Thursday, October 04, 2012

ਗਜ਼ਲਾਂ ਵਾਲੇ ਡਾਕਟਰ ਲਾਲ ਦੀ ਇੱਕ ਖੁੱਲੀ ਕਵਿਤਾ

ਮੈਂ ਆਮ ਤੌਰ ਤੇ ਖੁੱਲੀ ਕਵਿਤਾ ਨਹੀ ਲਿਖਦਾ, ਪਰ ਇਹ ਕਵਿਤਾ ਓਦੋਂ ਲਿਖੀ ਸੀ ਜਦੋਂ ਨਕਸਲੀ ਲਹਿਰ ਦੇ ਪੰਜਾਬ ਵਿਚਲੇ ਝੁਝਾਰੂਆਂ ਨੂੰ ਮੁਕਬਲੇ ਬਣਾ ਕੇ ਮਾਰਿਆ ਜਾ ਰਿਹਾ ਸੀ ਯਾਦ ਵੀ ਨਹੀ ਕਿੰਨੇ ਕੁ ਸਾਲ ਬੀਤ ਗਏ, ਓਦੋਂ ਇਹ ਸ਼ਾਇਦ ਨਵਾਂ ਜ਼ਮਾਨਾ ਵਿਚ ਜਾਂ ਕਿਸੇ ਮੈਗਜ਼ੀਨ ਵਿਚ ਛਪੀ ਵੀ ਸੀ-- ਹਰਜਿੰਦਰ ਸਿੰਘ ਲਾਲ
ਰੋਸ਼ਨੀ ਵੇਖਣ ਦੀ ਸਜ਼ਾ 
ਹਨੇਰੇ ਸ਼ਹਿਰ ਵਿਚ ਜੰਮੇ ਇੱਕ ਪੌਦੇ ਨੇ
ਪਤਾ ਨਹੀ ਕਿਥੋਂ ਜਵਾਨੀ ਦੇ ਵੇਲੇ
ਰੌਸ਼ਨੀ ਦੇਖੀ
ਤੇ ਓਹ ਤੁਰ ਪਿਆ ਇੱਕਲਾ ਹੀ
ਉਸ ਰੌਸ਼ਨੀ ਦੇ ਸਰ ਵੱਲ
ਤਾਂ ਕਿ ਆਪਣੇ ਜਿਹੇ ਸਾਰੇ ਰੁਖਾਂ ਨੂੰ
ਉਸ ਰੌਸ਼ਨੀ ਦੇ ਨੂਰ ਨਾਲ
ਸਰਸ਼ਾਰ ਕਰ ਦੇਵੇ
ਪਰ ਫਡ਼ ਲਿਆ
ਰਾਹ ਵਿਚ ਹੀ
'ਨੇਰੇ ਦੇ ਪਹਿਰੇਦਾਰਾਂ ਨੇ
ਤੇ ਕਰ ਕੇ ਟੁਕਡ਼ੇ ਟੁਕਡ਼ੇ
ਪਾ ਦਿੱਤਾ 
ਸਮੇ ਦੇ ਰਾਜੇ ਦੇ
ਕੁੱਤਿਆਂ ਅੱਗੇ
ਤੇ ਉਸਤੋਂ ਅਗਲੇ ਹੀ ਦਿਨ
ਫਡ਼ ਲਿਆ
ਉਸ ਰੁਖ ਦੇ ਬੁੱਢੇ ਬਾਪ ਨੂੰ
ਡੱਕ ਦਿਤਾ ਰਾਜੇ ਕਾਲ ਕੋਠਡ਼ੀ ਵਿਚ
ਕਿਹਾ ਤੇਰਾ ਪੁੱਤ ਬਾਗੀ ਏ ਭਗੌਡ਼ਾ ਏ
ਓਹ ਜਦ ਤੱਕ 
ਪੇਸ਼ ਨਹੀ ਹੁੰਦਾ
ਤੈਨੂ ਰਹਿਣਾ ਪਵੇਗਾ
ਉਸਦੀ ਜਮਾਨਤ ਵਜੋਂ
ਪਰ ਓਹ ਰੁਖ ਕਿਥੋਂ ਮੁਡ਼ਦਾ ?
ਉਸ ਨੂੰ ਤਾਂ ਸਮੇ ਦੇ ਰਾਜੇ ਦੇ ਕੁੱਤੇ
ਕਦੋਂ ਦਾ ਚਟਮ ਕਰ ਗਏ ਸਨ |ਗਜ਼ਲਾਂ ਵਾਲੇ ਡਾਕਟਰ ਲਾਲ ਦੀ ਇੱਕ ਖੁੱਲੀ ਕਵਿਤਾNo comments: