Sunday, June 05, 2011

ਮਿਸ਼ਨ ਬਲੈਕ ਮਨੀ: ਦੋਵੇਂ ਧਿਰਾਂ ਫੇਰ ਆਹਮੋ ਸਾਹਮਣੇ

ਨਵੀਂ ਦਿੱਲੀ: ਰਾਮਲੀਲਾ ਮੈਦਾਨ ਵਿੱਚ ਹੋਈ ਪੁਲਿਸ ਕਾਰਵਾਈ ਤੋਂ ਬਾਅਦ ਮਿਸ਼ਨ ਬਲੈਕ ਮਨੀ ਵਾਲਾ ਟਕਰਾਓ ਹੋਰ ਤੇਜ਼ ਹੁੰਦਾ ਨਜਰ ਆ ਰਿਹਾ ਹੈ ਹੁਣ ਖਾਮੋਸ਼ ਬੈਠੇ ਲੀਡਰ ਅਤੇ ਹੋਰ ਪਾਰਟੀਆਂ ਵੀ ਇਸ ਵਿਵਾਦ ਵਿੱਚ ਖੁੱਲ ਕੇ ਸਾਹਮਣੇ ਆ ਰਹੀਆਂ ਹਨ। ਪੁਲਿਸ ਦਾਮਾਂ ਤੋਂ ਬਾਅਦ ਅੰਦੋਲਨ ਇੱਕ ਨਵਾਂ ਰੁੱਖ ਅਖਤਿਆਰ ਕਰ ਰਿਹਾ ਹੈ ਸਾਬਕਾ ਪੁਲਿਸ ਅਧਿਕਾਰੀ ਅਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਜੰਗ ਵਿੱਚ ਜਾਣਿਆ ਪਛਾਣਿਆ ਹੋਇਆ ਚੇਹਰਾ  ਕਿਰਨ ਬੇਦੀ ਵੀ ਹੁਣ ਇੱਕ ਵਾਰ ਫੇਰ ਖੁੱਲ ਕੇ ਮੈਦਾਨ ਵਿੱਚ ਆ ਗਈ ਹੈ। ਕਿਰਨ ਬੇਦੀ ਦਾ ਕਹਿਣਾ ਹੈ ਕਿ ਬਾਬਾ ਰਾਮਦੇਵ ਦੇ ਮਰਨ ਵਰਤ ਤੋਂ ਸਰਕਾਰ ਘਬਰਾ ਗਈ ਹੈ ਤੇ ਇਸਲਈ ਉਸ ਨੇ ਉਸ ਦੇ ਵਿਰੁੱਧ ਅੱਧੀ ਰਾਤ ਨੂੰ ਕਾਰਵਾਈ ਕੀਤੀ। ਕਿਰਣ ਨੇ ਟਿਵਿਟਰ ਤੇ ਲਿਖਿਆ ਹੈ ਕਿ ਕੋਈ ਵੀ ਅੱਧੀ ਰਾਤ ਨੂੰ ਸੌਂਦੇ ਹੋਏ ਲੋਕਾਂ ਨੂੰ ਲਾਠੀਚਾਰਜ ਕਰਕੇ ਤੇ ਗੈਸ ਦੇ ਗੋਲੇ ਛੱਡ ਕੇ ਨਹੀਂ ਹਟਾਉਂਦਾ। ਸਰਕਾਰ ਡਰੀ ਹੋਈ ਮਹਿਸੂਸ ਕਰ ਰਹੀ ਹੈ। ਭ੍ਰਿਸ਼ਟਾਚਾਰ ਦੇ ਵਿਰੁਧ ਜੰਗ ਹੋਰ ਤੇਜ਼ ਹੋ ਰਹੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਜੰਗ ਜੇਕਰ ਇਕਲੇ ਹੀ ਲਡ਼ੀ ਜਾਵੇ ਤਾਂ ਕੋਈ ਨਹੀਂ ਸੁਣਦਾ। ਜੇਕਰ ਮਿਲ-ਜੁਲ ਕੇ ਇਕ ਸਮੂਹ ਦੇ ਰੂਪ ‘ਚ ਲਡ਼ੀ ਜਾਵੇ ਤਾਂ ਇਹ ਸਰਕਾਰ ਨੇ ਲਈ ਇਕਲੇ ਹੀ ਖਤਰਾ ਹੁੰਦੀ ਹੈ। ਕਿਰਣ ਬੇਦੀ ਨੇ ਇੱਕਟੀਵੀ ਚੈਨਲ ਨੂੰ ਵੀ ਦੱਸਿਆ ਕਿ ਜਦੋਂ ਅਧੀ ਰਾਤ ਨੂੰ ੧੨ ਕੁ ਵਜੇ ਮੈਂ ਸੁੱਤੀ ਤਾਂ ਉਸ ਵੇਲੇ ਇਹੀ ਖਬਰ ਸੀ ਕਿ ਵਾਰਤਾ ਲੈ ਇੱਕ ਨਵਾਂ ਡਰਾਫਟ ਭੇਜਿਆ ਜਾ ਰਿਹਾ ਹੈ ਪਰ ਸਵੇਰ ਹੁੰਦੀਆਂ ਤੱਕ ਇਹ ਕੁਝ ਹੋ ਗਿਆ. ਕਿਰਣ ਬੇਦੀ ਨੇ ਪੁਛਿਆ ਕਿ ਉਸ ਡਰਾਫਟ ਦਾ ਕਿ ਬਣਿਆ ?  ਪੁਲਿਸ ਕਾਰਵਾਈ ਦੇ ਅੰਦਾਜ਼ ਅਤੇ ਤਰੀਕਿਆਂ ਤੇ ਸੁਆਲ ਉਠਾਉਂਦਿਆਂ ਕਿਰਣ ਬੇਦੀ ਨੇ ਇਹ ਵੀ ਕਿਹਾ ਕਿ ਪੁਲਿਸ ਦੇ ਕਮਿਸ਼ਨਰ ਅਤੇ ਪੀ ਆਰ ਓ ਨੂੰ ਇਸ ਬਾਰੇ ਮੀਡਿਆ ਸਾਹਮਣੇ ਪੋਰ ਵਿਸਥਾਰ ਦੱਸਣਾ ਚਾਹੀਦਾ ਹੈ। ਕਿਰਨ ਬੇਦੀ ਨੇ ਇਸ ਸਾਰੀ ਕਾਰਵਾਈ ਦੀ ਨਿਖੇਧੀ ਕਰਦਿਆਂ ਬਾਬਾ ਰਾਮਦੇਵ ਨਾਲ ਆਪਣੀ ਇੱਕਜੁੱਟਤਾ ਪ੍ਰਗਟਾਈ
ਇਸੇ ਦੌਰਾਨ ਵਿਵਾਦਾਂ ਵਿੱਚ ਘਿਰੀ ਸਰਕਾਰ ਨੇ ਸਾਫ਼ ਕਹਿ ਦਿੱਤਾ ਹੈ ਕਿ ਹੁਣ ਉਹ ਬਾਬਾ ਰਾਮਦੇਵ ਨਾਲ ਕਿਸੇ ਤਰਾਂ ਦੀ ਵੀ ਕੋਈ ਗਲਬਾਤ ਨਹੀਂ ਕਰੇਗੀਨਵੀਂ ਦਿੱਲੀ ਤੋਂ ਆ ਰਹੀਆਂ ਖਬਰਾਂ ਮੁਤਾਬਿਕ ਯੋਗ ਗੁਰੂ ਬਾਬਾ ਰਾਮਦੇਵ ਦੇ ਵਿਰੁੱਧ ਪੁਲਸੀਆ ਕਾਰਵਾਈ ਦੇ ਕੁਝ ਘੰਟਿਆ ਬਾਅਦ ਆਪਣੇ ਆਦਿ ਵਾਲੇ ਰੁੱਖ ਤੇ ਕਾਇਮ ਰਹਿੰਦਿਆਂ ਸਰਕਾਰ ਨੇ ਵਿਦੇਸ਼ਾ ‘ਚ ਜਮਾ ਕਾਲੇਧਨ ਦੇ ਮੁੱਦੇ ਤੇ ਰਾਮਦੇਵ ਦੇ ਨਾਲ ਹੁਣ ਹੋਰ ਗਲਬਾਤ  ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਸਬੰਧ ਵਿੱਚ ਵਾਰਤਾ ਦੇ ਪਹਿਲੇ ਗੇਦਾਂ ਵਿੱਚ ਸਰਗਰਮੀ ਨਾਲ ਸ਼ਾਮਿਲ ਰਹੇ ਕੇਂਦਰੀ ਮੰਤਰੀ ਸੁਬੋਧ ਕਾਂਤ ਸਹਾਏ ਨੇ ਕਿਹਾ ਹੈ ਕਿ ਗਲਬਾਤ ਕਰਨ ਦੇ ਲਈ ਹੁਣ ਕੁਝ ਬਚਿਆ ਹੀ ਨਹੀਂ ਹੈ। ਉਹ ਕਿਸ ਮੁੱਦੇ ਤੇ ਗਲ ਕਰਨੇਗ। ਜਿਹਡ਼ੀ ਵੀ ਗਲ ਹੋਣੀ ਸੀ ਉਹ ਹੋ ਚੁੱਕੀ ਹੈ। ਕਾਲੇਧਨ ਦੇ ਸਵਾਲ ਤੇ ਸੁਬੋਧ ਕਾਂਤ ਸਹਾਏ ਨੇ ਕਿਹਾ ਹੈ ਕਿ ਵਿਦੇਸ਼ਾ ‘ਚ ਜਮਾ ਕਾਲੇਧਨ ਨੂੰ ਵਾਪਿਸ ਲਿਆਉਣਾ ਸਰਕਾਰ ਦੇ ਏਜੇਂਡੇ ‘ਚ ਹੈ। ਇਕ ਹੋਰ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਵੀ ਇਹ ਸਪਸ਼ਟ ਕੀਤਾ ਹੈ ਕਿ ਪੁਲਸ ਕਾਰਵਾਈ ਨੂੰ ਸਰਕਾਰ ਤੇ ਪਾਰਟੀ ਦਾ ਸਮਰਥਨ ਸੀ। ਟੀਵੀ ਚੈਨਲਾਂ ਨਾਲ ਗੱਲਬਾਤ ਕਰਦਿਆਂ ਇਹਨਾਂ  ਮੰਤਰੀਆਂ ਨੇ ਇਹ ਦੋਸ਼ ਵੀ ਲਾਇਆ ਕਿ ਬਾਬਾ ਰਾਮਦੇਵ ਖੁਦ ਆਪਣੀ ਹੀ ਗੱਲਬਾਤ ਤੋਂ ਪਿਛੇ ਹਟਦੇ ਰਹੇ ਹਨ ਇਸ ਲਈ ਉਹਨਾਂ ਨਾਲ ਗੱਲਬਾਤ ਦਾ ਕੋਈ ਅਰਥ ਹੀ ਨਹੀਂ ਰਹੀ ਜਾਂਦਾ। 
ਦੂਜੇ ਪਾਸੇ ਬਾਬਾ ਰਾਮਦੇਵ ਨੇ ਗੱਲਬਾਤ ਵਿੱਚ ਕੇਂਦਰੀ ਮੰਤਰੀਆਂ ਤੇ ਦੋਸ਼ ਲਾਇਆ ਕਿ ਇਹਨਾਂ ਮੰਤਰੀਆਂ ਨੇ ਮੈਨੂੰ ਧੋਖਾ ਦਿੱਤਾ ਹੈ ਝੂਠ ਕੌਣ ਬੋਲ ਰਿਹਾ ਹੈ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਸ ਸਿਲਸਿਲੇ ਨੂੰ ਸ਼ੁਰੂ ਕਰਨ ਵਾਲੇ ਅੰਨਾ ਹਜ਼ਾਰੇ ਇੱਕ ਵਾਰ ਫੇਰ ਮੈਦਾਨ ਵਿੱਚ ਆ ਗਾਏ ਹਨ. ਪੁਲ;ਸਿਆ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਉਹਨਾਂ ਨੇ ਬਾਬਾ ਰਾਮਦੇਵ ਦੇ ਸਮਰਥਨ ਵਿੱਚ 8  ਜੂਨ ਨੂੰ ਇੱਕ ਦਿਨ ਲੈ ਜੰਤਰ ਮੰਤਰ ਤੇ ਭੁੱਖ ਹੜਤਾਲ ਕਰਨ ਦਾ ਵੀ ਐਲਾਨ ਕੀਤਾ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਹੁਣ ਸਰਕਾਰ ਨਾਲ ਵਾਰਤਾ ਤਾਂ ਹੀ ਹੋਵੇਗੀ ਜੇ ਤੇਵੀ ਤੇ ਉਸਦਾ ਸਿਧਾ ਪ੍ਰਸਾਰਣ ਹੋਵੇਗਾ
ਇਸੇ ਦੌਰਾਨ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਦੀ ਦਿੱਲੀ ਇਕਾਈ ਦੇ ਪ੍ਰਧਾਨ ਐਨ ਡੀ ਪੰਚੋਲੀ ਨੇ ਅਧੀ ਰਾਤ ਨੂੰ ਕੀਤੇ ਗਈ ਇਸ ਪੁਲਸੀਆ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ। ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪੁਲਿਸ ਐਕਸ਼ਨ ਨੂੰ ਰਾਮਲੀਲਾ ਮੈਦਾਨ ਵਿੱਚ ਹੋਈ ਰਾਵਣ ਲੀਲਾ ਆਖਿਆਯੂਪੀ ਦੀ ਮੁੱਖ ਮੰਤਰੀ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਨੇ ਵੀ ਪੁਲਿਸ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੇ ਹੈ। ਕਾਂਗਰਸ ਪਾਰਟੀ ਨੇ ਬਾਬਾ ਰਾਮਦੇਵ ਦੇ ਖਿਲਾਫ਼ ਆਪਣੀ ਪ੍ਰਚਾਰ ਮੁਹਿੰਮ ਵੀ ਤੇਜ਼ ਕਰ ਦਿੱਤੀ ਹੈ.ਹੁਣ ਦੇਖਣਾ ਹੈ ਕੀ ਊਂਠ ਕਿਸ ਕਰਵਟ ਬੈਠਦਾ ਹੈ !--ਰੈਕਟਰ ਕਥੂਰੀਆ  

No comments: