Friday, March 15, 2013

ਅੱਜ ਹੋਵੇਗਾ ਸ਼੍ਰੀਮਤੀ ਉਰਮਿਲਾ ਆਨੰਦ ਦਾ ਅੰਤਿਮ ਸੰਸਕਾਰ

ਅੰਤਿਮ ਯਾਤਰਾ ਮੌਕੇ ਮੀਡੀਆ ਨੇ ਵੀ ਕਹੀ ਇਸਤਰੀ ਆਗੂ ਨੂੰ ਸਲਾਮ
ਰੋਜ਼ਾਨਾ ਜਗ ਬਾਣੀ 'ਚ ਛਪੀ ਖਬਰ
 ਨਵਾਂ ਜ਼ਮਾਨਾ  'ਚ ਛਪੀ ਖਬਰ 
ਜਲੰਧਰ:14 ਮਾਰਚ,2013: ਪੰਜਾਬੀ ਸਮਾਜ ਅਤੇ ਸਾਹਿਤ ਵਿੱਚ ਇੱਕ ਪ੍ਰੀਤ ਕ੍ਰਾਂਤੀ ਦੀ ਸ਼ੁਰੂਆਤ ਕਰਨ ਵਾਲੇ  ਉਘੇ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਬੇਟੀ, ਕਹਾਣੀਕਾਰ ਨਵਤੇਜ ਸਿੰਘ ਦੀ ਦੀ ਭੈਣ ਅਤੇ ਉਘੇ ਪੱਤਰਕਾਰ ਜਗਜੀਤ ਸਿੰਘ ਆਨੰਦ ਦੀ ਧਰਮਪਤਨੀ ਸ਼੍ਰੀਮਤੀ ਉਰਮਿਲਾ ਆਨੰਦ  ਦੇ ਸਦੀਵੀ ਵਿਛੋੜੇ ਦੀ ਖਬਰ ਨੂੰ  ਬਣਦੀ ਥਾਂ ਦੇ ਕੇ ਸ਼ਰਧਾਂਜਲੀ ਦਿੱਤੀ ਹੈ।  ਜਿਕਰਯੋਗ ਹੈ ਕਿ ਉਹਨਾਂ ਦਾ ਕਲ੍ਹ ਇਥੇ ਦਿਹਾਂਤ ਹੋ ਗਿਆ ਸੀ। ਉਮਰ ਭਰ ਸੰਘਰਸ਼ਾਂ ਅਤੇ ਲੋਕ ਫਿਕਰਾਂ 'ਚ ਰਹਿਣ ਵਾਲੀ ਉਰਮਿਲਾ ਆਨੰਦ ਪਿਛਲੇ ਇਕ ਮਹੀਨੇ ਤੋਂ ਬਿਮਾਰ ਚਲੇ ਆ ਰਹੇ ਸਨਕ।| ਸੋਮਵਾਰ ਉੁਨ੍ਹਾਂ ਨੂੰ ਇਥੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਬੁੱਧਵਾਰ ਰਾਤੀਂ ਆਪ੍ਰੇਸ਼ਨ ਤੋਂ ਬਾਅਦ ਉੁਨ੍ਹਾਂਦੀ ਹਾਲਤ ਅਚਾਨਕ ਹੀ ਵਿਗੜ ਗਈ। ਆਖਿਰ ਉਹੀ ਹੋਇਆ ਜਿਸਦਾ ਡਰ ਸੀ। ਵੀਰਵਾਰ ਦੁਪਹਿਰ 2 ਵਜੇ ਉੁਨ੍ਹਾਂ ਆਖਰੀ ਸਾਹ ਲਿਆ ਅਤੇ ਹਮੇਸ਼ਾਂ ਲੈ ਅਲਵਿਦਾ ਆਖ ਗਏ। ਉੁਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਸ਼ੁੱਕਰਵਾਰ 15 ਮਾਰਚ ਨੂੰ ਦੁਪਹਿਰ 1 ਵਜੇ ਮਾਡਲ ਟਾਊਨ ਜਲੰਧਰ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ ਜਦੋਂ ਕਿ ਅਰਥੀ ਉੁਨ੍ਹਾਂ ਦੇ ਗ੍ਰਹਿ 230-ਐਲ ਮਾਡਲ ਟਾਊਨ ਜਲੰਧਰ ਤੋਂ ਉਠਾਈ ਜਾਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮਿ੍ਤਕ ਦੇਹ ਨਵਾਂ ਜ਼ਮਾਨਾ ਦੇ ਦਫ਼ਤਰ ਵਿਚ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ। ਉੁਨ੍ਹਾਂ ਦਾ ਇਕ ਬੇਟਾ ਸੁਕੀਰਤ ਆਨੰਦ ਤੇ ਇਕ ਬੇਟੀ ਸੂਅੰਗਣਾ ਹੈ ਜੋ ਦਿੱਲੀ ਵਿਚ ਰਹਿੰਦੀ ਹੈ।| ਉਹ ਇਸਤਰੀ ਲਹਿਰ ਦੇ ਮੋਢੀਆਂ ਵਿਚੋਂ ਸਨ। ਉਨ੍ਹਾਂ ਦੇ ਭਰਾ ਸ: ਨਵਤੇਜ ਸਿੰਘ ਉੱਘੇ ਕਹਾਣੀਕਾਰ ਸਨ । ਕਾਬਿਲੇ ਜ਼ਿਕਰ ਹੈ ਕਿ ਉਰਮਿਲਾ ਆਨੰਦ ਛੋਟੀ ਉਮਰੇ ਸਿਆਸਤ ਵਿਚ ਹਿੱਸਾ ਲੈਣ ਲੱਗ ਪਏ ਸਨ ਅਤੇ 'ਕੱਢ ਦਿਓ ਬਾਹਰ ਫਰੰਗੀ ਨੂੰ' ਨਾਟਕ ਵਿਚ ਹਿੱਸਾ ਲੈਣ 'ਤੇ ਆਜ਼ਾਦੀ ਤੋਂ ਪਹਿਲਾਂ 1946 ਵਿਚ ਉਨ੍ਹਾਂ ਨੂੰ ਲਾਹੌਰ ਵਿਚ ਗਿ੍ਫ਼ਤਾਰ ਕੀਤਾ ਗਿਆ । ਉਨ੍ਹਾਂ ਦੋ ਕਿਤਾਬਾਂ 'ਧਰੇਕ ਪੁੰਗਰ ਪਈ' ਤੇ 'ਪ੍ਰੀਤ ਨਗਰ ਬੁਝਦੇ ਪ੍ਰਛਾਵੇਂ' ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਨਵਾਂ ਜਮਾਨਾ ਦੇ ਨਾਲ ਆਪ ਹੋਰਨਾਂ ਅਖਬਾਰਾਂ ਨਾਲ ਵੀ ਸਨੇਹ ਰੱਖਦੇ ਸਨ। ਆਪ 60ਵਿਆਂ ਵਿਚ ਰੋਜ਼ਾਨਾ 'ਅਜੀਤ' ਵਿਚ ਔਰਤਾਂ ਦਾ ਕਾਲਮ 'ਸੁਘੜ ਸਿਆਣੀ' ਵੀ ਲਿਖਦੇ ਰਹੇ ਜੋ ਕਾਫੀ ਹਰਮਨ ਪਿਆਰਾ ਵੀ ਹੋਇਆ ਕਾਮਰੇਡ ਜਗਜੀਤ ਸਿੰਘ ਆਨੰਦ ਨਾਲ ਉਨ੍ਹਾਂ ਦਾ ਵਿਆਹ 1951 ਵਿਚ ਹੋਇਆ ਸੀ। ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਸਮੇਤ ਵੱਖ-ਵੱਖ ਰਾਜਸੀ ਆਗੂਆਂ ਨੇ ਉੁਨ੍ਹਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸਨੂੰ ਇੱਕ ਨਾ ਪੂਰਾ ਹੋ ਸਕਣ ਵਾਲਾ ਘਾਟਾ ਦੱਸਿਆ ਹੈ। ਉਹਨਾਂ ਦੇ ਤੁਰ ਜਾਣ ਦੀ ਖਬਰ ਨੂੰ ਮੀਡੀਆ ਨੇ ਜਿਸ ਤਰ੍ਹਾਂ ਥਾਂ ਦਿੱਤੀ ਹੈ ਉਸਤੋਂ ਉਹਨਾਂ ਦੀ ਸ਼ਖਸੀਅਤ ਅਤੇ ਮਿਲਨਸਾਰਿਤਾ ਵਾਲਾ ਸੁਭਾਅ ਉਹਨਾਂ ਦੇ ਵਿਦਾ ਹੋਣ ਤੋਂ ਬਾਅਦ ਵੀ ਉਭਰ ਕੇ ਸਭ ਦੇ ਸਾਹਮਣੇ ਆ ਰਿਹਾ ਹੈ। ਰੋਜ਼ਾਨਾ ਜਗ ਬਾਣੀ, ਪੰਜਾਬ ਕੇਸਰੀ ਅਤੇ ਹਿੰਦ ਸਮਾਚਾਰ ਵੱਲੋਂ ਚੋਪੜਾ ਪਰਿਵਾਰ ਨੇ ਵੀ ਆਨੰਦ ਪਰਿਵਾਰ ਨਾਲ ਦੁੱਖ ਸਾਂਝੀਆਂ ਕੀਤਾ ਹੈ।  -ਰੈਕਟਰ ਕਥੂਰੀਆ


ਹੁਣ ਸਾਡੇ ਦਰਮਿਆਨ ਨਹੀਂ ਰਹੇ ਉਰਮਿਲਾ ਆਨੰਦ


No comments: