Saturday, August 20, 2011

ਰਾਜੀਵ ਗਾਂਧੀ ਦੇ ਸੁਪਨਿਆ ਦਾ ਭਾਰਤ ਬਣਾਉਣ ਲਈ ਯੂਥ ਮੋਹਰੀ ਰੋਲ ਅਦਾ ਕਰੇ

ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ68ਵੇਂ ਜਨਮ ਦਿਨ ਮੌਕੇ ਕੇ ਕੇ ਬਾਵਾ ਦਾ ਸੱਦਾ 
ਲੁਧਿਆਣਾ: ਅੱਜ ਅੱਤਵਾਦ ਪ੍ਰਭਾਵਤ ਜਥੇਬੰਦੀ ਪੰਜਾਬ ਵਲੋ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ 68 ਵਾਂ ਜਨਮ ਦਿਨ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਲੋਕ ਸੇਵਾ ਦਫਤਰ ਗਿੱਲ ਰੋਡ ਵਿਖੇ ਮਨਾਇਆ ਗਿਆ. ਹਲਕਾ ਆਤਮ ਨਗਰ ਦੇ 11 ਵਾਰਡਾ ਦੇ ਨੋਜਵਾਨ ਨੂੰ ਖੇਡਾਂ ਦਾ ਸਮਾਨ ਦਿੱਤਾ ਗਿਆ. ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬਲੀਦਾਨ ਦਿਵਸ ਮੌਕੇ ਖੂਨਦਾਨ ਦੇਣ ਵਾਲੈ ਨੌਜਵਾਨਾਂ ਨੂੰ ਰੈਡ ਕਰਾਸ ਵਲੋ ਜਾਰੀ ਸਰਟੀਫਿਕਟ ਵੰਡ ਕੇ ਸਨਮਾਨਿਤ ਕੀਤਾ ਗਿਆ. ਇਯ ਸਮਾਗਮ ਮੌਕੇ ਸੰਗਠਨ ਦੇ ਚੇਅਰਮੈਨ ਵਿਜੇ ਖੁਲਰ    ਪੰਜਾਬ ਯੂਥ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਅਸ਼ੋਕ ਬਾਵਾ, ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡਸ਼ਨ ਕੈਨੇਡਾ ਦੇ ਚੇਅਰਮੈਨ ਨਿਰਮਲ ਕੈੜਾ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ.
ਇਸ ਮੌਕੇ ਸ੍ਰੀ ਬਾਵਾ ਨੇ ਕਿਹਾ ਕਿ ਅੱਜ ਲੋੜ ਹੈ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਨੌਜਵਾਨ ਮੋਹਰੀ ਰੋਲ ਅਦਾ ਕਰਨ. ਉਹਨਾਂ ਕਿਹਾ ਕਿ ਸ੍ਰੀ ਰਾਜੀਵ ਗਾਂਧੀ ਨੇ ਪੰਚਾਇਤਾਂ ਨੂੰ ਵੱਧ ਅਧਿਕਾਰ ਦੇ ਕੇ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਮਜਬੂਤ ਕਰਨ ਲਈ ਕਦਮ ਚੁੱਕੇ. ਉਹਨਾਂ ਕਿਹਾ ਕਿ ਰਾਜੀਵ ਜੀ ਨੇ ਹੀ 21 ਸਾਲ ਤੋ ਉਮਰ  ਘਟਾ ਕੇ 18 ਸਾਲ ਦੇ ਯੂਥ ਨੂੰ ਵੋਟ ਦਾ ਅਧਿਕਾਰ ਦੇ ਕੇ ਨੌਜਵਾਨਾਂ ਨੂੰ ਭਾਰਤ ਦਾ ਭਵਿੱਖ ਬਣਾਉਣ ਦਾ ਹੱਕ ਦਿੱਤਾ ਅਤੇ ਭਾਰਤ ਨੂੰ ਆਈ.ਟੀ ਟੈਕਨੋਲਜੀ ਨਾਲ ਜੋੜ ਕ ਭਾਰਤ ਵਿਚ ਕੰਪਿਊਟਰ ਯੁੱਗ ਦੀ ਨੀਹ ਵੀ ਰੱਖੀ. ਉਹਨਾਂ ਕਿਹਾ ਕਿ ਇਸ ਮਰਹੂਮ ਨੇਤਾ ਨੇ ਹੀ ਵਾਤਾਵਰਨ ਦੀ ਸੁੱਧਤਾ ਲਈ ਅਤੇ ਗੰਗਾ ਦੀ ਪਵਿੱਤਰਤਾ ਲਈ ਜੋ ਕਦਮ ਚੁੱਕ, ਉਹ ਇਤਿਹਾਸਕ ਅਤੇ ਸਲਾਘਾਯੋਗ ਹਨ. ਉਹਨਾਂ ਕਿਹਾ ਕਿ ਰਲ ਕੋਚ ਫੈਕਟਰੀ ਕਪੂਰਥਲਾ ਵੀ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦੀ ਪੰਜਾਬ ਨੂੰ ਇੱਕ ਵੱਡੀ ਦੇਣਹੈ.
ਸ਼੍ਰੀ ਬਾਵਾ ਨੇ ਕਿਹਾ ਕਿ ਅਕਾਲੀ-ਭਾਜਪਾ ਜੋ ਖੁਦ ਭ੍ਰਿਸ਼ਟਾਚਾਰ ਵਿਚ ਲਿਪਤ ਹਨ ਉਹ ਭ੍ਰਿਸ਼ਟਾਚਾਰ ਦ ਖਿਲਾਫ ਬੋਲਣ ਤੋ ਪਹਿਲਾ ਆਪਣੀ ਪੀੜੀ ਹਠ ਸੋਟਾ ਫਰਨ.ਉਹਨਾਂ ਕਿਹਾ ਕਿ ਕਾਰਗਿੱਲ ਦੇ ਸ਼ਹੀਦ 
ਦੇ ਤਬੂਤਾ 'ਚੋ ਕਮਿਸ਼ਨ ਖਾਣ ਵਾਲੀ ਭਾਜਪਾ ਕਿਸ ਮੂੰਹ ਨਾਲ ਭ੍ਰਿਸ਼ਟਾਚਾਰ ਖਿਲਾਫ ਬੋਲ ਰਹੀ ਹੈ ਅਤੇ ਜਿਸ ਦਾ ਸਾਬਕਾ ਪ੍ਰਧਾਨ ਬੰਗਾਰੂ ਲਕਛਮਣ ਬੈਕ ਦੇ ਕੈਸ਼ੀਅਰ ਦੀ ਵਾਂਗ ਰਿਸ਼ਵਤ ਦੇ ਨੋਟ ਗਿਣ ਕੇ ਲੈ ਰਿਹਾ ਸੀ, ਜਿਸ ਨੂੰ ਕਰੋੜਾ ਲੋਕਾ ਨ ਟੀ ਵੀ ਚੈਨਲਾ ਤੇ ਦਖਿਆ ਸੀ ਉਸ ਖਿਲਾਫ ਭਾਜਪਾ ਨੇ ਕੀ ਕਾਰਵਾਈ ਕੀਤੀ ? : -ਵਿਸ਼ਾਲ ਗੁਪਤਾ 

No comments: