Wednesday, August 21, 2013

ਪ੍ਰੋ. ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ ਭਲਕੇ ਫਾਂਸੀ ਦਿੱਤੇ ਜਾਣ ਦਾ ਖਦਸ਼ਾ

* ਫਾਂਸੀ ਰੁਕਵਾਉਣ ਲਈ ਐਮਨੈਸਟੀ ਇੰਟਰਨੈਸ਼ਨਲ ਇੱਕ ਵਾਰ ਫੇਰ ਹੋਈ ਸਰਗਰਮ 
* ਭਾਰਤ ਸਰਕਾਰ ਨੂੰ ਕੀਤੀ ਫਾਂਸੀ ਤੁਰੰਤ ਰੋਕਣ ਦੀ ਅਪੀਲ
*ਕਈ ਹੋਰ ਸੰਗਠਨ ਵੀ ਸਰਗਰਮ 
*ਫੇਸਬੁਕ ਅਤੇ ਹੋਰ ਸੋਸ਼ਲ ਮੀਡੀਆ ਤੇ ਵੀ ਇਸੇ ਖਬਰ ਦੀ ਚਰਚਾ 
ਸਿੱਖ ਕੌਮ ਵੀ ਇੱਕ ਵਾਰ ਫੇਰ ਨਿਰਾਸ਼ ਹੋ ਸਕਦੀ ਹੈ ਅਤੇ ਅਜੇ ਤੱਕ ਇਨਸਾਫ਼ ਦੀ ਆਸ ਲਾ ਕੇ ਬੈਠਾ ਪ੍ਰੋਫੈਸਰ ਭੁੱਲਰ ਦਾ ਪਰਿਵਾਰ ਵੀ ਕਿਓਂਕਿ  ਸਰਕਾਰ ਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਭਲਕੇ 22 ਅਗਸਤ ਵਾਲੇ ਦਿਨ ਫਾਂਸੀ ਦੇਣ ਦਾ ਮਨ ਬਣਾ ਲਿਆ ਹੈ। ਇਸ ਮਕਸਦ ਲਈ ਐਮਨੈਸਟੀ ਇੰਟਰਨੈਸ਼ਨਲ ਵੀ ਇੱਕ ਵਾਰ ਫੇਰ ਹੋਰ ਸਰਗਰਮ ਹੋਈ ਹੈ ਅਤੇ ਕਈ ਹੋਰ ਸੰਗਠਨ ਵੀ ਦੇਖੋ ਸਰਕਾਰ ਤੇ ਕੀ ਅਸਰ ਹੁੰਦਾ ਹੈ
ਇੰਟਰਨੈਟ ਤੇ ਵੱਖ ਸਰੋਤਾਂ ਅਤੇ ਵੱਖ ਮੰਚਾਂ ਤੇ ਇਸ ਇੱਕੋ ਸੁਰ ਦੀਆਂ ਖਬਰਾਂ ਆ ਰਹੀਆਂ ਹਨ। ਕਲ੍ਹ ਤੋਂ ਇਸ ਸਿਲਸਿਲੇ ਵਿੱਚ ਜਿਆਦਾ ਤੇਜ਼ੀ ਆਈ ਹੈ ਅੰਤਰਰਾਸ਼ਟਰੀ ਪੱਧਰ 'ਤੇ ਮਨੁੱਖੀ ਅਧਿਕਾਰਾਂ ਲਈ ਸਰਗਰਮ ਹੋਈ ਐਮਨੈਸਟੀ ਇੰਟਰਨੈਸ਼ਨਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਸ਼ਿਵੂ ਅਤੇ ਜਡੇਸਵਾਮੀ ਦੀ ਫਾਂਸੀ ਦੀ ਸਜ਼ਾ ਤੁਰੰਤ ਰੋਕੀ ਜਾਵੇ।
ਐਮਨੈਸਟੀ ਇੰਟਰਨੈਸ਼ਨਲ ਦੀ ਮੀਡੀਆ ਅਫਸਰ ਦੁਰਗਾ ਨੰਦਿਨੀ ਵਲੋਂ ਮੀਡੀਆ ਨੂੰ ਜਾਰੀ ਕੀਤੀ ਗਈ ਮੇਲ ਵਿਚ ਇਹ ਖਦਸ਼ਾ ਪ੍ਰਗਟ ਕੀਤਾ ਗਿਆ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ 22 ਅਗਸਤ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਇਸ ਵਿਚ ਦਲੀਲ ਦਿੱਤੀ ਗਈ ਕਿ ਸੁਪਰੀਮ ਕੋਰਟ ਨੇ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਰੋਕਣ ਵਿਰੁੱਧ ਪਟੀਸ਼ਨ 14 ਅਗਸਤ ਨੂੰ ਖਾਰਜ ਕਰ ਦਿੱਤੀ ਹੈ ਅਤੇ ਭਾਰਤ ਦੇ ਰਾਸ਼ਟਰਪਤੀ ਨੇ ਬਾਕੀ ਦੋਵਾਂ ਵਿਅਕਤੀਆਂ ਦੀ ਪਟੀਸ਼ਨ ਵੀ ਰੱਦ ਕਰ ਦਿੱਤੀ ਹੈ, ਇਸ ਲਈ 22 ਅਗਸਤ ਨੂੰ ਇਨ੍ਹਾਂ ਨੂੰ ਫਾਂਸੀ ਦਿੱਤੇ ਜਾਣ ਦਾ ਖਦਸ਼ਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਸਿੱਖ ਜਗਤ ਵਿੱਚ ਇਸ ਦੇਸ਼ ਨਾਲ ਬੇਗਾਨਗੀ ਦੀ ਭਾਵਨਾ ਇੱਕ ਵਾਰ ਫੇਰ ਵਧ ਜਾਵੇਗੀ
ਕਾਬਿਲੇ ਜ਼ਿਕਰ ਹੈ ਕਿ ਆਪਣੀ ਮੇਲ ਵਿਚ ਐਮਨੈਸਟੀ ਨੇ ਪ੍ਰੋ. ਭੁੱਲਰ ਦੇ ਕੇਸ ਨਾਲ ਸਬੰਧਤ ਸਾਰੀ ਹੀ ਜਾਣਕਾਰੀ ਪ੍ਰਦਾਨ ਕਰਦਿਆਂ ਉਨ੍ਹਾਂ ਖਿਲਾਫ ਹੋਏ ਫੈਸਲੇ 'ਤੇ ਪਟੀਸ਼ਨਾਂ ਰੱਦ ਹੋਣ ਦੇ ਸਾਰੇ ਵੇਰਵੇ ਨਸ਼ਰ ਕੀਤੇ ਹਨ। ਐਮਨੈਸਟੀ ਨੇ ਆਖਿਆ ਹੈ ਕਿ ਪ੍ਰੋ. ਭੁੱਲਰ ਦੀ ਮਾਨਸਿਕ ਦਸ਼ਾ ਠੀਕ ਨਹੀਂ ਹੈ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਮੁਤਾਬਕ ਮਾਨਸਿਕ ਅਪੰਗਤਾ ਤੋਂ ਪੀਡ਼ਤ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦੇਣੀ ਵਰਜਿਤ ਹੈ। ਸ਼ਿਵੂ ਤੇ ਜਡੇਸਵਾਮੀ ਦਾ ਕੇਸ ਕਰਨਾਟਕਾ ਸੂਬੇ ਨਾਲ ਸਬੰਧਤ ਹੈ, ਜਿਨ੍ਹਾਂ ਨੂੰ 2001 ਵਿਚ ਇਕ ਮਹਿਲਾ ਨਾਲ ਜਬਰ-ਜ਼ਨਾਹ ਕਰਨ ਅਤੇ ਉਸਦਾ ਕਤਲ ਕਰਨ ਦੇ ਕੇਸ ਵਿਚ ਜੁਲਾਈ 2005 ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।

Executions have been reportedly scheduled for 22 August

ਕੁਝ ਹੋਰ ਜ਼ਰੂਰੀ ਲਿੰਕ:

ਪ੍ਰੋ. ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ ਭਲਕੇ ਫਾਂਸੀ ਦਿੱਤੇ ਜਾਣ ਦਾ ਖਦਸ਼ਾ


ਦਿੱਲੀ:ਨਿੱਕੀ ਜਹੀ ਚੰਗਾਰੀ ਨੇ ਲਾਂਬੂ ਲਾ ਦਿੱਤੇ


No comments: