Saturday, November 24, 2012

ਸ਼ਹੀਦੀ ਗੁਰਪੁਰਬ ਮੌਕੇ ਲਗਾਇਆ ਗਿਆ ਵਿਸ਼ੇਸ਼ ਮੈਡੀਕਲ ਕੈੰਪ

300 ਤੋਂ ਵਧ ਮਰੀਜਾਂ ਦਾ ਕੀਤਾ ਗਿਆ ਦੰਦਾਂ ਅਤੇ ਅੱਖਾਂ ਦਾ ਮੁਫਤ ਇਲਾਜ 
ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਗੁਰਪੁਰਬ। ਦੁਨੀਆ ਦੇ ਹੋਰਨਾਂ ਭਾਗਾਂ ਵਾਂਗ ਲੁਧਿਆਣਾ ਵਿੱਚ ਵੀ ਕਈ ਦਿਨਾਂ ਤੋਂ ਕਈ ਤਰਾਂ ਦੇ ਸਮਾਗਮ ਅਤੇ ਹੋਰ ਆਯੋਜਨ ਚੱਲ ਰਹੇ ਸਨ।  ਹਰ ਕੋਈ ਆਪੋ ਆਪਣੀ ਸ਼ਰਧਾ ਵਿੱਤ ਅਤੇ ਸਮਰਥਾ ਮੁਤਾਬਿਕ ਕੁਝ ਨ ਕੁਝ ਕਰ ਰਿਹਾ ਸੀ। ਗੁਰਬਾਣੀ ਦੇ ਮਹਾਂਵਾਕ ਅਨੁਸਾਰ ਜ਼ਿੰਦਗੀ ਨੂੰ ਧਰਮ ਵਾਲੇ ਪਾਸੇ ਲਿਆ ਰਿਹਾ ਸੀ। ਅਜਿਹਾ ਹੀ ਇੱਕ ਵਿਸ਼ੇਸ਼ ਆਯੋਜਨ ਹੋਇਆ ਸੰਤ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ  ਵਿਖੇ। ਇਸ ਵਿਦਿਅਕ ਅਦਾਰੇ ਵਿਚ ਗੁਰਪੁਰਬ ਦੇ ਮੌਕੇ  ਕਰਾਇਆ ਗਿਆ ਇੱਕ ਅਜਿਹਾ ਸਮਾਗਮ ਜਿਹੜਾ ਸਚਮੁਚ ਧਾਰਮਿਕ ਸੀ। ਇਸ ਅਸਥਾਨ ਤੇ ਉਹਨਾਂ ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਦਿੱਤੀ ਗਈ ਜਿਹੜੇ ਉਮਰ ਦੇ ਨਾਲ ਨਾਲ ਆਰਥਿਕ ਕਮਜੋਰੀਆਂ ਸਾਹਮਣੇ ਵੀ ਲਾਚਾਰ ਹੋ ਗਏ ਸਨ। ਇਹ ਅਜਿਹੀ ਲਾਚਾਰੀ ਸੀ ਜਿਹੜੀ ਹਰ ਕੋਈ ਹਰ ਕਿਸੇ ਨੂੰ ਦੱਸ ਵੀ ਨਹੀਂ ਸਕਦਾ। ਲਗਾਤਾਰ ਵਧ ਰਹੀ ਮਹਿੰਗਾਈ ਅਤੇ  ਉਸ ਸਾਹਮਣੇ ਬੇਬਸ ਹੋ ਕੇ ਘਟ ਰਹੀ ਆਮਦਨ ਕਿਸੇ  ਮਧ ਵਰਗੀ  ਨੂੰ ਇਲਾਜ ਵਾਲੇ  ਮੂੰਹ ਹੀ ਨਹੀਂ ਕਰਨ ਦੇਂਦੀ। ਆਮ ਬੰਦਾ  ਬਾਕੀ ਬਚੀ ਸਾਰੀ ਜਿੰਦਗੀ  ਹਨੇਰੇ ਵਿੱਚ  ਤਾਂ ਕਬੂਲ ਕਰ ਲੈਂਦਾ ਹੈ ਪਰ ਮਹਿੰਗੇ ਭਾਅ ਵਾਲੀ ਅੱਖ ਲਗਵਾਉਣ ਦੀ ਗੱਲ ਸੁਪਨੇ ਵਿੱਚ ਵੀ ਨਹੀਂ ਸੋਚ  ਸਕਦਾ। ਉਸ ਨੂੰ ਦੰਦਾਂ ਬਿਨਾ  ਬੇਸੁਆਦੀ ਜਿੰਦਗੀ ਤਾਂ ਸਹਿਣ ਹੋ ਸਕਦੀ ਹੈ ਪਰ ਮਹਿੰਗਾਈ ਦੇ ਇਸ ਜਮਾਨੇ ਵਿੱਚ ਜ਼ਮਾਨੇ ਵਿੱਚ ਨਵੇਂ ਦੰਦ ਲਵਾਉਣ ਦੀ ਗੱਲ ਸੋਚਣ ਦੀ ਹਿੰਮਤ ਵੀ ਨਹੀਂ ਪੈਂਦੀ।  ਇਹਨਾਂ ਕਮਜ਼ੋਰਾਂ, ਨਿਮਾਣਿਆਂ ਅਤੇ ਨਿਤਾਣਿਆਂ ਦੀ ਸਾਰ ਲੈਣ ਲਈ ਗੁਰੂ ਫਿਰ ਕਿਸੇ ਨ ਕਿਸੇ ਨੂੰ ਕਿਸੇ ਪ੍ਰੇਰਨਾ ਦੇ ਕੇ ਭੇਜਦਾ ਹੈ। ਅਜਿਹੇ ਕਈ ਲੋਕਾਂ ਦੀ ਬਾਂਹ ਫੜੀ ਗਈ ਸੰਤ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ  ਵਿਖੇ ਹੋਏ ਇੱਕ ਵਿਸ਼ੇਸ਼ ਆਯੋਜਨ ਵਿੱਚ। ਗੁਰ ਪੁਰਬ ਦੇ  ਮੌਕੇ ਤੇ ਇਸ  ਕੰਮ ਲਈ ਇੱਕ  ਵਾਰ ਫਿਰ ਅੱਗੇ ਆਏ  ਪੰਜਾਬ ਵਿੱਚ ਪੁਨਰਜੋਤ ਅੰਦੋਲਨ ਚਲਾਉਣ ਵਾਲੇ ਡਾਕਟਰ ਰਮੇਸ਼। ਇਸ ਮੌਕੇ ਤੇ ਅੱਖਾਂ ਅਤੇ ਦੰਦਾਂ ਦੇ ਮੁਫਤ ਚੈਕਅਪ ਕੈੰਪ ਦਾ ਉਦਘਾਟਨ ਕੀਤਾ ਲੁਧਿਆਣਾ ਦੇ ਮੇਅਰ ਹਰਚਰਨ ਸਿੰਘ ਗੋਲਵੜੀਆ ਨੇ। ਮੇਅਰ  ਗੋਲਵੜੀਆ ਨੇ ਕਿਹਾ ਕਿ ਲੋੜਵੰਦਾਂ ਦੀ ਮੁਫਤ ਸਹਾਇਤਾ ਕਰਨਾ ਸਭਤੋਂ  ਉੱਤਮ ਸੇਵਾ ਹੈ ਅਤੇ ਡਾਕਟਰ ਰਮੇਸ਼ ਬੜੇ ਅਰਸੇ ਤੋਂ ਇਹ ਨਿਸ਼ਕਾਮ ਸੇਵਾ ਕਰ ਰਹੇ ਹਨ। 

ਇਸ ਕੈੰਪ ਨੂੰ ਸੰਬੋਧਨ ਕਰਦਿਆਂ ਪੁਨਰਜੋਤ ਆਈ ਬੈੰਕ  ਸੋਸਾਇਟੀ ਦੇ ਮੀਡੀਆ ਇੰਚਾਰਜ ਜਤਿੰਦਰ ਸਿੰਘ ਪਮਾਲ ਨੇ ਅੱਖਾਂ ਦਾਨ ਕਰਨ ਦੀ ਅਹਿਮੀਅਤ ਬਾਰੇ ਵੀ ਦੱਸਿਆ ਅਤੇ ਡਾਕਟਰ ਰਮੇਸ਼ ਵੱਲੋਂ ਚਲਾਏ ਜਾਂਦੇ ਹਸਪਤਾਲ ਦੀਆਂ ਖੂਬੀਆਂ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਤੇ ਡਾਕਟਰ ਰਮੇਸ਼ ਦੀ ਟੀਮ ਦੇ ਸਰਗਰਮ ਮੈਂਬਰ ਰਛਪਾਲ ਸਿੰਘ, ਸੁਮੀਤ ਸਿੰਘ, ਧਰਮਿੰਦਰ ਸਿੰਘ ਅਤੇ ਬਲਦੇਵ ਸਿੰਘ ਵੀ ਮੌਜੂਦ ਸਨ। ਇਸ ਟੀਮ ਨੇ 173  ਵਿਅਕਤੀਆਂ ਦੀਆਂ ਅੱਖਾਂ  ਪੂਰੀ ਤਰਾਂ ਮੁਫਤ ਚੈਕ  ਅਤੇ ਲੋੜ ਮੁਤਾਬਿਕ ਦਵਾਈਆਂ ਵੀ ਦਿੱਤੀਆਂ।  
ਅੱਖਾਂ ਦੇ ਨਾਲ ਨਾਲ 140 ਵਿਅਕਤੀਆਂ ਦੇ ਦੰਦ ਵੀ ਮੁਫਤ ਚੈਕ ਕੀਤੇ ਗਏ ਅਤੇ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾ ਲਈ ਦਵਾਈਆਂ ਵੀ ਪੋਰੀ ਤਰਾਂ ਮੁਫਤ ਦਿੱਤੀਆਂ ਗਈਆਂ। ਇਹਨਾਂ ਲੋਕਾਂ ਦੀਆਂ ਅੱਖਾਂ ਨੂੰ ਨਿਰੋਗ ਕਰਨ ਦੇ ਜ਼ਿਮੇਦਾਰੀ ਨਿਭਾਈ ਡਾਕਟਰ ਰਮੇਸ਼ ਸੁਪਰ ਸਪੈਸ਼ਿਲਿਟੀ ਆਈ ਕੇਅਰ ਅਤੇ ਲੇਸਿਕ ਸੈਂਟਰ ਨੇ  ਜਦਕਿ ਦੰਦਾਂ ਵਾਲਾ  ਸੰਭਾਲਿਆ ਡਾਕਟਰ ਕੇ  ਬੇਦੀ ਦੀ ਅਗਵਾਈ ਹੇਠਲੇ ਬੇਦੀ ਡੈਂਟਲ ਕੇਅਰ ਸੈਂਟਰ ਨੇ।
ਉਘੇ ਸਮਾਜ ਸੇਵਕ ਸਤਵੰਤ ਸਿੰਘ ਗਿੱਲ, ਪ੍ਰਿੰਸੀਪਲ  ਸਿੰਘ, ਕੋਂਸਲਰ ਜਰਨੈਲ ਸਿੰਘ, ਕਸ਼ਮੀਰ ਸਿੰਘ,  ਹਰਚੰਦ ਸਿੰਘ,  ਗੁਰਮਜੀਤ ਸਿੰਘ ਧੁੰਨਾ, ਗਗਨਜੋਤ ਸਿੰਘ ਧੁੰਨਾ, ਜਸਵੰਤ ਸਿੰਘ ਗਿਲ, ਬੀਬੀ  ਬਲਜੀਤ ਕੌਰ ਅਤੇ ਰਮਿੰਦਰ ਕੌਰ ਸਮੇਤ ਕਈ ਹੋਰ ਪਤਵੰਤੇ ਵੀ ਇਸ ਮੌਕੇ ਤੇ ਹਾਜਰ ਸਨ। --ਰੈਕਟਰ ਕਥੂਰੀਆ 

No comments: