Monday, December 26, 2011

ਖੇਡਾਂ ਵਿੱਚ ਬੀਤੇ ਵਰ੍ਹੇ ਕੀ ਪਾਇਆ ਕੀ ਗੁਆਇਆ ?

                                                                        ਰਣਜੀਤ ਸਿੰਘ ਪ੍ਰੀਤ
ਬੀਤੇ ਵਰ੍ਹੇ ਦੀ ਸ਼ੁਰੂਆਤ ਪਹਿਲਾ ਟੈਸਟ ਮੈਚ ਪਹਿਲਾ ਟਾਸ ਜਿਤਦਿਆਂ ਦੱਖਣੀ ਅਫ਼ਰੀਕਾ ਵਿਰੁੱਧ 2 ਤੋਂ 6 ਜਨਵਰੀ ਤੱਕ ਬਰਾਬਰੀਤੇ ਖੇਡਦਿਆਂ ਅਤੇ ਟੈਸਟ ਲਡ਼ੀ 1-1 ਨਾਲ ਬਰਾਬਰ ਕਰਨ ਮਗਰੋਂ, 9 ਜਨਵਰੀ ਨੂੰ ਸਾਲ ਦੀ ਪਹਿਲੀ ਜਿੱਤ ਦੱਖਣੀ ਅਫ਼ਰੀਕਾ ਵਿਰੁੱਧ ਹੀ ਟੀ-20 ਮੈਚ ਵਿੱਚ 21 ਦੌਡ਼ਾਂ ਨਾਲ ਭਾਰਤ ਦੇ ਹਿੱਸੇ ਰਹਿਣ ਨਾਲ ਹੋਈ ਸੀ । ਸਾਲ 2012 ਵੀ ਕ੍ਰਿਕਟ ਮੈਚ ਨਾਲ ਹੀ ਸ਼ੁਰੂ ਹੋਣਾ ਹੈ । ਫ਼ਰਕ ਏਨਾ ਹੈ ਕਿ ਪਿਛਲੀ ਵਾਰ ਇਹ ਭਾਰਤ ਵਿੱਚ ਸ਼ੁਰੂ ਹੋਇਆ ਸੀ,ਇਸ ਵਾਰ ਆਸਟਰੇਲੀਆ ਵਿੱਚ ਸ਼ੁਰੂ ਹੋਵੇਗਾ ।
                                     ਇੰਗਲੈਂਡ ਅਤੇ ਭਾਰਤ ਦਰਮਿਆਂਨ ਇੱਕ ਰੋਜਾ ਮੈਚ  81 ਮੈਚ ਖੇਡੇ ਹਨ । ਦੋ ਮੈਚ ਟਾਈਡ ਅਤੇ 3 ਬੇ-ਨਤੀਜਾ ਰਹਿਣ ਤੋਂ ਇਲਾਵਾ ਭਾਰਤ ਨੇ 43, ਇੰਗਲੈਂਡ ਨੇ 33 ਜਿੱਤੇ ਹਨ । ਦੋਹਾਂ ਮੁਲਕਾਂ ਨੇ 3 ਟੀ-20 ਮੈਚ ਖੇਡੇ ਹਨ । ਕ੍ਰਮਵਾਰ ਪਹਿਲਾ ਮੈਚ 18 ਦੌਡ਼ਾਂ ਨਾਲ ਭਾਰਤ ਨੇ, ਦੂਜਾ ਅਤੇ ਤੀਜਾ ਮੈਚ 6-6 ਵਿਕਟਾਂ ਨਾਲ ਇੰਗਲੈਂਡ ਨੇ ਜਿੱਤਿਆ ਹੈ ।ਭਾਰਤ ਵਿੱਚ ਖੇਡੇ 40 ਮੈਚਾਂ ਵਿੱਚੋਂ ਭਾਰਤ ਨੇ 26, ਇੰਗਲੈਂਡ ਨੇ 13 ਜਿੱਤੇ ਹਨ। ਇੱਕ ਮੈਚ ਟਾਈਡ ਰਿਹਾ ਹੈ । ਜਿਵੇਂ ਇੰਗਲੈਡ ਵਿੱਚ ਭਾਰਤੀ ਟੀਮ ਕਲੀਨ ਸਵੀਪ ਹੋਈ ਸੀ,ਉਵੇਂ ਹੀ ਇੰਗਲੈਂਡ ਟੀਮ ਭਾਰਤ ਵਿੱਚ 5-0 ਨਾਲ ਕਲੀਨ ਸਵੀਪ ਹੋਈ ਹੈ । 
          ਜੂਨ-ਜੁਲਾਈ ਵਿੱਚ ਭਾਰਤ ਨੇ ਵੈਸਟ ਇੰਡਿਜ਼ ਨੂੰ ਟੈਸਟ ਲਡ਼ੀ ਵਿੱਚ 1-0 (3 ਮੈਚ) ਨਾਲ,ਵੰਨ ਡੇਅ ਵਿੱਚ 3-2 ਨਾਲ,ਅਤੇ ਇੱਕੋ-ਇੱਕ ਟੀ-20 ਮੈਚ ਵਿੱਚ 16 ਰਨਜ਼ ਨਾਲ ਹਰਾਇਆ ਸੀ । ਹੁਣੇ ਜਿਹੇ 6 ਨਵੰਬਰ ਤੋਂ 11 ਦਸੰਬਰ ਤੱਕ ਖੇਡੀ ਲਡ਼ੀ ਵਿੱਚ ਭਾਰਤ ਨੇ 2-0 (3 ਟੈਸਟ ਮੈਚ) ਨਾਲ,ਇੱਕ ਰੋਜ਼ਾ ਲਡ਼ੀ 4-1 ਨਾਲ ਜਿੱਤੀ ਹੈ । ਦੋਹਾਂ ਵੱਲੋਂ ਖੇਡੇ 88 ਟੈਸਟ ਮੈਚਾਂ ਵਿੱਚੋਂ 45 ਵੈਇੰਡੀਜ਼ ਵਿੱਚ ਅਤੇ 43 ਭਾਰਤ ਵਿੱਚ ਹੋਏ ਹਨ । ਭਾਰਤ ਨੇ ਕ੍ਰਮਵਾਰ 5,9, ਵੈਸਟ ਇੰਡੀਜ਼ ਨੇ 16,14 ਜਿੱਤੇ ਹਨ,ਅਤੇ 24 ,20 ਬਰਾਬਰ ਰਹੇ ਹਨ । ਦੋਹਾਂ ਦੇਸਾਂ ਨੇ 1979 ਤੋਂ ਹੁਣ ਤੱਕ 106 ਵੰਨ ਡੇਅ ਖੇਡੇ ਹਨ । ਵੈਸਟ ਇੰਡੀਜ਼ ਨੇ 58 ਭਾਰਤ ਨੇ 45 ਜਿੱਤੇ ਹਨ। ਜਦੋਂ ਕਿ ਇੱਕ ਮੈਚ ਟਾਈਡ ਅਤੇ ਦੋ ਬੇ-ਨਤੀਜਾ ਰਹੇ ਹਨ। ਖੇਡੇ ਤਿੰਨ ਟੀ-20 ਵਿੱਚੋਂ 2 ਵੈਸਟ ਇੰਡੀਜ਼ ਨੇ ਅਤੇ ਇੱਕ ਭਾਰਤ ਨੇ ਜਿੱਤਿਆ ਹੈ । ਮੌਜੂਦਾ ਸੀਰੀਜ਼ ਦੌਰਾਂਨ ਵਰਿੰਦਰ ਸਹਿਵਾਗ ਨੇ 219 ਦੌਡ਼ਾਂ ਬਣਾਕੇ ਤਾਂ ਵਿਸ਼ਵ ਰਿਕਾਰਡ ਬਣਾਇਆ ਹੈ । ਪਰ ਸਚਿਨ ਦੇ ਮਹਾਂ ਸੈਂਕਡ਼ੇ ਦੀ ਉਡੀਕ ਕੀਤੀ ਜਾ ਰਹੀ ਹੈ । ਉਧਰ ਪਾਕਿਸਤਾਨੀ ਖ਼ਿਡਾਰੀਆਂ ਨੂੰ ਸਜ਼ਾ ਵੀ ਹੋਈ ।
            ਜਿੱਥੇ ਭਾਰਤੀ ਹਾਕੀ ਟੀਮ ਸੁਲਤਾਨ ਅਜ਼ਲਾਨ ਸ਼ਾਹ ਕੱਪ ਵਿੱਚ ਦੱਖਣੀ ਕੋਰੀਆ ਤੋਂ 2-1 ਨਾਲ ਹਾਰ ਕੇ ਛੇਵੇਂ ਸਥਾਨ ਉੱਤੇ ਰਹੀ,ਉੱਥੇ ਪਹਿਲੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਪਾਕਿਸਤਾਨ ਨੂੰ 4-2 ਨਾਲ ਹਰਾ ਕੇ ਜਿੱਤੀ । ਅਕਤੂਬਰ 12 ਤੋਂ 5 ਨਵੰਬਰ ਤੱਕ ਆਸਟਰੇਲੀਆ ਵਿੱਚ ਪਹਿਲੀ ਵਾਰ ਹਾਕੀ ਦੀ ਨਵੀਂ ਵੰਨਗੀ ਸੁਪਰ ਸੀਰੀਜ਼ (9ਏ ਸਾਈਡ)ਵਿੱਚ ਭਾਰਤੀ ਮਹਿਲਾ ਟੀਮ ਫਾਈਨਲ ਆਸਟਰੇਲੀਆ ਹੱਥੋਂ 4-1 ਨਾਲ ਹਾਰੀ । ਪਰ ਪੁਰਸ਼ ਵਰਗ ਵਿੱਚ, ਜਿੱਥੇ ਭਾਰਤ ਅਤੇ ਪਾਕਿਸਤਾਨੀ ਖਿਡਾਰੀਆਂ ਦੀ ਭਿਡ਼ਤ ਹੋਈ ,ਉੱਥੇ ਤੀਜੇ ਸਥਾਨ ਵਾਲੇ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਨੂੰ 4-1 ਨਾਲ ਮਾਤ ਵੀ ਦਿੱਤੀ । ਜੋਹਾਂਸਬਰਗ (ਦੱਖਣੀ ਅਫਰੀਕਾ) ਵਿਖੇ ਛੇਵਾਂ ਮਰਦ ਹਾਕੀ ਚੈਂਪੀਅਨਜ਼ ਚੈਲੇਂਜ -1 ਟੂਰਨਾਮੈਟ 26 ਨਵੰਬਰ ਤੋਂ 4 ਦਸੰਬਰ ਤੱਕ ਖੇਡੇ ਕੁੱਲ 24 ਮੈਚਾਂ ਨਾਲ ਨੇਪਰੇ ਚਡ਼੍ਹਿਆ । 2001 ਤੋਂ ਸ਼ੁਰੂ ਹੋਏ ਹਰ ਦੋ ਸਾਲ ਮਗਰੋਂ ਹੋਣ ਵਾਲੇ ਇਸ ਮੁਕਾਬਲੇ ਵਿੱਚ 8 ਮੁਲਕ ਹੀ ਫ਼ਾਈਨਲ ਖੇਡੇ ਹਨ।ਦੋ ਵਾਰ ਅਰਜਨਟੀਨਾ ਅਤੇ ,ਨਿਊਜ਼ੀਲੈਂਡ,ਭਾਰਤ, ਸਪੇਨ, ਬੈਲਜੀਅਮ 1-1 ਵਾਰ ਜੇਤੂ ਰਹੇ ਹਨ। ਇਸ ਵਾਰ ਭਾਰਤੀ ਟੀਮ ਫ਼ਾਈਨਲ ਵਿੱਚ ਬੈਲਜੀਅਮ ਤੋਂ 4-3 ਨਾਲ ਹਾਰ ਕੇ 2012 ਦੀ ਚੈਪੀਅਨਜ਼ ਟਰਾਫੀ ਦੇ ਦਾਖ਼ਲੇ ਤੋਂ ਵੀ ਖੁੰਜ ਗਈ ।, 7 ਤੋਂ 11 ਦਸੰਬਰ ਤੱਕ ਅਰਜਨਟੀਨਾ ਵਿਚਲੇ ਚਾਰ ਮੁਲਕੀ ਮਹਿਲਾ ਹਾਕੀ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਤਿੰਨ ਮੈਚ ਹਾਰਦਿਆਂ ਤੀਜੀ ਪੁਜ਼ੀਸ਼ਨ ਲਈ ।ਇਹੀ ਪੁਜ਼ੀਸ਼ਨ ਦੂਜੇ 14 ਤੋਂ 18 ਦਸੰਬਰ ਦੇ ਮੁਕਾਬਲੇ ਸਮੇਂ ਰਹੀ ਹੈ।
                 ਭਾਰਤ ਤੋਂ ਖੁੱਸੀ ਮੇਜ਼ਬਾਨੀ ਵਾਲੀ ਪੁਰਸ਼ ਹਾਕੀ ਚੈਂਪੀਅਨਜ਼ ਟਰਾਫ਼ੀ 3 ਦਸੰਬਰ ਤੋਂ 11 ਦਸੰਬਰ 2011 ਤੱਕ 33 ਵੀਂ ਵਾਰੀ ਆਕਲੈਂਡ (ਨਿਊਜ਼ੀਲੈਂਡ) ਵਿੱਚ ਖੇਡੀ ਗਈ । ਆਸਟਰੇਲੀਆ ਨੇ ਹੁਣ ਤੱਕ 22 ਫ਼ਾਈਨਲ ਖੇਡ ਕੇ 12 ਜਿੱਤੇ ਹਨ । ਇਸ ਵਾਰੀ ਤੀਜੀ ਵਾਰ ਫ਼ਾਈਨਲ ਖੇਡ ਰਹੇ ਸਪੇਨ ਨੂੰ 1-0 ਨਾਲ ਹਰਾਕੇ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ ਹੈ । ਜਰਮਨੀ ਨੇ16 ਵਿੱਚੋਂ 9,ਹਾਲੈਂਡ ਨੇ 13 ਵਿੱਚੋਂ 8, ਪਾਕਿਸਤਾਨ ਨੇ 9 ਵਿੱਚੋਂ ਤਿੰਨ, ਫ਼ਾਈਨਲ ਜਿੱਤੇ ਹਨ । ਦੱਖਣੀ ਕੋਰੀਆ ਇੱਕ ਵਾਰ ਅਤੇ ਇੰਗਲੈਂਡ 2 ਵਾਰ ਫ਼ਾਈਨਲ ਵਿੱਚ ਪਹੁੰਚ ਕੇ ਹਾਰਿਆ ਹੈ । ਕੁੱਲ ਮਿਲਾਕੇ ਹੁਣ ਤੱਕ 7 ਮੁਲਕ ਹੀ ਫ਼ਾਈਨਲ ਖੇਡੇ ਹਨ। ਪਹਿਲੀ ਵਾਰ ਨਾਕ ਆਊਟ ਗੇਡ਼ ਖ਼ਤਮ ਕਰਦਿਆਂ ਨਵੇਂ ਫ਼ਾਰਮਿਟ ਅਨੁਸਾਰ ਟਰਾਫ਼ੀ ਕਰਵਾਈ ਗਈ । ਲਾਗੂ ਕੀਤੇ ਪੂਲ ਸਿਸਟਮ ਮੁਤਾਬਕ ਪੂਲ ਏ ਅਤੇ ਪੂਲ ਬੀ ਵਿੱਚੋਂ ਟੀਮਾਂ ਦੀ ਕਾਰਗੁਜ਼ਾਰੀ ਮੁਤਾਬਕ ਪੂਲ ਸੀ ਅਤੇ ਪੂਲ ਡੀ ਬਣਾਏ ਗਏ । ਪੂਲ ਸੀ ਵਿੱਚ ਪੂਲ ਏ ਦੇ ਪਹਿਲੇ ਮੈਚ ਵਾਲੀਆਂ ਦੋ ਟੀਮਾਂ ਆਸਟਰੇਲੀਆ-ਸਪੇਨ,ਅਤੇ ਪੂਲ ਬੀ ਦੇ ਆਖ਼ਰੀ ਮੈਚ ਵਾਲੀਆਂ ਦੋ ਟੀਮਾਂ ਹਾਲੈਂਡ-ਨਿਊਜ਼ੀਲੈਂਡ ਨੂੰ ਇਹਨਾਂ ਮੇਚਾਂ ਦਾ ਲਾਹਾ ਦਿੰਦਿਆ ਸ਼ਾਮਲ ਕੀਤਾ ਗਿਆ । ਪੂਲ ਡੀ ਵਿੱਚ, ਪੂਲ ਏ ਦੇ ਦੂਜੇ ਮੈਚ ਵਾਲੀਆਂ ਦੋਨੋ ਟੀਮਾਂ ਇੰਗਲੈਂਡ-ਪਾਕਿਸਤਾਨ ਅਤੇ ਪੂਲ ਬੀ ਵਿੱਚੋ ਆਖਰੀ ਮੈਚ ਤੋਂ ਉਪਰ ਰਹੇ ਮੈਚ ਵਾਲੀਆਂ ਟੀਮਾਂ ਕੋਰੀਆ ਅਤੇ ਜਰਮਨੀ ਨੂੰ ਖੇਡੇ ਮੈਚਾਂ ਅਨੁਸਾਰ ਅੰਕ ਦਿੰਦਿਆਂ ਦਾਖ਼ਲਾ ਦਿੱਤਾ ਗਿਆ ।, 11 ਦਸੰਬਰ ਨੂੰ 7ਵੇਂ 8ਵੇਂ ਸਥਾਨ ਲਈ ਡੀ-3 ਨੇ ਡੀ-4 ਨਾਲ ,ਅਤੇ 5ਵੇਂ 6ਵੇਂ ਸਥਾਨ ਲਈ ਡੀ-1 ਨੇ ਡੀ-2 ਨਾਲ ਭੇਡ਼ ਕੀਤਾ । ਤੀਜੀ ਚੌਥੀ ਪੁਜ਼ੀਸ਼ਨ ਲਈ ਸੀ-3 ਨੇ ਸੀ-4 ਨਾਲ ਮੈਚ ਖੇਡਿਆ, ਜਦੋਂ ਕਿ ਟੀਸੀ ਦੇ ਬੇਰ ਵਾਲਾ ਖ਼ਿਤਾਬੀ ਮੈਚ ਸੀ-1 ਨੇ ਸੀ-2 ਨਾਲ ਖੇਡਿਆ ।
                            ਕੁੱਲ ਸਾਮਲ 8 ਟੀਮਾਂ ਨੇ 6-6 ਮੈਚਾਂ ਅਨੁਸਾਰ ਕੁੱਲ 24 ਮੈਚ ਖੇਡੇ ।ਜਿਨ੍ਹਾ ਵਿੱਚ 124 ਗੋਲ 5.17 ਦੀ ਔਸਤ ਨਾਲ ਹੋਏ । ਸਪੇਨ ਨੂੰ ਆਸਟਰੇਲੀਆ ਹੱਥੋਂ 1–0 ਨਾਲ ਹਾਰਨ ਕਰਕੇ ਦੂਜਾ ,ਹਾਲੈਂਡ ਨੇ ਨਿਊਜ਼ੀਲੈਂਡ ਨੂੰ 5–3 ਨਾਲ ਹਰਾਕੇ ਤੀਜਾ,ਪੰਜਵਾਂ ਸਥਾਨ ਜਰਮਨੀ ਨੇ ਇੰਗਲੈਂਡ ਨੂੰ 1-0 ਨਾਲ ਹਰਾਕੇ, ਸੱਤਵਾਂ ਸਥਾਨ ਪਾਕਿਸਤਾਨ ਨੇ ਦੱਖਣੀ ਕੋਰੀਆ ਨੂੰ 5 – 4 (ਗੋਲਡਨ ਗੋਲ) ਨਾਲ ਮਾਤ ਦੇ ਕੇ ਹਾਸਲ ਕੀਤਾ । ਆਸਟਰੇਲੀਆ ਦਾ ਜੈਮੀ ਡਵਾਇਰ 7 ਗੋਲ ਕਰਕੇ ਟਾਪ ਸਕੋਰਰ ਬਣਿਆਂ । ਉਧਰ ਦਸ ਕਰੋਡ਼ੀ ਵਿਸ਼ਵ ਹਾਕੀ ਲੀਗ ਵੀ ਅਡ਼ਿੱਕਿਆਂ ਦੀ ਮਾਰ ਝਲਦੀ ਹੁਣ 17 ਦਸੰਬਰ ਦੀ ਬਜਾਇ 29 ਫ਼ਰਵਰੀ 2012 ਤੋਂ ਸ਼ੁਰੂ ਹੋਵੇਗੀ ।
                  ਮਹਿਲਾ ਵਰਗ ਦੀ 20 ਵੀਂ ਚੈਂਪੀਅਨਜ਼ ਟਰਾਫ਼ੀ ਅਰਜਨਟੀਨਾ ਵਿੱਚ 28 ਜਨਵਰੀ ਤੋਂ 5 ਫਰਵਰੀ 2012 ਤੱਕ ਨਵੇਂ ਨਿਯਮਾਂ ਤਹਿਤ ਖੇਡੀ ਜਾਣੀ ਹੈ । ਸ਼ਾਮਲ 8 ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ । ਪਰ ਭਾਰਤ ਦੀ ਟੀਮ ਇਸ ਵਿੱਚ ਸ਼ਾਮਲ ਨਹੀਂ ਹੋ ਸਕੀ ਹੈ । ਆਸਟਰੇਲੀਆ ਗਈ ਭਾਰਤੀ ਕ੍ਰਿਕਟ ਟੀਮ ਨੇ ਆਸਟਰੇਲੀਆ ਵਿਰੁੱਧ ਹੁਣ ਤੱਕ 36 ਟੈਸਟ ਮੈਚ ਖੇਡੇ ਹਨ । ਭਾਰਤ ਨੇ 5 ਅਤੇ ਆਸਟਰੇਲੀਆ ਨੇ 22 ਜਿੱਤਾਂ ਦਰਜ ਕੀਤੀਆਂ ਹਨ, 9 ਮੈਚ ਬਰਾਬਰ ਰਹੇ ਹਨ । ਹੁਣ ਟੂਰ ਤੇ ਗਈ ਭਾਰਤੀ ਟੀਮ ਨੇ 4 ਟੈਸਟ ਮੈਚ ,ਦੋ ਟੀ-20 ਅਤੇ 5 ਫਰਵਰੀ ਤੋਂ ਸੀ ਬੀ ਸੀਰੀਜ਼ ਖੇਡਣੀ ਹੈ । ਮੈਲਬੌਰਨ ਵਿਖੇ 26 ਤੋਂ 30 ਦਸੰਬਰ ਤੱਕ ਪਹਿਲਾ ਟੈਸਟ ,ਅਤੇ 3 ਜਨਵਰੀ ਤੋਂ 7 ਜਨਵਰੀ 2012 ਤੱਕ ਸਿਡਨੀ ਵਿੱਚ ਦੂਜਾ ਟੈਸਟ ਮੈਚ ਹੋਣਾ ਹੈ । ਤੀਜਾ ਟੈਸਟ ਮੈਚ 13 ਤੋਂ 17 ਜਨਵਰੀ ਤੱਕ ਪਰਥ ਵਿੱਚ, ਅਤੇ ਚੌਥਾ ਟੈਸਟ ਮੈਚ 24 ਤੋਂ 28 ਜਨਵਰੀ ਤੱਕ ਏਡੀਲੇਡ ਵਿੱਚ ਹੋਵੇਗਾ । ਪਹਿਲਾ ਟੀ-20 ਪਹਿਲੀ ਫ਼ਰਵਰੀ ਨੂੰ ਸਿਡਨੀ ਵਿੱਚ,ਅਤੇ ਦੂਜਾ ਟੀ-20 ਮੈਚ 3 ਫ਼ਰਵਰੀ ਨੂੰ ਮੈਲਬੌਰਨ ਵਿੱਚ ਖੇਡਿਆ ਜਾਣਾ ਮਿਥਿਆ ਗਿਆ ਹੈ । ਸੀ ਬੀ ਸੀਰੀਜ਼ (ਕਾਮਨਵੈਲਥ ਬੈਂਕ ਸੀਰੀਜ਼) ਵਿੱਚ ਆਸਟਰੇਲੀਆ ਅਤੇ ਭਾਰਤ ਤੋਂ ਇਲਾਵਾ ਸ਼੍ਰੀਲੰਕਾ ਦੀ ਟੀਮ ਨੇ ਵੀ ਸ਼ਿਰਕਤ ਕਰਨੀ ਹੈ । ਆਓ ਵੇਖੀਏ ਨਵੇਂ ਸਾਲ ਦੀ ਸ਼ੁਰੂਆਤ ਕਿਹਡ਼ੇ ਅਤੇ ਕਿਹੋ ਜਿਹੇ ਸ਼ਗਨ ਨਾਲ ਹੁੰਦੀ ਹੈ ?
          

ਆਸਟਰੇਲੀਆ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਹੁਣ ਤੱਕ 36 ਟੈਸਟ ਮੈਚ ਖੇਡੇ ਹਨ । ਜਿਨ੍ਹਾ ਵਿੱਚੋਂ ਸਿਰਫ਼ 5 ਹੀ ਜਿੱਤੇ ਹਨ । ਆਸਟਰੇਲੀਆ ਨੇ 22 ਜਿੱਤਾਂ ਦਰਜ ਕੀਤੀਆਂ ਹਨ,ਅਤੇ 9 ਮੈਚ ਬਰਾਬਰ ਰਹੇ ਹਨ । ਟੀ-20 ਮੈਚ 4 ਖੇਡੇ ਹਨ ਅਤੇ 2-2 ਦੋਹਾਂ ਨੇ ਜਿੱਤੇ ਹਨ । ਦੋਹਾਂ ਨੇ 105 ਵੰਨ ਡੇਅ ਖੇਡ ਕੇ 8 ਮੈਚਾਂ ਦੇ ਬੇ ਨਤੀਜਾ ਰਹਿਣ ਸਮੇਤ, ਆਸਟਰੇਲੀਆ ਨੇ 61 ਅਤੇ ਭਾਰਤ ਨੇ 36 ਜਿੱਤੇ ਹਨ । ਹੁਣ  ਆਸਟਰੇਲੀਆ ਦੇ ਟੂਰ ਤੇ ਗਈ ਭਾਰਤੀ ਟੀਮ ਨੇ 4 ਟੈਸਟ ਮੈਚ ,ਦੋ ਟੀ-20 ਅਤੇ 5 ਫਰਵਰੀ ਤੋਂ ਸੀ ਬੀ ਸੀਰੀਜ਼ ਖੇਡਣੀ ਹੈ । ਮੈਲਬੌਰਨ ਵਿਖੇ 26 ਤੋਂ 30 ਦਸੰਬਰ ਤੱਕ ਪਹਿਲਾ ਟੈਸਟ ਮੈਚ ਖੇਡਿਆ ਹੈ । ਦੂਜਾ ਟੈਸਟ ਮੈਚ 3ਜਨਵਰੀ ਤੋਂ 7 ਜਨਵਰੀ 2012 ਤੱਕ ਸਿਡਨੀ ਵਿੱਚ ਚੱਲੀ ਜਾ ਰਿਹਾ ਹੈ । ਤੀਜਾ ਟੈਸਟ ਮੈਚ 13 ਤੋਂ 17 ਜਨਵਰੀ ਤੱਕ ਪਰਥ ਵਿੱਚ, ਅਤੇ ਚੌਥਾ ਟੈਸਟ ਮੈਚ 24 ਤੋਂ 28 ਜਨਵਰੀ ਤੱਕ ਏਡੀਲੇਡ ਵਿੱਚ ਵਿੱਚ ਹੋਣਾ ਹੈ । ਪਹਿਲਾ ਟੀ-20 ਪਹਿਲੀ ਫ਼ਰਵਰੀ ਨੂੰ ਸਿਡਨੀ ਵਿੱਚ,ਅਤੇ ਦੂਜਾ ਟੀ-20 ਮੈਚ 3 ਫ਼ਰਵਰੀ ਨੂੰ ਮੈਲਬੌਰਨ ਵਿੱਚ ਖੇਡਿਆ ਜਾਣਾ ਮਿਥਿਆ ਗਿਆ ਹੈ । ਸੀ ਬੀ ਸੀਰੀਜ਼ (ਕਾਮਨਵੈਲਥ ਬੈਂਕ ਸੀਰੀਜ਼) ਵਿੱਚ ਆਸਟਰੇਲੀਆ ਅਤੇ ਭਾਰਤ ਤੋਂ ਇਲਾਵਾ ਸ਼੍ਰੀਲੰਕਾ ਦੀ ਟੀਮ ਨੇ ਵੀ ਸ਼ਿਰਕਤ ਕਰਨੀ ਹੈ । ਆਓ ਵੇਖੀਏ ਨਵੇਂ ਸਾਲ ਦੀ ਸ਼ੁਰੂਆਤ ਕਿਹਡ਼ੇ ਅਤੇ ਕਿਹੋ ਜਿਹੇ ਸ਼ਗਨ ਨਾਲ ਹੁੰਦੀ ਹੈ ?

    *****                                  ********                                        *****
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232 

No comments: