Saturday, November 03, 2012

ਇਕ ਸਾਹਿਤਕ ਸ਼ਾਮ ਅਤੇ ਕਿਤਾਬ ਰਿਲੀਜ਼

Fri, Nov 2, 2012 at 8:29 PM
ਲੰਡਨ ਵਿਚ ਸ਼ਾਮ ਸਿੰਘ 'ਅੰਗ ਸੰਗ' ਅਤੇ ਕੇਹਰ ਸ਼ਰੀਫ਼ ਦਾ ਸਨਮਾਨ 
ਪਿਛਲੇ ਦਿਨੀਂ ਪੰਜਾਬੀ ਸੱਥ ਦੀ ਯੂਰਪੀਨ ਇਕਾਈ ਦੇ ਸੰਚਾਲਕ ਸਰਦਾਰ ਮੋਤਾ ਸਿੰਘ ਸਰਾਏ ਹੋਰਾਂ ਦੇ ਘਰ ਇਕ ਸਾਹਿਤਕ ਮਹਿਫ਼ਲ ਸਜਾਈ ਗਈ ਜਿਸ ਵਿਚ ਚੰਡੀਗੜ੍ਹ ਤੋਂ ਆਏ ਪ੍ਰਸਿੱਧ ਲਿਖਾਰੀ ਅਤੇ ਪੱਤਰਕਾਰ ਸਰਦਾਰ ਸ਼ਾਮ ਸਿੰਘ ' ਅੰਗ ਸੰਗ' ਅਤੇ ਜਰਮਨੀ ਤੋਂ ਉਨ੍ਹਾਂ ਦੇ ਭਰਾਤਾ ਪ੍ਰਸਿੱਧ ਸਾਹਿਤਕਾਰ ਸ਼੍ਰੀ ਕੇਹਰ ਸ਼ਰੀਫ਼ ਜੀ ਦਾ ਸਨਮਾਨ ਕੀਤਾ ਗਿਆ।ਇਨ੍ਹਾਂ ਸਾਹਿਤਕਾਰਾਂ ਤੋਂ ਇਲਾਵਾ ਇਸ ਮਹਿਫ਼ਲ ਵਿਚ ਲੰਡਨ ਤੋਂ 'ਸਰੂ' ਰਿਸਾਲੇ ਦੀ ਸੰਪਾਦਕਾ ਬੀਬੀ ਅਰਕਮਲ ਕੌਰ ਅਤੇ ਪੰਜਾਬ ਤੋਂ ਹੀ ਆਏ ਸਰਦਾਰ ਸੰਤੋਖ ਸਿੰਘ ਸੰਘਾ ਵੀ ਸ਼ਾਮਲ ਸਨ।
ਮੰਚ 'ਤੇ ਸ਼ਾਮ ਸਿੰਘ, ਕੇਹਰ ਸ਼ਰੀਫ਼, ਬੀਬੀ ਅਰਕਮਲ ਕੌਰ,ਸੰਤੋਖ ਸਿੰਘ ਸੰਘਾ ਅਤੇ ਮੋਤਾ ਸਿੰਘ ਹੋਰੀਂ ਸ਼ਸ਼ੋਭਤ ਹੋਏ।
ਸਥਾਨਕ ਕਮਿਊਨਿਟੀ ਵਿਚੋਂ ਜਿਨ੍ਹਾਂ ਪਤਵੰਤੇ ਸੱਜਣਾਂ ਨੇ ਇਸ ਪ੍ਰੋਗਰਾਮ ਵਿਚ ਹਾਜ਼ਰੀ ਲੁਆਈ ਉਨ੍ਹਾਂ ਵਿਚ ਕੁਲਵੰਤ ਸਿੰਘ ਢੇਸੀ, ਅਜੈਬ ਸਿੰਘ ਗਰਚਾ, ਹਰਜਿੰਦਰ ਸਿੰਘ ਸੰਧੂ, ਨਿਰਮਲ ਸਿੰਘ ਸੰਘਾ, ਉਂਕਾਰ ਸਿੰਘ ਪਰਸਾ, ਮੁਹਿੰਦਰ ਸਿੰਘ ਦਿਲਬਰ, ਡਾਕਟਰ ਹਰੀਸ਼ ਮਲਹੋਤਰਾ, ਜਸਵੀਰ ਸਿੰਘ ਬਚਰਾ, ਮਹਿੰਦਰ ਸਿੰਘ ਰਾਏ, ਨਿਰਮਲ ਸਿੰਘ ਕੰਧਾਲਵੀ ਸ਼ਾਮਲ ਸਨ। 
ਸਟੇਜ ਦੀ ਕਾਰਵਾਈ ਲਈ ਉਂਕਾਰ ਸਿੰਘ ਹੋਰਾਂ ਨੂੰ ਬੇਨਤੀ ਕੀਤੀ ਗਈ ਉਨ੍ਹਾਂ ਬੜੀ ਨਿਮਰਤਾ ਨਾਲ਼ ਨਿਰਮਲ ਸਿੰਘ ਕੰਧਾਲਵੀ ਹੋਰਾਂ ਨੂੰ ਇਹ ਸੇਵਾ ਨਿਭਾਉਣ ਲਈ ਕਿਹਾ।
ਪ੍ਰੋਗਰਾਮ ਵਿਚ ਸਭ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਨਿਰਮਲ ਸਿੰਘ ਕੰਧਾਲਵੀ ਹੋਰਾਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਪਤਵੰਤੇ ਸੱਜਣਾਂ ਦੀ ਜਾਣ ਪਛਾਣ ਸਰੋਤਿਆਂ ਨਾਲ਼ ਕਰਵਾਈ ਅਤੇ ਮਾਂ-ਬੋਲੀ ਪੰਜਾਬੀ ਅਤੇ ਸੱਭਿਆਚਾਰ ਸੰਬੰਧੀ ਕੁਝ ਨੁਕਤੇ ਉਠਾ ਕੇ ਬੁਲਾਰਿਆਂ ਨੂੰ ਦਾਅਵਤ ਦਿਤੀ ਕਿ ਉਹ ਇਸ ਸਬੰਧੀ ਆਪਣੇ ਅਣਮੁੱਲੇ ਵਿਚਾਰ ਸਭ ਨਾਲ਼ ਸਾਂਝੇ ਕਰਨ।
ਵਿਦਵਾਨ ਬੁਲਾਰਿਆਂ ਨੇ ਮਾਂ-ਬੋਲੀ ਪੰਜਾਬੀ ਅਤੇ ਸੱਭਿਅਚਾਰ ਨੂੰ ਲੱਗ ਰਹੇ ਖੋਰੇ ਬਾਰ ਬਹੁਤ ਹੀ ਗੰਭੀਰ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਕੀਮਤੀ ਸੁਝਾਅ ਦਿੱਤੇ।ਸ. ਮਹਿੰਦਰ ਸਿੰਘ ਰਾਏ ਦੀ ਪਲੇਠੀ ਕਿਤਾਬ 'ਜੂਹ ਵਿਚ ਰੂਹ' ਪੰਜਾਬੀ ਪਿਆਰਿਆਂ ਲਈ ਰਿਲੀਜ਼ ਕੀਤੀ ਗਈ
ਪ੍ਰੋਗਰਾਮ ਦੇ ਅਖ਼ੀਰ 'ਤੇ ਸਰਾਏ ਹੋਰੀਂ ਸਭ ਦਾ ਧੰਨਵਾਦ ਕੀਤਾ ਅਤੇ ਸੱਥ ਦੀ ਰਵਾਇਤ ਮੁਤਾਬਿਕ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਨਾਲ਼ ਪ੍ਰਸ਼ਾਦਾ ਪਾਣੀ ਛਕਾਇਆ ਗਿਆ।

ਰਿਪੋਰਟ:-ਨਿਰਮਲ ਸਿੰਘ ਕੰਧਾਲਵੀ
ਤਸਵੀਰਾਂ:- ਉਂਕਾਰ ਸਿੰਘ ਪਰਸਾ  

No comments: