Saturday, August 10, 2013

ਜੰਗਬੰਦੀ ਦੀ ਉਲੰਘਣਾ ਦੇ ਖਿਲਾਫ਼ ਰੋਹ ਹੋਰ ਭਖਿਆ

ਯੂਥ ਕਾਂਗਰਸ ਨੇ ਰੋਕੀ ਦਿੱਲੀ-ਲਾਹੌਰ ਬੱਸ: ਦਰਜਨਾਂ ਵਰਕਰ ਗ੍ਰਿਫਤਾਰ 
                                                                                                                                 ਤਸਵੀਰਾਂ:ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ 
ਅੰਮ੍ਰਿਤਸਰ: 9 ਅਗਸਤ 2013: (ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ )- ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨੀ ਫੌਜੀਆਂ ਵਲੋਂ 5 ਭਾਰਤੀ ਫੌਜੀਆਂ 'ਤੇ ਹਮਲਾ ਕੀਤੇ ਜਾਣ ਤੋਂ ਬਾਅਦ ਰੋਸ ਪ੍ਰਗਟਾਵੇ ਦਾ ਸਿਲਸਿਲਾ ਲਗਾਤਾਰ ਵਧ ਰਿਹਾ ਹੈ। ਹੁਣ ਇਸ ਰੋਸ ਵਿਚ੍ਚ ਪੰਜਾਬ ਯੂਥ ਕਾਂਗਰਸ ਵੀ ਸ਼ਾਮਿਲ ਹੋ ਗਈ ਹੈ। ਗੁੱਸੇ 'ਚ ਆਏ 100 ਤੋਂ ਵੱਧ ਯੂਥ ਕਾਂਗਰਸ ਵਰਕਰਾਂ ਨੇ ਦਿੱਲੀ-ਲਾਹੌਰ ਬੱਸ ਨੂੰ ਅੰਮ੍ਰਿਤਸਰ ਦੇ ਇੰਡੀਆ ਗੇਟ ਵਿਖੇ ਰੋਕ ਲਿਆ ਅਤੇ ਜ਼ੋਰਦਾਰ ਨਾਅਰੇਬਾਜੀ ਕੀਤੀ। ਪੁਲਸ ਨੇ ਤੁਰੰਤ ਹਰਕਤ 'ਚ ਆਉਂਦਿਆਂ  ਬੱਸ ਨੂੰ ਰੋਕਣ ਵਾਲੇ ਇਨ੍ਹਾਂ ਯੂਥ ਕਾਂਗਰਸੀ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦੇ ਦਖਲ ਤੋਂ ਬਾਅਦ ਇਹ ਬੱਸ ਲਾਹੌਰ ਲਈ ਰਵਾਨਾ ਕਰ ਦਿੱਤੀ ਗਈ । ਇਸ ਬੱਸ ਸੇਵਾ ਖਿਲਾਫ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਪਾਕਿਸਤਾਨ ਦੀਆਂ ਅਜਿਹੀਆਂ ਹਰਕਤਾਂ ਦੇ ਚਲਦਿਆਂ ਬੱਸ ਸੇਵਾ ਨੂੰ ਬਹਾਲ ਰੱਖਣ ਦਾ ਕੋਈ ਮਤਲਬ ਨਹੀਂ ਹੈ ਲਿਹਾਜ਼ਾ ਇਹ ਬੱਸ ਸੇਵਾ ਬੰਦ ਕੀਤੀ ਜਾਣੀ ਚਾਹੀਦੀ ਹੈ। ਬਾਕੀ ਪਾਰਟੀਆਂ ਤਾਂ ਪਹਿਲਾਂ ਹੀ ਇਸ ਮੁੱਦੇ ਤੇ ਯੂਪੀਏ ਸਰਕਾਰ ਨੂੰ ਘੇਰ ਕੇ ਲਗਾਤਾਰ ਸੁਆਲ ਪੁਛਹ ਰਹੀਆਂ ਹਨ ਪਰ ਹੁਣ ਇਸ ਰੋਸ ਵਿੱਚ ਯੂਥ ਕਾਂਗਰਸ ਦਾ ਵੀ ਸ਼ਾਮਿਲ ਹੋਣਾ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ 6 ਅਗਸਤ ਨੂੰ ਪੁੰਛ ਸੈਕਟਰ 'ਚ ਪਾਕਿਸਤਾਨੀ ਸੈਨਾ ਨੇ ਗਸ਼ਤ ਕਰ ਰਹੀ ਭਾਰਤੀ ਜਵਾਨਾਂ ਦੀ ਟੁਕੜੀ 'ਤੇ  ਹਮਲਾ ਕਰ ਦਿੱਤਾ ਸੀ ਜਿਸ 'ਚ ਬਿਹਾਰ ਰੈਜ਼ੀਮੈਂਟ ਦੇ 5 ਜਵਾਨ ਸ਼ਹੀਦ ਹੋ ਗਏ ਇਨ੍ਹਾਂ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਪਾਕਿਸਤਾਨ ਖਿਲਾਫ ਗੁੱਸੇ ਦੀ ਲਹਿਰ ਹੈ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਲਈ ਯੂਪੀਏ ਸਰਕਾਰ ਦੀ ਕਮਜ਼ੋਰੀ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ। 

No comments: