Saturday, June 11, 2011

ਕਬੱਡੀ ਲਈ ਸਰਗਰਮ ਵਿਦੇਸ਼ਾਂ ਵਿੱਚ ਕਬੱਡੀ ਕਲੱਬ

 12 ਜੂਨ ਤੋਂ ਸ਼ੁਰੂ                                                                      ਰਣਜੀਤ ਸਿੰਘ ਪ੍ਰੀਤ         
ਕਬੱਡੀ ਮਕਾਬਲਿਆਂ ਦੇ ਪ੍ਰਬੰਧਾਂ ਲਈ ਸਰਗਰਮ ਕਲੱਬਾਂ ਦੀ ਮੀਟਿੰਗ 20 ਮਾਰਚ ਨੂੰ ਹਾਲੈਂਡ ਦੇ ਸਹਿਰ ਐਮਸਟਰਡਮ ਵਿਖੇ ਹੋਈ। ਜਿਸ ਵਿੱਚ ਹਾਲੈਂਡ, ਜਰਮਨੀ, ਬੈਲਜੀਅਮ, ਸਪੇਨ,ਫ਼ਰਾਂਸ,ਤੋਂ ਕਲੱਬ ਅਹੁਦੇਦਾਰਾਂ ਨੇ ਸਿਰਕਤ ਕੀਤੀ,ਅਗਾਮੀ ਕਬੱਡੀ ਸੀਜ਼ਨ ਦੌਰਾਨ ਹੋਣ ਵਾਲੇ ਕਬੱਡੀ ਮੁਕਾਬਲਿਆ ਲਈ ਨਿਯਮਾਂਵਲੀ ਤਿਆਰ ਕੀਤੀ ਗਈæ । ਜਿਸ ਵਿੱਚ ਇਹ ਮੱਦਾਂ ਸ਼ਾਮਲ ਕੀਤੀਆਂ ਗਈਆਂ;-ਵਿਵਾਦਾਂ ਦਾ ਫੈਸਲਾ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਨੇ 30 ਮਿੰਟ ਵਿੱਚ ਫੈਸਲਾ ਦੇਣਾਂ ਤੈਅ ਹੋਇਆ। ਹਰੇਕ ਮੈਚ ਲਈ ਟਾਈਆਂ ਪਾਈਆਂ ਜਾਣਗੀਆਂ,ਹਰੇਕ  ਟੀਮ 5 ਖ਼ਿਡਾਰੀ ਬਾਹਰੋਂ ਮੰਗਵਾ ਸਕੇਗੀ,ਸਥਾਨਕ ਖਿਡਾਰੀ ਜਿਸ ਟੀਮ ਵਿੱਚ ਪਹਿਲਾ ਮੈਚ ਖੇਡੇਗਾ ਅੰਤ ਤੱਕ ਉਹ ਉਸ ਟੀੰਮ ਵੱਲੋਂ ਹੀ ਖੇਡੇਗਾ,ਵਿਚਕਾਰੋਂ ਟੀਮ ਬਦਲੀ ਨਹੀਂ ਕਰ ਸਕੇਗਾ। ਜੇਤੂ ਟੀਮ ਨੂੰ 3000,00 ਯੂਰੋ ਦੂਜੇ ਸਥਾਨ ਵਾਲੀ ਟੀਮ ਨੂੰ 2500,00 ਯੂਰੋ ਅਤੇ ਬਾਕੀ ਖੇਡੀਆਂ ਟੀੰਮਾਂ ਨੂੰ 500,00 ਯੂਰੋ ਦੇਣੇ ਵੀ ਪ੍ਰਵਾਨ ਕੀਤੇ ਗਏ। ਪਰ ਇਟਲੀ ਅਤੇ ਸਪੇਨ ਦੀ ਟੀੰਮ ਨੂੰ ਇਸ ਤੋਂ ਵੱਖਰੇ 1000,00 ਯੂਰੋ ਦਿੱਤੇ ਜਾਣਗੇ।  ਇਟਲੀ ਦੀ ਟੀਮ ਅਗਰ ਇਹਨਾਂ ਕਬੱਡੀ ਮੁਕਾਬਲਿਆਂ ਵਿੱਚ ਹਿੱਸਾ ਲਵੇਗੀ,ਤਾਂ ਹਰ ਵਾਰੀ ਟੀਮ ਬਦਲੀ ਨਹੀਂ ਕਰ ਸਕੇਗੀ,ਜਿਸ ਟੀਮ ਨੇ ਪਹਿਲਾ ਮੈਚ ਖੇਡਿਆ ,ਉਹੀ ਟੀਮ ਆਖ਼ਰੀ ਮੈਚ ਖੇਡੇਗੀ।ਖਿਡਾਰੀਆਂ ਲਈ ਖੇਡ ਵਰਦੀ ਲਾਜ਼ਮੀ ਕੀਤੀ ਗਈ ਹੈ,ਅਜਿਹਾ ਨਾ ਕਰਨ ਦੀ ਸੂਰਤ ਵਿੱਚ 100 ਯੂਰੋ ਜੁਰਮਾਨਾਂ ਵੀ ਹੋ ਸਕੇਗਾ। ਡੋਪ ਟੈਸਟ ਕੋਈ ਵੀ ਕਲੱਬ ਕਰਵਾ ਸਕਦਾ ਹੈ ਪਰ ਟੈਸਟ ਤੋਂ ਪਹਿਲਾਂ 500 ਯੂਰੋ ਪ੍ਰਤੀ ਖਿਡਾਰੀ ਟੈਸਟ ਹੋਣ ਵਾਲੇ ਕਲੱਬ ਕੋਲ ਜਮ੍ਹਾਂ ਕਰਵਾਉਣੇ ਹੋਣਗੇ ਅਗਰ ਟੈਸਟ ਪੌਜਿਟਿਵ ਪਾਇਆ ਗਿਆ ਤਾਂ ਸਾਰਾ ਖ਼ਰਚਾ ਖ਼ਿਡਾਰੀ ਦਾ ਕਲੱਬ ਦੇਵੇਗਾ,ਟੈਸਟ ਨੈਗੇਟਿਵ ਹੋਣ ਦੀ ਸੂਰਤ ਵਿੱਚ ਜਮ੍ਹਾਂ ਕਰਵਾਏ ਪੈਸੇ ਵਾਪਿਸ ਨਹੀਂ ਪਰਤਾਏ ਜਾਣਗੇ,ਸਾਰਾ ਖ਼ਰਚਾ ਵੀ ਟੈਸਟ ਕਰਵਾਉਣ ਵਾਲੇ ਕਲੱਬ ਨੂੰ ਦੇਣਾਂ ਪਵੇਗਾ।
ਅਗਰ ਕੋਈ ਖ਼ਿਡਾਰੀ ਦੋ ਕਲੱਬਾਂ ਲਈ ਹਸਤਾਖ਼ਰ ਕਰਦਾ ਹੈ, ਤਾਂ ਉਸ ਤੇ ਪਾਬੰਦੀ ਲਾਉਂਦਿਆਂ ਖੇਡਣ ਤੋਂ ਰੋਕਿਆ ਜਾ ਸਕਦਾ ਹੈ। ਇੰਡੀਆ ਫ਼ੈਡਰੇਸ਼ਨ ਵੱਲੋਂ ਬੈਨ ਕੀਤਾ ,ਕੋਈ ਵੀ ਖ਼ਿਡਾਰੀ ਹਿੱਸਾ ਨਹੀਂ ਲੈ ਸਕੇਗਾ, 12 ਵਜੇ ਪਾਈਆਂ ਟਾਈਆਂ ਸਮੇਂ ਜੋ ਕਲੱਬ ਹਾਜ਼ਰ ਨਹੀਂ ਹੋਵੇਗਾ,ਉਸ ਨੂੰ ਪੈ ਚੁੱਕੀਆਂ ਟਾਈਆਂ ਹੀ ਪ੍ਰਵਾਨ ਕਰਨੀਆਂ ਪੈਣਗੀਆਂ। ਚਿਕਨਾਹਟ ਵਾਲੇ ਪਦਾਰਥ ਦੀ ਵਰਤੋਂ ਕਰਨ ਵਾਲੇ ਖ਼ਿਡਾਰੀ ਤੇ ਇੱਕ ਮੈਚ ਲਈ ਪਾਬੰਦੀ ਲਗੇਗੀ। ਟੈਕਨੀਕਲ ਕਮੇਟੀ ਦੇ ਮੈਂਬਰਾਂ ;ਜਸਪਾਲ ਸਿੰਘ ਅਮਸਟਰਡਮ,ਬਸੰਤ ਸਿੰਘ ਬੈਲਜੀਅਮ,ਮੇਜਰ ਸਿੰਘ ਡੈਨਹਾਗ,ਗੁਰਬੰਦਨ ਸਿੰਘ ਲਾਲੀ ਬੈਲਜੀਅਮ,ਕੁਲਦੀਪ ਸਿੰਘ ਫਰਾਂਸ,ਕੁਲਜਿੰਦਰ ਸਿੰਘ ਬੱਗਾ ਸਪੇਨ,ਇਸਫਾਕ ਮੱਲੀ ਸਪੇਨ,ਅਤੇ ਸੁਰਜੀਤ ਸਿੰਘ ਬੈਲਜੀਅਮ ਨੇ ਇਹ ਵੀ ਤੈਅ ਕੀਤਾ ਕਿ ਕੋਈ ਕੌਮਾਂਤਰੀ ਖਿਡਾਰੀ ਅਗਰ ਕਿਸੇ ਦੇਸ਼ ਵਿੱਚ ਰਹਿਣ ਲਗਦਾ ਹੈ ,ਤਾਂ ਉਸ ਨੂੰ ਲੋਕਲ ਹੋਣ ਲਈ ਇੱਕ ਸਾਲ ਇੰਤਜ਼ਾਰ ਕਰਨਾਂ ਪਵੇਗਾ।
2011 ਦੇ ਕੁੱਝ ਕਬੱਡੀ ਮੁਕਾਬਲਿਆਂ ਦਾ ਵੇਰਵਾ;--
12 ਜੂਨ ਐਮਸਟਰਡਮ ਹਾਲੈਂਡ,
19 ਜੂਂਨ ਬਾਰਸਿਲੋਨਾ ਸਪੇਨ
26 ਜੂਨ ਫਰੈਂਕਫੌਰਟ ਜਰਮਨੀ
3 ਜੁਲਾਈ ਸਿੰਤੂਰਦਨ  ਬੈਲਜੀਅਮ
10 ਜੁਲਾਈ ਪੈਰਸਿ  ਫ਼ਰਾਂਸ
17 ਜੁਲਾਈ ਡਿਊਜ਼ਬਰਗ ਜਰਮਨੀ        
                  

No comments: