Thursday, July 14, 2011

ਐਫ ਆਈ ਐਚ ਪੁਰਸ਼ ਹਾਕੀ ਚੈਂਪੀਅਨਜ਼ ਚੈਲਿੰਜ-2 ਮੁਕਾਬਲਾ ਜਿਤਿਆ ਆਇਰਲੈਂਡ ਨੇ

2013 ਨੂੰ ਅਗਲਾ ਮੁਕਾਬਲਾ ਕਰਵਾਏ ਜਾਣ ਦੇ ਐਲਾਨ ਨਾਲ ਹੀ ਇਹ ਮੁਕਾਬਲਾ ਖ਼ਤਮ ਰਣਜੀਤ ਸਿੰਘ ਪ੍ਰੀਤ   ਤ                                                                         
ਪਹਿਲਾ ਐਫ਼ ਆਈ ਐਚ ਪੁਰਸ਼ ਹਾਕੀ ਚੈਂਪੀਅਨਜ਼ ਚੈਲਿੰਜ -2 ਮੁਕਾਬਲਾ 8 ਟੀਮਾਂ ਨੇ 6 ਤੋਂ 12 ਜੁਲਾਈ 2009 ਤ ੱਕ ਡਬਲਿਨ (ਆਇਰਲੈਂਡ) ਵਿੱਚ ਖੇਡਿਆ। ਦੋ ਗਰੁਪਾਂ ਵਿੱਚ ਵੰਡੀਆਂ ਟੀਮਾਂ ਨੇ 20 ਮੈਚਾਂ ਵਿੱਚ 109 ਗੋਲ ਕੀਤੇ,ਪੋਲੈਂਡ ਨੇ 5 ਦੀਆਂ 5 ਜਿੱਤਾਂ ਦਰਜ ਕਰਦਿਆਂ,20 ਗੋਲ ਕਰਕੇ 14 ਕਰਵਾਕੇ ,ਫਾਈਨਲ ਵਿੱਚ ਆਇਰਲੈਂਡ ਨਾਲ ਫਸਵੀਂ ਟੱਕਰ ਦੌਰਾਨ 3-3 ਦੀ ਬਰਾਬਰੀ ਮਗਰੋਂ ਪਨੈਲਟੀ ਸ਼ੂਟ ਆਊਟ ਰਾਹੀਂ 5-4 ਗੋਲ ਕਰਕੇ ਇਹ ਪਹਿਲਾ ਮੁਕਾਬਲਾ ਜਿੱਤ ਲਿਆ। ਤੀਜੀ ਪੁਜ਼ੀਸ਼ਨ ਲਈ ਗੋਲਡਨ ਗੋਲ ਜ਼ਰੀਏ ਫਰਾਂਸ ਨੇ ਮਲੇਸ਼ੀਆ ਨੂੰ 4-3 ਨਾਲ ਮਾਤ ਦਿੱਤੀ। ਟਾਪ ਸਕੋਰਰ ਆਇਰਲੈਂਡ ਦਾ ਜੌਹਨ ਜਰਮੇਨ ਅਤੇ ਮੁਕਾਬਲੇ ਦਾ ਵਧੀਆ ਖਿਡਾਰੀ ਪੋਲੈਂਡ ਦਾ ਟੋਮਾਜ਼ ਡਕੀਵਾਈਜ਼ ਰਿਹਾ।
                           ਏਸੇ ਹੀ ਸਥਾਨ 'ਤੇ 18  ਤੋਂ 26 ਜੂਨ 2011 ਤੱਕ ਮਹਿਲਾ ਚੈਲਿੰਜ ਹਾਕੀ ਮੁਕਾਬਲਾ 8 ਟੀਮਾਂ ਨੇ ਦੋ ਗਰੁੱਪਾਂ ਵੱਲੋਂ ਖੇਡਿਆ। ਜਪਾਨ ਨੇ ਅਮਰੀਕਾ ਨੂੰ 3-2 ਨਾਲ ਹਰਾਕੇ ਖਿਤਾਬ ਜਿਤਿਆ,ਤੀਜੇ ਸਥਾਨ ਲਈ ਸਕਾਟਲੈਂਡ ਨੇ ਸਪੇਨ ਨੂੰ 2-2 ਦੀ ਬਰਾਬਰੀ ਮਗਰੋਂ ਪਨੈਲਟੀ ਸ਼ੂਟ ਆਊਟ ਰਾਹੀ 4-3 ਨਾਲ ਮਾਤ ਦਿੱਤੀ। ਸਬਾ ਅੰਜੁਮ ਦੀ ਕਪਤਾਨੀ ਵਾਲੀ ਭਾਰਤੀ ਟੀਮ ਅਜ਼ਰਬੈਜਾਨ ਨੂੰ 3-1 ਨਾਲ ਸ਼ਿਕੱਸਤ ਦੇ ਕੇ ਸੱਤਵੇਂ ਸਥਾਨ 'ਤੇ ਰਹੀ । ਖੇਡੇ ਗਏ 24 ਮੈਚਾਂ ਵਿੱਚ 91 ਗੋਲ ਹੋਏ। ਟਾਪ ਸਕੋਰਰ 9 ਗੋਲ ਕਰਤਾ ਪੈਟੀ ਕੋਇਟਜ਼ੀ ਅਖਵਾਈ।
                            ਫਰਾਂਸ ਦੇ ਲਿੱਲੀ ਮੈਟਰੋਪੋਲ ਹਾਕੀ ਕਲੱਬ ਵਿੱਚ ਦੂਜਾ ਐਫ਼ ਆਈ ਐਚ ਪੁਰਸ਼ ਹਾਕੀ ਚੈਂਪੀਅਨਜ਼ ਚੈਲਿੰਜ -2 ਮੁਕਾਬਲਾ ਦੋ ਗਰੁੱਪਾਂ ,ਪੂਲ ਏ ਚੀਨ,ਚੈੱਕ ਗਣਰਾਜ, , ਆਸਟਰੀਆ,ਅਮਰੀਕਾ,ਪੂਲ ਬੀ ਆਇਰਲੈਂਡ,ਫ਼ਰਾਂਸ,ਰਸ਼ੀਆ (ਰੂਸ),ਅਤੇ ਸਕਾਟਲੈਂਡ ਦੀਆਂ ਟੀਮਾਂ ਨੇ 2 ਤੋਂ 10 ਜੁਲਾਈ 2011 ਤੱਕ ਖੇਡਿਆ। ਇਸ ਵਾਰੀ ਸੋਧ ਕਰਦਿਆਂ ਕਰਾਸਓਵਰ ਮੈਚਾਂ ਦੇ ਨਾਲ ਨਾਲ ਕੁਆਰਟਰ ਫਾਈਨਲ ਮੈਚ ਵੀ ਸ਼ਾਮਲ ਕੀਤੇ ਗਏ। ਜਿਸ ਨਾਲ ਮੈਚਾਂ ਦੀ ਗਿਣਤੀ 20 ਤੋਂ ਵਧ ਕੇ 24 ਹੋ ਗਈ।ਇੱਕ ਹੋਰ ਗੱਲ ਜ਼ਿਕਰਯੋਗ ਇਹ ਵੀ ਰਹੀ ਕਿ ਆਇਰਲੈਂਡ ਤੋਂ ਬਿਨਾਂ ਕੋਈ ਵੀ ਟੀਮ ਅਜੇਤੂ ਨਾਂ ਅਖਵਾਅ ਸਕੀ । ਪੂਲ ਏ ਵਿੱਚੋਂ ਚੀਨ ਨੇ ਮੁਢਲੇ ਗੇੜ ਵਿੱਚ 3 ਮੈਚਾਂ ਵਿੱਚੋਂ ਦੋ ਜਿੱਤੇ, ਇੱਕ ਬਰਾਬਰ ਖੇਡਿਆ ਅਤੇ 7 ਅੰਕ ਪ੍ਰਾਪਤ ਕੀਤੇ ਚੈੱਕ ਗਣਰਾਜ ਨੇ ਏਨੇ ਹੀ ਖੇਡੇ ਮੈਚਾਂ ਵਿੱਚੋਂ ਇੱਕ ਜਿੱਤਿਆ ,ਇੱਕ ਬਰਾਬਰੀ'ਤੇ ਖੇਡਿਆ,4 ਅੰਕ ਲਏ। ਜਦੋਂ ਕਿ ਪੂਲ ਬੀ ਵਿਚੋਂ ਚੀਨ ਵਾਂਗ ਹੀ ਆਇਰਲੈਂਡ ਅਤੇ ਫ਼ਰਾਂਸ ਦੀ ਸਥਿੱਤੀ 7-7 ਅੰਕ ਲੈ ਕਿ ਰਹੀ ।
             ਦੋ ਜੁਲਾਈ ਨੂੰ ਦੋਹਾਂ ਪੂਲਜ਼ ਵਿੱਚ ਦੋ ਦੋ ਮੈਚ ਖੇਡੇ ਗਏ,ਚੀਨ, ਚੈੱਕ ਗਣਰਾਜ ,ਆਇਰਲੈਂਡ ਅਤੇ ਫ਼ਰਾਂਸ ਨੇ ਜਿੱਤਾਂ ਦਰਜ ਕੀਤੀਆਂ। ਆਸਟਰੀਆ ,ਅਮਰੀਕਾ,ਸਕਾਟਲੈਂਡ ਅਤੇ ਰਸ਼ੀਆ ਦੇ ਹਿੱਸੇ ਹਾਰਾਂ ਰਹੀਆਂ। ਕ੍ਰਮਵਾਰ ਜਿੱਤ ਅੰਤਰ 2-1,3-2,3-2,ਅਤੇ 5-4 ਰਿਹਾ, 3 ਜੁਲਾਈ ਨੂੰ ਵੀ 4 ਮੈਚ ਹੀ ਹੋਏ ਪੁਲ ਏ ਵਿੱਚੋਂ, ਆਸਟਰੀਆ ਨੇ ਚੈੱਕ ਗਣਰਾਜ ਨੂੰ 4-3 ਨਾਲ,ਚੀਨ ਨੇ ਅਮਰੀਕਾ ਨੂੰ 3-0 ਨਾਲ,ਅਤੇ ਪੂਲ ਬੀ ਵਿੱਚ ਰਸ਼ੀਆ ਨੇ ਸਕਾਟਲੈਂਡ ਨੂੰ 4-2 ਨਾਲ ਹਰਾਇਆ ਜਦੋਂ ਕਿ ਆਇਰਲੈਂਡ -ਫ਼ਰਾਂਸ 2-2 ਨਾਲ ਬਰਾਬਰ ਰਹੇ। ਏੇਨੇ ਮੈਚ ਹੀ 5 ਜੁਲਾਈ ਨੂੰ ਹੋਏ। ਚੀਨ ਅਤੇ ਚੈੱਕ ਗਣਰਾਜ 1-1 ਨਾਲ ਬਰਾਬਰ ਰਹੇ, ਜਦੋਂ ਕਿ ਅਮਰੀਕਾ ਨੇ ਆਸਟਰੀਆ ਨੂੰ 1-0 ਨਾਲ ਮਾਤ ਦਿੱਤੀ,ਪੂਲ ਬੀ ਵਿੱਚ ਆਇਰਲੈਂਡ ਨੇ ਰਸ਼ੀਆ ਨੂੰ 4-0 ਨਾਲ ਅਤੇ ਫਰਾਂਸ ਨੇ ਸਕਾਟਲੈਂਡ ਨੂੰ 3-2 ਨਾਲ ਹਰਾਇਆ।ਇਸ ਗੇੜ ਤੱਕ ਸਕਾਟਲੈਂਡ ਦੀ ਟੀਮ ਕੋਈ ਵੀ ਮੈਚ ਨਾਂ ਜਿੱਤ ਸਕੀ । ਉਸ ਨੇ 6 ਗੋਲ ਕੀਤੇ,10 ਗੋਲ ਕਰਵਾਏ।
                    9 ਜੁਲਾਈ ਨੂੰ ਕਰਾਸਓਵਰ ਮੁਕਾਬਲੇ ਸ਼ਰੂ ਹੋਏ ,ਚੀਨ ਨੇ ਆਸਟਰੀਆ ਨੂੰ 3-2 ਨਾਲ,ਚੈੱਕ ਗਣਰਾਜ ਨੇ ਅਮਰੀਕਾ ਨੂੰ 2-1 ਨਾਲ ਹਰਾਕੇ,10 ਜੁਲਾਈ ਨੂੰ ਪੰਜਵੀ ਤੋਂ ਅੱਠਵੀਂ ਪੁਜ਼ੀਸ਼ਨ ਲਈ ਖੇਡਣ ਦਾ ਮੌਕਾ ਹਾਸਲ ਕੀਤਾ। ਇਸ ਗੇੜ ਦੀਆਂ ਜੇਤੂ ਟੀਮਾਂ ਚੀਨ ਅਤੇ ਚੈੱਕ ਗਣਰਾਜ ਪੰਜਵੇਂ ਅਤੇ ਛੇਵੇ ਸਥਾਨ ਲਈ ਭਿੜੀਆਂ। ਚੈੱਕ ਗਣਰਾਜ ਨੇ ਚੀਨ ਨੂੰ 4-3 ਨਾਲ ਮਾਤ ਦੇ ਕੇ ਪੰਜਵਾਂ ਸਥਾਨ ਮੱਲਿਆ,ਜਦੋਂ ਕਿ ਕਰਾਸਓਵਰ ਗੇੜ ਵਿੱਚ ਹਾਰੀਆਂ ਟੀਮਾਂ ਸੱਤਵੇਂ ਅਤੇ ਅੱਠਵੇਂ ਸਥਾਨ ਲਈ ਖੇਡੀਆਂ। ਸੱਤਵੀਂ ਪੁਜ਼ੀਸ਼ਨ ਲਈ ਅਮਰੀਕਾ ਨੇ ਆਸਟਰੀਆ ਨੂੰ 5-2 ਨਾਲ ਸ਼ਿਕੱਸ਼ਤ ਦਿੱਤੀ। ਆਸਟਰੀਆ ਦਾ ਆਖ਼ਰੀ ਸਥਾਨ ਰਿਹਾ । ਕੁਆਰਟਰ ਫ਼ਾਈਨਲਜ਼ ਗੇੜ ਵਿੱਚ 7 ਜੁਲਾਈ ਨੂੰ 4 ਮੈਚ ਖੇਡੇ ਗਏ,ਸਕਾਟਲੈਂਡ ਨੇ ਚੀਨ ਨੂੰ 2-1 ਨਾਲ,ਫ਼ਰਾਂਸ-ਆਸਟਰੀਆ 2-2 ਨਾਲ ਬਰਾਬਰ,ਪਰ ਪਨੈਲਟੀ ਸ਼ੂਟ ਆਊਟ ਜ਼ਰੀਏ ਫਰਾਂਸ 3-2 (5-4) ਨਾਲ ਜੇਤੂ,ਰਸ਼ੀਆ ਨੇ ਚੈੱਕ ਗਣਰਾਜ ਨੂੰ 9-1 ਨਾਲ,ਅਤੇ ਆਇਰਲੈਂਡ ਨੇ ਅਮਰੀਕਾ ਨੂੰ 6-2 ਨਾਲ, ਹਰਾਇਆ।
                  ਕੁਆਰਟਰ ਫ਼ਾਈਨਲਜ਼ ਗੇੜ ਦੀਆਂ ਜੇਤੂ ਟੀਮਾਂ ਨੇ 9 ਜੁਲਾਈ ਨੂੰ ਸੈਮੀਫ਼ਾਈਨਲਜ਼ ਖੇਡੇ। ਪਹਿਲੇ ਸੈਮੀਫਾਈਨਲ ਵਿੱਚ ਫ਼ਰਾਂਸ ਨੇ ਸਕਾਟਲੈਂਡ ਨੂੰ 5-3 ਨਾਲ ਹਰਾ ਕੇ ਫਾਈਨਲ ਪ੍ਰਵੇਸ਼ ਪਾਇਆ। ਦੂਜੇ ਸੈਮੀਫ਼ਾਈਨਲ ਵਿੱਚ ਆਇਰਲੈਂਡ ਨੇ ਰਸ਼ੀਆ ਨੂੰ 9-2 ਨਾਲ ਮਾਤ ਦੇ ਕੇ ਫ਼ਾਈਨਲ ਵਿੱਚ ਫ਼ਰਾਂਸ ਨਾਲ ਭਿੜਨ ਦਾ ਮੌਕਾ ਹਾਸਲ ਕੀਤਾ। ਸੈਮੀਫ਼ਾਈਨਲ ਹਾਰੀਆਂ ਟੀਮਾਂ ਸਕਾਟਲੈਂਡ - ਰਸ਼ੀਆ ਦੀ ਟੱਕਰ ਤੀਜੇ -ਚੌਥੇ ਸਥਾਨ ਲਈ 10 ਜੁਲਾਈ ਨੂੰ ਹੋਈ। ਜਿਸ ਵਿੱਚੋਂ ਰਸ਼ੀਆ ਨੇ 3-1 ਨਾਲ ਜਿੱਤ ਦਰਜ ਕਰਕੇ ਤੀਜਾ ਸਥਾਨ ਮੱਲਿਆ। 
ਟੀਸੀ ਦੇ ਬੇਰ ਲਈ 10 ਜੁਲਾਈ ਨੂੰ  ਫ਼ਰਾਂਸ ਅਤੇ ਆਇਰਲੈਂਡ ਮੈਦਾਨ ਵਿੱਚ ਉਤਰੇ। ਇਸ ਦਿਲਚਸਪ ਮੁਕਾਬਲੇ ਵਿੱਚ ਆਇਰਲੈਂਡ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਫ਼ਰਾਂਸ ਨੂੰ 4-2 ਨਾਲ ਹਰਾਕੇ ਖਿਤਾਬ ਨੂੰ ਬੁਕਲ ਦਾ ਨਿੱਘ ਬਣਾਇਆ। ਆਇਰਲੈਂਡ ਵੱਲੋਂ ਰੋਨਾਨ ਗੌਰਮਲੇ,ਇਊਗਨ ਮੈਗੀ,ਆਂਨਡੇ ਮੈਕੌਨਲ,ਗਾਰਿਥ ਵਾਟਕਿੰਗ ਨੇ,ਅਤੇ ਫ਼ਰਾਂਸ ਵੱਲੋਂ ਮੈਥਿਊ ਕੈਟੋਨਿੱਟ,ਜੀਨ ਬਾਪਟੀਸਟ ਪੌਚਿੱਟ ਨੇ ਗੋਲ ਕੀਤੇ। ਪੂਰੇ ਟੂਰਨਾਂਮੈਂਟ ਦੌਰਾਨ ਖ਼ਿਤਾਬ ਜੇਤ ਆਇਰਲੈਂਡ ਨੇ ਖੇਡੇ 6 ਮੈਚਾਂ ਵਿੱਚੋਂ 5 ਮੈਚ ਜਿੱਤੇ, ਬਗੈਰ ਕੋਈ ਮੈਚ ਹਾਰਿਆਂ ਇੱਕ ਮੈਚ ਫ਼ਰਾਂਸ ਨਾਲ ਬਰਾਬਰੀ 'ਤੇ ਖੇਡਿਆ। ਸੱਭ ਤੋਂ ਵੱਧ ਕੁੱਲ 28 ਗੋਲ ਕੀਤੇ ਅਤੇ 10 ਕਰਵਾਏ। ਦੂਜੇ ਸਥਾਨ 'ਤੇ ਰਹੇ ਫ਼ਰਾਂਸ ਨੇ 6 ਮੈਚਾਂ ਵਿੱਚੋਂ 4 ਜਿੱਤੇ, ਇੱਕ ਹਾਰਿਆ ,ਇੱਕ ਬਰਾਬਰ ਖੇਡ ਕਿ 22 ਗੋਲ ਕੀਤੇ ਅਤੇ 11 ਗੋਲ ਕਰਵਾਏ। ਲਿੱਲੀ ਸਿਟੀ ਵਿਖੇ ਖੇਡੇ ਗਏ 24 ਮੈਚਾਂ ਵਿੱਚ  5:33 ਦੀ ਔਸਤ ਨਾਲ 128 ਗੋਲ ਹੋਏ। ਆਇਰਸ਼ ਟੀਮ ਦਾ ਕੋਨਰ ਹਰਟੇ 5 ਗੋਲ ਕਰਕੇ ਟਾਪ ਸਕੋਰਰ ਬਣਿਆ,ਸ਼ਾਮਲ  ਹੋਈਆਂ ਟੀਮਾਂ ਦੀ ਆਖ਼ਰੀ ਸਥਿੱਤੀ ਇਓਂ ਰਹੀ ਆਇਰਲੈਂਡ, ਫ਼ਰਾਂਸ,ਰਸ਼ੀਆ,ਸਕਾਟਲੈਂਡ,ਚੈੱਕ ਗਣਰਾਜ, ਚੀਨ, ਅਮਰੀਕਾ, ਅਤੇ ਆਸਟਰੀਆ , 2013 ਨੂੰ ਅਗਲਾ ਮੁਕਾਬਲਾ ਕਰਵਾਏ ਜਾਣ ਦੇ ਐਲਾਨ ਨਾਲ ਹੀ ਇਹ ਮੁਕਾਬਲਾ ਖ਼ਤਮ ਹੋਇਆ। --ਰਣਜੀਤ ਸਿੰਘ ਪ੍ਰੀਤ                                       
 ਭਗਤਾ (ਬਠਿੰਡਾ)                                                                                                                                                                                                         
98157-07232 
                                                                       

No comments: