Friday, September 20, 2013

ਕਲਿਆਣੀ ਸ਼ੰਕਰ ਦੀ ਪੁਸਤਕ ‘ਪੰਡੋਰਾ ਡਾਟਰਜ਼’ ਰਲੀਜ਼

ਪ੍ਰਮੁਖ ਲੀਡਰਾਂ ਨੇ ਕੀਤੀ ਸ਼ਮੂਲੀਅਤ: ਕਈ ਮੁੱਦਿਆਂ ਤੇ ਹੋਈ ਚਰਚਾ 
ਆਪਣੇ ਕਾਲਮਾਂ ਨਾਲ ਨਿੱਤ ਨਵੇਂ ਨਵੇਂ ਮੁੱਦੇ ਉਠਾਉਣ ਵਾਲੀ ਸੀਨੀਅਰ ਮਹਿਲਾ ਪੱਤਰਕਾਰ ਕਲਿਆਣੀ ਸ਼ੰਕਰ ਦੀ ਕਿਤਾਬ ਬਹੁਤ ਹੀ ਸ਼ਾਨਦਾਰ ਸਮਾਰੋਹ ਵਿੱਚ ਰਲੀਜ਼ ਕੀਤੀ ਗਈ। ਸਮਾਰੋਹ ਵਿੱਚ ਕਈ ਮੁੱਦੇ ਉੱਠੇ। ਇਸ ਪੂਰੀ ਖਬਰ ਨੂੰ ਰੋਜ਼ਾਨਾ ਜਗਬਾਣੀ ਦੇ ਧੰਨਵਾਦ ਸਹਿਤ ਇਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ
* ਸੋਨੀਆ ਗਾਂਧੀ ਬਹੂ ਦੇ ਰੂਪ ‘ਚ ਮਨਜ਼ੂਰ, ਪ੍ਰਧਾਨ ਮੰਤਰੀ ਦੇ ਰੂਪ ‘ਚ ਨਹੀਂ * ਅੰਗਰੇਜ਼ਾਂ  ਦੇ ਹੱਥ ਨਹੀਂ ਸੌਂਪੀ ਜਾ ਸਕਦੀ ਦੇਸ਼ ਦੀ ਵਾਗਡੋਰ : ਸੁਸ਼ਮਾ ਸਵਰਾਜ
ਨਵੀਂ ਦਿੱਲੀ, (ਸੁਨੀਲ ਪਾਂਡੇ)¸ ਲੋਕ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇਸ਼ ਦੀ ਬਹੂ ਅਤੇ ਪਤਨੀ ਦੇ ਰੂਪ ਵਿਚ ਸਵੀਕਾਰ ਹੈ, ਅਸੀਂ ਉਸ ਦਾ ਆਦਰ ਤੇ ਸਨਮਾਨ ਕਰਦੇ ਹਾਂ ਪਰ ਦੇਸ਼ ਦੀ ਪ੍ਰਧਾਨ ਮੰਤਰੀ ਦੇ ਰੂਪ ਵਿਚ ਬਿਲਕੁਲ ਮਨਜ਼ੂਰ ਨਹੀਂ ਹੈ। ਉਨ੍ਹਾਂ ਲਈ ਜੇ ਕੋਈ ਪ੍ਰਧਾਨ ਮੰਤਰੀ ਦੀ ਗੱਲ ਕਰਦਾ ਹੈ ਤਾਂ ਮੈਂ ਇਕ ਨਹੀਂ, ਬਲਕਿ 3 ਵਾਰ ਕਹਾਂਗੀ ਨਹੀਂ।
ਉਨ੍ਹਾਂ ਕਿਹਾ ਕਿ ਦੇਸ਼ ਪਹਿਲਾਂ ਤੋਂ ਹੀ ਅੰਗਰੇਜ਼ਾਂ ਦਾ ਗੁਲਾਮ ਰਿਹਾ ਹੈ। ਆਜ਼ਾਦੀ ਦੇ ਸਿਰਫ 60 ਸਾਲ ਬਾਅਦ ਇਕ ਵਿਦੇਸ਼ੀ ਔਰਤ ਦੇ ਹੱਥ ਸੁਤੰਤਰ ਭਾਰਤ ਦੀ ਫਿਰ ਤੋਂ ਵਾਗਡੋਰ ਦੇ ਦਿਤੀ ਜਾਵੇ, ਇਹ ਕਦੇ ਵੀ ਉਚਿਤ ਨਹੀਂ ਹੋਵੇਗਾ। ਸੁਸ਼ਮਾ ਸਵਰਾਜ ਅੱਜ ਇਥੇ ਨਵੀਂ ਦਿੱਲੀ ਵਿਚ ਆਯੋਜਿਤ ਇਕ ਪੁਸਤਕ ਲਾਂਚਿੰਗ ਸਮਾਰੋਹ ਵਿਚ ਬੋਲ ਰਹੀ ਹੈ।
ਇਸ ਮੌਕੇ ‘ਤੇ ਸੀਨੀਅਰ ਮਹਿਲਾ ਪੱਤਰਕਾਰ ਕਲਿਆਣੀ ਸ਼ੰਕਰ ਦੀ ਪੁਸਤਕ ‘ਪੰਡੋਰਾ ਡਾਟਰਜ਼’ ਦਾ ਵਿਮੋਚਨ ਵੀ ਕੀਤਾ ਗਿਆ। ਸੁਸ਼ਮਾ ਸਵਰਾਜ ਤੋਂ ਇਲਾਵਾ ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ, ਅੰਗਰੇਜ਼ੀ ਪੱਤਰਕਾਰ ਰਾਜਦੀਪ ਸਰ ਦੇਸਾਈ ਆਦਿ ਨੇ ਪੁਸਤਕ ਨੂੰ ਲਾਂਚ ਕੀਤਾ। ਇਸ ਪੁਸਤਕ ਵਿਚ ਦੇਸ਼ ਦੀਆਂ 8 ਮੁਖ ਹਸਤੀਆਂ-ਸੋਨੀਆ ਗਾਂਧੀ, ਮਾਇਆਵਤੀ, ਮਮਤਾ ਬੈਨਰਜੀ, ਜੈਲਲਿਤਾ, ਸ਼ੀਲਾ ਦੀਕਸ਼ਤ, ਪ੍ਰਤਿਭਾ  ਪਾਟਿਲ, ਸੁਸ਼ਮਾ ਸਵਰਾਜ ਅਤੇ ਮਹਿਬੂਬਾ ਮੁਫਤੀ ਦਾ ਜ਼ਿਕਰ ਕੀਤਾ ਗਿਆ ਹੈ। ਇਸ ਨੂੰ 3 ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ-ਵਿਰਾਸਤ ‘ਚ ਮਿਲੀ ਰਾਜਨੀਤੀ, ਹਾਦਸੇ ‘ਚ ਮਿਲੀ ਰਾਜਨੀਤੀ ਅਤੇ ਸੰਘਰਸ਼ ਦੇ ਬਲ ‘ਤੇ ਬਣੀ ਜਗ੍ਹਾ।
ਇਸ ਮੌਕੇ ‘ਤੇ ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਸੀਨੀਅਰ ਪੱਤਰਕਾਰ ਕਲਿਆਣੀ ਸ਼ੰਕਰ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੇ ਇਕ ਪੁਸਤਕ ਵਿਚ ਦੇਸ਼ ਦੀਆਂ ਮਹਾਨ ਮਹਿਲਾ ਹਸਤੀਆਂ ਨੂੰ ਦਰਸਾ ਕੇ ਵੱਡਾ ਕੰਮ ਕੀਤਾ ਹੈ। ਪੁਸਤਕ ਵਿਚ ਪਹਿਲੇ ਨੰਬਰ ‘ਤੇ ਮੌਜੂਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਾਰਜ ਸ਼ੈਲੀ ਸਭ  ਤੋਂ ਵੱਖ ਹੈ। ਸੋਨੀਆ ਗਾਂਧੀ ਦੀ ਯਾਦਦਾਸ਼ਤ  ਬਹੁਤ ਤੇਜ਼ ਹੈ ਅਤੇ ਸਖਤ ਮਿਹਨਤ ਦੀ ਬਦੌਲਤ ਅੱਜ ਉਹ ਕਾਂਗਰਸ ਦੀ ਵਾਗਡੋਰ ਸੰਭਾਲ ਰਹੀ ਹੈ।
ਇਸ ਮੌਕੇ ‘ਤੇ ਹਿੰਦ ਸਮਾਚਾਰ ਗਰੁੱਪ ਦੇ ਚੇਅਰਮੈਨ ਅਤੇ ਪੰਜਾਬ ਕੇਸਰੀ ਗਰੁੱਪ ਦੇ ਮੁਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ, ਡਾ. ਕਰਨ ਸਿੰਘ ਸਮੇਤ ਦੇਸ਼ ਦੇ ਸੀਨੀਅਰ ਪੱਤਰਕਾਰ ਅਤੇ ਵੱਖ-ਵੱਖ ਖੇਤਰਾਂ ਦੀਆਂ ਮੁਖ ਹਸਤੀਆਂ ਮੌਜੂਦ ਸਨ।  

No comments: