Monday, August 29, 2011

ਜੇ ਗੋਬਿੰਦਪੁਰੇ ਨੂੰ ਨੰਦੀ ਗਰਾਮ ਜਾਂ ਹੂਨਾਨ ਦਾ ਕਿਸਾਨ ਘੌਲ ਬਨਾਂਊਣਾ ਹੈ ਤਾਂ...

ਗੋਬਿੰਦਪੁਰਾ ਕਿਸਾਨ ਸੰਘਰਸ਼ ਮੁਅਤਲ 
ਕਿਸਾਨ ਯੂਨੀਅਨਾਂ ਦੇ ਲੀਡਰਾਂ ਦਾ ਮੁਖ ਮੰਤਰੀ ਬਾਦਲ ਨਾਲ ਸਮਝੌਤਾ
ਸਮਰਜੀਤ ਸਿੰਘ ਆਜ਼ਾਦ                                                            Monday, August 29, 2011 at 11:55am                   
ਗੋਬਿੰਦਪੁਰਾ  ਕਿਸਾਨ ਘੌਲ ਬਾਰੇ  ਅੱਜ ਦੇ ਪੰਜਾਬੀ ਟ੍ਰਿਬੀਊਨ ਅਖਬਾਰ ਦੀ  ਖਬਰ ਹੈ ਕਿ ੧੭ ਕਿਸਾਨ ਜਥੇਬੰਦੀਆਂ ਨੇ ੨੮ ਅਗਸਤ ਨੂੰ ੨੦੧੧ ਲੁਧਿਆਣਾ ਵਿਖੇ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ ਭਰੋਸਾ ਦਿਵਾਏ ਜਾਣ ਪਿਛੌ ਡੀ ਸੀ ਮਾਨਸਾ ਦੇ ਦਫਤਰ ਅਗੋਂ ਅਣਮਿੱਥੈ  ਸਮੇਂ ਲਈ ਲਾਇਆ ਧਰਨਾ ਚੁਕ ਲਿਆ ਹੈ । ਆਪਣਾ ਸੰਘਰਸ਼ ੧੩ ਸਤੰਬਰ ਤਕ ਮੁਲਤਵੀ ਕਰ ਦਿਤਾ ਹੈ ਕਿੳਕਿਂ ਬਾਦਲ ਸਾਹਿਬ ਨੇ ੧੩ ਸਤੰਬਰ ਨੂੰ ਮੁਡ਼ ਹਲ ਤਲਾਸ਼ਣ ਦਾ ਯਕੀਨ ਦਿਵਇਆ ਹੈ।ਗੋਬਿੰਦਪੁਰੇ ਦੇ ਕਿਸਾਨਾਂ ਨੂੰ ਅਪਣੇ ਖੇਤੀ ਬੰਨੀ ਜਾਣ । ਬਿਜਲੀ ਮੋਟਰਾਂ ਦੇ ਕੁਨੈਕਸ਼ਨ ਦਵਾਰਾ ਚਾਲੂ ਕਰਨ ਤੇ ਪੁਲਸ ਹਟਾਉਣ ਦੀ ਗਲ ਕਹੀ ਹੈ । ਇਹ ਸਮਝੌਤਾ ਲਿਖਤੀ ਜਾਂ ਜਬਾਨੀ ਕਲਾਮੀ ਹੋਇਆ ਬਾਰੇ ਪਤਾ ਨਹੀਂ ਹੈ !!! ਇਸ ਸਮਝੌਤੇ ਪਿਛੇ ਵੀ ਸਿਆਸਤਬਾਜੀ ਕੰਮ ਕਰਦੀ ਹੈ । ਯਾਦ ਰਹੇ ਟ੍ਰਾਈਡੈਂਟ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ (ਊਗਰਾਹਾਂ)  ਨਾਲ ਸਮਝੌਤਾ ਬਾਦਲ ਸਾਹਿਬ ਦੀ ਰੇਖ ਦੇਖ ਹੇਠ  ਹੋਇਆ ਸੀ । ਕਿਸਾਨਾਂ ਨੂੰ ਦਿਵਾਏ ਮੁਅਵਜੇ  ਦੇ ਇਵਜ ਵਜੋ ਕਰੀਬ ੨੩  ਲਖ ਰੁਪੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਫੰਡ ਵਜੋੰ ਮੁਆਵਜ ਲੈਣ ਵਾਲੇ ਕਿਸਾਨਾਂ ਨੇ ਭੇਂਟ ਕੀਤੇ  ਸਨ । ਇਸ ਮੁਦੇ ਨੂੰ ਲੈਕੇ ਹੋਰਨਾਂ ਕਿਸਾਨ ਜਥੇਬੰਦੀਆਂ ਅੰਦਰ ਖੂਬ ਚੁੰਝ ਚਰਚਾ ਚਲੀ ਸੀ । ਹੁਣ ਇਸ ਕਾਹਲੀ 'ਚ ਹੋਏ ਆਰਜੀ ਸਮਝਤੇ  ਦੇ ਅਹਿਮ ਕਾਰਨਾਂ 'ਚੋ ਵਡਾ ਕਰਾਨ ਕਾਂਗਰਸ ਵਲੋਂ ੨ ਸਤੰਬਰ ਨੂੰ ਗੋਬਿੰਦਪੁਰੇ ਦੇ ਕਿਸਾਨਾਂ ਦੇ ਹਕ ਚ ਬਰੇਟਾ ਮਂਡੀ ਤੋਂ ਸੰਘਰਸ਼ ਵਿਢਣਾ ਹੈ । ਜੋ ਬਾਦਲ ਸਰਕਾਰ ਲਈ ਸਿਰਦਰਦੀ ਬਣ ਸਕਦਾ ਹੈ ਤੇ ਭੱਵਿਖੀ ਵੋਟ ਬੈਂਕ ਨੂੰ ਢਾਹ ਲਾ ਸਕਦਾ ਹੈ । ਜਦੋ ਸਮਝੌਤਾ ਗੁਬਿੰਦਪੁਰੇ ਦੇ ਕਿਸਾਨਾਂ ਨੂੰ ਲੈਕੇ ਹੋ ਗਿਆ ਫੇਰ ਕਾਂਗਰਸ ਲਈ ਘੋਲ ਵਿੱਢਣ ਦੀ ਕੋਈ ਤੁਕ ਨਹੀ ਹੈ । ਦੁਜਾ ਬਰੇਟਾ/ ਬੁਢਲਢਾ ਇਲਕੇ ਵਿਚ  ਭਾਰਤੀ ਕਿਸਾਨ ਯੂਨੀਅਨ  ਉਗਰਾਹਾਂ ਦਾ ਕੋਈ ਠੋਸ ਅਧਾਰ ਨਹੀ ਹੈ  । ਇਸ ਦੀਆਂ ਪੇਂਡੂ ਇਕਾਈਆਂ ੧, ਗੋਬਿੰਦਪੁਰਾ ੨ ਦਿਆਲਪੁਰਾ ੩ ਖੱਤਰੀਵਾਲਾ ੪ ਦੋਦਾ ਭਾਦਡ਼ਾ ਕੁ ਹਨ । ਅਗੋ ਇਕਈਆਂ ਦੀ ਮੈਂਬਰਸ਼ਿਪ ੧ ਸੈਕਡ਼ੇ ਤੋਂ ਕੁਝ ਵਧ ਘਟ ਹੀ ਹੈ । ਇਥੋਂ ਦਾ ਕੋਈ ਪ੍ਰਭਾਵਸ਼ਾਲੀ ਲੀਡਰ ਨਹੀਂ ਉਭਰਿਆ ।   ਭਾਰਤੀਕਿਸਾਨ ਯਨੀਅਨ ( ਬਲਕਾਰ ਸਿੰਘ ਡਕੌਂਦਾ) ਦੀਆਂ ਕਰੀਬ ਦਰਜਨ ਤੋਂ ਵੀ ਘਟ ਇਕਾਈਆਂ ਹਨ ਤੇ ਮੈਂਬਿਰਸ਼ੀਪ ਕਰੀਬ ੨ ਕੁ ਸੈਂਕਡ਼ੇ ਤੋ ਵਧ ਨਹੀ ਹੈ । ਡਕੌਦਾ ਗਰੁਪ ਸਿਰਫ ਮੂੰਹ ਮਲਾਹਜੇ ਦੀ ਪੂਰਤੀ ਕਰਨ ਤਕ ਸੀਮਤ ਹੈ । ਇਸ ਗਰੁਪ ਕੋਲ ਕਲਵਂਤ ਸਿੰਘ ਕਿਸ਼ਨ ਗਡ਼੍ਹ ਆਗੂ ਹੈ । ਸੋ ਅਗੇ ਸ਼ੰਘਰਸ਼ ਚਲਾਉਣ ਲਈ ਗੋਬਿੰਦਪੁਰੇ ਨੂੰ ਨੰਦੀ ਗਰਾਮ ਬਨਾਉਣ ਵਰਗੀਆਂ ਕਿਆਸ ਅਰਾਈਆਂ ਕਰਨੀਆਂ ਕਿਥੋਂ ਤਕ ਠੀਕ ਹਨ  ਪਤਾ ਨਹੀਂ ? ਸ਼ਥਾਨਕ ਸਰਗਰਮ ਸ਼ਮੂਲੀਅਤ ਤੇ ਹੰਡੀਤਪੀ ਇਲਾਕੇ ਦੀ ਲੀਡਸਸ਼ਿਪ ਵਗੈਰ ਅਜੇਹਾ ਕੁਝ ਕਰਨਾ ਹੋਰ ਵੀ ਕਠਨ ਹੈ।  ਦੂਜਾ  ਕਾਰਨ ਯੂਨੀਅਨ ਦਾ ਖਿਤੇ ਅੰਦਰ ਠੋਸ ਅਧਾਰ ਨਾਂ ਹੋਣ ਕਾਰਨ ਖਡ਼ੌਤ ਆਉਣੀ ਸੁਰੂ ਹੋ ਚੁਕੀ ਹੈ  । ਹੋਰਨਾਂ ਦੂਰ ਦਰਾਡੇ ਜਿਲਿਆਂ ਦੀਆਂ ਇਕਆਈਆ ਦੇ ਜੋਰ ਘੋਲ  ਲੰਬਾ ਖਿਚਣਾ ਮੁਸ਼ਕਲ ਨਹੀ ਨਾਂ ਮੁਮਕਨ ਹੈ । ਸੋ ਮਜਬੂਰੀ ਵਸ ਸਮੌਝਾਉਤਾ ਕਰਨ ਤੋਂ ਬਗੈਰ ਹੋਰ ਕੋਈ ਚਾਰਾ ਨਹੀ ਹੈ । ਜੋ ਇਹ ਆਸਾਂ ਲਗਾਈਆ ਸਨ ਕਿ ਜਮੀਨ ਵਾਪਸੀ ਦੇ ਨਾਹਰੇ ਹੇਠ ਸਾਇਦ ੮੯੪ ਏਕਡ਼ਾਂ ਦਾ ਮੁਅਵਜਾ ਲਈ ਬੈਠੇ ਕਿਸਾਨ ਜੁਡ਼ ਜਾਣਗੇ ਕੋਈ ਸਾਰਥਕ ਸਿੱਟਾ ਨਹੀ ਨਿਕਲਿਆ । ਅਗੇ ਜੇ ੧੩ ਸਤੰਬਰ ਵਿਚ ਸਮਝੌਤਾ ਸਿਰੇ ਨਹੀਂ ਚਡ਼ਦਾ ਤਾਂ ਸਥਾਈ ਮੋਰਚਾ ਲਆਉਣ ਦੇ ਕੋਈ ਉਸਾਰ ਨਜਰ ਨਹੀਂ ਆਂਉਦੇ ਕਿੳਕਿ ਅਕਤੂਬਰ ਤੇ ਨਵੰਬਰ ਮਹੀਨੇ ਸੌਣੀ ਦੀ ਫਸਲ ਸੰਭਾਲਣ ਤੇ ਹਾਡ਼ੀ ਦੀ ਫਸਲ ਬੀਜਣ ਦੇ ਹੂੰਦੇ ਹਨ । ਇਸ ਬਾਰੇ ਕਿਸਾਨ ਯੂਨੀਅਨਾਂ ਦੇ  ਲੀਡਰ ਭਲੀਂ ਭਾਂਤ ਜਾਣੂੰ ਹਨ । ਸਤੰਬਰੀ ਸਮਝਾਉਤਾ ਬਾਦਲ ਸਰਕਾਰ ਤੇ ਕਿਸਾਨ ਯੂਨੀਅਨ ਲੀਡਰਾਂ ਲਈ ਹੀ ਫਾਇਦੇਵੰਦ ਸਾਬਤ ਹੋ ਸਕਦਾ ਹੈ । ਇਸ ਤੋਂ ਅਗੇ ਹਾਕਮ ਧਿਰ ਤੇ ਸਿਅਸੀ ਪਰਾਟੀਆਂ ਲਈ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਡ਼ਂਨ ਲਈ ਕਮਰਕਸੇ ਕਸਕੇ ਚੋਣ ਅਖਾਡ਼ੇ 'ਚ ਉਤਰਨਾ ਹੈ । ਅੰਤ ਵਿਚ ਇਹੋ ਸਿੱਟਾ ਨਿਕਲਦਾ ਹੇ ਕਿ ਜੇ ਗੋਬਿੰਬਦਪੁਰੇ ਨੂੰ ਨੰਦੀ ਗਰਾਮ ਜਾਂ ਚੀਨ ਦਾ ਹੂਨਾਨ ਕਿਸਾਨ ਘੌਲ ਬਨਾਂਊਣਾ ਹੈ ਤਾਂ ਕਿਸਾਨ ਯੂਨੀਅਨਾਂ ਨੂੰ ਅਜੇਹੇ ਅੰਨਾਂ ਹਜਾਰੇ ਵਰਗੇ ਲੀਡਰ ਦੀ ਤਲਾਸ਼ ਕਰਨੀ ਪਵੇਗੀ ਜੋ ੧੩ ਸਤੰਬਰ ਤੋਂ ਬਾਦ ਸਥਾਈ ਘੋਲ ਦਾ ਬਿਗਲ ਬਜਾ ਕੇ ਪੰਜਾਬ  ਦੇ ਕਿਸਾਨਾਂ ਅੰਦਰ ਜਾਦੂਮਈ ਜਾਗ੍ਰਤੀ ਪੈਦਾ ਕਰਕੇ ਸੰਪੂਰਨ ਸੰਘਰਸ਼ਾਂ ਦੀ ਲਡ਼ੀ ਸੁਰੂ ਕਰ ਦੇਵੇ ਜਾਂ ਫੇਰ  ਭਾਈ  ਬਾਦਲ ਸਰਕਾਰ ਨਾਲ ਕੋਈ ਸਮਝੌਤੇਬਾਜੀ ਕਰਕੇ ਹਾਲ ਦੀ ਘਡ਼ੀ ਨੰਦੀਗਰਾਮ  ਵਰਗੇ ਸੰਘਰਸ਼ਾਂ ਖਡ਼ੇ ਕਰਨ ਦੀ ਤਮੰਨਾਂ 'ਤੇ ਗੰਭੀਤਾ ਨਾਲ ਕਾਬੂ ਪਾਕੇ ਹੰਡੀ ਤੱਫੀ ਲੀਡਰਸ਼ਿਪ ਤੇ ਆਪ ਮੁਹਾਰੇ ਲੋਕ ਸੰਘਰਸ਼ਾਂ ਦੀ ਲੰਬੇ ਸਮੇ ਦੌਰਾਨ ਤਿਆਰੀ ਕਰਨ ਦੀ ਉਡੀਕ ਕੀਤੀ ਜਾਵੇ । --

No comments: