Friday, October 19, 2012

ਮਾਮਲਾ ਸ਼ਹੀਦ ਮਦਨ ਲਾਲ ਢੀਂਗਰਾ ਦੇ ਜੱਦੀ ਘਰ ਦਾ

ਪੰਜਾਬ ਸਰਕਾਰ ਵਲੋਂ ਦਿਤੇ ਹਲਫ਼ਨਾਮੇ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ
ਯਾਦ 'ਚ ਡਾਕ ਟਿਕਟ 
ਸ਼ਹੀਦ ਮਦਨ ਲਾਲ ਢੀਂਗਰਾ ਦਾ ਜੱਦੀ ਘਰ ਦੇਸ਼ ਆਜ਼ਾਦ ਹੋਣ ਤੋਂ 
ਬਾਅਦ ਵੀ ਖਸਤਾ ਹਾਲਤ ਵਿੱਚ ਫੋਟੋ "ਦ ਟ੍ਰਿਬਿਊਨ" 

ਆਮ ਲੋਕਾਂ ਨਾਲ ਜੁੜੇ ਪ੍ਰਗਤੀਸ਼ੀਲ ਕਲਮਕਾਰ ਨਰਿੰਦਰ ਕੁਮਾਰ ਜੀਤ ਵੱਲੋਂ Oct 19 ਅਕਤੂਬਰ 2012 ਨੂੰ ਸ਼ਾਮ ਦੇ 8:39 ਵਜੇ ਪੰਜਾਬ ਸਕਰੀਨ ਗਰੁੱਪ ਵਿੱਚ ਪੋਸਟ ਕੀਤੀ ਇੱਕ ਲਿਖਤ ਮੁਤਾਬਿਕ 
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਲੋਂ ਪੰਜਾਬ ਸਰਕਾਰ ਦੇ ਇੱਕ ਹਲਫਨਾਮੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਇਹ ਹਲਫਨਾਮਾ ਇੱਕ ਤਰ੍ਹਾ ਨਾਲ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦ ਵਿਚ ਸਮਾਰਕ ਨਾ ਬਣਾਉਣ ਦਾ ਇੱਕ ਸਪਸ਼ਟ ਐਲਾਨ ਕਰਦਾ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਰਕਾਰ ਦੇ ਇਸ ਰੁੱਖ ਨੂੰ ਬੇਹੱਦ ਅਫਸੋਸਨਾਕ ਦੱਸਿਆ ਹੈ ਜਲੰਧਰ ਡੇਟ ਲਾਈਨ ਨਾਲ ਸਾਥੀ ਜੀਤ ਨੇ ਆਪਣੀ ਲਿਖਤ ਵਿੱਚ ਦੱਸਿਆ ਹੈ ਕਿ  ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਪੰਜਾਬ ਸਰਕਾਰ ਵਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਸ਼ਹੀਦ ਮਦਨ ਲਾਲ ਢੀਂਗਰਾ ਦੇ ਅੰਮ੍ਰਿਤਸਰ ਸ਼ਹਿਰ ਵਿਚਲੇ ਜੱਦੀ ਘਰ ਵਾਲੀ ਜਗ੍ਹਾਂ ਉਪਰ ਸ਼ਹੀਦ ਢੀਂਗਰਾ ਦੀ ਯਾਦ ਵਿਚ ਕੋਈ ਸਮਾਰਕ ਨਾ ਬਣਾਉਣ ਸਬੰਧੀ ਦਿਤੇ ਹਲਫ਼ਨਾਮੇ ਉਪਰ ਡੂੰਘੇ ਅਫ਼ਸੋਸ ਤੇ ਗੁੱਸੇ ਦਾ ਪ੍ਰਗਟਾਵਾ ਕਰਦੀ ਹੈ।
Courtesy photo:haindavakeralam
ਮੀਟਿੰਗ ਵਿੱਚ ਸਾਫ਼ ਸਾਫ਼ ਕਿਹਾ ਗਿਆ ਕਿ ਪੰਜਾਬ ਸਰਕਾਰ ਦਾ ਇਹ ਸਟੈਂਡ ਉਸ ਭਰੋਸੇ ਦੇ ਐਨ ਉਲਟ ਹੈ, ਜੋ ਸ਼ਹੀਦ ਦੇ ਜੱਦੀ ਘਰ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਵਿਰੁੱਧ ਅਵਾਜ਼ ਬੁਲੰਦ ਕਰ ਰਹੀਆਂ ਨੋਜੁਆਨ ਵਿਦਿਆਰਥੀ ਜਥੇਬੰਦੀਆਂ ਨੂੰ ਅੰਮ੍ਰਿਤਸਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਵਲੋਂ ਦਿੱਤਾ ਗਿਆ ਸੀ ਪਿਛੇ ਜਹੇ ਹੀ ਦਿੱਤਾ ਗਿਆ ਸੀ। ਇਸ ਸਬੰਧੀ ਡੀ.ਸੀ. ਵਲੋਂ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਨੂੰ ਇਕ ਪੱਤਰ ਵੀ ਲਿਖਿਆ ਗਿਆ ਸੀ। ਦੇਸ਼ ਭਗਤ ਯਾਦਗਾਰ ਕਮੇਟੀ ਮਹਿਸੂਸ ਕਰਦੀ ਹੈ ਕਿ ਪੰਜਾਬ ਸਰਕਾਰ ਦੁਆਰਾ ਲਿਆ ਗਿਆ ਇਹ ਅਫ਼ਸੋਸਨਾਕ ਪੈਂਤਡ਼ਾ ਦਰਸਾਉਂਦਾ ਹੈ ਕਿ ਉਸ ਦੇ ਦਿਮਾਗ ਵਿਚ ਸ਼ਹੀਦਾਂ ਪ੍ਰਤੀ ਉਕਾ ਵੀ ਕੋਈ ਸਤਿਕਾਰ ਜਾਂ ਸਦਭਾਵਨਾ ਨਾਂ ਦੀ ਕੋਈ ਚੀਜ਼ ਨਹੀਂ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਮੀਟਿੰਗ ਕਰਕੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਆਪਣੇ ਇਸ ਫੈਸਲੇ ਉਪਰ ਮੁਡ਼ ਗੌਰ ਕਰੇ ਅਤੇ ਮਹਾਨ ਸ਼ਹੀਦ ਮਦਨ ਲਾਲ ਢੀਂਗਰਾ ਜੀ ਦੇ ਜੱਦੀ ਘਰ ਦੀ ਇਸ ਇਤਿਹਾਸਿਕ ਅਹਮੀਅਤ ਵਾਲੀ ਥਾਂ ਉਪਰ ਢੁੱਕਵੀਂ ਯਾਦਗਾਰ ਬਣਾਉਣ ਦਾ ਐਲਾਨ ਕਰੇ। ਕਮੇਟੀ ਨੇ ਕਿਹਾ ਕਿ ਸਰਕਾਰ ਇਸ ਸਬੰਧ ਵਿੱਚ ਸਿਰਫ ਐਲਾਨ ਹੀ ਨਹੀਂ ਬਲਕਿ ਲੋਡ਼ੀਦੀ ਕਾਰਵਾਈ ਸ਼ੁਰੂ ਕਰੇ। ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦ ਵਿਚ ਬਣਾਇਆ ਗਿਆ ਸਮਾਰਕ ਉਸ ਮਹਾਨ ਸ਼ਹੀਦ ਨੂੰ ਸੱਚੀ ਸ਼ਰਧਾਂਜ਼ਲੀ ਵੀ ਹੋਏਗਾ ਅਤੇ ਇਹ ਆਮ ਲੋਕਾਂ ਖਾਸਕਰ ਨੌਜਵਾਨ ਪੀੜ੍ਹੀ ਅੰਦਰ ਦੇਸ਼ ਭਗਤੀ ਤੇ ਲੋਕਾਂ ਲਈ ਕੁਰਬਾਨੀ ਕਰਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਵੀ ਕਰੇਗਾ।
ਮੀਟਿੰਗ ਵਿਚ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਉਪ-ਪ੍ਰਧਾਨ ਕਾ. ਨੌਨਿਹਾਲ ਸਿੰਘ, ਖਜ਼ਾਨਚੀ ਰਘਬੀਰ ਸਿੰਘ ਛੀਨਾ, ਕਾ. ਅਮੋਲਕ ਸਿੰਘ, ਕਾਮਰੇਡ ਗੁਰਮੀਤ, ਮੰਗਤ ਰਾਮ ਪਾਸਲਾ, ਕਾਮਰੇਡ ਗੁਰਮੀਤ ਸਿੰਘ ਢੱਡਾ ਤੇ ਕਾ. ਦੇਵ ਰਾਜ ਨਈਅਰ ਵੀ ਹਾਜ਼ਰ ਸਨ।

No comments: