Friday, September 20, 2013

ਇਹ ਹੈ ਸਵਾਰੀਆਂ ਨਾਲ ਲੱਦੀ ਡੀ ਐਮ ਯੂ //ਈ ਐਮ ਯੂ ਟਰੇਨ

ਅਜਿਹੀਆਂ ਸਸਤੀਆਂ ਗੱਡੀਆਂ ਦੀ ਗਿਣਤੀ ਦੇਸ਼ ਭਰ ਵਿੱਚ ਹੋਰ ਵਧਾਈ ਜਾਵੇ 
ਇਹ ਤਸਵੀਰ ਰੋਜ਼ਾਨਾ ਜਗਬਾਣੀ ਚੋਂ ਧੰਨਵਾਦ ਸਹਿਤ 
ਇਹ ਤਸਵੀਰ ਇੱਕ ਡੀ ਐਮ ਯੂ ਟਰੇਨ ਦੀ ਹੈ ਜਿਹੜੀ ਬਿਹਾਰ ਦੇ ਗਯਾ ਅਤੇ ਅਤੇ ਪਟਨਾ ਸਟੇਸ਼ਨਾਂ ਦਰਮਿਆਨ ਚੱਲਦੀ ਹੈ। ਇਸ ਟਰੇਨ ਤੇ ਕਿੰਨੀ ਭੀੜ ਹੈ ਇਸਦਾ ਅੰਦਾਜ਼ਾ ਤੁਸੀਂ ਇਸ ਤਸਵੀਰ ਨੂੰ ਦੇਖ ਕੇ ਸਹਿਜੇ ਹੀ ਲਾ ਸਕਦੇ ਹੋ। ਇਹਨਾਂ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਖਤਰਿਆਂ ਭਰਿਆ ਸਫਰ ਕਰਨ ਦਾ ਕੋਈ ਸ਼ੋਂਕ ਵੀ ਨਹੀਂ। ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਨਾਲ ਲਿਪਟੀ ਮੌਤ ਦਾ ਰਿਸਕ ਇਹਨਾਂ ਦੇ ਸਿਰਾਂ ਤੇ ਵੀ ਲਟਕ ਰਿਹਾ ਹੈ। ਇਹ ਸਾਰੇ ਮਜਬੂਰੀ ਦੇ ਮਾਰੇ ਹਨ ਅਤੇ ਇਸ ਤਸਵੀਰ ਨਾਲ ਮਿਲਦਾ ਜੁਲਦਾ ਹਾਲ ਦੇਸ਼ ਦੇ ਬਾਕੀ ਹਿੱਸਿਆਂ ਦਾ ਵੀ ਹੈ। ਪੰਜਾਬ ਦੀ ਹਾਲਤ ਭਾਵੇਂ ਕੁਝ ਤਸੱਲੀ ਬਖਸ਼ ਹੈ ਪਰ ਭੀੜ ਪੰਜਾਬ ਵਿੱਚ ਚਲਦੀਆਂ  ਗੱਡੀਆਂ ਵਿੱਚ ਵੀ ਘੱਟ ਨਹੀਂ। ਲੋਕ ਦਰਵਾਜ਼ਿਆਂ ਵਿੱਚ ਲਟਕਦੇ ਹਨ ਦੋ ਦੱਬੀਆਂ ਨੂੰ ਜੋੜਨ ਵਾਲੇ ਜੁਆਇੰਟ ਵਿੱਚ ਖੜੇ ਹੋ ਕੇ ਸਫਰ ਕਰਦੇ ਹਨ ਪਰ ਸਫਰ ਜਰੂਰ ਕਰਦੇ ਹਨ ਕਿਓਂਕਿ ਰੋਜ਼ੀ ਰੋਟੀ ਦੀ ਮਜਬੂਰੀ ਉਹਨਾਂ ਨੂੰ ਹਰ ਰੋਜ਼ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਲੈ ਜਾਂਦੀ ਹੈ।  ਇਹਨਾਂ ਲੋਕਾਂ ਦੀ ਤਕਰੀਬਨ ਅਧੀ ਜ਼ਿੰਦਗੀ ਗੱਡੀਆਂ ਅਤੇ ਰੇਲਵੇ ਸਟੇਸ਼ਨਾਂ ਤੇ ਹੀ ਗੁਜ਼ਰ ਜਾਂਦੀ ਹੈ।  ਅੰਬਾਲਾ ਅਤੇ ਅੰਮ੍ਰਿਤਸਰ ਦਰਮਿਆਨ ਸ਼ਾਇਦ ਸਿਰਫ ਦੋ ਡੀਐਮ੍ਯੂ ਗੱਡੀਆਂ ਰੋਜ਼ ਚੱਲਦੀਆਂ ਹਨ ਜਿਹੜੀਆਂ ਕੀ ਨੱਕੋ ਨੱਕ ਭਰੀਆਂ ਹੁੰਦੀਆਂ ਹਨ। ਕਿੰਨਾ ਚੰਗਾ ਹੋਵੇ ਜੇ ਇਸ ਰੂਟ ਤੇ ਛੋਟੇ ਛੋਟੇ ਸਫਰ ਅਰਥਾਤ ਅੰਬਾਲਾ ਤੋਂ ਖੰਨਾ, ਖੰਨਾ ਤੋਂ ਲੁਧਿਆਣਾ, ਲੁਧਿਆਣਾ ਤੋਂ ਜਲੰਧਰ ਅਤੇ ਜਲੰਧਰ ਤੋਂ ਅੰਮ੍ਰਿਤਸਰ ਵਾਲੀਆਂ ਵੱਖ ਵੱਖ ਗੱਡੀਆਂ ਦਸ ਬਾਰਾਂ ਵਾਰ ਚਲਾਈਆਂ ਜਾਣ। ਇਸ ਨਾਲ ਜਿੱਥੇ ਭੀੜ ਘਟੇਗੀ ਉੱਥੇ ਹੇਠਲੇ ਅਤੇ ਮਧ ਵਰਗੀ ਪਰਿਵਾਰਾਂ ਨੂੰ ਵੀ ਕਾਫੀ ਰਾਹਤ ਮਿਲੇਗੀ ਕਿਓਂਕਿ ਬਸਾਂ ਅਤੇ ਸ਼ਤਾਬਦੀਆਂ ਦੇ ਕਿਰਾਏ ਸਿਰਫ ਉੱਚੀ ਆਮਦਨ ਵਾਲੇ ਲੋਕ ਹੀ ਖਰਚ ਸਕਦੇ ਹਨ।

No comments: