Sunday, July 22, 2012

23 ਜੁਲਾਈ ਲਈ ਵਿਸ਼ੇਸ਼

ਬ੍ਰਿਹਾ ਦਾ ਸੁਲਤਾਨ;ਸ਼ਿਵ ਕੁਮਾਰ ਬਟਾਲਵੀ-- ਰਣਜੀਤ ਸਿੰਘ ਪ੍ਰੀਤ 
ਬ੍ਰਿਹਾ ਦੇ ਕਵੀ ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਬੜਾ ਪਿੰਡ ਲੋਹਟੀਆਂ (ਪਾਕਿਸਤਾਨ), ਵਿਖੇ ਤਹਿਸੀਲਦਾਰ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਅਤੇ ਮਾਤਾ ਸ਼ਾਂਤੀ ਦੇਵੀ ਦੇ ਘਰ ਹੋਇਆ,1947 ਦੀ ਵੰਡ ਸਮੇਂ ਇਹ ਪਰਿਵਾਰ ਬਟਾਲਾ(ਗੁਰਦਾਸਪੁਰ) ਵਿਖੇ ਆ ਵਸਿਆ,ਇਥੇ ਇਸ ਦੇ ਪਿਤਾ ਨੂੰ ਪਟਵਾਰੀ ਵਜੋਂ ਕੰਮ ਕਰਨਾਂ ਪਿਆ। ਦਸਵੀਂ ਕਰਨ ਪਿਛੋਂ 1953 ਵਿੱਚ ਬਟਾਲਾ,ਕਾਦੀਆਂ,ਨਾਭਾ ਤੋਂ ਸਿਵਲ ਇੰਜਨੀਅਰਿੰਗ ਤੱਕ ਦੀ ਪੜਾਈ ਕੀਤੀ।
               ਇਸ਼ਕ ਦੀ ਅਜਿਹੀ ਸੱਟ ਵੱਜੀ ਕਿ ਸਾਰਾ ਕੁੱਝ ਕੀਤਾ ,ਕਰਾਇਆ ਹੀ ਰਹਿ ਗਿਆ। ਜੋ ਇਸ ਦੀ ਚਾਹਤ ਸੀ ,ਉਸਦਾ ਵਿਆਹ ਯੂ ਕੇ ਹੋ ਗਿਆ,ਵਿਆਹ ਲਈ ਵੱਡਾ ਅੜਿੱਕਾ ਜਾਤੀ ਬਣੀ। ਹਾਲਾਂ ਕਿ ਦੋਨੋ ਪਰਿਵਾਰ ਬਹੁਤ ਸੂਝਵਾਲ ਸਨ।ਗਮ ਵਿੱਚ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ , ਜ਼ਿੰਦਗੀ ਜਿਓਣ ਦੀ ਤਮੰਨਾ ਦਾ ਗਲਾ ਘੁੱਟ ਦਿੱਤਾ। ਉਸਨੇ ਲਿਖਿਆ “ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ” ਇਹ ਹਾਲਾਤ ਅਜਿਹੇ ਬਣ ਗਏ ਕਿ ਸਵੇਰੇ ਅਜੇ ਠੇਕਾ ਖੁਲਿਆ ਨਹੀਂ ਸੀ ਹੁੰਦਾ,ਪਰ ਉਹ ਠੇਕੇ ਮੁਹਰੇ ਪਹਿਲਾਂ ਖੜ੍ਹਾ ਹੁੰਦਾ ਸੀ, ਭਾਵੇਂ ਉਹਦੇ ਜਿੰਨੀਆਂ ਦੋਸਤ ਹੋਰ ਕਿਸੇ ਦੀਆਂ ਨਹੀਂ ਸਨ।ਪਰ ਉਹ ਉਹਨੂੰ ਨਾ ਭੁਲਾ ਸਕਿਆ।
         ਸੱਭ ਤੋਂ ਛੋਟੀ ਉਮਰ ਵਿੱਚ 1967 ਨੂੰ ਉਸ ਨੂੰ ਸਾਹਿਤਯ ਅਕੈਡਮੀ ਐਵਾਰਡ ,1965 ,ਚ ਛਪੀ ਕਿਤਾਬ “ਲੂਣਾ” ਲਈ ਮਿਲਿਆ,ਪਹਿਲੀ ਛਪੀ ਕਿਤਾਬ :”ਪੀੜਾਂ ਦਾ ਪਰਾਗਾ ”(1960) ਨੇ ਹੀ ਉਸ ਦੀ ਹਾਜਰੀ ਪੰਜਾਬੀ ਜਗਤ ਵਿੱਚ ਲਵਾ ਦਿੱਤੀ ਸੀ। ,5 ਫਰਵਰੀ 1967 ਨੂੰ ਕਿੜੀ ਮਾਂਗਿਆਲ ਦੀ ਅਰੁਣਾ ਨਾਲ ਸ਼ਾਦੀ ਹੋਈ,ਜਿਸ ਤੋਂ ਆਪ ਦੇ ਘਰ ਦੋ ਬੱਚੇ ਮਿਹਰਬਾਂਨ(1968),ਅਤੇ ਪੂਜਾ (1969) ਨੂੰ ਹੋਏ। 1968 ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਪੀ ਆਰ ਓ ਵਜੋਂ ਨੌਕਰੀ ਮਿਲਣ ਕਰਕੇ ਰਿਹਾਇਸ਼ ਚੰਡੀਗੜ੍ਹ ਰੱਖ ਲਈ। ਭਾਵੇਂ ਸਿਹਤ ਹਰ ਰੋਜ ਵਿਗੜਦੀ ਜਾ ਰਹੀ ਸੀ ,ਪਰ ਕਲਮ ਉਵੇਂ ਚੱਲ ਰਹੀ ਸੀ।ਅੰਦਰੂਨੀ ਪੀੜਾ ਦੀ ਕਸਕ ਬਰਕਰਾਰ ਸੀ।
                      ਉਹ ਕਵੀ,ਤੋਂ ਇਲਾਵਾ ਵਾਰਤਕ ਅਤੇ ਪਲੇਅ ਲੇਖਕ ਵੀ ਸੀ,ਸ਼ਿਵ ਨੂੰ ਕਿਸੇ ਨੇ ਰੁਮਾਂਸਵਾਦੀ, ਦਰਦ ਇ ਦਿਲ ਦਾ ਮਰੀਜ,ਬ੍ਰਿਹੋਂ ਦਾ ਸੁਲਤਾਨ ਆਦਿ ਕਿਹਾ,ਪਰ ਆਪਣੀ ਹੀ ਲੋਰ ਵਿੱਚ ਲਿਖਦਾ ਚਲਾ ਗਿਆ,ਕਿਸੇ ਅਲੋਚਨਾਂ ਦੀ ਉਸ ਨੇ ਚਿੰਤਾ ਨਹੀਂ ਸੀ ਮੰਨੀ। ਫਿਰ ਵੀ ਅਲੋਚਨਾ ਦਾ ਜਵਾਬ ਉਸ ਨੇ ਬਲਵੰਤ ਗਾਰਗੀ ਦੀ ਰਚਨਾਂ “ਸੁਰਮੇਂ ਵਾਲੀ ਅੱਖ” ਦਾ ਜਕਿਰ ਕਰਦਿਆਂ ਦਿਤਾ। ਉਸ ਨੇ “ਪੀੜਾਂ ਦਾ ਪਰਾਗਾ”(1960),”ਮੈਨੂੰ ਵਿਦਾ ਕਰੋ”(1963),”ਗਜਲ ਤੇ ਗੀਤ”, ”ਆਰਤੀ” (1971),”ਲਾਜਵੰਤੀ” (1961),”ਆਟੇ ਦੀਆਂ ਚਿੜੀਆਂ”(1962),”ਲੂਣਾਂ”(1965),”ਮੈ ਤੇ ਮੈ”(1970),”ਦਰਦਮੰਦਾਂ ਦੀਆਂ ਆਹੀਂ” ਲਿਖੀਆਂ।  
                         ਮਈ 1972 ਵਿੱਚ ਇੰਗਲੈਂਡ ਰਹਿੰਦੇ ਡਾ.ਗੋਪਾਲਪੁਰੀ,ਅਤੇ ਕੈਲਾਸ਼ ਪੁਰੀ ਦੇ ਬੁਲਾਵੇ ਤੇ ਉਹ ਇੰਗਲੈਂਡ ਗਿਆ,ਪੰਜਾਬੀਆਂ ਨੇ ਬਹੁਤ ਮਾਣ ਦਿੱਤਾ। ਪੁਰੀ ਪਰਿਵਾਰ ਨੇ ਕਵੈਂਟਰੀ ਵਿੱਚ ਵਿਸ਼ੇਸ਼ ਪ੍ਰੋਗਰਾਮ ਦਾ ਪ੍ਰਬੰਧ ਕੀਤਾ। ਪਾਰਟੀਆਂ ਦੇ ਦੌਰ ਵਿੱਚ ਬਹੁਤਾ ਸਮਾਂ ਬੀਤਦਾ,ਅਰਾਮ ਕਰਨ ਦਾ ਮੌਕਾ ਬਹੁਤ ਘੱਟ ਮਿਲਦਾ। ਜਿਥੇ ਬੀ ਬੀ ਸੀ ਨੇ ਇੰਟਰਵਿਊ ਕੀਤੀ,ਉਥੇ ਖਾਸ਼ ਵਿਅਕਤੀਆਂ ਵਿੱਚ ਸੋਭਾ ਸਿੰਘ ਜੀ ਵੀ ਹਾਜਰ ਹੋਏ। ਸਤੰਬਰ 1972 ਨੂੰ ਉਥੋਂ ਵਾਪਸੀ ਲਾਈ। ਬਹੁਤੀ ਖਰਾਬ ਹੁੰਦੀ ਸਿਹਤ ਵੇਖ ਸ਼ਿਵ ਨੂੰ ਇਲਾਜ ਲਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ। ਇਥੋਂ ਠੀਕ ਹੋ ਕਿ ਘਰ ਆਉਣ ਤੋਂ ਕੁੱਝ ਮਹੀਨੇ ਬਾਅਦ ਹੀ ਸਿਹਤ ਫਿਰ ਵਿਗੜ ਗਈ,ਇਲਾਜ ਲਈ ਅੰਮ੍ਰਿਤਸਰ ਦਾਖਲ ਕਰਵਾਇਆ,ਪਰ ਇਥੋਂ ਡਾਕਟਰਾਂ ਦੀ ਇੱਛਾ ਤੋਂ ਉਲਟ ਆਪਦੀ ਮਰਜੀ ਨਾਲ ਹੀ ਤੁਰ ਆਇਆ।ਉਹ ਹਸਪਤਾਲ ਵਿੱਚ ਆਖਰੀ ਸਾਹ ਨਹੀਂ ਸੀ ਲੈਣਾਂ ਚਾਹੁੰਦਾ। ਇਥੋਂ ਬਟਾਲਾ ਵਿਖੇ ਜਾ ਪਹੁੰਚਿਆ। ਪਰ ਕੁੱਝ ਦੇਰ ਬਾਅਦ ਉਹ ਕਿੜੀ ਮਾਂਗਿਆਲ ਚਲੇ ਗਏ ,ਜਿੱਥੇ ਉਹਨਾਂ 6 ਮਈ 1973 ਦੀ ਸਵੇਰ ਨੂੰ ਆਖਰੀ ਸਾਹ ਲਿਆ। ਇਸ “ਬ੍ਰਿਹੋਂ “ਦੇ ਕਵੀ,”ਪੀੜਾਂ ਦੇ ਸੁਲਤਾਨ” ਨੇ ਉਮਰ ਦੇ ਸਿਰਫ 36 ਮੌਸਮ ਹੰਢਾਏ। ਜਿੱਥੇ ਨਾਮਵਰ ਗਾਇਕਾਂ ਨੇ ਉਹਦੇ ਗੀਤ ਗਾਏ,ਉਥੇ ਉਸਦੀਆਂ ਕਿਤਾਬਾਂ ਦੇ ਸੰਗ੍ਰਹਿ ਵੀ ਛਪੇ,(ਕੁੱਝ 7 ਮਈ ਲਿਖਦੇ ਹਨ,ਪਰ ਇਹ ਦਿਨ ਅੰਤਿਮ ਰਸਮਾਂ ਸਸ਼ਕਾਰ ਆਦਿ ਦਾ ਦਿਨ ਸੀ),ਦਿਲ ਦਾ ਬਾਦਸਾਹ ਸਵਿ ਪੰਜਾਬੀਆਂ ਦੇ ਦਿਲਾਂ ਦਾ ਅੱਜ ਵੀ ਰਾਜਾ ਹੈ, ਕੱਲ੍ਹ ਵੀ ਰਹੇਗਾ ।
                           *********************

No comments: