Sunday, July 10, 2011

ਪ੍ਰੋ. ਭੁੱਲਰ ਦੀ ਰਿਹਾਈ ਲਈ ਲੁਧਿਆਣਾ ਵਿੱਚ ਰੋਸ ਮਾਰਚ 15 ਨੂੰ

ਨੌਜਵਾਨ ਸਿੰਘਾਂ / ਸਿੰਘਣੀਆਂ ਵਲੋਂ ,ਕਾਲ਼ੀਆਂ ਦਸਤਾਰਾਂ / ਕਾਲ਼ੀਆਂ ਚੁੰਨੀਆਂ ਸਜਾ ਕੇ, ਡਿਪਟੀ ਕਮਿਸ਼ਨਰ ਲੁਧਿਆਣਾ ਰਾਂਹੀ, ਮੁੱਖ ਮੰਤਰੀ ਪੰਜਾਬ ਨੂੰ ਮਿਤੀ 15 ਜੁਲਾਈ 2011 ਨੂੰ ਯਾਦ ਪੱਤਰ ਦੇਣ ਜਾਣਾ ਹੈ । ਸਾਰੇ ਵੀਰਾਂ/ ਭੈਣਾ ਨੂੰ ਬੇਨਤੀ ਹੈ ਕਿ ਉਹ 9.30 ਸਵੇਰੇ ਗੁਰਦੁਆਰਾ ਸ਼ਹੀਦਾਂ ਮਾਡਲ ਟਾਊਨ ਲੁਧਿਆਣਾ ਵਿੱਖੇ ਇਕੱਠੇ ਹੋਣ । ਫਿਰ ਉਥੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਠੀਕ 10.30 ਵਜੇ ਡੀ.ਸੀ. ਦਫਤਰ ਤੱਕ ਪੈਦਲ ਮਾਰਚ ਕੀਤਾ ਜਾਵੇਗਾ । ਸਾਰੇ ਸਿੰਘ / ਸਿੰਘਣੀਆਂ ਪੂਰੇ ਡਸਿਪਲਨ ਵਿੱਚ ਰਹਿ ਕੇ ਏਕਤਾ ਦਾ ਸਬੂਤ ਪ੍ਰਭਾਵਸਾਲੀ ਢੰਗ ਨਾਲ਼ ਦੇਣ ।
ਮੁੱਦੇ
1. ਗੁਰੂ ਗ੍ਰੰਥ ਸਾਹਿਬ ਜੀ ਦੇ ਸਵਾ ਦੋ-ਦੋ ਲੱਖ ਰੁਪਿਆ ਦੀ ਕੀਮਤ ਵਾਲ਼ੀਆਂ ਜੋ ਸੁਨਿਹਰੀ ਬੀੜਾਂ ਛਾਪੀਆਂ ਹਨ ਉਸ ਵਿੱਚ ਬਹੁਤ ਗਲਤੀਆਂ ਹਨ । ਇਕੱਲੇ ਜਪੁਜੀ ਸਾਹਿਬ ਵਿੱਚ ਹੀ 7 (ਸੱਤ) ਗਲਤੀਆਂ ਹਨ । ਪੰਜਾਬ ਸਰਕਾਰ ਇਸ ਬੇ-ਅਦਬੀ ਨੂੰ ਰੋਕਣ ਲਈ ਕੋਈ ਠੋਸ ਉਪਰਾਲੇ ਕਰੇ ਤਾਂ ਕਿ ਨੌਜਵਾਨਾ ਵਿੱਚ ਰੋਸ ਨਾ ਭੜਕੇ ।
2. ਪਿਛਲੀ ਦਿਨੀ ਜਿਸ ਵੀ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਸ਼ੁਸੋਬਤ ਸਨ, ਉਥੇ ਬਿਜਲੀ ਦੇ ਸਾਰਟ ਸਰਕਟ ਹੋਏ ਅਤੇ ਸਰੂਪ ਅਗਨ ਭੇਂਟ ਹੋਏ ਹਨ । ਇਸ ਦੀ ਛਾਣਬੀਣ ਕਰਵਾ ਕੇ ਦੋਸੀਆਂ ਨੂੰ ਸਖਤ ਸਜਾਵਾਂ ਦਿਤੀਆਂ ਜਾਣ ।
3. ਸਰਦਾਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਤਾ ਵਿਧਾਨ ਸਭਾ ਵਿੱਚ ਲਿਆ ਕੇ ਪਾਸ ਕਰਵਾਇਆ ਜਾਵੇ, ਕਿਉਂਕਿ ਏਹੀ ਸਮਾਂ ਹੈ ਜਦੋਂ ਕਿ ਤੁਹਡੀ ਵਿਰੋਧੀ ਪਾਰਟੀ ਦੇ ਨੇਤਾ ਵੀ ਸਰਦਾਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਚਾਹੁੰਦੇ ਹਨ । ਇਸ ਕੇਸ ਵਿੱਚ ਨਿਆਂ ਵੀ ਏਹੀ ਕਹਿੰਦਾ ਹੈ ।
4. ਲੰਮੇ ਸਮੇਂ ਤੋਂ ਜੇਹਲਾਂ ਵਿੱਚ ਸੜ ਰਹੇ ਬੇਗੁਨਾਹ ਸਿੰਘਾਂ ਦੀ ਰਿਹਾਈ ਲਈ ਗੁਰੂ ਨੂੰ ਸਨਮੁੱਖ ਰੱਖ ਕੇ, ਇਮਾਨਦਾਰੀ ਨਾਲ਼ ਠੋਸ ਉਪਰਾਲੇ ਕੀਤੇ ਜਾਣ ।
ਸਾਰੇ ਵੀਰ ਭੈਣਾ ਸਹਿਯੋਗ ਦੇਵੋ ਜੀ। 
ਮਨਵਿੰਦਰ ਸਿੰਘ ਗਿਆਸਪੁਰਾ 
9872099100

No comments: