Wednesday, July 20, 2011

ਡੇਂਗੂ ਰੋਕਣ ਲਈ ਸੋਮਵਾਰ ਤੋਂ ਮਰਨ ਵਰਤ ਤੇ ਬੈਠਣਗੇ ਪ੍ਰਵੀਨ ਡੰਗ

*  ਯੂਥ ਅਕਾਲੀ ਦਲ ਦਿੱਲੀ ਕਰੇਗਾ ਅੰਦੋਲਨ ਦਾ ਸਮਰਥਨ
* ਸਿਹਤ ਮੰਤਰੀ, ਮੇਅਰ,ਅੱਤ ਕਮਿਸ਼ਨਰ ਨੂੰ ਲਿਖਤੀ ਚਿਤਾਵਨੀ  

ਇਸਦੇ ਬਾਵਜੂਦ ਨਹੀਂ ਹੋਏ ਬਚਾਅ  ਦੇ ਉਪਾਅ  
ਲੁਧਿਆਣਾ  20 ਜੁਲਾਈ : ਹਿੰਦੂ ਸਿੱਖ ਜਾਗ੍ਰਤੀ ਸੈਨਾ ਡਂਗੂ ਦੀ ਰੋਗ ਤੋਂ ਹੋਣ ਵਾਲੀ ਵਡਮੁੱਲੇ ਮਾਨਵੀ ਨੁਕਸਾਨ ਨੂੰ ਰੋਕਣ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ  ਵੱਲੋਂ ਬਚਾਅ  ਦੇ  ਉਪਾਅ ਨਾਂ ਕਰਨ  ਦੇ ਵਿਰੋਧ ਵਿੱਚ  25 ਜੁਲਾਈ ਦਿਨ ਸੋਮਵਾਰ ਨੂੰ ਜਗਰਾਵਾਂ ਪੁੱਲ ਸਿਥਤ ਸ਼ਹੀਦਾਂ ਦੇ ਸਮਾਰਕ ਤੇ ਮਰਨ ਵਰਤ ਸ਼ੁਰੂ ਕਰਾਂਗੇ।  ਯੂਥ ਅਕਾਲੀ ਦਲ ਦਿੱਲੀ ਹਿੰਦੂ ਸਿਖ ਜਾਗ੍ਰਤਿ ਸੈਨਾ ਦੇ ਇਸ ਅੰਦੋਲਨ ਦਾ ਸਮਰਥਨ ਕਰਗਾ।  ਇਹ ਸਾਂਝਾ ਐਲਾਨ ਹਿੰਦੂ ਸਿੱਖ ਜਾਗ੍ਰਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ,ਯੂਥ ਅਕਾਲੀ ਦਲ ਦਿੱਲੀ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ , ਸੀਨੀਅਰ ਆਗੂ ਸਰਨਵੀਰ ਸਿੰਘ ਸਰਨਾ ਨੇ ਸ਼ਿਵਪੁਰੀ ਸਥਿਤ "ਸੇਨਾ" ਦੇ ਮੁੱਖ ਦਫਤਰ ਵਿਖੇ ਆਯੋਜਿਤ ਸਾਂਝੇ ਪੱਤਰਕਾਰ ਸੰਮਲਨ ਦੌਰਾਨ ਦਿੱਤੀ.  ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ  ਕਿਹਾ ਕਿ ਅਕਾਲੀ ਦਲ ਦਿੱਲੀ ਜਨਹਿਤ ਦੇ ਮੁਦਿਆਂ ਤੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੇਗਾ । ਪ੍ਰਵੀਨ ਡੰਗ ਨੇ  ਕਿਹਾ ਕਿ ਪਿਛਲ ਕਈ ਮਹੀਨਿਆਂ ਤੋਂ ਪ੍ਰਬੰਧਕੀ ਅਧਿਕਾਰੀਆਂ ਅਤੇ ਸਿਹਤ ਵਿਭਾਗ ਨੂੰ ਡੇਂਗੂ  ਵਰਗੀ ਖਤਰਨਾਕ ਬਿਮਾਰੀ ਤੋਂ ਬਚਾਅ  ਦੇ ਉਪਾਅ ਕਰਨ ਲਈ ਲਿਖਤੀ ਰੁਪ ਵਿੱਚ ਸਿਹਤ ਮੰਤਰੀ, ਨਗਰ ਨਿਗਮ ਮੇਅਰ, ਸੀਨੀਅਰ ਡਿਪਟੀ ਮੇਅਰ, ਅਤੇ ਨਿਗਮ ਕਮਿਸ਼ਨਰ  ਨੂੰ ਪ੍ਰਾਥਨਾ ਕਰਨ ਦੇ ਨਾਲ ਨਾਲ ਚਿਤਾਵਨੀ ਵੀ ਦਿੱਤੀ ਜਾ ਕ੍ਗੁੱਕੀ ਹੈ ਪਰ ਪਰਸ਼ਾਸ਼ਨਿਕ ਅਧਿਕਾਰੀਆਂ  ਅਤੇ ਸਿਹਤ ਵਿਭਾਗ  ਦੇ ਕੰਨਾਂ ਤੇ ਜੂੰ ਤੱਕ ਸਰਕੀ । ਉਹਨਾਂ ਦਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਸਾਲ ਹੋਲੀ  ਦੇ  ਮੌਕੇ ਤੇ ਸੰਗਠਨ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਇਸ ਵਾਰ ਪ੍ਰਸ਼ਾਸਨ ਸਮਾਂ ਰਹਿੰਦਿਆਂ  ਇਸ ਰੋਗ ਤੇ ਕਾਬੂ ਪਾਉਣ  ਦਾ ਹਰ  ਸੰਭਵ ਉਪਾਅ ਕਰੇਗਾ। ਪਰ ਇਸ ਸਾਲ ਵੀ ਪ੍ਰਸ਼ਾਸਨ ਅਤੇ ਸਿਹਤ ਵਿਭਾਗ  ਦ ਲੱਖ ਦਾਵੇ ਕਰਨ  ਦੇ ਬਾਵਜੂਦ ਡੇਂਗੂ ਨੇ ਮਹਾਂਨਗਰ ਵਿੱਚ ਦਸਤਕ ਦੇ ਕੇ ਆਮ ਨਾਗਰਿਕਾਂ ਤੇ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਹੈ ।  ਪ੍ਰਸ਼ਾਸਨ ਹੁਣ ਵੀ ਇਸ ਜਾਨਲਵਾ ਰੋਗ ਤ ਕਾਬੂ ਪਾਉਣ ਦੀ ਬਜਾਏ ਕੁੰਭਕਰਣੀ ਨੀਂਦ ਸੁੱਤਾ ਪਿਆ ਹੈ ।  ਡੰਗ ਨੇ ਦੱਸਿਆ ਕਿ ਸੰਗਠਨ ਵੱਲੋਂ ਹਰ ਅਧਿਕਾਰੀ ਨੂੰ ਲਿਖਤੀ ਤੌਰ ਤੇ ਬਚਾਅ  ਦੇ ਉਪਾਅ ਕਰਨ ਦੀ ਪ੍ਰਾਥਨਾ ਅਤੇ ਚਿਤਾਵਨੀ ਦੇਣ ਦੇ ਬਾਵਜੂਦ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ. ਡੇਂਗੂ ਤੋਂ ਪੀੜਿਤ ਮਰੀਜਾਂ ਦੇ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਕੋਲ ਇੱਕੋ ਹੀ ਰਸਤਾ ਬਚਿਆ ਹੈ ਕਿ ਉਹ ਸੰਘਰਸ਼ ਦੇ ਰਸਤੇ ਤੇ ਆਉਣ. ਇਸ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਖਿਲਾਫ ਸਖ਼ਤ ਰਵੱਈਆ ਅਪਣਾਉਂਦੇ ਹੋਏ ਮਰਨ ਵਰਤ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਕਿ ਕੂੰਭਕਰਨੀ  ਨੀਂਦ ਵਿੱਤ ਸੁੱਤ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ।  ਗੁਰਦੀਪ ਸਿੰਘ ਗੋਸ਼ਾ ਨੇ ਵੀ ਭਰੋਸਾ ਦਿਵਾਇਆ ਕਿ ਅਕਾਲੀ ਦਲ ਦਿੱਲੀ ਦੇ ਵਰਕਰ ਅਤੇ ਅਹੁਦੇਦਾਰ ਡੇਂਗੂ ਵਿਰੁਧ ਵਿੱਢੀ ਮੁੰਹਿਮ ਵਿਚ ਵਧ ਚੜ੍ਹ ਕੇ ਹਿੱਸਾ ਲੈਣਗੇ।  : ਬਿਊਰੋ ਰਿਪੋਰਟ 

No comments: