Wednesday, July 20, 2011

ਪ੍ਰੋਫੈਸਰ ਭੁੱਲਰ ਨੂੰ ਬਚਾਉਣ ਲਈ ਸੰਯੁਕਤ ਰਾਸ਼ਟਰ ਅੱਗੇ ਰੈਲੀ 25 ਜੁਲਾਈ ਨੂੰ

ਪ੍ਰੋਫੈਸਰ ਭੁਲਰ ਦੀ ਮਾਤਾ ਜੀ ਵਲੋਂ ਨਿਉਯਾਰਕ 'ਚ ਹੋਣ ਵਾਲੀ ਰੈਲੀ ਵਿਚ ਵੱਧ ਤੋਂ ਵੱਧ ਹਾਜ਼ਿਰੀ ਭਰਨ ਦੀ ਜੋਰਦਾਰ ਅਪੀਲ 
ਮੈਰਾ  ਨਾਂਅ ਉਪਕਾਰ ਕੌਰ ਹੈ ਮੈਂ ਅਮਰੀਕਾ ਦੀ ਨਾਗਰਿਕ ਹਾਂ। ਮੈਂ ਦਵਿੰਦਰ ਪਾਲ ਸਿੰਘ ਭੁਲਰ ਦੀ ਮਾਤਾ ਹਾਂ ਜਿਸ ਨੂੰ ਭਾਰਤ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।
ਅੱਜ ਮੈਂ ਪਹਿਲੀ  ਵਾਰੀ ਮੇਰੀ ਸਰਕਾਰ ਅਤੇ ਮੇਰੇ ਸਾਥੀ ਨਾਗਰਿਕਾਂ , ਚਾਹੇ ਉਹ ਕਿਸੇ ਵੀ ਨਸਲ , ਜਾਤ ਪਿਛੋਕੜ ਨਾਲ ਸਬੰਧ ਰਖਦਾ ਹੈ, ਨਾਲ ਗਲ ਕਰ ਰਹੀ ਹਾਂ। ਅੱਜ ਮੈਂ ਤੁਹਾਡੇ ਕੋਲ ਮਦਦ ਦੀ ਗੁਹਾਰ ਲੈਕੇ ਆਈ ਹਾਂ ਤੇ ਭਾਰਤ ਵਿਚ ਫਾਂਸੀ ਦੀ ਸਜ਼ਾ ਦੀ 
ਉਡੀਕ ਕਰ ਰਹੇ ਮੇਰੇ ਬੇਕਸੂਰ ਪੁੱਤਰ ਨੂੰ ਬਚਾਉਣ ਲਈ ਤੁਹਾਡੇ ਦਖਲ ਦੀ ਮੰਗ ਕਰਦੀ ਹਾਂ। ਬਦਕਿਸਮਤੀ ਨਾਲ ਮੇਰਾ ਪੁੱਤਰ ਭੁਲਰ ਮੇਰੇ ਪਰਿਵਾਰ ਦਾ ਪਹਿਲਾਂ ਮੈਂਬਰ ਨਹੀਂ ਜੋ ਕਿ ਭਾਰਤ ਸਰਕਾਰ ਦੇ ਹੱਥੋਂ ਮਾਰਿਆ ਜਾ ਰਿਹਾ ਹੈ। ਅਨਿਆਂ ਦੀ ਇਹ ਦਾਸਤਾਨ ਬੜੀ ਲੰਮੀ ਤੇ ਭਿਆਨਕ ਹੈ। ਸੰਨ 1991  ਵਿਚ ਮੇਰੇ ਪਤੀ ਤੇ ਦਵਿੰਦਰਪਾਲ ਸਿੰਘ ਦੇ ਪਿਤਾ ਬਲਵੰਤ ਸਿੰਘ ਭੁਲਰ ਨੂੰ ਭਾਰਤੀ ਪੁਲਿਸ ਅਫਸਰ ਸੁਮੇਧ ਸੈਣੀ ਨੇ ਅਗਵਾ ਕਰ ਲਿਆ ਸੀ ਤੇ ਤਸ਼ਦਦ ਕਰ ਕੇ ਮਾਰ ਦਿੱਤਾ ਸੀ। ਇਸ ਤੋਂ ਬਾਅਦ ਮੇਰੀ ਭੇਣ ਦੇ  ਪਤੀ ਮਨਜੀਤ ਸੋਹੀ ਨੂੰ ਵੀ ਸੁਮੇਧ ਸੈਣੀ ਨੇ ਅਗਵਾ  ਕਰ ਲਿਆ ਸੀ ਤੇ ਉਸ ਨੂੰ ਵੀ ਤਸ਼ਦਦ ਕਰਕੇ ਮਾਰ ਦਿੱਤਾ ਗਿਆ ਸੀ। ਮੇਰਾ ਪੁੱਤਰ ਦਵਿੰਦਰ ਪਾਲ ਸਿੰਘ ਭੁਲਰ ਆਪਣੇ ਪਿਤਾ ਤੇ ਮਾਸੜ ਨੂੰ ਪੁਲਿਸ ਅਫਸਰ ਸੁਮੇਧ ਸੈਣੀ ਵਲੋਂ ਅਗਵਾ ਕੀਤੇ ਜਾਣ ਦਾ ਗਵਾਹ ਸੀ ਤੇ ਇਸ ਲਈ ਭਾਰਤੀ ਪੁਲਿਸ ਦਾ ਸ਼ਿਕਾਰ ਹੋ ਗਿਆ ਸੀ ਤੇ ਆਖਿਰ ਵਿਚ ਉਸ ਨੂੰ ਝੂਠੇ ਕੇਸਾਂ ਵਿਚ ਫਸਾ ਦਿੱਤਾ ਗਿਆ। ਪੁਲਿਸ ਅਫਸਰ ਸੁਮੇਧ ਸੈਣੀ ਜਿਸ ਨੇ ਮੇਰੇ ਪਤੀ ਤੇ ਮੇਰੀ ਭੈਣ ਦੇ ਪਤੀ ਨੂੰ ਤਸ਼ਦਦ ਕਰਕੇ ਮਾਰਿਆ ਸੀ ਤੇ ਜਿਸ ਨੇ ਮੇਰੇ ਬੇਕਸੂਰ ਪੁੱਤਰ ਦਵਿੰਦਰ ਪਾਲ ਭੁਲਰ ਖਿਲਾਫ ਝੂਠੇ ਕੇਸ ਬਣਾ ਦਿੱਤੇ ਤੇ  ਫਿਰ ਉਸ 'ਤੇ ਇਤਬਾਲੀਆ ਬਿਆਨ ਲਈ ਤਸ਼ਦਦ ਢਾਹਿਆ ਸੀ, ਅਜੇ ਵੀ ਭਾਰਤ ਸਰਕਾਰ ਵਿਚ ਇਕ ਪੁਲਿਸ ਅਫਸਰ ਵਜੋਂ ਨੌਕਰੀ ਕਰ ਰਿਹਾ ਹੈ।
ਮੇਰੇ ਪੁੱਤਰ ਦਵਿੰਦਰ ਪਾਲ ਸਿੰਘ ਭੁਲਰ ਨੂੰ ਗੁਰੂ ਨਾਨਕ ਇੰਜੀਨੀਅਰਿੰਗ ਕਾਲੇਜ ਲੁਧਿਆਣਾ ਪੰਜਾਬ ਤੋਂ ਚੰਗੇ ਨੰਬਰਾਂ ਨਾਲ ਗਰੈਜੁਏਸ਼ਨ ਕੀਤੀ ਸੀ ਤੇ ਇਸ਼ ਤੋਂ ਬਾਅਦ ਦਵਿੰਦਰ ਪਾਲ ਨੂੰ ਗੁਰੂ ਨਾਨਕ ਪਾਲਿਟੈਕਨਿਕ ਕਾਲੇਜ ਲੁਧਿਆਣਾ ਪੰਜਾਬ ਦਾ ਇੰਸਟਰਕਟਰ ਨਿਯੁਕਤ ਕਰ ਦਿੱਤਾ ਗਿਆ ਸੀ। ਭਾਰਤੀ ਪੁਲਿਸ ਵਲੋਂ ਉਸ ਦੇ ਪਿਤਾ ਤੇ ਮਾਸੜ ਦਾ ਕਤਲ ਕੀਤੇ ਜਾਣ ਤੋਂ ਬਾਅਦ ਪੁਲਿਸ ਦਵਿੰਦਰ ਪਾਲ ਦੇ ਪਿਛੇ ਹਥ ਧੋ ਕੇ ਪੈ ਗਈ ਸੀ ਜਿਸ  ਕਾਰਨ ਉਸ ਨੂੰ ਆਪਣੀ ਜਾਨ ਬਚਾਉਣ ਲਈ ਉਥੋਂ ਭਜਣਾ ਪਿਆ ਸੀ। ਸੰਨ 1995 ਵਿਚ ਦਵਿੰਦਰ ਪਾਲ ਨੂੰ ਜਰਮਨੀ ਤੋਂ ਡਿਪੋਰਟ ਕੀਤਾ ਗਿਆ ਸੀ ਤੇ ਭਾਰਤ ਵਿਚ ਹਵਾਈ ਅੱਡੇ 'ਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ। ਭਾਰਤੀ ਪੁਲਿਸ  ਦੀ ਹਿਰਾਸਤ ਵਿਚ ਉਸ 'ਤੇ ਅੰਨੇਵਾਹ ਤਸ਼ਦਦ  ਕੀਤਾ ਗਿਆ ਤੇ ਉਸ ਤੋਂ ਜਬਰੀ  ਕੋਰੇ ਕਾਗਜ਼ਾਂ 'ਤੇ ਦਸਤਖਤ ਕਰਵਾਏ ਗਏ ਜਿਨਾਂ ਨੂੰ ਬਾਅਦ ਵਿਚ ਉਸ ਦੇ ਇਕਬਾਲੀਆ ਬਿਆਨ ਵਜੋਂ ਵਰਤਿਆ ਗਿਆ। ਸੁਣਵਾਈ  ਕਰ ਰਹੀ ਅਦਾਲਤ ਅੱਗੇ ਭੁਲਰ ਨੇ  ਕਿਸੇ ਵੀ ਤਰਾਂ  ਦਾ ਜੁਰਮ ਕਬੂਲਣ  ਜਾਂ ਇਕਬਾਲੀਆ ਬਿਆਨ 'ਤੇ ਦਸਤਖਤ ਕੀਤੇ ਜਾਣ ਤੋਂ ਇਨਕਾਰ ਕੀਤਾ। ਭੁਲਰ ਦੇ ਸਾਰੇ ਸਹਿ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਪਰ ਮੇਰੇ ਪੁੱਤਰ ਨੂੰ ਸਾਜਿਸ਼ ਦੇ ਦੋਸ਼ ਤਹਿਤ ਦੋਸ਼ੀ ਠਹਿਰਾਇਆ ਗਿਆ ਜਿਸ ਵਿਚ  ਵਿਆਖਿਆ ਅਨੁਸਾਰ ਇਕ  ਵਿਅਕਤੀ ਤੋਂ  ਵਧ ਵਿਅਕਤੀ ਸ਼ਾਮਿਲ ਹੁੰਦੇ  ਹਨ।ਇਸਤਾਗਾਸਾ ਧਿਰ ਵਲੋਂ ਪੇਸ਼ ਕੀਤੇ ਗਏ 133 ਗਵਾਹਾਂ ਵਿਚੋਂ ਇਕ ਵੀ ਗਵਾਹ ਨੇ ਮੇਰੇ ਪੁੱਤਰ ਦੇ
ਖਿਲਾਫ ਗਵਾਹੀ ਨਹੀਂ ਦਿੱਤੀ। ਇਹੋ ਜਿਹੀਆਂ ਖਾਮੀਆਂ ਦੇ ਬਾਵਜੂਦ ਮੇਰੇ ਪੁੱਤਰ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ।
ਮੇਰੇ ਪੁਤਰ ਦੇ ਕੇਸ ਵਿਚ ਮੌਤ ਦੀ ਸਜ਼ਾ ਦੇਣ ਵੇਲੇ ਇਨਸਾਫ ਦੇ ਬੁਨਿਆਦੀ ਸਿਧਾਂਤਾਂ ਨੂੰ ਨਜ਼ਰ ਅੰਦਾਜ 
ਕੀਤਾ ਗਿਆ ਜੋ ਕਿ ਇਸ ਸਚਾਈ ਤੋਂ ਸਾਬਿਤ ਹੁੰਦਾ ਹੈ ਕਿ ਭਾਰਤੀ ਸੁਪਰੀਮ ਕੋਰਟ ਵਿਚ ਉਸ ਦੀ ਅਪੀਲ 'ਤੇ ਟੁਟਵਾਂ ਫੈਸਲਾ ਦਿੱਤਾ ਗਿਆ ਸੀ ਜਦੋਂ 3 ਜੱਜਾਂ ਵਿਚੋਂ ਇਕ ਜੱਜ ਨੇ ਉਸ ਨੂੰ ਬਰੀ ਕਰ ਦਿੱਤਾ ਸੀ। ਮੇਰੇ ਪੁੱਤਰ ਨੂੰ ਬਰੀ ਕਰਨ ਵਾਲੇ ਸੁਪਰੀਮ ਕੋਰਟ ਦੇ ਜੱਜ ਨੇ ਪਾਇਆ ਸੀ ਕਿ ਇਸਤਗਾਸਾ ਦੇ ਕੇਸ ਵਿਚ ਖਾਮੀਆਂ ਤੇ ਸ਼ਕ ਦੇ ਆਧਾਰ 'ਤੇ ਭੁਲਰ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਹ ਭਾਰਤ ਵਿਚ ਅਪਰਾਧਕ ਕਾਨੂੰਨ ਦਾ ਇਕ ਸਥਾਪਿਤ ਸਿਧਾਂਤ ਹੈ ਕਿ ਬਗੈਰ ਕਿਸੇ ਠੋਸ ਸਬੂਤ ਦੇ ਕੇਵਲ ਇਕਬਾਲੀਆ ਬਿਆਨ ਦੇ ਆਧਾਰ 'ਤੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ
ਜਾ ਸਕਦੀ। ਇਹ ਵੀ ਕਾਨੂੰਨ ਦਾ ਇਕ ਸਥਾਪਿਤ ਸਿਧਾਂਤ ਹੈ ਕਿ ਸੁਪਰੀਮ ਕੋਰਟ ਵਲੋਂ ਕੇਵਲ ਇਕ ਮਤ ਰਾਹੀਂ ਹੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰਖਿਆ ਜਾ ਸਕਦਾ ਹੈ। ਮੇਰੇ ਪੁੱਤਰ ਦੇ ਕੇਸ ਵਿਚ ਕੁਦਰਤੀ ਨਿਆਂ ਦੇ ਇਨ੍ਹਾਂ ਦੋਵਾਂ ਸਿਧਾਂਤਾਂ ਨੂੰ ਅਣਗੌਲਿਆ ਗਿਆ ਹੈ। ਦਵਿੰਦਰਪਾਲ ਸਿੰਘ ਭੁਲਰ ਦੇ ਕੇਸ ਅਨੋਖੀ ਕਿਸਮ ਦਾ ਹੈ ਕਿਉਂਕਿ ਇਕ ਲੋਕਤੰਤਰ ਭਾਰਤ ਵਿਚ ਪ੍ਰੋਫੈਸਰ ਭੁਲਰ ਨੂੰ ਹਰ ਪੜਾਅ 'ਤੇ ਨਾਇਨਸਾਫੀ ਦਾ ਸਾਹਮਣਾ ਕਰਨਾ ਪਿਆ। ਸੁਣਵਾਈ ਤੋਂ ਪਹਿਲਾਂ ਪ੍ਰੋਫੈਸਰ ਭੁਲਰ 'ਤੇ ਪੁਲਿਸ ਹਿਰਾਸਤ ਵਿਚ ਤਸ਼ਦਦ ਢਾਹਿਆ ਗਿਆ ਤੇ ਜਬਰੀ ਕੋਰੇ ਕਾਗਜ਼ 'ਤੇ ਦਸਤਖਤ ਕਰਵਾਏ ਗਏ ਜਿਨ੍ਹਾਂ ਨੂੰ ਬਾਅਦ ਵਿਚ ਉਸ ਦੇ ਇਕਬਾਲੀਆ ਬਿਆਨ ਵਜੋਂ ਵਰਤਿਆ ਗਿਆ। ਸੁਣਵਾਈ ਦੌਰਾਨ ਪੋਫੈਸਰ ਭੁਲਰ ਵਲੋਂ ਇਨਕਾਰ ਕੀਤੇ ਜਾਣ ਦੇ ਬਾਵਜੂਦ ਕਾਨੂੰਨ ਦੇ ਹਰ ਇਕ ਨਿਯਮ, ਜਿਹੜੇ ਦੋਸ਼ੀ ਦੇ ਅਧਿਕਾਰਾਂ ਦੀ ਰਾਖੀ ਕਰਦੇ ਹਨ, ਦੀ ਜਾਂ ਤਾਂ ਉਲੰਘਣਾ ਕੀਤੀ ਗਈ, ਨਜ਼ਰਅੰਦਾਜ ਕੀਤਾ ਗਿਆ ਜਾਂ ਫਿਰ ਉਸ ਨੂੰ ਮੌਤ ਦੀ ਸਜ਼ਾ ਦੇਣ ਲਈ ਉਸ 'ਤੇ ਠੋਸੇ ਗਏ। ਨਿਆਂਇਕ ਪ੍ਰਕ੍ਰਿਆ ਮੁਕੰਮਲ ਹੋਣ ਤੋਂ ਬਾਅਦ ਪ੍ਰੋਫੈਸਰ ਭੁਲਰ ਨੂੰ ਮੌਤ ਦੀ ਸਜ਼ਾ ਬਾਰੇ ਫੈਸਲੇ ਵਿਚ ਸਪਸ਼ਟ ਖਾਮੀਆਂ ਹੋਣ ਦੇ ਬਾਵਜੂਦ  ਭਾਰਤ ਦੇ ਰਾਸ਼ਟਰਪਤੀ  ਵਲੋਂ ਉਸ ਨੂੰ ਇਕ ਵਾਰ ਫਿਰ ਇਨਸਾਫ ਤੋਂ ਇਨਕਾਰ ਕਰ ਦਿੱਤਾ ਗਿਆ ਜਦੋਂ ਭੁਲਰ ਦੀ ਗੈਰ ਕਾਨੂੰਨ ਹਿਰਾਸਤ ਨੂੰ ਰੱਦ ਨਹੀਂ ਕੀਤਾ ਗਿਆ ਜੋ ਕਿ ਭਾਰਤੀ ਸਵਿਧਾਨ ਦੀ ਧਾਰਾ 72 ਤਹਿਤ ਲਾਜ਼ਮੀ ਹੈ। ਪਿਛਲੇ 16 ਸਾਲਾਂ ਤੋਂ ਮੇਰੇ ਪੁੱਤਰ ਦਵਿੰਦਰ ਪਾਲ ਸਿੰਘ ਭੁਲਰ ਨੂੰ ਅੰਡੇਕਾਰ ਸੈਲ ਵਿਚ ਬੰਦ ਕੀਤਾ ਹੋਇਆ ਹੈ ਤੇ ਉਸ ਦੀ ਹਾਲਤ ਏਨੀ ਬਦਤਰ ਹੋ ਗਈ ਹੈ ਕਿ ਪਿਛਲੇ ਇਕ ਸਾਲ ਤੋਂ ਉਹ ਇਕ ਹਸਪਤਾਲ ਵਿਚ ਪਿਆ ਹੈ। ਉਸ ਦੀ ਮਾੜੀ ਹਾਲਤ ਦੇ ਬਾਵਜੂਦ ਭਾਰਤ ਸਰਕਾਰ ਉਸ ਨੂੰ ਫਾਂਸੀ ਦੇਣ ਲਈ ਤੁਲੀ ਹੋਈ ਹੈ। ਮੇਰੇ ਬਕਸੂਰ ਪੁੱਤਰ ਨੂੰ ਬਚਾਉਣ ਲਈ ਮਦਦ ਅਤੇ ਦਖਲ ਦੇਣ ਲਈ ਸੰਯੁਕਤ ਰਾਸ਼ਟਰ ਅਤੇ
ਕੌਮਾਂਤਰੀ ਭਾਈਚਾਰ ਤੱਕ ਪਹੁੰਚ ਕਰਨ ਲਈ ਅਮਰੀਕਾ ਵਿਚਲੀਆਂ ਸਿਖ ਜਥੇਬੰਦੀਆਂ ਨਾਲ ਹਥ ਮਿਲਾਇਆ ਹੈ। ਇਸ ਲਈ ਮੈਂ ਆਪਣੇ ਸਾਰੇ ਸਿਖ ਭਰਾਵਾਂ ਤੇ ਭੈਣਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਅੱਗੇ ਆਉਣ ਤੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੇ ਅੱਗੇ 25 ਜੁਲਾਈ 2011 ਨੂੰ ਕੀਤੀ ਜਾਣ ਵਾਲੀ ਰੈਲੀ ਵਿਚ ਸ਼ਾਮਿਲ ਹੋਣ ਜਿਥੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਨਾਂਅ ਇਕ ਮੰਗ ਪੱਤਰ ਦਿੱਤਾਜਾਵੇਗਾ।
ਭੁੱਲਰ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਲਈ ਰੈਲੀ
25 ਜੁਲਾਈ 2011 ਦੁਪਹਿਰ 12 ਤੋਂ 2 ਵਜੇ

ਸੁੰਯਕਤ ਰਾਸ਼ਟਰ ਦੇ ਹੈਡਕੁਆਰਟਰ ਦੇ ਸਾਹਮਣੇ
ਫਸਟ ਐਵਨਿਊ ਨਿਊਯਾਰਕ

No comments: