Tuesday, June 14, 2011

ਯੂਪੀ ਸਰਕਾਰ ਨੇ ਪਛਾਣੀਆਂ ਫੇਸਬੁਕ ਦੀਆਂ ਖੂਬੀਆਂ

ਹੁਣ ਜਦੋਂ ਕਿ ਫੇਸਬੁੱਕ ਦੇ ਜਾਦੂ ਨੂੰ ਪੂਰੀ ਦੁਨੀਆ ਪ੍ਰਵਾਨ ਕਰ ਚੁੱਕੀ ਹੈ ਇਸਦੇ ਬਾਵਜੂਦ ਅੱਜ ਵੀ ਫੇਸਬੁਕ ਤੇ ਚਲਦੀਕਿਸੇ ਬਹਿਸ ਜਾਂ ਵਿਚਾਰਕ ਵਿਰੋਧ ਦੌਰਾਨ ਅਕਸਰ ਕਿਸੇ ਨਾ ਕਿਸੇ ਧਿਰ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਜੇਰ ਇਹ ਤਾਂ ਫੇਸ੍ਬੁੱਕੀਏ ਹਨ ਇਹ ਤਾਂ ਫੇਸ੍ਬੁਕੀ ਲੇਖਕ ਹਨ ਇਹਨਾਂ ਨੂੰ ਅਸਲੀ ਦੁਨੀਆ ਵਿੱਚ ਕੌਣ ਜਾਣਦਾ ਹੈ  ਜਦਕਿ ਹਕੀਕਤ ਵਿੱਚ  ਫੇਸਬੁੱਕ ਰਾਹੀਂ ਮਿਲਦੇ ਪਾਠਕਾਂ ਦੀ ਗਿਣਤੀ ਬਹੁਤ ਹੀ ਵਿਸ਼ਾਲ ਵੀ ਹੈ ਅਤੇ ਕਈ ਕਿਸਮਾਂ ਦੀ ਵੀ. ਇਹਨਾਂ ਕਿਸਮਾਂ ਵਿੱਚ ਪੜ੍ਹੇ ਲਿਖੇ, ਅਮੀਰ. ਮਧ ਵਰਗੀ, ਵੱਖ ਜੁਬਾਨਾਂ ਵਾਲੇ, ਵੱਖ ਜਾਤਾਂ ਵਾਲੇ, ਵੱਖ ਦੇਸ਼ਾਂ ਵਿੱਚ ਰਹਿਣ ਵਾਲੇ ਲੋਕ ਸ਼ਾਮਿਲ ਹਨ ਇਹਨਾਂ ਖੂਬੀਆਂ ਨੂੰ ਕੋਈ ਹੋਰ ਪਛਾਣੇ  ਜਾਂ ਨਾ ਪਛਾਣੇ ਪਰ ਸੱਤਾ ਤੇ ਬੈਠੇ ਲੋਕ ਬੜੀ ਤੇਜ਼ੀ ਨਾਲ ਪਛਾਣ ਰਹੇ ਹਨ. 
 ਲਖਨਊ ਦੀ ਇੱਕ ਖਬਰ ਮੁਤਾਬਿਕ ਵਿਭਾਗੀ ਕੰਮਾ ‘ਚ ਪਾਰਦਰਸ਼ਿਤਾ ਲਿਆਉਣ ਅਤੇ ਵਰਕਰਾਂ ਦੇ ਸੰਵਾਦ ‘ਚ ਮਦਦ ਲਈ ਉੱਤਰ ਪ੍ਰਦੇਸ਼ ਦੇ ਫੂਡ ਅਤੇ ਸਿਵਲ ਸਪਲਾਈ ਵੀਬ ਹਾਗ ਨੇ ਸੋਸ਼ਲ ਨੈਟਵਰਕਿੰਗ ਵੈਬਸਾਇਟ ਅਰਥਾਤ ਹਰਮਨ ਪਿਆਰੀ ਹੋ ਰਹੀ ‘ਫੇਸਬੁਕ’ ਦੀ ਮਦਦ ਲੈਣ ਦਾ ਫੈਸਲਾ ਕੀਤਾ ਹੈ. ਮਹਿਕਮੇ ਦੇ ਕਮਿਸ਼ਨਰ ਸੰਤੋਸ਼ ਯਾਦਵ ਨੇ ਕਿਹਾ ਹੈ ਕਿ ਹੁਣ ਹਰ ਖੇਤਰ ਦੇ ਫੂਡ ਇੰਸਪੈਕਟਰ ਨੂੰ ਫੇਸਬੁਕ ‘ਤੇ ਵਖਰੇ ਪੇਜ਼ ਖੋਲਨ ਲਈ ਕਿਹਾ ਗਿਆ ਹੈ.
ਫੇਸਬੁਕ ਦੇ ਇਹਨਾਂ ਪੇਜਾਂ ‘ਤੇ ਉਨ੍ਹਾਂ ਨੂੰ ਆਪਣੇ ਕੰਮ ਸੰਬੰਧੀ ਸਟੇਟਸ ਨੂੰ ਲਗਾਤਾਰ ਅਪਡੇਟ ਕਰਨਾ ਪਵੇਗਾ. ਕਮਿਸ਼ਨਰ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੇ ਬਾਕੀ ਅਦ੍ਸ਼ਿਕਾਰੀਆਂ ਨੂੰ ਵੀ ਨੂੰ ਵੀ ਆਪਣੇ ਸਹਿਯੋਗੀਆਂ ਦੇ ਸੰਪਰਕ ‘ਚ ਬਣੇ ਰਹਿਣ ਲਈ ਇਸ ਵੈਬਸਾਈਟ ਦਾ ਇਸਤੇਮਾਲ ਕਰਨ ਵਾਸਤੇ ਕਿਹਾ ਗਿਆ ਹੈ. ਉਨ੍ਹਾਂ ਇਹ ਵੀ ਦਸਿਆ ਕਿ ਵਿਭਾਗ ਵੱਲੋਂ ਇਸ ਮਕਸਦ ਲਈ ਇੱਕ ਡੇਟਾ ਕਾਰਡ ਵੀ ਹਰ ਫੂਡ ਇੰਸਪੈਕਟਰ  ਨੂੰ ਮੁਹਈਆ ਕਰਵਾਇਆ ਜਾਵੇਗਾ ਤਾਂ ਕਿ ਉਹ ਸੰਪਰਕ ‘ਚ ਰਹਿਣ ਅਤੇ ਉਸ ਵਿਚ ਹੋ ਰਹੀਆਂ ਸਾਰੀਆਂ ਸਰਗਰਮੀਆਂ ਬਾਰੇ ਲਗਾਤਾਰ ਜਾਣਕਾਰੀ ਪ੍ਰਾਪਤ ਕਰ ਸਕਣ. ਇਸ ਮਕਸਦ ਲਈ ਤਕਨੀਕੀ ਪੱਖ ਵੱਲ ਵੇ ਪੂਰਾ ਧੀਆਂ ਦਿੱਤਾ ਜਾ ਰਿਹਾ ਹੈ. ਉਨ੍ਹਾਂ ਕਿਹਾ ਕਿ  ਕੰਪਿਉਟਰ ਚਲਾਉਣ ਤੋਂ ਅਨਜਾਣ  ਅਧਿਕਾਰੀਆਂ ਨੂੰ ਕੰਪਿਉਟਰ ਚਲਾਉਣ  ਦੀ ਟ੍ਰੈਨਿੰਗ ਲਈ ਇਕ ਮਹੀਨੇ ਦਾ ਸਮਾਂ ਵੀ ਦਿੱਤਾ ਗਿਆ ਹੈ.  ਹੁਣ ਦੇਖਣਾ ਇਹ ਹੈ ਕਿ ਯੂਪੀ ਸਰਕਾਰ ਦੇ ਇਸ ਕਦਮ ਦਾ ਆਮ ਲੋਕਾਂ ਨੂ ਕਿੰਨਾ ਕੁ ਫਾਇਦਾ ਪਹੁੰਚਦਾ ਹੈ ਅਤੇ ਹੋਰ ਕਿੰਨੇ ਕੁ ਸੂਬਿਆਂ ਦੀਆਂ ਸਰਕਾਰਾਂ ਫੇਸਬੁਕ ਨੂੰ ਏਸੇ ਸ਼ਿੱਦਤ ਨਾਲ ਅਪਣਾਉਂਦੀਆਂ ਹਨ.  --ਰੈਕਟਰ ਕਥੂਰੀਆ 

No comments: