁੰਦਾ ਹਾਂ। 
ਉਹਨਾ ਨੇ ਮੇਲੇ ਵਿੱਚ ਸਹਿਯੋਗ ਲਈ ਗੁਰੂ ਕਾਸੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਚੇਅਰਮੈਨ ਸ: ਗੁਰਲਾਭ ਸਿੰਘ, ਚਾਂਸਲਰ ਡਾ ਜਸਮੇਲ ਸਿੰਘ ਧਾਲੀਵਾਲ, ਵਾਈਸ ਚਾਂਸਲਰ ਨਛੱਤਰ ਸਿੰਘ ਮੱਲੀ ਅਤੇ ਬਾਬਾ ਫਰੀਦ ਇਨਸਟੀਚਿਊਟ ਦੇ ਚੇਅਰਮੈਨ ਧਾਲੀਵਾਲ ਸਾਹਿਬ, ਉਪ ਚੇਅਰਮੈਨ ਸਰਦੂਲ ਸਿੰਘ ਗਰੇਵਾਲ, ਮੁੱਖ ਮੇਲਾ ਪ੍ਰਬੰਧਕ ਜਗਮੋਹਨ ਸਿੰਘ ਮੱਕੜ, ਬੰਤ ਸਿੰਘ ਢਿਲੋ, ਹਰਵਿੰਦਰ ਸਿੰਘ ਖਾਲਸਾ, ਗੁਰਚਰਨ ਸਿੰਘ ਸਿੱਧੂ, ਸਿਵਰਾਜ ਸਿੰਘ ਸੰਧੂ, ਸੰਦੀਪ ਖਿਆਲਾ, ਹਰਦੀਪ ਗਰੇਵਾਲ, ਸ: ਰਜਿੰਦਰ ਸਿੰਘ ਮੱਕੜ, ਜਸਵਿੰਦਰ ਸਿੰਘ ਜੱਸਾ ਤੇ ਸਮੂਹ ਕਲਾਕਾਰਾਂ ਕੰਵਰ ਗਰੇਵਾਲ, ਮਨਦੀਪ ਕੌਰ ਮਾਛੀਵਾੜਾ, ਰਣਜੀਤ ਕੌਰ, ਗੁਰਵਿੰਦਰ ਬਰਾੜ, ਰਵਿੰਦਰ ਗਰੇਵਾਲ, ਹਰਜੀਤ ਹਰਮਨ, ਸੁਖਵਿੰਦਰ ਸੁੱਖੀ ਤੇ ਹੋਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਮੇਲੇ ਕਲਾਕਾਰਾਂ, ਸਾਹਿਤਕਾਰਾਂ, ਲਿਖਾਰੀਆਂ ਤੇ ਸ਼ਿਲਪਕਾਰਾਂ ਦੀਆਂ ਕਲਾਕਿਰਤਾ ਦੀਆਂ ਨੁਮਾਇਸ਼ਾ ਤੇ ਪੇਸ਼ਕਾਰੀਆਂ ਨਾਲ ਹੀ ਸੋਭਦੇ ਹਨ। ਉਹਨਾ ਮੇਲੇ ਵਿੱਚ ਪ੍ਰਦਰਸ਼ਨੀਆਂ ਲਗਾਉਣ ਵਾਲਿਆ ਦੀ ਸ਼ਲਾਘਾ ਕਰਦਿਆ ਵਿਸ਼ੇਸ਼ ਧੰਨਵਾਦ ਕੀਤਾ। ਉਹਨਾ ਮੇਲੇ ਵਿੱਚ ਪ੍ਰਬੰਧਾ ਦੀ ਘਾਟ ਕਰਕੇ ਪੱਤਰਕਾਰਾਂ, ਦੂਰਦਰਸ਼ਨ ਟੀਮ ਅਤੇ ਦਰਸ਼ਕਾਂ ਨੂੰ ਹੋਈ ਪ੍ਰੇਸ਼ਾਨੀ ਲਈ ਦੁੱਖ ਪ੍ਰਗਟ ਕਰਦਿਆ ਆਪਣੇ ਵੱਲੋ ਮੁਆਫੀ ਮੰਗੀ ਤੇ ਅੱਗੋ ਲਈ ਫਾਊਡੇਸ਼ਨ ਦਾ ਸਹਿਯੋਗ ਕਰਨ ਲਈ ਅਪੀਲ ਕੀਤੀ 
*ਪ੍ਰਗਟ ਸਿੰਘ ਗਰੇਵਾਲ ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਦੇ ਪ੍ਰਧਾਨ  ਹਨ ਅਤੇ ਉਹਨਾਂ ਦਾ ਮੋਬਾਈਲ ਨੰਬਰ ਹੈ: 98768-78970

No comments: