ਦਲਜੀਤ ਸਿੰਘ ਨੇ ਦੱਸਿਆ - ਐਲੇਕਸ ਹੇਲੀ ਦਾ ਅਮਰੀਕਨ ਨਾਵਲ 'ਰੂਟਸ' 1977 ਵਿਚ ਛਪਿਆ। ਉਸ ਨਾਵਲ ਦੀ ਮੂਵੀ ਵੀ ਬਣੀ। ਨਾਵਲ ਦੀ ਸਮੱਗਰੀ ਕਾਲੇ ਬੰਦੇ 'ਕੂੰਤਾ ਕਿੰਤੇ' ਦੀ ਸੱਤ ਪੁਸ਼ਤਾਂ ਦੀ ਦੁੱਖ ਭਰੀ ਕਹਾਣੀ ਪੇਸ਼ ਕਰਦੀ ਹੈ। ਨਾਵਲ ਅਤੇ ਮੂਵੀ ਦੇ ਪ੍ਰਤੀਕਰਮ ਵਿਚ ਕਾਲੇ-ਗੋਰਿਆਂ ਅੰਦਰ ਸਥਿਤੀ ਟਕਰਾਅ ਦੀ ਹੱਦ ਤੱਕ ਚਲੀ ਗਈ ਸੀ।ਮੇਰੇ ਬੇਟੇ ਨੂੰ ਇਹ ਨਾਵਲ ਚੰਗਾ ਲੱਗਿਆ ਅਤੇ ਉਸਨੇ ਮੈਂਨੂੰ ਇੰਡੀਆ ਭੇਜ ਦਿੱਤਾ, 1980 ਵਿਚ। ਇਹ ਨਾਵਲ ਪੜ੍ਹ ਕੇ ਮੈਂ ਬਹੁਤ ਪ੍ਰਭਾਵਿਤ ਹੋਇਆ। ਨਾਵਲ ਦੇ ਵਿਸ਼ੇ-ਵਸਤੂ ਦੀ ਤਰਕ ਮੂਲਕ ਵਿਲੱਖਣਤਾ ਨੇ ਮੇਰੇ ਅੰਦਰ ਇਸ ਨੂੰ ਪੰਜਾਬੀ ਵਿਚ ਉਲੱਥਾ ਕਰਨ ਦੀ ਲਗਨ ਪੈਦਾ ਕੀਤੀ। 1981 ਵਿਚ ਮੈਂ ਇਸ ਦਾ ਅਨੁਵਾਦ ਸ਼ੁਰੂ ਕੀਤਾ। ਉਸ ਸਮੇਂ ਪਤਨੀ ਕਲਾਟ ਕਾਰਨ ਸਖ਼ਤ ਬੀਮਾਰ ਸੀ। ਮੰਜੇ 'ਤੇ ਹੀ ਪਈ ਰਹਿੰਦੀ ਸੀ। ਮੈਂ ਇਕ ਸਫ਼ਾ ਉਲੱਥਾ ਕਰਕੇ ਉਸਨੂੰ ਸੁਣਾਉਂਦਾ ਤਾਂ ਉਸ ਨੇ ਬਹੁਤ ਖ਼ੁਸ਼ ਹੋਣਾ। ਫਿਰ ਪਤਾ ਲੱਗਿਆ ਕਿ ਇਸ ਦੀ ਛਪਾਈ 'ਤੇ 40 ਹਜ਼ਾਰ ਲੱਗਣਗੇ। 'ਪੱਲੇ ਨਹੀਂ ਧੇਲਾ - ਕਰਦੀ ਮੇਲਾ ਮੇਲਾ।' ਬੱਸ ਮੈਂ ਉਲੱਥਾ ਛੱਡ ਦਿੱਤਾ। 1994 ਵਿਚ ਕੈਨੇਡਾ ਆ ਕੇ ਦੋ ਕਿਤਾਬਾਂ ('ਮਨੁੱਖੀ ਪ੍ਰਾਪਤੀ ਦੇ ਸਿਖਰ' ਅਤੇ 'ਸੱਚ ਦੀ ਭਾਲ') ਪ੍ਰਕਾਸ਼ਿਤ ਕੀਤੀਆਂ। 1998 ਵਿਚ ਪਤਨੀ ਦੇ ਚਲਾਣੇ ਪਿੱਛੋਂ ਦਿਲ ਨੇ ਚਾਹਿਆ ਕਿ ਪਤਨੀ ਦੀ ਇੱਛਾ ਪੂਰੀ ਕੀਤੀ ਜਾਵੇ। ਸ਼ੌਕ ਸੀ, ਚਾਹ ਸੀ ਅਤੇ ਮੂਕ ਵਾਇਦਾ ਸੀ 'ਕਿਸੇ' ਨਾਲ। ਕਰੀਬ ਢਾਈ ਸਾਲ ਵਿਚ ਕੰਮ ਸਿਰੇ ਚਾੜ੍ਹ ਦਿੱਤਾ। ਮੈਨੂੰ ਲੱਗਿਆ ਜਿਵੇਂ ਕੀੜੀ ਨੇ ਪਹਾੜ ਸਰ ਕਰ ਲਿਆ ਹੋਵੇ।
'ਰੂਟਸ' ਨਾਵਲ ਦੀ ਪੜ੍ਹਤ ਦਾ ਅਨੁਭਵ ਦਲਜੀਤ ਸਿੰਘ ਨਾਲ ਸਾਂਝਾ ਕਰਦੇ ਹੋਏ ਮੈਂ ਕਿਹਾ - ਦਲਜੀਤ ਸਿੰਘ ਜੀ, ਮੈਂ ਚਾਰ-ਪੰਜ ਮਹੀਨੇ ਲਗਾਤਾਰ ਇਸ ਨਾਵਲ ਨਾਲ ਜੁੜਿਆ ਰਿਹਾ। ਮੇਰੇ ਕਮਰੇ ਵਿਚ ਬੜੀ ਰੌਣਕ ਰਹੀ। ਕੂੰਤਾ ਕਿੰਤੇ ਦੇ ਪਰਿਵਾਰ ਦੇ ਮੈਂਬਰ ਮੇਰੇ ਇਰਦ-ਗਿਰਦ ਹੱਸਦੇ, ਟੱਪਦੇ, ਸਿਸਕਦੇ, ਉਦਾਸ, ਖ਼ੁਸ਼ ਤੁਰਦੇ ਫਿਰਦੇ ਨਜ਼ਰ ਆਉਂਦੇ ਰਹੇ। ਜਦੋਂ ਮੈਂ ਨਾਵਲ ਖ਼ਤਮ ਕੀਤਾ, ਮੇਰੇ ਕਮਰੇ ਵਿਚ ਘੋਰ ਖ਼ਾਮੋਸ਼ੀ ਦਾ ਆਲਮ ਮਹਿਸੂਸ ਹੋ ਰਿਹਾ ਸੀ, ਜਿਵੇਂ ਮੈਂ ਕਿਸੇ ਵਸਦੀ-ਰਸਦੀ ਦੁਨੀਆ ਵਿੱਚੋਂ ਬਾਹਰ ਨਿੱਕਲ ਕੇ ਨਿੱਕੇ ਜਿਹੇ ਕਮਰੇ ਵਿਚ ਆ ਗਿਆ ਹੋਵਾਂ। ਤੁਹਾਡਾ ਨਾਵਲ ਦੇ ਅਨੁਵਾਦ ਬਾਰੇ ਕੀ ਅਨੁਭਵ ਹੈ।ਦਲਜੀਤ ਸਿੰਘ ਨੇ ਕਿਹਾ - ਬਿਲਕੁਲ ਇੰਞ ਦਾ ਹੀ। ਨਾਵਲ ਦੇ ਅਨੁਵਾਦ ਦੌਰਾਨ ਮੈਨੂੰ ਇੰਞ ਮਹਿਸੂਸ ਹੋਣ ਲੱਗ ਪਿਆ, ਜਿਵੇਂ ਮੈਂ ਕੂੰਤਾ ਕਿੰਤੇ ਦੇ ਪਰਿਵਾਰ ਦਾ ਹੀ ਹਿੱਸਾ ਹਾਂ। ਉਹਨਾਂ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ, ਚੰਗੀ ਤਰ੍ਹਾਂ ਕਾਗ਼ਜ਼ 'ਤੇ ਉਤਾਰਦਾ। ਮੈਂ ਜਿਵੇਂ ਹਰ ਪਾਤਰ ਨੂੰ ਅੰਦਰੋਂ-ਬਾਹਰੋਂ ਚੰਗੀ ਤਰ੍ਹਾਂ ਸਮਝਣ ਲੱਗ ਪਿਆ ਸੀ।1987 ਵਿਚ ਲੈਕਚਰਾਰ ਵਜੋਂ ਰਿਟਾਇਰ ਹੋਏ ਦਲਜੀਤ ਸਿੰਘ ਨੂੰ ਡਾਰਵਿਨ ਨੂੰ ਪੰਜਾਬੀ ਵਿਚ ਉਲਥਾਉਣ ਦਾ ਖ਼ਿਆਲ ਕਿਵੇਂ ਆਇਆ?ਉਸ ਦਾ ਜਵਾਬ ਸੀ - ਮੇਰੀ ਰੁਚੀ ਤਰਕਵਾਦੀ ਹੈ। ਮੈਨੂੰ ਲੱਗਿਆ ਡਾਰਵਿਨ ਤਰਕਵਾਦੀਆਂ ਵਿਚ ਸਿਰ-ਕੱਢ ਵਿਗਿਆਨੀ ਹੈ। ਡਾਰਵਿਨ ਬਾਰੇ ਆਮ ਜਿਹੀ ਜਾਣਕਾਰੀ ਸੀ। ਡੂੰਘੇ ਵਿਸ਼ੇ ਦਾ ਪਤਾ ਨਹੀਂ ਸੀ। ਪਿੱਛੋਂ ਮੈਨੂੰ ਪਤਾ ਲੱਗਿਆ ਕਿ ਕੰਮ ਬਹੁਤ ਦੁਰਗਮ ਹੈ, ਪਰ ਮੈਂ ਹੱਥ ਪਾ ਲਿਆ ਸੀ। ਕੰਮ ਨੂੰ ਵਿੱਚੇ ਛੱਡਣਾ ਵੀ ਵੱਡੀ ਜਾਣਕਾਰੀ ਤੋਂ ਹੱਥ ਧੋਣਾ ਸੀ। ਡਾਰਵਿਨ ਦਾ ਨਾਂ ਮਸ਼ਹੂਰ ਹੈ, ਪਰੰਤੂ ਉਸਦੇ ਨਾਯਾਬ ਵਿਸ਼ੇ ਤੋਂ ਆਮ ਲੋਕ ਅਣਜਾਣ ਹਨ। ਮੈਂ ਇਹ ਗੰਢ ਖੋਲ੍ਹ ਦੇਣਾ ਚਾਹੁੰਦਾ ਸੀ। ਮੇਰਾ ਨਿਸ਼ਾਨਾ ਇਹ ਵੀ ਹੈ ਕਿ ਲੋਕ ਅੰਧ-ਵਿਸ਼ਵਾਸੀ ਹੋਣ ਦੀ ਥਾਂ ਤਰਕਸ਼ੀਲ ਬਣਨ। ਇਹ ਮੇਰਾ ਸੁਪਨਾ ਹੈ।ਦਲਜੀਤ ਸਿੰਘ ਨੇ ਅਨੁਵਾਦ ਬਾਰੇ ਦੱਸਿਆ - ਉਲੱਥੇ ਉੱਤੇ ਕਈ ਬੰਦਿਸ਼ਾਂ ਹੁੰਦੀਆਂ ਹਨ। ਸਮੱਗਰੀ ਨੂੰ ਏਧਰ-ਓਧਰ ਨਹੀਂ ਕਰ ਸਕਦੇ। ਉਲੱਥਾ ਨਾਲ ਦੀ ਨਾਲ ਲਾਈਨ ਨਾਲ ਜੁੜਦਾ ਤੁਰਨਾ ਚਾਹੀਦਾ ਹੈ। ਆਪਣੀ ਮਰਜ਼ੀ ਨਾਲ ਸੰਖੇਪਤਾ ਨਹੀਂ ਲਿਆ ਸਕਦੇ। ਸਮੱਗਰੀ ਨੂੰ ਕਿਸੇ ਵੀ ਤਰ੍ਹਾਂ ਢਾਲ ਨਹੀਂ ਸਕਦੇ। ਮੈਂ ਇਸ ਤੋਂ ਇਨਕਾਰ ਨਹੀਂ ਕਰਦਾ। ਮੈਂ ਡਾਰਵਿਨ ਉਲਥਾਇਆ ਨਹੀਂ। ਬਹੁਤ ਸਾਰੀਆਂ ਥਾਵਾਂ 'ਤੇ ਸਮੱਗਰੀ ਨੂੰ ਪਾਠਕਾਂ ਦੀ ਸਮਝ ਵਾਸਤੇ, ਲੋੜ ਮੁਤਾਬਕ ਢਾਲਿਆ ਵੀ ਹੈ। ਸੰਖੇਪਤਾ ਤੋਂ ਵੀ ਕੰਮ ਲਿਆ ਹੈ। ਵਿਸ਼ੇ ਦੇ ਅੰਦਰ ਰਹਿੰਦਿਆਂ ਹਰ ਖੁੱਲ੍ਹ ਵਰਤੀ ਹੈ।
*ਦਲਜੀਤ ਸਿੰਘ ਦੀ ਸਿਹਤ ਬਹੁਤ ਵਧੀਆ ਨਹੀਂ ਹੈ। ਸਾਹ ਛੇਤੀ ਚੜ੍ਹ ਜਾਂਦਾ ਹੈ। ਪਰ ਏਨੀਆਂ ਮੋਟੀਆਂ ਕਿਤਾਬਾਂ ਨੂੰ ਪੰਜਾਬੀ ਵਿਚ ਲਿਆਉਣ ਲਈ ਉਸ ਅੰਦਰ ਕਿਹੜੀ ਰੌਸ਼ਨੀ, ਊਰਜਾ ਜਾਂ ਦੈਵੀ ਸ਼ਕਤੀ ਹੈ, ਜਿਸ ਨੇ ਏਡਾ ਵੱਡਾ ਕਾਰਜ ਸਿਰੇ ਲਾ ਦਿੱਤਾ?ਦਲਜੀਤ ਸਿੰਘ ਨੇ ਜਵਾਬ ਦਿੱਤਾ - ਡਾਰਵਿਨ ਦਾ ਸਭ ਨਾਲੋਂ ਉਤਕ੍ਰਿਸ਼ਟ ਸਿਧਾਂਤ 'ਵਿਕਾਸਵਾਦ' ਹੈ। ਕੁਦਰਤੀ ਚੋਣ ਅਨੁਸਾਰ ਹਰੇਕ ਸਜੀਵ ਆਪਣੇ ਆਪ ਨੂੰ ਮੌਕੇ ਅਨੁਸਾਰ ਢਾਲਦਾ ਹੈ। ਉਸਦੀਆਂ ਅਦ੍ਰਿਸ਼ਟ ਨਿੱਕੀਆਂ-ਨਿੱਕੀਆਂ ਪ੍ਰਾਪਤੀਆਂ ਪੁਸ਼ਤ-ਦਰ-ਪੁਸ਼ਤ ਉਸਦੇ ਫਾਇਦੇ ਲਈ ਸੰਭਾਲੀਆਂ ਜਾਂਦੀਆਂ ਹਨ ਅਤੇ ਉਹ ਵਿਕਾਸ ਕਰਦੀਆਂ ਗੁਣ ਬਖ਼ਸ਼ਦੀਆਂ ਹਨ। ਹੋਰ ਕੋਈ ਦੈਵੀ ਰੌਸ਼ਨੀ ਨਹੀਂ। ਇਹ ਵਿਰਸੇ ਦੀ ਦੇਣ ਹੈ। ਵਿਰਸੇ ਦੀਆਂ ਜੜ੍ਹਾਂ ਅਨਾਦੀ ਹਨ। ਕੁਦਰਤੀ ਚੋਣ ਇਰਾਦੇ ਦੇ ਰੂਪ ਵਿਚ ਸਾਹਮਣੇ ਆਈ। ਇਰਾਦਾ ਹੀ ਮੋਟੀਆਂ ਨੂੰ ਪਤਲੀਆਂ ਅਤੇ ਪਤਲੀਆਂ ਨੂੰ ਮੋਟੀਆਂ ਬਣਾ ਦਿੰਦਾ ਹੈ।ਜਦੋਂ ਦਲਜੀਤ ਸਿੰਘ ਨੂੰ ਉਸ ਦੇ ਸਾਹਿਤਕ ਵਿਰਸੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਏਨਾ ਹੀ ਦੱਸਿਆ - ਸਾਹਿਤਕ ਪਿਛੋਕੜ ਕੋਈ ਐਡਾ ਵੱਡਾ ਨਹੀਂ। ਹੋ ਸਕਦਾ ਹੈ ਗੁਣ ਬੀਜ ਰੂਪ ਵਿਚ ਕਿਸੇ ਹੋਰ ਪਾਸੇ ਕੰਮ ਕਰ ਰਿਹਾ ਹੋਵੇ। ਮੇਰਾ ਛੋਟਾ ਭਰਾ ਪ੍ਰੀਤਮ ਸਿੰਘ (ਮਰਹੂਮ) ਅੰਗਰੇਜ਼ੀ ਦਾ ਪ੍ਰੋਫ਼ੈਸਰ ਸੀ ਅਤੇ ਅੰਗਰੇਜ਼ੀ ਵਿਚ ਕਵਿਤਾ ਲਿਖਦਾ ਸੀ।ਜਦੋਂ ਸਾਰੀ ਦੁਨੀਆ ਪੈਸੇ ਦੀ ਦੌੜ ਵਿਚ ਲੱਗੀ ਹੋਈ ਹੈ ਤਾਂ ਦਲਜੀਤ ਸਿੰਘ ਕਿਹੜੇ ਕੰਮ ਵਿਚ ਪੈ ਗਿਆ?
ਦਲਜੀਤ ਸਿੰਘ ਦਾ ਜਵਾਬ ਖ਼ੂਬਸੂਰਤ ਸੀ - ਅਜਿਹੇ ਕੰਮ ਪੈਸਿਆਂ ਲਈ ਨਹੀਂ ਹੁੰਦੇ। ਸ਼ੌਕ ਅਤੇ ਲਗਨ ਹੀ ਲੋਕਾਂ ਨੂੰ ਕਿਤਾਬ ਦੀ ਸਹੀ ਰੂਹ ਪੇਸ਼ ਕਰ ਸਕਦੇ ਹਨ। ਮੇਰਾ ਨਿਸ਼ਾਨਾ ਹੈ ਨਿਸ਼ਕਾਮ ਕੰਮ। ਲਾਭ-ਹਾਨੀ ਦੀ ਇੱਛਾ ਮਨੁੱਖ ਨੂੰ ਮਾਯੂਸੀ ਦੀ ਖੱਡ ਵਿਚ ਸੁੱਟ ਦਿੰਦੇ ਹਨ। ਨਿਸ਼ਕਾਮ ਸੇਵਾ ਮਨੁੱਖ ਦਾ ਸਿਰ ਉੱਚਾ ਰੱਖਦੀ ਹੈ। ਕਿਸੇ ਦੀ ਝੋਲੀ ਨਹੀਂ ਚੁੱਕਣੀ ਪੈਂਦੀ। ਮੇਰਾ ਖ਼ਿਆਲ ਹੈ, ਕੰਮ ਉਹ ਕਰੋ ਜਿਹੜਾ ਚਿਰਕਾਲ ਤੱਕ ਜੀਵਤ ਰਹੇ ਅਤੇ ਸਾਰੀ ਮਨੁੱਖਤਾ ਨੂੰ ਆਪਣੀ ਮਹਿਕ ਵਿਚ ਸਮੋ ਲਵੇ। ਆਪਣੇ ਵਿਚਾਰ ਆਜ਼ਾਦ ਰੱਖੋ। ਮਨੁੱਖ ਮਰ ਜਾਏਗਾ, ਪਰ ਕਿਤਾਬ ਜਿਊਂਦੀ ਰਹੇਗੀ। ਮੇਰੀਆਂ ਡਾਰਵਿਨ ਪ੍ਰਤੀ ਦਿੱਤੀਆਂ ਕਿਤਾਬਾਂ ਵਿਚ ਵਿਸ਼ਾ-ਵਸਤੂ ਡਾਰਵਿਨ ਦਾ ਹੈ ਅਤੇ ਵਾਰਤਕ ਮੇਰੀ ਹੈ।ਮੈਨੂੰ ਸੁਰਜੀਤ ਪਾਤਰ ਦਾ ਸ਼ਿਅਰ ਯਾਦ ਆਉਣ ਲੱਗ ਪਿਆ:

ਉਹ ਬਣਾ ਰਹੇ ਨੇ ਇਮਾਰਤਾਂ
ਅਸੀਂ ਲਿਖ ਰਹੇ ਹਾਂ ਇਬਾਰਤਾਂ
ਤਾਂ ਜੁ ਪੱਥਰਾਂ ਦੇ ਵਜੂਦ ਵਿਚ
ਕੋਈ ਆਤਮਾ ਵੀ ਰਿਹਾ ਕਰੇ'ਅਹਿੰਸਾ, ਪਿਆਰ ਅਤੇ ਸ਼ਾਂਤੀ' ਦਲਜੀਤ ਸਿੰਘ ਇਕ ਹੋਰ ਵਾਰਤਕ ਪੁਸਤਕ ਹੈ।
ਮੈਂ ਪੁੱਛਿਆ - ਪਦਾਰਥਵਾਦੀ ਯੁਗ ਵਿਚ ਦਲਜੀਤ ਸਿੰਘ ਦੀ ਹੋਂਦ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ। ਤੁਹਾਨੂੰ ਕਿਵੇਂ ਲੱਗਦਾ ਹੈ?
ਬੜਾ ਸਾਦਾ ਜਵਾਬ ਸੀ - ਮੈਂ ਇਕ ਆਮ ਆਦਮੀ ਹਾਂ। ਕ੍ਰਿਸ਼ਮੇ ਵਾਲੀ ਗੱਲ ਦੁਨੀਆ ਭਰ ਵਿਚ ਨਹੀਂ। ਸਾਰੇ ਕੁਦਰਤੀ ਚੋਣ ਦੀ ਉਪਜ ਹਨ।ਡਾਰਵਿਨ ਨੂੰ ਪੰਜਾਬੀ ਵਿਚ ਉਲਥਾਉਣ ਵੇਲੇ ਕਦੇ ਪੰਜਾਬੀ ਜ਼ਬਾਨ ਦੀ ਸੀਮਾ ਨੇ ਰਾਹ ਤਾਂ ਨਹੀਂ ਰੋਕਿਆ?
ਦਲਜੀਤ ਸਿੰਘ ਨੇ ਕਿਹਾ - ਬਹੁਤ ਮੁਸ਼ਕਲਾਂ ਆਈਆਂ। ਪੰਜਾਬੀ ਜ਼ਬਾਨ ਕੋਲ ਬਹੁਤ ਸਾਰੇ ਸੰਕਲਪਾਂ ਅਤੇ ਸ਼ਬਦਾਂ ਦੇ ਤੁਲ ਸ਼ਬਦਾਵਲੀ ਨਹੀਂ ਹੈ। ਪਰ ਮੈਂ ਬਹੁਤ ਸਾਰੇ ਸ਼ਬਦਾਂ ਨੂੰ ਬ੍ਰੈਕਟਾਂ ਵਿਚ ਸਮਝਾ ਕੇ ਉਹਨਾਂ ਨੂੰ ਓਵੇਂ ਹੀ ਰੱਖ ਲਿਆ। ਅੰਗਰੇਜ਼ੀ ਜ਼ਬਾਨ ਨੇ ਵੀ ਵਿਦੇਸ਼ੀ ਭਾਸ਼ਾਵਾਂ ਤੋਂ ਸ਼ਬਦ ਲੈ ਕੇ ਆਪਣਾ ਖ਼ਜ਼ਾਨਾ ਅਮੀਰ ਕੀਤਾ ਹੈ। ਜੇ ਪੰਜਾਬੀ ਜ਼ਬਾਨ ਨੇ ਅੰਤਰ-ਰਾਸ਼ਟਰੀ ਪੱਧਰ ਦੀ ਬਣਨਾ ਹੈ ਤਾਂ ਇਸਨੂੰ ਵੀ ਦੂਜੀਆਂ ਜ਼ਬਾਨਾਂ ਤੋਂ ਸ਼ਬਦ ਲੈਣੇ ਪੈਣੇ ਹਨ।ਸਿਆਣੇ ਕਹਿੰਦੇ ਹਨ, ਦੁਨੀਆ 'ਤੇ ਅਮਰ ਹੋਣ ਦੇ ਦੋ ਹੀ ਤਰੀਕੇ ਹਨ:
ਜਾਂ ਅਜਿਹਾ ਕੰਮ ਕਰ ਦਿਉ, ਜਿਸ ਬਾਰੇ ਲੋਕ ਲਿਖਦੇ ਰਹਿਣ।
ਜਾਂ ਅਜਿਹਾ ਲਿਖ ਦਿਉ ਜਿਸ ਨੂੰ ਲੋਕ ਪੜ੍ਹਦੇ ਰਹਿਣ।'ਰੂਟਸ' ਅਤੇ ਡਾਰਵਿਨ ਦੀਆਂ ਮਾਸਟਰ ਪੀਸ ਕਿਤਾਬਾਂ ਪੰਜਾਬੀ ਵਿਚ ਲਿਆ ਕੇ ਦਲਜੀਤ ਸਿੰਘ ਨੇ ਆਪਣੇ ਆਪ ਨੂੰ ਦੂਸਰੇ ਵਰਗ ਵਿਚ ਲੈ ਆਂਦਾ ਹੈ।
ਮੈਂ ਦਲਜੀਤ ਸਿੰਘ ਨੂੰ ਕਦੇ ਮਿਲਿਆ ਵੀ ਨਹੀਂ। ਮੈਨੂੰ ਅਫ਼ਸੋਸ ਵੀ ਨਹੀਂ, ਕਿਉਂਕਿ ਦਲਜੀਤ ਸਿੰਘ ਅਣਗਿਣਤ ਲੋਕਾਂ ਤੱਕ ਆਪਣੇ ਕਾਰਜ ਰਾਹੀਂ ਪਹੁੰਚਾ ਹੈ, ਪਹੁੰਚ ਰਿਹਾ ਹੈ ਅਤੇ ਪਹੁੰਚਦਾ ਰਹੇਗਾ।

No comments:
Post a Comment