Thursday, January 26, 2012

ਹੁਣ ਸਤਪਾਲ ਗੋਸਾਈੰ ਵੀ ਸ਼ੇਰ-ਏ-ਪੰਜਾਬ....!

ਹੇਮਾ ਮਾਲਿਨੀ ਵੱਲੋਂ ਨਵਾਂ ਖਿਤਾਬ ਮਿਲਣ ਤੇ ਭਾਜਪਾ ਵਰਕਰਾਂ ਚ ਖੁਸ਼ੀ ਦੀ ਲਹਿਰ 
ਭਾਰਤੀ ਜਨਤਾ ਪਾਰਟੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਡਰੀਮ ਗਰਲ ਦੇ ਨਾਂ ਨਾਲ ਜਾਣੀ ਜਾਂਦੀ ਹੇਮਾ ਮਾਲਿਨੀ ਨੇ ਵੀ ਲੁਧਿਆਣਾ ਵਿਚ ਵਿਸ਼ੇਸ਼ ਫੇਰੀ ਪਾਈ ਪਰ ਉਥੋਂ ਦੇ ਪ੍ਰਭੰਧਾ ਨੂੰ ਵੇਖ ਕੇ ਹੇਮਾ ਮਾਲਿਨੀ ਉਦਾਸ ਹੋਈ ਤੇ ਉਸ ਦੇ ਭਾਸ਼ਣ ਨੂੰ ਸੂਣ ਕੇ ਅਕਾਲੀ ਵਰਕਰ ਉਦਾਸ ਹੋ ਗਏ। ਹੇਮਾ ਮਾਲਿਨੀ ਦੇ ਸਵਾਗਤ ਵਿਚ ਦੂਰ ਤੱਕ ਲੱਗੇ ਸਪੀਕਰਾਂ ਤੋ ਇਲਾਵਾ ਅਸਮਾਨਾਂ ਵਿਚ ਚਮਕਣ ਵਾਲੀ ਆਤਿਸ਼ਬਾਜੀ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ।


ਫਿਲਮੀ ਦੁਨੀਆ ਦੀ ਮੰਨੀ ਪ੍ਰਮੰਨੀ ਪੁਰਾਣੀ ਹਸਤੀ 
ਧਰਮਿੰਦਰ ਅਰਥਾਤ ਧਰਮ ਭਾਅ ਜੀ ਕਾਰਣ ਪੰਜਾਬ ਦੇ ਲੋਕਾਂ ਨਾਲ ਜਜਬਾਤੀ ਤੋਰ ਤੇ ਜੂੜੀ ਹੋਈ ਫਿਲਮ ਸਟਾਰ ਹੇਮਾ ਮਾਲਿਨੀ ਭਾਰਤੀ ਜਨਤਾ ਪਾਰਟੀ ਵਾਸਤੇ ਵੋਟਾਂ ਮੰਗਣ ਲਈ ਉਚੇਚੇ ਤੋਰ ਤੇ ਲੁਧਿਆਣਾ ਪੁਜੀ ਸੀ।ਹੇਮਾ ਮਾਲਿਨੀ ਦੇ ਸਵਾਗਤ ਵਿਚ ਜਨਕ ਪੁਰੀ ਵਿਖੇ ਇਕ ਵਿਸ਼ੇਸ਼ ਪੰਡਾਲ ਸਜਾਇਆ ਗਿਆ ਸੀ। ਜਨਕ ਪੁਰੀ ਤੋ ਕਦਵਾਈ ਨਗਰ ਤੱਕ ਲੱਮੇ ਲੱਮੇ ਸਪੀਕਰਾਂ ਦੀ ਕਤਾਰ ਵੀ ਲੱਗੀ ਹੋਈ ਸੀ।ਉੱਚੀ ਅਵਾਜ ਵਿਚ ਪਟਾਖੇ ਛੱਡੇ ਜਾ ਰਹੇ ਸਨ ਅਤੇ ਜਿਉ ਹੀ ਹੇਮਾ ਮਾਲਿਨੀ ਸਟੇਜ ਤੇ ਪੁਜੀ ਤਾਂ ਆਸਮਾਨ ਵਿਚ ਚਮਕਣ ਵਾਲੀ ਆਤਿਸ਼ਬਾਜੀ ਵੀ ਇਸ ਸਵਾਗਤੀ ਜੋਸ਼ੋ ਖਰੋਸ਼ ਵਿੱਚ ਸ਼ਾਮਿਲ ਸ਼ਾਮਿਲ ਹੋ ਗਈ। ਆਸਮਾਨ ਵਿਚ ਚਲਦੇ ਪਟਾਖੇ ਮੰਚ ਤੋ ਕਈ ਵਾਰ ਅਪੀਲ ਕਰਨ ਦੇ ਬਾਵਜੂਦ ਵੀ ਬੰਦ ਨਹੀਂ ਹੋਏ। ਜਦੋਂ ਮਾਇਕ ਵੀ ਲਗਾਤਾਰ ਦੂਜੀ ਵਾਰ ਬੰਦ ਹੋ ਗਿਆ ਤਾਂ ਮਾਇਕ ਵੀ ਬਦਲਣਾ ਪਿਆ ਪ੍ਰਬੰਧਾਂ ਦੀ ਦੂਰਗਤ ਤੋ ਮਾਯੂਸ ਹੋਈ ਹੇਮਾ ਮਾਲਿਨੀ ਨੇ ਬਜਬੂਰ ਜੋ ਕੇ ਆਪਣਾ ਭਾਸ਼ਣ ਪਟਾਕਿਆਂ ਦੀ ਅਵਾਜ ਵਿਚ ਹੀ ਸ਼ੁਰੂ ਕਰ ਦਿਤਾ। ਇਸ ਤਰ੍ਹਾਂ ਪਟਾਕੇ ਵੀ ਜਾਰੀ ਰਹੇ ਤੇ ਇਸ ਖਾਸ ਮਹਿਮਾਨ ਦਾ ਵੀ। ਸ੍ਟੇਜ ਤੇ ਖੜੇ ਕੁਝ ਆਗੂ ਵੀ ਇਹਨਾਂ ਪਟਾਕਿਆਂ ਦੀਆਂ ਆਵਾਜ਼ਾਂ ਤੋਂ ਮਾਯੂਸ ਅਤੇ ਸ਼ਰਮਸਾਰ ਜਹੇ ਨਜਰ ਆ ਰਹੇ ਸਨ ਪਰ ਬੇਬਸ ਹੋਏ ਪਾਏ ਸਨ
ਅਨੂਸ਼ਾਸਨ ਦਾ ਇਹ ਹਾਲ ਸੀ ਕਿ ਸਟੇਜ ਤੇ ਵੀ ਭਾਜਪਾ ਲੀਡਰਾਂ ਅਤੇ ਵਰਕਰਾਂ ਦੀ ਭੀੜ ਸੀ ਅਤੇ ਪ੍ਰੇਸ ਵਾਲੀ ਡੀ ਵਿਚ ਵੀ। ਦੂਜੇ ਪਾਸੇ ਪਡਾਲ ਦੀਆਂ ਬਹੁਤ ਸਾਰੀਆਂ ਕੁਰਸੀਆਂ ਖਾਲੀ ਸਨ ਸ਼ਾਇਦ ਇਹਨਾਂ ਤੇ ਬਿਰਾਜਮਾਨ ਲੋਕ ਵੀ ਹੇਮਾ ਮਾਲਿਨੀ ਦੀ ਇੱਕ ਝਲਕ ਵੇਖਣ ਲਈ ਇੱਕ ਦੂਜੇ ਨੂੰ ਪਛਾੜ ਕੇ ਅੱਗੇ ਅੱਗੇ ਹੋ ਰਹੇ ਸਨ।ਜਦੋਂ ਹੇਮਾ ਮਾਲਿਨੀ ਨੇ ਤਲਵਾਰ ਖਿੱਚ ਕੇ ਬੋਲੇ ਸੋ ਨਿਹਾਲ ਨਾਲ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਮੰਚ ਤੇ ਪੰਡਾਲ ਵਿਚ ਮੋਜੂਦ ਅਕਾਲੀ ਵਰਕਰਾਂ ਤੇ ਖੇੜਾ ਆ ਗਿਆ ਪਰ ਜਿਉ ਹੀ ਹੇਮਾ ਮਾਲਿਨੀ ਨੇ ਭਾਜਪਾ ਉਮੀਦਵਾਰ ਸੱਤਪਾਲ ਗੋਸਾਈ ਨੂੰ ਸ਼ੇਰੇ ਪੰਜਾਬ ਅਖਿਆ ਤਾਂ ਅਕਾਲੀ ਵਰਕਰਾਂ ਦਾ ਰੰਗ ਉੱਡ ਗਿਆ ਅਤੇ ਓਹ ਲੱਗੇ ਇਕ ਦੂਜੇ ਵੱਲ ਵੇਖਣ । ਕਾਬਿਲੇ ਜਿਕਰ ਹੈ ਕਿ ਪੰਜਾਬ ਦੇ ਇਤਿਹਾਸ ਵਿੱਚ ਸ਼ੇਰੇ ਪੰਜਾਬ ਸਿਰਫ ਤੇ ਸਿਰਫ ਮਹਾਰਾਜਾ ਰਣਜੀਤ ਸਿੰਘ ਨੂੰ ਹੀ ਕਿਹਾ ਜਾਦਾ ਹੈ ਜੱਦੋ ਅਕਾਲੀ ਦੱਲ ਦੇ ਹੀ ਕੁੱਝ ਲੋਕਾਂ ਵੱਲੋ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸ਼ੇਰੇ ਪੰਜਾਬ ਕਹ ਕੇ ਸੰਬੋਧਿਤ ਕਿਤਾ ਗਿਆ ਸੀਤਾਂ ਉਸ ਵੇਲੇ ਵੀ ਸਿੱਖ ਜਗਤ ਵਿਚ ਇਸ ਦਾ ਵਿਆਪਕ ਵਿਰੋਧ ਹੋਇਆ ਸੀ।
ਕਿਸੇ ਸਸਤੀ ਜਹੀ ਨੋਟ ਬੂਕ ਦੇ ਫਾੜੇ ਹੋਏ ਤੀਨ ਚਾਰ ਵਰਕਿਆਂ ਤੋ ਪੜ ਕੇ ਕੀਤਾ ਗਿਆ ਇਹ ਭਾਸ਼ਣ ਜਿਉ ਹੀ ਖਤਮ ਹੋਇਆ ਤਾਂ ਪੰਡਾਲ ਵੀ ਨਾਲ ਹੀ ਖਾਲੀ ਹੋ ਗਿਆ। ਲੋਕ ਮਯੂਸ ਸਨ ਕਿ ਹੇਮਾ  ਮਾਲਿਨੀ ਨੇ ਨਾ ਕੋਈ ਡਾਇਲਾਗ ਸੁਣਾਇਆ ਅਤੇ ਨਾ ਹੀ ਕੋਈ ਗੀਤ.....ਪਰ ਭਾਜਪਾ ਵਰਕਰ ਕੁਝ ਖੁਸ਼ ਸਨ ਕਿ ਉਹਨਾਂ ਦੇ ਲੀਡਰ ਸਤਪਾਲ ਗੋਸੈਨ ਨੂੰ ਇੱਕ ਨਵਾਂ ਖਿਤਾਬ ਮਿਲ ਗਿਆ ਸੀ..ਸ਼ੇਰੇ ਪੰਜਾਬ ਦਾ!             (ਬਿਊਰੋ ਰਿਪੋਰਟ)

No comments: