Saturday, June 30, 2012

ਫਿਰ ਚੱਲੀ ਜਮੀਨੀ ਝਗੜੇ ਕਾਰਣ ਗੋਲੀ

ਥਾਣਿਆਂ/ਅਦਾਲਤਾਂ ਨੂੰ ਛੱਡ ਕੇ ਲੋਕ ਕਿਓਂ ਤੁਰਦੇ ਨੇ ਮਰਨ ਮਾਰਨ ਵਾਲੇ ਪਾਸੇ   
ਜਗ ਬਾਣੀ ਦੇ ਲੁਧਿਆਣਾ ਬਾਣੀ ਵਾਲੇ ਮੁੱਖ ਸਫੇ 'ਤੇ ਪ੍ਰਕਾਸ਼ਿਤ ਖਬਰ
ਜਰ ਜੋਰੂ ਅਤੇ ਜਮੀਨ ਕਰਨ ਹੁੰਦੇ ਝਗੜੇ ਉਂਝ ਤਾਂ ਕਾਫੀ ਪੁਰਾਣੇ ਹਨ ਪਰ ਅਮਨ ਕਾਨੂਨ ਦੀ ਹਾਲਤ 'ਤੇ ਪੂਰਾ ਕੰਟ੍ਰੋਲ ਹੋਣ ਦੇ ਦਾਵਿਆਂ ਅਤੇ ਲਗਾਤਾਰ ਹੋ ਰਹੇ ਸਭਿਆਚਾਰਕ ਵਿਕਾਸ ਵਾਲੇ ਮਾਹੌਲ ਵਿੱਚ ਜੰਗਲ ਦੇ ਕੰਨੋਂ ਦੀਆਂ ਘਟਨਾਵਾਂ ਕਾਫੀ ਕੁਝ ਸੋਚਣ 'ਤੇ ਮਜਬੂਰ ਕਰਦੀਆਂ ਹਨ। ਜਮੀਨੀ ਵਿਵਾਦ ਨੂੰ ਲੈ ਕੇ ਹੁਣ ਨਵੀਂ ਵਾਰਦਾਤ ਹੋਈ ਹੈ ਲੁਧਿਆਣਾ ਦੇ ਸਿਧਵਾਂ ਬੇਟ ਇਲਾਕੇ ਵਿੱਚ। ਇਸ ਝਗੜੇ ਦੀ ਖਬਰ ਰੋਜ਼ਾਨਾ ਜਗ ਬਾਣੀ ਨੇ ਆਪਣੇ ਖਬਰਾਂ ਵਾਲੇ ਮੁੱਖ ਸਫੇ 'ਤੇ ਪ੍ਰਕਾਸ਼ਿਤ ਕੀਤੀ ਦੇ ਹੈ। ਦਿਨ ਬਦਿਨ ਅਜਿਹੇ ਮਾਮਲਿਆਂ ਦਾ ਵਧਣਾ ਇਸ ਗੱਲ ਵਲ੍ਲ ਸੰਕੇਤ ਕਰਦਾ ਹੈ ਕੀ ਲੋਕ ਕਾਨੂੰਨ ਜਾਂ ਇਨਸਾਫ਼  ਦੇ ਮੰਦਰ ਵਿੱਚ  ਜਾਣ ਦੀ ਬਜਾਏ ਮਰਨ ਮਾਰਨ ਵਾਲਾ ਰਸਤਾ ਅਖਤਿਆਰ ਕਰਨਾ ਜਿਆਦਾ ਠੀਕ ਸਮਝਦੇ ਹਨ। ਕਾਨੂਨ ਅਤੇ ਇਨਸਾਫ਼ ਤੋਂ ਉਠ ਰਿਹਾ ਲੋਕਾਂ ਦਾ ਵਿਸ਼ਵਾਸ ਨਿਸਚੇ ਖਤਰਨਾਕ ਭਵਿੱਖ ਦੀ ਚੇਤਾਵਨੀ ਦ ਰਿਹਾ ਹੈ। ਕਿੰਨਾ ਚੰਗਾ ਹੋਵੇ ਜੇ ਸਰਕਾਰ ਵੇਲਾ ਰਹਿੰਦੀਆਂ ਲੋਕਾਂ ਦੇ ਇਸ ਗੁਆਚ ਰਹੇ ਵਿਸ਼ਵਾਸ ਨੂੰ ਸੰਭਾਲ ਲਾਵੇ। ਜਦੋਂ ਤੱਕਕ ਧੱਕਾ ਕਰਨ ਵਾਲੇ ਬਾਹੂਬਲੀਆਂ ਅਤੇ ਅਸਰ ਰਸੂਖ ਜਾਨ ਪੈਸੇ ਵਾਲਿਆਂ ਦੇ ਖਿਲਾਫ਼ ਲੱਗੇ ਦਿਸ਼ਾਂ ਦੀ ਜਾਂਚ ਨਿਰਪੱਖ ਅਤੇ ਤੇਜ਼ ਰਾਦ੍ਤਾਰ ਨਾਲ ਨਹੀਂ ਕਰਾਈ ਜਾਂਦੀ ਉਦੋਂ ਤੱਕ ਆਮ ਲੋਕਾਂ ਦਾ ਭਰੋਸਾ ਬਹਾਲ ਕਰਨਾ ਲਗਾਤਾਰ ਔਖਾ ਹੁੰਦਾ ਜਾਵੇਗਾ।--ਰੈਕਟਰ  ਕਥੂਰੀਆ 

No comments: