Monday, August 12, 2013

ਚਿੱਠੀ ਸਿੰਘਪੁਰਾ ਕਸ਼ਮੀਰ ’ਚ ਸਕੂਲ ਵਿਕਾਸ

Mon, Aug 12, 2013 at 5:31 PM
ਸ਼੍ਰੋਮਣੀ ਕਮੇਟੀ ਸਕੂਲ ਦੀ ਲੋੜ ਅਨੁਸਾਰ ਕਮਰੇ ਬਣਾ ਕੇ ਦੇਵੇਗੀ
5-5 ਬੱਚੀਆਂ ਨੂੰ ਫਰੀ ਉਚ ਵਿੱਦਿਆ ਵੀ ਦਿਆਂਗੇ-ਜਥੇਦਾਰ ਅਵਤਾਰ ਸਿੰਘ ਮੱਕੜ
ਅੰਮ੍ਰਿਤਸਰ:: 12 ਅਗਸਤ 2013: (ਕਿੰਗ//ਪੰਜਾਬ ਸਕਰੀਨ ਬਿਊਰੋ): ਚਿੱਠੀ ਸਿੰਘਪੁਰਾ ਅਨੰਤਨਾਗ ਕਸ਼ਮੀਰ ’ਚ ਖਾਲਸਾ ਅੰਗਰੇਜੀ ਮੀਡੀਅਮ ਮਿਡਲ ਸਕੂਲ ਦੇ ਕਮਰੇ ਬਣਾ ਕੇ ਦਿੱਤੇ ਜਾਣਗੇ। ਕਸ਼ਮੀਰੀ ਸਿੱਖਾਂ ਦੀਆਂ ਸਮੱਸਿਆਵਾਂ ਦਾ ਸ਼੍ਰੋਮਣੀ ਕਮੇਟੀ ਹਮੇਸ਼ਾਂ ਖਿਆਲ ਰੱਖਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਹੈ ਕਿ ਕਸ਼ਮੀਰ ਵਸਦੇ ਸਿੱਖ ਭਾਈਚਾਰੇ ਦੀਆਂ 5-5 ਬੱਚੀਆਂ ਨੂੰ ਆਪਣੇ ਇੰਜੀਨੀਅਰਿੰਗ ਤੇ ਪੋਲੀਟੈਕਨਿਕ ਕਾਲਜਾਂ ’ਚ ਫ੍ਰੀ ਵਿੱਦਿਆ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਿਹੜੀਆਂ ਬੱਚੀਆਂ ਮੈਡੀਕਲ ਲਾਈਨ ’ਚ ਜਾਣਾ ਚਾਹੁੰਦੀਆਂ ਹਨ ਉਨ੍ਹਾਂ ਨੂੰ ਮੈਰਿਟ ਦੇ ਅਧਾਰ ਤੇ ਹੀ ਦਾਖਲਾ ਦਿੱਤਾ ਜਾ ਸਕਦਾ ਹੈ।

ਚਿੱਠੀ ਸਿੰਘਪੁਰਾ ਅਨੰਤਨਾਗ ਕਸ਼ਮੀਰ ਤੋਂ ਖਾਲਸਾ ਮਿਡਲ ਸਕੂਲ ਦੇ ਚੇਅਰਮੈਨ ਸ.ਰਜਿੰਦਰ ਸਿੰਘ ਸ.ਭੁਪਿੰਦਰ ਸਿੰਘ, ਸ.ਈਚਪਾਲ ਸਿੰਘ ਕਨਵੀਨਰ, ਸ.ਚਮਨ ਸਿੰਘ, ਸ.ਸੁਜਿੰਦਰ ਸਿੰਘ, ਸ.ਗੁਰਮੀਤ ਸਿੰਘ ਤੇ ਸ.ਜੋਗਿੰਦਰ ਸਿੰਘ ਨੇ ਵਫਦ ਸਮੇਤ ਮਿਲ ਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਸੌਂਪ ਕੇ ਅਪੀਲ ਕੀਤੀ ਕਿ ਇਸ ਸਕੂਲ ਨੂੰ ਸ਼੍ਰੋਮਣੀ ਕਮੇਟੀ ਆਪਣੇ ਪ੍ਰਬੰਧ ਹੇਠ ਲਵੇ ਅਤੇ ਜ਼ਰੂਰਤ ਅਨੁਸਾਰ ਇਸ ਦੇ ਕਮਰੇ ਤਿਆਰ ਕਰਕੇ ਇਸ ਦਾ ਪ੍ਰਬੰਧ ਚਲਾਵੇ, ਕਿਉਂਕਿ ਸਿੱਖ ਬੱਚਿਆਂ ਦੀ ਮਿਆਰੀ ਪੜ੍ਹਾਈ ਲਈ ਇਹ ਜ਼ਰੂਰੀ ਹੈ। ਜਿਸ ਤੇ ਜਥੇਦਾਰ ਅਵਤਾਰ ਸਿੰਘ ਨੇ ਇਸ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਇਸ ਸਕੂਲ ਨੂੰ ਲੋੜ ਅਨੁਸਾਰ ਕਮਰੇ ਤਿਆਰ ਕਰਵਾ ਕੇ ਦੇਵੇਗੀ ਤੇ ਇਸ ਮਾਮਲੇ ਬਾਰੇ ਅੰਤਿ੍ਰੰਗ ਕਮੇਟੀ ਦੀ ਮੀਟਿੰਗ ’ਚ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ।

ਬੈਲਜ਼ੀਅਮ ’ਚ ਸਿੱਖ ਬੱਚਿਆਂ ਦੇ ਸਕੂਲ ਜਾਣ ਸਮੇਂ ਦਸਤਾਰ ਉਤਾਰੇ ਜਾਣ ਬਾਰੇ ਅਦਾਲਤੀ ਫੈਸਲੇ ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਦਸਤਾਰ ਕੌਮਾਂਤਰੀ ਪੱਧਰ ਤੇ ਮੁੱਦਾ ਹੈ। ਇਸ ਬਾਰੇ ਕੇਂਦਰ ਸਰਕਾਰ ਨੂੰ ਗੰਭੀਰ ਹੋਣਾ ਚਾਹੀਦਾ ਹੈ। ਕੂਟਨੀਤਕ ਚੈਨਲਾਂ ਰਾਹੀਂ ਵਿਦੇਸ਼ੀ ਸਰਕਾਰ ਨਾਲ ਤੁਰੰਤ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਸ਼੍ਰੋਮਣੀ ਕਮੇਟੀ ਦਸਤਾਰ ਮਸਲੇ ਬਾਰੇ ਪੂਰੀ ਤਰ੍ਹਾਂ ਗੰਭੀਰ ਤੇ ਚਿੰਤਤ ਹੈ। ਇਸ ਮਸਲੇ ਦੇ ਹੱਲ ਬਾਰੇ ਲਗਾਤਾਰ ਕੋਸ਼ਿਸ਼ਾਂ ਜਾਰੀ ਹੈ।

ਪੱਤਰਕਾਰਾਂ ਦੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਸਤਾਰ ਮਸਲੇ ਦੇ ਸਥਾਈ ਹੱਲ ਲਈ ਯੂਰਪੀਅਨ ਯੂਨੀਅਨ ਦੇ ਦਿੱਲੀ ਸਥਿਤ ਵੱਖ-ਵੱਖ ਰਾਜਦੂਤਾਂ ਨੂੰ ਪੱਤਰ ਲਿਖੇ ਜਾਣਗੇ ਅਤੇ ਨਿੱਜੀ ਤੌਰ ਤੇ ਵੀ ਮਿਲਿਆ ਜਾਵੇਗਾ। ਇਸ ਤੋਂ ਇਲਾਵਾ ਭਾਰਤ ਦੇ ਵਿਦੇਸ਼ ਮੰਤਰੀ ਨੂੰ ਵੀ ਪੱਤਰ ਲਿਖਿਆ ਜਾਵੇਗਾ। ਉਨ੍ਹਾਂ ਵੱਖ-ਵੱਖ ਦੇਸ਼ਾਂ ’ਚ ਸਿੱਖ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਦਸਤਾਰ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੇ ਹੱਲ ਲਈ ਵੱਧ ਤੋਂ ਵੱਧ ਸਹਿਯੋਗ ਕਰਨ। ਨਾਮਧਾਰੀ ਸੰਪਰਦਾ ਦੇ ਠਾਕੁਰ ਉਦੈ ਸਿੰਘ ਤੇ ਬਰਤਾਨੀਆਂ ਦੇ ਲੈਸਟਰ ’ਚ ਇੱਕ ਗੁਰਦੁਆਰਾ ਸਾਹਿਬ ’ਚ ਹੋਏ ਹਮਲੇ ਬਾਰੇ ਉਨ੍ਹਾਂ ਕਿਹਾ ਕਿ ਕਿਸੇ ਤੇ ਵੀ ਹਮਲਾ ਕਰਨਾ ਮਾੜੀ ਗੱਲ ਹੈ।

ਇਸ ਮੌਕੇ ਸ.ਤਰਲੋਚਨ ਸਿੰਘ ਤੇ ਸ.ਰੂਪ ਸਿੰਘ ਸਕੱਤਰ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਮਹਿੰਦਰ ਸਿੰਘ ਆਹਲੀ ਤੇ ਸ.ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ, ਸ.ਸੁਖਦੇਵ ਸਿੰਘ ਭੂਰਾ ਕੋਹਨਾ ਮੀਤ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਸਕੱਤਰ ਸਿੰਘ ਇੰਚਾਰਜ ਫਲਾਇੰਗ ਆਦਿ ਹਾਜ਼ਰ ਸਨ।

No comments: