Friday, September 14, 2012

ਪੀਪੀਪੀ ਦੇ ਈ-ਅਖਬਾਰ ਜਾਰੀ-ਅਮਨਪ੍ਰੀਤ ਛੀਨਾ

ਸਮਾਗਮ 'ਚ ਮੁੱਖ ਮਹਿਮਾਨ ਬਾਬਾ ਫੋਜਾ ਸਿੰਘ ਦਾ ਨਿੱਘਾ ਸਵਾਗਤ
ਸਿਆਸੀ ਮੈਰਾਥਨ ਪੀਪੀਪੀ ਅਸੂਲਾਂ ਤੇ ਜਿੱਤੇਗੀ-ਛੀਨਾ 
ਲੰਡਨ 13 ਸਤੰਬਰ 2012:ਮੁੱਖ ਮਹਿਮਾਨ ਬਾਬਾ ਫੋਜਾ ਸਿੰਘ ਦਾ ਪੀਪੀਪੀ ਐਨ.ਆਰ.ਆਈ. ਵਿੰਗ ਦੇ ਈ-ਅਖਬਾਰ ਜ਼ਾਰੀ ਕਰਨ ਸਮੇਂ ਪੀ ਪੀ ਪੀ (ਇੰਗਲੈਂਡ) ਨੇ ਨਿਘਾ ਸਵਾਗਤ ਕੀਤਾ | ਬਾਬਾ ਫੋਜਾ ਸਿੰਘ ਨੇ ਇਸ ਮੋਕੇ ਤੇ ਬੋਲਦਿਆਂ ਕਿਹਾ ਕਿ ਅੱਜ ਸਮੁਚੇ ਭਾਰਤ ਦੀ ਰਾਜਨੀਤੀ ਭ੍ਰਿਸਟ ਨੇਤਾਵਾਂ ਕਾਰਨ ਗੰਦਲੀ ਹੋ ਚੁੱਕੀ ਹੈ ਅਤੇ ਸਤਾ ਤੇ ਕਾਬਜ ਲੋਕ ਨੋਟਾਂ ਦੇ ਮਹਿਲ ਉਸਾਰਨ ‘ਚ ਲਗੇ ਹਨ ਅਤੇ ਇਸ ਤੋਂ ਉਲਟ ਆਮ ਆਦਮੀ ਰੋਟੀ ਕੱਪਡ਼ੇ ਅਤੇ ਮਕਾਨ ਦੀ ਲਡ਼ਾਈ ‘ਚ ਅਪਣਾ ਜੀਵਨ ਬਰਬਾਦ ਕਰ ਲੈਂਦਾ ਹੈ | ਉਹਨਾ ਕਿਹਾ ਕਿ ਮੈ ਕਿਸੇ ਪਾਰਟੀ ਦੇ ਹੱਕ ਜਾਂ ਵਿਰੋਧ ‘ਚ ਨਹੀ ਪਰ ਦੇਸ਼-ਵਿਦੇਸ਼ ‘ਚ ਵਸੇ ਪੰਜਾਬੀਆਂ ਨੂੰ ਅਪੀਲ ਕਰਦਾਂ ਹਾਂ ਕਿ ਉਹ ਇਸ ਨਾਜੁਕ ਘਡ਼ੀ ਵਿਚ ਸਾਫ਼-ਸੁਥਰੇ ਅਕਸ਼ ਵਾਲੇ ਇਮਾਨਦਾਰ ਸਿਆਸੀ ਲੋਕਾਂ ਦਾ ਸਾਥ ਦੇਣ ਤਾਂ ਜੋ ਸੂਬੇ ਵਿਚੋਂ ਰਿਸ਼ਵਤਖੋਰੀ, ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਅਨਪਡ਼ਤਾ ਆਦਿ ਦਾ ਖਾਤਮਾ ਕਰ ਕੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ | 
ਅਮਨਪ੍ਰੀਤ ਸਿੰਘ ਛੀਨਾ, ਪ੍ਰਧਾਨ, ਪੀਪੀਪੀ (ਐਨ.ਆਰ.ਆਈ. ਵਿੰਗ) ਬਾਬਾ ਫੋਜਾ ਸਿੰਘ ਜੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਵਾਇਆ ਕਿ ਪਾਰਟੀ ਦਾ ਹਰ ਵਰਕਰ ਪੰਜਾਬ ਦੀ ਸਿਆਸੀ ਮੈਰਾਥਨ ਦੋਡ਼ ਨੂੰ ਅਸੂਲਾਂ ਤੇ ਜਿਤਣ ਲਈ ਦਿਨ ਰਾਤ ਇਕ ਕਰ ਪੰਜਾਬ ਨੂੰ ਫਿਰ ਤੋਂ ਹਿੰਦੁਸਤਾਨ ‘ਚ ਨੰਬਰ ਇਕ ਸੂਬਾ ਬਣਾਉਣ ਲਈ ਹਰ ਸੰਭਵ ਕੋਸ਼ਿਸ ਕਰੇਗਾ ਤਾਂ ਜੋ ਪੰਜਾਬ ਦੇ ਪੰਜਾਬੀ ਨੂੰ ਆਪਣਾ ਪਰਿਵਾਰ ਪਾਲਨ ਖਾਤਿਰ ਦਿਹਾਡ਼ੀਆਂ ਕਰਨ ਦੂਸਰੇ ਸੂਬਿਆਂ ਜਾਂ ਵਿਦੇਸ਼ਾਂ ‘ਚ ਨਾ ਜਾਣਾ ਪਵੇ | ਉਹਨਾ ਦਸਿਆ ਕਿ ਪੀਪੀਪੀ ਦੇਸ਼-ਵਿਦੇਸ਼ ‘ਚ ਵਸੇ ਪੰਜਾਬੀਆਂ ਨੂੰ ਈ-ਮੇਲ ਰਾਹੀਂ ਅਪਣਾ ਈ-ਅਖਬਾਰ ਮੁਫਤ ਭੇਜੇਗੀ ਤਾਂ ਜੋ ਦੁਨੀਆਂ ਭਰ ‘ਚ ਪੀਪੀਪੀ ਦੇ ਸਮਰਥਕ ਪਾਰਟੀ ਦੀਆਂ ਗਤੀਵਿਧੀਆਂ ਤੋਂ ਜਾਣੁ ਰਹਿ ਸਕਣ|

ਸ. ਛੀਨਾ ਨੇ ਪਾਰਟੀ ਨੂੰ ਮਜਬੂਤ ਕਰਨ ਲਈ ਸ. ਦਿਲਬਾਗ ਸਿੰਘ ਚਾਹਲ ਨੂੰ ਇੰਗਲੈਂਡ ਦੀ ਕੇਂਦਰੀ ਕਮੇਟੀ ਦਾ ਜੁਆਇੰਟ ਸਕੱਤਰ ਘੋਸ਼ਿਤ ਕਿਤਾ ਅਤੇ ਦਸਿਆ ਕਿ ਪੀਪੀਪੀ 30 ਸਤੰਬਰ 2012 ਨੂੰ ਸ. ਭਗਤ ਸਿੰਘ ਜੀ ਦੇ 106 ਸਾਲਾ ਜਨਮ-ਦਿਨ ਤੇ ਸਕਲਤਵਾਲਾ ਹਾਲ, ਸਾਮਣੇ ਦੋਮਿਨਿਅਨ ਕਾਰ ਪਾਰਕ, ਸਾਉਥ-ਹਾਲ, ਲੰਡਨ ਵਿੱਖੇ ਸਮੂਹ ਪਾਰਟੀ ਮੈਂਬਰਾਂ ਦਾ ਇਜਲਾਸ ਕਰਕੇ ਮਨਾਵੇਗੀ| ਇਸ ਮੋਕੇ ਤੇ ਪੀਪੀਪੀ ਦੀ ਈਸਟ ਲੰਡਨ ਸ਼ਾਖਾ ਤੋਂ ਅਮਰੀਕ ਸਿੰਘ ਗਿੱਲ ਪ੍ਰਧਾਨ, ਪ੍ਰੀਤਮ ਸਿੰਘ ਸੀ. ਮੀਤ ਪ੍ਰਧਾਨ, ਬਲਵੀਰ ਸਿੰਘ ਮਾਹਲ ਅਤੇ ਟੁਟ ਸਾਹਿਬ  ਮੀਤ ਪ੍ਰਧਾਨ, ਤਰਲੋਚਨ ਸਿੰਘ ਜੌਹਲ ਜਨਰਲ ਸਕੱਤਰ, ਪਰਮਜੀਤ ਰਤਨਪਾਲ ਆਫਿਸ ਸੈਕਟਰੀ, ਜਗਦੇਵ ਸਿੰਘ ਪੁਰੇਵਾਲ ਅਤੇ ਅਮਰੀਕ ਸਿੰਘ ਬੋਪਾਰਾਏ ਜੁਆਇੰਟ ਸਕੱਤਰ, ਮਹਿੰਦਰ ਸਿੰਘ ਸੰਘਾ ਅਤੇ ਰਸਬੀਰ ਸਿੰਘ ਬਡ਼ਿੰਗ ਖਜਾਨਚੀ ਅਤੇ ਕਰਨਵੀਰ ਸਿੰਘ ਬੈਣੀਵਾਲ ਨੌਜਵਾਨ ਆਗੂ ਆਦਿ ਹਾਜਰ ਸਨ । 

No comments: