Saturday, June 29, 2013

ਸੇਵਾ ਮੁਕਤ ਹੋਣ ਤੇ ਨਿੱਘੀ ਵਿਦਾਇਗੀ

ਸ.ਦਾਨ ਸਿੰਘ ਦੇ ਸੰਗੀ ਸਾਥੀ ਅਤੇ ਮਿੱਤਰ ਵੀ ਉਚੇਚੇ ਤੌਰ ਤੇ ਪੁੱਜੇ
ਅੰਮ੍ਰਿਤਸਰ:28 ਜੂਨ :- (ਪੰਜਾਬ ਸਕਰੀਨ ਬਿਊਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਸ਼ਨ 87 ਦੇ ਗੁਰਦੁਆਰਾ ਇੰਸਪੈਕਟਰ ਸ.ਦਾਨ ਸਿੰਘ ਨੂੰ ਸੇਵਾ ਮੁਕਤ ਹੋਣ ਤੇ ਦਫਤਰ ਵੱਲੋਂ ਪਾਰਟੀ ਉਪਰੰਤ ਨਿੱਘੀ ਵਿਦਾਇਗੀ ਦਿੱਤੀ ਗਈ। ਇਤੇ ਪੁੱਜੇ। ਇਸ ਮੌਕੇ ਉਹਨਾਂ ਦੇ ਸੰਗੀ ਸਾਥੀ ਅਤੇ ਮਿੱਤਰ ਵੀ ਉਚੇਚੇ ਤੌਰ ਤੇ ਪੁੱਜੇ। 
ਵਿਦਾਇਗੀ ਪਾਰਟੀ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ.ਦਲਮੇਘ ਸਿੰਘ ਨੇ ਸ.ਦਾਨ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਅਦਾਰਿਆਂ ’ਚ ਬਤੌਰ ਕਲਰਕ, ਕੈਸ਼ੀਅਰ, ਪ੍ਰੀ-ਆਡੀਟਰ, ਆਡੀਟਰ, ਮੈਨੇਜਰ ਅਤੇ ਗੁਰਦੁਆਰਾ ਇੰਸਪੈਕਟਰ ਵਜੋਂ ਗੁਜ਼ਾਰਿਆ ਅਤੇ ਆਪਣੇ ਜਿੰਮੇ ਲੱਗੀ ਸੇਵਾ ਗੁਰੂ ਨੂੰ ਸਮਰਪਿਤ ਹੋ ਕੇ ਨਿਭਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਸਰਵਿਸ ’ਚ ਆਉਂਦਾ ਹੈ ਤਾਂ ਉਸ ਦੇ ਸੇਵਾ ਮੁਕਤ ਹੋਣ ਦੀ ਤਰੀਕ ਨਾਲ ਹੀ ਨਿਸਚਿਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਧੰਨਤਾਯੋਗ ਹਾਂ ਕਿ ਸਾਨੂੰ ਕਿਰਤ ਕਰਨ ਦੇ ਨਾਲ-ਨਾਲ ਗੁਰੂ ਰਾਮਦਾਸ ਦੇ ਦਰ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਤੇ ਇਹ ਸਾਡੇ ਚੰਗੇ ਕਰਮਾਂ ਦਾ ਫਲ ਹੈ। ਉਨ੍ਹਾਂ ਕਿਹਾ ਕਿ ਸ.ਦਾਨ ਸਿੰਘ ਨੇ ਵੱਖ-ਵੱਖ ਅਹੁਦਿਆਂ ਤੇ ਰਹਿੰਦੇ ਹੋਏ ਆਪਣੀ 26 ਸਾਲ ਦੀ ਸਰਵਿਸ ਪੂਰੀ ਲਗਨ, ਮਿਹਨਤ, ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਅਤੇ ਕਦੇ ਵੀ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦਿੱਤਾ। ਜਿਥੇ ਸਾਰੇ ਦਫਤਰ ਨੂੰ ਇਹਨਾਂ ਦੇ ਸੇਵਾ ਮੁਕਤ ਹੋਣ ਦੀ ਘਾਟ ਮਹਿਸੂਸ ਹੋਵੇਗੀ, ਉਥੇ ਇਹ ਹੋਰ ਖੁਸ਼ੀ ਦੀ ਗੱਲ ਹੈ ਕਿ ਇਹ ਬੇਦਾਗ ਸੇਵਾ ਕਰਕੇ ਅੱਜ ਬਤੌਰ ਗੁਰਦੁਆਰਾ ਇੰਸਪੈਕਟਰ 87 ਸੇਵਾ ਮੁਕਤ ਹੋ ਰਹੇ ਹਨ।
ਇਹਨਾਂ ਨੂੰ ਸ.ਦਲਮੇਘ ਸਿੰਘ ਸਕੱਤਰ ਤੇ ਸ.ਹਰਭਜਨ ਸਿੰਘ ਮਨਾਵਾਂ ਐਡੀ:ਸਕੱਤਰ ਨੇ ਸਾਂਝੇ ਰੂਪ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਲੋਈ, ਸਿਰੀ ਸਾਹਿਬ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਸ.ਦਾਨ ਸਿੰਘ ਗੁਰਦੁਆਰਾ ਇੰਸਪੈਕਟਰ ਸੈਕਸ਼ਨ 87 ਨੇ ਆਪਣੀ ਸੇਵਾ ਮੁਕਤੀ ਸਮੇਂ ਵੱਖ-ਵੱਖ ਵਿਭਾਗਾਂ ਵੱਲੋਂ ਮਿਲੇ ਪਿਆਰ ਤੇ ਸਤਿਕਾਰ ਬਦਲੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜੋ ਮਾਣ ਸਤਿਕਾਰ ਮੈਨੂੰ ਗੁਰੂ ਰਾਮਦਾਸ ਦੇ ਇਸ ਘਰ ਤੋਂ ਮਿਲਿਆ ਹੈ ਉਹ ਕਦਾਚਿਤ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਇਹ ਮੇਰੀਆਂ ਯਾਦਾ ਵਿੱਚ ਸਾਰੀ ਉਮਰ ਸਮਾਇਆ ਰਹੇਗਾ।
ਇਸ ਮੌਕੇ ਸ.ਨਿਸ਼ਾਨ ਸਿੰਘ ਇੰਚਾਰਜ, ਸ.ਜਗੀਰ ਸਿੰਘ ਤੇ ਸ.ਗੁਲਜਾਰ ਸਿੰਘ ਚੀਫ ਗੁਰਦੁਆਰਾ ਇੰਸਪੈਕਟਰ, ਸ.ਸੁਖਦੇਵ ਸਿੰਘ ਐਡੀ:ਚੀਫ, ਸ.ਬਲਦੇਵ ਸਿੰਘ ਕੜਿਆਲ ਤੇ ਸ.ਜੈਦੀਪ ਸਿੰਘ ਗੁਰਦੁਆਰਾ ਇੰਸਪੈਕਟਰ ਅਤੇ ਹੋਰ ਸਟਾਫ ਮੌਜੂਦ ਸੀ।

ਮਾਮਲਾ ਗੋਬਿੰਦਘਾਟ ਵਿਖੇ ਉਚ ਅਧਿਕਾਰੀ ਨਾਲ ਕੁੱਟਮਾਰ ਦਾNo comments: