Thursday, November 10, 2011

ਕੈਪਟਨ ਤਾਂ ਪੰਜਾਬ ਵਿੱਚ ਜਾਨ ਬਚਾਉ ਰੈਲੀਆਂ ਕਰ ਰਿਹੈ-ਮਜੀਠੀਆ

ਗੁਰੂ ਗਿਆਨ ਨਾਥ ਸੇਵਾ ਦਲ ਵੱਲੋਂ ਕਰਵਾਇਆ ਗਿਆ ਵਿਜੈ ਦਿਵਸ ਸਮਾਰੋਹ 
   ਅੰਮ੍ਰਿਤਸਰ// 9  ਨਵੰਬਰ//ਗਜਿੰਦਰ ਸਿੰਘ 
ਅੱਜ ਸ੍ਰੀ ਰਾਮਤੀਰਥ ਵਿਖੇ ਇਕ ਸਮਾਰੋਹ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ 'ਤੇ ਵਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਤਾਂ ਪੰਜਾਬ ਵਿੱਚ ਜਾਨ ਬਚਾਉ ਰੈਲੀਆਂ ਕਰ ਰਿਹਾ ਹੈ ਅਤੇ ਪੰਜਾਬ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਭ੍ਰਿਸ਼ਟ ਕਾਂਗਰਸ ਅਤੇ ਹੰਕਾਰੀ ਕੈਪਟਨ ਦਾ ਖਾਤਮਾ ਕਰ ਦੇਣਗੇ।
         ਗੁਰੂ ਗਿਆਨ ਨਾਥ ਸੇਵਾ ਦਲ ਵੱਲੋਂ ਕਰਵਾਏ ਗਏ ਪੰਜਾਬ ਪੱਧਰੀ ਵਿਜੈ ਦਿਵਸ ਸਮਾਰੋਹ ਦੌਰਾਨ ਸ੍ਰ ਮਜੀਠੀਆ ਨੇ ਕਿਹਾ ਕਿ ਲੋਕ  ਕੇਂਦਰ ਵਿੱਚ ਸਰਕਾਰ ਦੁਆਰਾ ਫੈਲਾਏ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਤੋਂ ਬੁਰੀ ਤਰ੍ਹਾ ਅੱਕ ਚੁੱਕੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸੀ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਕਰਾ ਦੇਣਗੇ।
         ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਵਾਲਮੀਕ ਦੁਆਰਾ ਦਰਸਾਏ ਗਏ ਰਸਤੇ ਤੇ ਚੱਲਣਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਗੁਰਪੁਰਬ ਦੀ ਪੂਰਵ ਸੰਧਿਆ ਦੇ ਮੌਕੇ ਤੇ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਅਰਦਾਸ ਕੀਤੀ ਕਿ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਪਿਆਰ, ਇਤਫਾਕ ਅਤੇ ਸਦਭਾਵਨਾ ਨਾਲ ਰਹਿਣ ਦਾ ਬਲ ਬਖਸ਼ੇ।
         ਸ੍ਰ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਰਾਮਤੀਰਥ ਦੇ ਵਿਕਾਸ ਲਈ ਪਿਛਲੇ 5 ਸਾਲਾਂ ਦੌਰਾਨ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਦਿੱਤੀਆਂ ਹਨ ਅਤੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਆਪ ਵੀ ਕਈ ਇਸ ਪਵਿੱਤਰ ਤੇ ਇਤਿਹਾਸਕ ਸਥਾਨ ਦੇ ਦਰਸ਼ਨ ਲਈ ਆਏ ਹਨ।

ਇਸ ਮੌਕੇ ਉਨ੍ਹਾਂ ਨੇ  ਗੁਰੂ ਗਿਆਨ ਨਾਥ ਸੇਵਾ ਦਲ  ਕਮੇਟੀ ਦਾ ਗਠਨ ਕੀਤਾ ਅਤੇ ਨਵੇਂ ਆਹੁੱਦੇਦਾਰਾਂ ਦਾ ਐਲਾਨ ਕੀਤਾ। ਇਸ  ਕਮੇਟੀ ਵਿੱਚ ਸ੍ਰੀ ਹਰਦੀਸ਼ ਸਿੰਘ ਭੰਗਾਲੀ ਨੂੰ ਪੰਜਾਬ ਪ੍ਰਧਾਨ, ਸ੍ਰ ਲਾਭ ਸਿੰਘ ਸੋਨੂੰ ਨੂੰ ਉਪ ਪ੍ਰਧਾਨ, ਸ੍ਰ ਹਰਮਨ ਸਿੰਘ ਨੂੰ ਜਨਰਲ ਸਕੱਤਰ ਅਤੇ ਸ੍ਰ ਮੇਜਰ ਸਿੰਘ ਗੱਗੋਮਾਹਲ ਨੂੰ ਸਕੱਤਰ ਬਣਾਇਆ ਗਿਆ।
         ਇਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਸ੍ਰ ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ  ਸ੍ਰ ਮਲਕੀਤ ਸਿੰਘ ਏ:ਆਰ, ਸਾਬਕਾ ਵਿਧਾਇਕ  ਸ੍ਰ ਵੀਰ ਸਿੰਘ ਲੋਪੋਕੇ, ਜਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ੍ਰ ਉਪਕਾਰ ਸਿੰਘ ਸੰਧੂ, ਸ੍ਰ ਗੁਰਪ੍ਰਤਾਪ ਸਿੰਘ ਟਿੱਕਾ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ ਅੰਮ੍ਰਿਤਸਰ, ਸ੍ਰ ਅਜੈਬੀਰ ਪਾਲ ਸਿੰਘ ਰੰਧਾਵਾ, ਡਿਪਟੀ ਮੇਅਰ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।ਰਾ ਦਰਸਾਏ ਗਏ ਰਸਤੇ ਤੇ ਚੱਲਣਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਗੁਰਪੁਰਬ ਦੀ ਪੂਰਵ ਸੰਧਿਆ ਦੇ ਮੌਕੇ ਤੇ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਅਰਦਾਸ ਕੀਤੀ ਕਿ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਪਿਆਰ, ਇਤਫਾਕ ਅਤੇ ਸਦਭਾਵਨਾ ਨਾਲ ਰਹਿਣ ਦਾ ਬਲ ਬਖਸ਼ੇ।
         ਸ੍ਰ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਰਾਮਤੀਰਥ ਦੇ ਵਿਕਾਸ ਲਈ ਪਿਛਲੇ 5 ਸਾਲਾਂ ਦੌਰਾਨ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਦਿੱਤੀਆਂ ਹਨ ਅਤੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਆਪ ਵੀ ਕਈ ਇਸ ਪਵਿੱਤਰ ਤੇ ਇਤਿਹਾਸਕ ਸਥਾਨ ਦੇ ਦਰਸ਼ਨ ਲਈ ਆਏ ਹਨ।
         ਇਸ ਮੌਕੇ ਉਨ੍ਹਾਂ ਨੇ  ਗੁਰੂ ਗਿਆਨ ਨਾਥ ਸੇਵਾ ਦਲ  ਕਮੇਟੀ ਦਾ ਗਠਨ ਕੀਤਾ ਅਤੇ ਨਵੇਂ ਆਹੁੱਦੇਦਾਰਾਂ ਦਾ ਐਲਾਨ ਕੀਤਾ। ਇਸ  ਕਮੇਟੀ ਵਿੱਚ ਸ੍ਰੀ ਹਰਦੀਸ਼ ਸਿੰਘ ਭੰਗਾਲੀ ਨੂੰ ਪੰਜਾਬ ਪ੍ਰਧਾਨ, ਸ੍ਰ ਲਾਭ ਸਿੰਘ ਸੋਨੂੰ ਨੂੰ ਉਪ ਪ੍ਰਧਾਨ, ਸ੍ਰ ਹਰਮਨ ਸਿੰਘ ਨੂੰ ਜਨਰਲ ਸਕੱਤਰ ਅਤੇ ਸ੍ਰ ਮੇਜਰ ਸਿੰਘ ਗੱਗੋਮਾਹਲ ਨੂੰ ਸਕੱਤਰ ਬਣਾਇਆ ਗਿਆ।
         ਇਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਸ੍ਰ ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ  ਸ੍ਰ ਮਲਕੀਤ ਸਿੰਘ ਏ:ਆਰ, ਸਾਬਕਾ ਵਿਧਾਇਕ  ਸ੍ਰ ਵੀਰ ਸਿੰਘ ਲੋਪੋਕੇ, ਜਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ੍ਰ ਉਪਕਾਰ ਸਿੰਘ ਸੰਧੂ, ਸ੍ਰ ਗੁਰਪ੍ਰਤਾਪ ਸਿੰਘ ਟਿੱਕਾ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ ਅੰਮ੍ਰਿਤਸਰ, ਸ੍ਰ ਅਜੈਬੀਰ ਪਾਲ ਸਿੰਘ ਰੰਧਾਵਾ, ਡਿਪਟੀ ਮੇਅਰ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।

No comments: