Monday, December 05, 2011

ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰ ਵਜੋਂ ਨਿਯੁਕਤੀ

ਮੁੱਖ ਮੰਤਰੀ ਨੇ ਚੁਕਾਈ ਮੱਖਣ ਸਿੰਘ ਨੂੰ ਭੇਦ ਗੁਪਤ ਰੱਖਣ ਦੀ ਸਹੁੰ
          ਅੰਮ੍ਰਿਤਸਰ//4 ਦਸੰਬਰ//ਗਜਿੰਦਰ ਸਿੰਘ ਕਿੰਗ
ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੇ ਅੱਜ ਸਥਾਨਕ ਸਰਕਟ ਹਾਊਸ ਵਿਖੇ ਹੋਏ ਸਾਦੇ ਸਮਾਰੋਹ ਦੌਰਾਨ ਸ੍ਰ ਮੱਖਣ ਸਿੰਘ ਨੂੰ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਪੀ:ਐਸ:ਐਸ:ਐਸ:ਬੀ) ਦੇ ਮੈਂਬਰ ਵਜੋਂ ਅਹੁੱਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।
         ਇਸ ਮੌਕੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਸ੍ਰ ਮੱਖਣ ਸਿੰਘ ਦੇ ਬੋਰਡ ਵਿੱਚ ਸ਼ਾਮਲ ਹੋਣ ਨਾਲ ਪੰਜਾਬ ਸੁਬਾਰਡੀਨੇਟ ਸਰਵਿਸਜ਼ ਸਲੈਕਸ਼ਨ ਬੋਰਡ ਚੇਅਰਮੈਨ ਸਮੇਤ ਮੈਂਬਰਾਂ ਦੀ ਕੁੱਲ ਗਿਣਤੀ 13 ਹੋ ਗਈ ਹੈ। ਇਸ ਦੌਰਾਨ ਸਕੱਤਰ ਅਮਲਾ ਅਤੇ ਆਮ ਪ੍ਰਸਾਸ਼ਨ ਪੰਜਾਬ ਸ੍ਰੀ ਬੀ:ਐਸ:ਸੂਦਨ ਨੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਨੂੰ ਆਰੰਭ ਕੀਤਾ।
         ਇਹ ਵਰਣਨਯੋਗ ਹੈ ਕਿ ਸ੍ਰ ਮੱਖਣ ਸਿੰਘ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਪੀਰੇ ਕੇ ਉਤਾੜ ਨਾਲ ਸਬੰਧ ਰੱਖਦੇ ਹਨ ਅਤੇ ਸਾਲ 2004 ਵਿੱਚ ਫੂਡ ਐਂਡ ਸਿਵਲ ਸਪਲਾਈ ਵਿਭਾਗ ਵਿੱਚੋਂ ਸਹਾਇਕ ਫੂਡ ਸਪਲਾਈ ਅਫਸਰ ਵਜੋਂ ਸੇਵਾ ਮੁਕਤ ਹੋਏ ਹਨ ਅਤੇ  ਸਾਲ 2009 ਤੋਂ ਸੰਸਦੀ ਮੈਂਬਰ ਸ੍ਰ ਸ਼ੇਰ ਸਿੰਘ ਘੁਬਾਇਆ  ਦੇ ਰਾਜਨੀਤਕ ਸਕੱਤਰ ਦੇ ਤੌਰ ਤੇ ਕੰਮ ਕਰ ਰਹੇ ਸਨ।
         ਇਸ ਮੌਕੇ ਭਾਈ ਮਨਜੀਤ ਸਿੰਘ, ਚੇਅਰਮੈਨ ਪੇਡਾ, ਸ੍ਰ ਸਤਵੰਤ ਸਿੰਘ ਜੌਹਲ, ਡਿਪਟੀ ਕਮਿਸ਼ਨਰ ਆਦਿ ਹਾਜਰ ਸਨ।

No comments: