Sunday, November 03, 2013

ਡਾ:ਜਸਬੀਰ ਸਿੰਘ ਸਰਨਾ ਦਾ 'ਪੰਜਾਬੀ ਵਿਰਾਸਤ ਕੋਸ਼' ਲੋਕ ਅਰਪਣ

 Sat, Nov 2, 2013 at 6:03 PM
ਡਾਕਟਰ ਸਰਨਾ ਦੇ ਖੋਜ ਕਾਰਜ ਸ਼ਲਾਘਾਯੋਗ-ਦਿਲਜੀਤ ਸਿੰਘ ਬੇਦੀ
ਅੰਮ੍ਰਿਤਸਰ-2 ਨਵੰਬਰ 2013: (ਕਿੰਗ//ਪੰਜਾਬ ਸਕਰੀਨ): ਪੰਜਾਬੀ ਸਹਿਤ ਦੇ ਪ੍ਰਸਿੱਧ ਵਿਦਵਾਨ ਡਾਕਟਰ ਜਸਬੀਰ ਸਿੰਘ ਸਰਨਾ ਕਸ਼ਮੀਰ ਵਾਲਿਆਂ ਵੱਲੋਂ ਤਿਆਰ ਕੀਤਾ ਗਿਆ 'ਪੰਜਾਬੀ ਵਿਰਾਸਤ ਕੋਸ਼' ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ.ਰੂਪ ਸਿੰਘ ਨੇ ਅੱਜ ਇੱਕ ਸਧਾਰਨ ਸਮਾਗਮ ਸਮੇਂ ਲੋਕ ਅਰਪਣ ਕੀਤਾ। ਜਿਸ ਦੀ ਪਹਿਲੀ ਕਾਪੀ ਡਾਕਟਰ ਜਸਬੀਰ ਸਿੰਘ ਸਰਨਾ ਨੇ ਸਿੱਖ ਪੰਥ ਦੇ ਪ੍ਰਸਿੱਧ ਵਿਦਵਾਨ ਸ.ਦਿਲਜੀਤ ਸਿੰਘ 'ਬੇਦੀ' ਐਡੀਸ਼ਨਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਂਟ ਕੀਤੀ।
ਇਸ ਮੌਕੇ ਸ.ਰੂਪ ਸਿੰਘ ਨੇ ਕਿਹਾ ਕਿ 'ਪੰਜਾਬੀ ਵਿਰਾਸਤ ਕੋਸ਼' ਡਾਕਟਰ  ਜਸਬੀਰ ਸਿੰਘ ਵੱਲੋਂ ਬਹੁਤ ਹੀ ਮਿਹਨਤ ਤੇ ਖੋਜ ਭਰਪੂਰ ਤਿਆਰ ਕੀਤਾ ਗਿਆ ਜੋ ਵਿਦਿਆਰਥੀਆਂ 'ਤੇ ਖੋਜਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ। ਸ.ਦਿਲਜੀਤ ਸਿੰਘ ਬੇਦੀ ਐਡੀ:ਸਕੱਤਰ ਨੇ ਕਿਹਾ ਕਿ ਡਾ:ਜਸਬੀਰ ਸਿੰਘ ਸਰਨਾ ਵੱਲੋਂ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਤੇ ਕੋਸ਼ ਤਿਆਰ ਕੀਤੇ ਗਏ ਹਨ। ਅੰਗਰੇਜੀ ਸਹਿਤ ਨੂੰ ਉਨ•ਾਂ ਨੇ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਤੇ 30 ਦੇ ਲਗਭਗ ਪੰਜਾਬੀ ਤੇ ਗੁਰਮਤਿ ਸਹਿਤ ਨੂੰ ਪੁਸਤਕਾਂ ਭੇਂਟ ਕੀਤੀਆਂ ਹਨ। ਉਨ•ਾਂ ਕਿਹਾ ਕਿ ਅਜਿਹੀਆਂ ਪੁਸਤਕਾਂ ਆਮ ਨਾਲੋਂ ਜਿਆਦਾ ਸਮਾਂ ਅਤੇ ਮਿਹਨਤ ਮੰਗਦੀਆਂ ਹਨ। ਆਧੁਨਿਕ ਯੁੱਗ ਗਿਆਨ, ਵਿਗਿਆਨ ਅਤੇ ਤਕਨਾਲੋਜੀ ਦਾ ਯੁਗ ਹੈ। ਜਿਸ ਵਿੱਚ ਅਸਾਧਾਰਨ ਵਾਧਾ ਹੋਇਆ ਹੈ। ਜਿਸ ਕਾਰਨ ਸੰਦਰਭ ਸਹਿਤ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਕਿਸੇ ਭਾਸ਼ਾ ਦੀ ਅਮੀਰੀ ਜਾਂ ਸਮਰੱਥਾ ਉਸ ਭਾਸ਼ਾ ਵਿੱਚ ਤਿਆਰ ਹੋਏ ਸੰਦਰਭ ਗ੍ਰੰਥਾਂ ਤੇ ਹੀ ਨਿਰਭਰ ਕਰਦੀ ਹੈ। ਉਨ•ਾਂ ਕਿਹਾ ਕਿ ਵਿਰਾਸਤ ਆਪਣੇ ਆਪ ਵਿੱਚ ਹੀ ਬਹੁਤ ਵਿਸ਼ਾਲ ਸੰਕਲਪ ਹੈ ਜਿਸ ਵਿੱਚ ਮਨੁੱਖੀ ਵਿਹਾਰ ਨਾਲ ਸਬੰਧਤ ਹਰ ਤਰ•ਾਂ ਦਾ ਵਰਤਾਰਾ ਆ ਜਾਂਦਾ ਹੈ। ਉਨ•ਾਂ ਕਿਹਾ ਕਿ ਡਾ: ਜੇ.ਐਸ. ਸਰਨਾ ਨੇ 'ਆਪਣੇ ਪੰਜਾਬੀ ਵਿਰਾਸਤ ਕੋਸ਼' ਵਿੱਚ ਜੰਮੂ-ਕਸ਼ਮੀਰ ਨੂੰ ਮੁੱਖ ਤੌਰ ਤੇ ਉਭਾਰਿਆ ਹੈ। ਇਹ ਜੰਮੂ-ਕਸ਼ਮੀਰ ਰਿਵਾਇਤ, ਪ੍ਰੰਪਰਾ, ਸਾਹਿਤ, ਕਲਾ, ਸੱਭਿਆਚਾਰ, ਧਰਮ ਅਤੇ ਲੋਕ ਧਾਰਾ ਦਾ ਦਰਪਣ ਹੈ। ਵੱਖ-ਵੱਖ ਸਖ਼ਸ਼ੀਅਤਾਂ ਤੇ ਉਨ•ਾਂ ਦੀ ਦੇਣ, ਜੰਮੂ-ਕਸ਼ਮੀਰ ਵਿੱਚਲੇ ਅਹਿਮ ਸਥਾਨਾਂ, ਵਰਤਮਾਨ ਮਹੱਤਤਾ, ਵੱਖ-ਵੱਖ ਬੰਸਾਵਲੀਆਂ ਦੇ ਬਿਊਰੇ, ਪੰਜਾਬੀ ਲੋਕ ਕਾਵਿ ਦੇ ਵਿਕੋਲਿਤਰੇ ਨਾਮੂੰਨੇ, ਵੱਨ-ਸੁਵੰਨੇ ਕਿਲ•ੇ ਅਤੇ ਉਨ•ਾਂ ਦਾ ਇਤਿਹਾਸ, ਲੇਖਕਾਂ, ਪੁਸਤਕਾਂ ਦੇ ਵੇਰਵੇ ਭਾਵ ਕਿ ਕਿਸੇ ਵੀ ਖਿਤੇ ਦਾ ਕੋਈ ਵੀ ਖੇਤਰ ਸ. ਸਰਨਾ ਦੀ ਅੱਖ ਤੋਂ ਉਹਲੇ ਨਹੀਂ ਰਿਹਾ। ਅਸਲ ਵਿੱਚ ਇਹ ਕੋਸ਼ ਜੰਮੂ-ਕਸ਼ਮੀਰ ਦੀ ਸਮੁੱਚੀ ਸੱਭਿਆਚਾਰਕ, ਸਮਾਜਿਕ ਅਤੇ ਰਿਵਾਇਤੀ ਪ੍ਰਪੰਰਾ ਦੇ ਦਰਸ਼ਨ ਕਰਾਉਦਾ ਹੈ। ਇਸ ਪੁਸਤਕ ਦੇ ਲੋਕ ਅਰਪਣ ਮੌਕੇ ਉਨ•ਾਂ ਨਾਲ ਸ.ਕਰਮਬੀਰ ਸਿੰਘ ਇੰਚਾਰਜ ਕੈਂਸਰ ਵਿਭਾਗ,ਪਬਲੀਸਿਟੀ ਵਿਭਾਗ ਦੇ ਸੁਪਰਵਾਈਜਰ ਸ.ਇੰਦਰਮੋਹਣ ਸਿੰਘ ਅਨਜਾਣ, ਸ.ਲਖਵਿੰਦਰ ਸਿੰਘ ਰੰਧਾਵਾ, ਸ.ਜਸਵਿੰਦਰ ਸਿੰਘ, ਸ.ਹਰਭਜਨ ਸਿੰਘ ਵਕਤਾ ਵੀ ਹਾਜ਼ਰ ਸਨ।

No comments: