Saturday, July 09, 2011

ਮਾਮਲਾ ਯਾਦਗਾਰ ਦਾ: ਨਵੀਂ ਕਮੇਟੀ ਨਾਲ ਵਧਿਆ ਉਤਸ਼ਾਹ

ਸ਼ਹੀਦੀ ਯਾਦਗਾਰ ਦਾ ਖਾਕਾ ਬਣਾਉਣ 
ਲਈ ਪੰਥਕ ਧਿਰਾਂ ਵਲੋਂ ਕਮੇਟੀ 
ਸ਼੍ਰੋਮਣੀ ਕਮੇਟੀ ਵਲੋਂ ਬਣਾਈ 5 ਮੈਂਬਰੀ ਕਮੇਟੀ ਦੀ ਇਕ ਵੀ ਮੀਟੰਗ ਨਾ ਹੋਣ ਕਰਕੇ ਜੋ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ,ਉਨਾਂ ਦੇ ਮੱਦੇਨਜ਼ਰ ਇਸ ਨਵੀ ਕਮੇਟੀ ਦਾ ਬਣਨਾ ਚੰਗੀ ਗੱਲ ਹੈ...ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ,ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,ਇੰਗਲੈਂਡ,ਆਸਟਰੇਲੀਆਂ ਤੇ ਹੋਰਨਾਂ ਗੁਰਦੁਆਰਿਆਂ ਦੀਆਂ ਕਮੇਟੀਆਂ,ਸਿੱਖ ਸੰਸਥਾਵਾਂ ਤੇ ਜਥੇਬੰਦੀਆਂ, ਸਿੱਖ ਸੰਗਤ ਤੇ ਹਰ ਗੁਰਸਿੱਖਨੂੰ ਆਪਣੀਆਂ ਭਾਵਨਾਵਾਂ ਇਸ ਕਮੇਟੀ ਤੱਕ ਨਾਲ਼ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਕਿ ਸ਼ਹੀਦੀ ਯਾਂਦਗਾਰ ਕਿਥੇ ਬਣੇ? ਕਿਵੇਂ ਦੀ ਹੋਵੇ? ਇਸ ਵਿਚ ਕੀ ਕੁਝ ਹੋਣਾ ਲਾਜ਼ਮੀ ਹੈ ਆਦਿਕ......ਇਸ ਕਮੇਟੀ ਵਿਚਲੇ ਮੈਂਬਰ ਜਾਂਬਾਜ਼ ਰਾਖਾ ਕਿਤਾਬ ਦੇ ਲੇਖਕ  ਏ.ਆਰ.ਦਰਸ਼ੀ ਜੀ ਬਹੁਤ ਹੀ ਉਤਸ਼ਾਹ ਨਾਲ਼ ਸ਼ਹੀਦੀ ਯਾਦਗਾਰ ਦੇ ਮੁਦੇ ਤੇ ਸਰਗਰਮ ਹਨ। ਪ੍ਰੋ.ਜਗਮੋਹਨ ਸਿੰਘ ਟੋਨੀ ਜੋ ਕਿ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਮਾਨ ਨਾਲ ਸਬੰਧਤ ਰਹੇ ਹਨ ਤੇ ਅੱਜਕੱਲ ਮਨੁਖੀ ਅਧਿਕਾਰਾਂ ਦੇ ਵਿਸ਼ੇ ਖਾਸ ਕਰਕੇ ਫਾਂਸੀ ਦੀ ਸਜ਼ਾ ਖਿਲਾਫ ਸਰਗਰਮ ਮੁੰਹਿਮ ਚਲਾ ਰਹੇ ਹਨ,ਉਹ ਵੀ ਇਸ ਕਮੇਟੀ ਰਾਹੀਂ ਆਪਣਾ ਯੋਗਦਾਨ ਪਾ ਰਹੇ ਹਨ.ਸ੍ਰ.ਅਜਮੇਰ ਸਿੰਘ ਸਾਡੇ ਸਮਿਆਂ ਦੇ ਨਾਮਵਰ ਵਿਦਵਾਨ ਹਨ ਜਿੰਨਾਂ ਨੇ ਸਿੱਖ ਦਰਦ ਦੀ ਗਾਥਾ ਨੂੰ ਬਿਆਨ ਕਰਦਿਆਂ ਕਿਸੇ ਨਾਲ਼ ਕੋਈ ਲਿਹਾਜ ਨਹੀ ਕੀਤਾ ਤੇ ਇਸੇ ਤਰਾਂ ਸੰਤ ਜਰਨੈਲ਼ ਸਿੰਘ ਜੀ ਦੇ ਜਬਰਦਸਤ ਸਮਰਥਕ ਸ.ਗੁਰਤੇਜ ਸਿੰਘ ਇਸ ਕਮੇਟੀ ਦੇ ਮੈਂਬਰ ਹਨ....ਜੇ ਸ਼੍ਰੋਮਣੀ ਕਮੇਟੀ ਵਲੋਂ ਬਣਾਈ ਕਮੇਟੀ 8 ਅਗਸਤ ਤੱਕ ਕੋਈ ਰਿਪੋਰਟ ਦੇਣ ਵਿਚ ਅਸ,ਮਰੱਥ ਰਹਿੰਦੀ ਹੈ ਤਾਂ ਇਸ ਕਮੇਟੀ ਦਾ ਅਹਿਮੀਅਥ ਹੋਰ ਵੀ ਵਧ ਜਾਣੀ ਹੈ..ਪਰ ਸ਼ਾਇਦ ਹੁਣ ਸ਼ਰਮੋ-ਕੁਸ਼ਰਮੀ ਮੱਕੜ ਸਾਹਿਬ ਵੀ ਆਪਣੀ ਕਮੇਟੀ ਤੋਂ ਹਿਲਜੁਲ ਕਰਵਾੳਣਿ..ਖੈਰ ਇਸ ਕਮੇਟੀ ਦੀ ਰਿਪੋਰਟ ਵੀ ਤਾ ਜਥੇਦਾਰ ਸਾਹਿਬ ਕੋਲ਼ ਹੀ ਜਾਣੀ ਹੈ....ਇਥੇ ਇਕ ਹੋਰ ਗੱਲ ਦਾ ਖਿਆਲ ਰੱਖਣ ਦੀ ਲੋਡ਼ ਹੈ ਕਿ ਪੰਥਕ ਧਿਰਾਂ ਨੇ ਵੀ 6 ਜੂਂ ਨੂੰ ਕਿਹਾ ਸੀ ਕਿ ਜੇ ਦੋ ਮਹੀਨੇ ਮਗਰੋਂ ਸ਼੍ਰੋਮਣੀ ਕਮੇਟੀ ਨੇ ਨੀਹਪੱਥਰ ਰੱਖਕੇ ਯਾਦਗਾਰ ਦੀ ਉਸਾਰੀ ਨਾ ਕਰਵਾਈ ਤਾਂ ਪੰਥਕ ਧਿਰਾਂ ਸੰਗਤਾਂ ਦੇ ਸਹਿਯੋਗ ਨਾਲ਼ ਆਪ ਇਹ ਕਾਰਜ ਕਰਨਗੀਆਂ..ਅਗਸਤ ਦਾ ਮਹੀਨਾ ਸਿਰ ਤੇ ਆਇਆਂ ਖਡ਼ਾ,,ਸਭ ਕੁਝ ਸਾਹਮਣੇ ਆ ਜਾਣਾ ਹੈ।--ਸਰਬਜੀਤ ਸਿੰਘ ਘੁਮਾਣ 

No comments: