Wednesday, March 20, 2013

ਸੀ ਐਮ ਸੀ ਦੇ ਆਰਟ ਵਿੰਗ ਨੇ ਵੀ ਕੀਤੀ ਗਰੀਬ ਮਰੀਜ਼ਾਂ ਦੀ ਫਿਕਰ

ਸਹਾਇਤਾ ਲਈ ਮਿਉਜ਼ੀਕਲ ਸ਼ੋਅ ਦੀ ਸ਼ੁਰੂਆਤ ਰਹੀ ਧਮਾਕੇਦਾਰ
                                                                                                                              File Photo
ਲੁਧਿਆਣਾ, 20 ਮਾਰਚ,2013: (ਸ਼ਾਲੂ ਅਰੋੜਾ ਅਤੇ ਰੈਕਟਰ ਕਥੂਰੀਆ): ਗੁਰੁ ਨਾਨਕ ਦੇਵ ਭਵਨ ਵਿਚ ਸੀ.ਐਮ.ਸੀ ਦੇ ਚੋਹਾਂ ਕਾਲਜਾਂ ਦੇ 110 ਵਿਦਿਆਰਥੀ ਇਕ ਨੇਕ ਕੰਮ ਲਈ ਅੱਗੇ ਆਏ। ਇਹ  ਨੇਕ ਕੰਮ ਸੀ ਗਰੀਬ ਮਰੀਜਾਂ ਦੀ ਮਦਦ ਕਰਨਾ। ਇਸ ਤਹਿਤ ਵਿਦਿਆਰਥੀਆਂ ਨੇ ਇਕ ਮਿਉਜੀਕਲ ਪਲੇ ਪੇਸ਼ ਕਰ ਕੇ ਧਨ ਇਕਤੱਰਤ ਕੀਤਾ ਤਾਂ ਜੋ ਆਰਥਿਕ ਪਖੋਂ ਕਮਜ਼ੋਰ ਉਹਨਾਂ ਮਰੀਜਾਂ ਦੀ ਮਦਦ ਕੀਤੀ ਜਾ ਸਕੇ ਜੋ ਇਲਾਜ ਕਰਵਾਉਣ ਦੇ ਸਮਰਥ ਨਹੀ ਹਨ। ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਵਿਦਿਆਰਥੀ ਪਿਛਲੇ ਦੋ ਮਹੀਨਿਆਂ ਤੋਂ ਅਣਥਕ ਮਿਹਨਤ ਕਰ ਰਹੇ ਹਨ। 'ਦ ਏਡਮਸ ਫੈਮਲੀ' ਨਾਮਕ ਇਸ ਮਿਉਜੀਕਲ ਪਲੇ ਵਿਚ ਦੋ ਪਰਿਵਾਰਾਂ ਦੇ ਮਿਲਣ ਉਪਰੰਤ ਘਟੀਆਂ ਘਟਨਾਵਾਂ ਨੂੰ ਬਹੁਤ ਹੀ ਹਸਾਉਣੇ ਢੰਗ ਨਾਲ ਪੇਸ਼ ਕੀਤਾ ਗਿਆ। 
ਇਹ ਸ਼ੋ ਸੀ.ਐਮ.ਸੀ ਸਟੂਡੈਂਟਸ ਅਤੇ ਡਾਕਟਰਾਂ ਵੱਲੋਂ ਰਲ ਮਿਲ ਕੇ ਤਿਆਰ ਕੀਤਾ ਗਿਆ। ਪਲੇ ਨੂੰ ਕਈ ਇਮੋਸ਼ਨਲ ਟੱਚ ਵੀ ਦਿੱਤੇ ਗਏ ਜਿਸ ਨੇ ਦਰਸ਼ਕਾਂ ਨੂੰ ਅੰਤ ਤੱਕ ਇਸ ਨਾਟਕ  ਨਾਲ ਬੰਨ ਕੇ ਰੱਖਿਆ। ਸੀ.ਐਮ.ਸੀ ਦੇ ਡਾਇਰੈਕਟਰ ਡਾ.ਅਬਰਾਹਿਮ ਜੀ ਥਾਮਸ ਦੀ ਅਗਵਾਈ ਹੇਠ ਪੇਸ਼ ਕੀਤੇ ਗਾਏ ਇਸ ਡਰਾਮੇ ਦੀ ਪੇਸ਼ਕਾਰੀ ਬਹੁਤ ਹੀ ਵਧਿਆ ਰਹੀ।। ਇਸ ਪਲੇ ਦੇ ਐਕਟਿੰਗ ਡਾਇਰੈਕਟਰ ਮੇਡੀਕਲ ਸਟੂਡੈਂਟ ਮਾਰੀਆ ਜੈਕਬ,  ਕਾਡੀਨੇਟਰਸ ਸਾਜਿਨ ਸਨੀ ਤੇ ਮੈਥੀਉ ਏਜੰਲਾ ਕ੍ਰਿਸ਼ਟੇਫਰ ਅਤੇ ਮਿਉਜੀਕ ਡਾਇਰੈਕਟਰ ਡਾ.ਜੇਰਿਨ ਕੁਰੁਵਿਲਾ ਨੇ ਮੰਚ ਦੇ ਪਿਛੇ ਰਹਿ ਕੇ ਵੀ ਆਪਣੀ ਕਲਾਂ ਦੇ ਜੌਹਰ ਦਿਖਾਏ।

No comments: