Thursday, May 12, 2011

"ਮਾਰਕਸਵਾਦ ਇਕ ਵਿਗਿਆਨ ਹੈ"

Tue, May 10, 2011 at 9:31 PM
ਡਾ. ਜੋਗਿੰਦਰ ਸਿੰਘ ਨਿਰਾਲਾ ਦੀ ਕਹਾਣੀਕਾਰ ਲਾਲ ਸਿੰਘ ਦਸੂਹਾ ਨਾਲ ਇੱਕ ਵਿਸ਼ੇਸ਼ ਮੁਲਾਕਾਤ 
‘’ਜੋ ਕਹਾਂਗਾ-ਸੱਚ ਕਹਾਂਗਾ ..ਪਰ !!!’’ 
"ਸਾਹਿਤ ਨੇ ਮਨੋਰੰਜਨ ਤੇ ਮਨੇਵਿਰੇਚਨ ਵਰਗੇ ਉਦੇਸ਼ਾਂ ਤੋਂ ਇਕ ਭਰਵਾਂ ਕਦਮ ਅਗਾਂਹ ਪੁੱਟ ਕੇ ਸਮਾਜਿਕ ਤਬਦੀਲੀ ਲਈ ਆਪਣੀ ਅਹਿਮ ਭੂਮਿਕਾ ਦਰਜ ਕਰਵਾਈ "....ਇਹ ਸਾਰੀਆਂ ਗੱਲਾਂ ਪੂਰੇ ਵੇਰਵੇ ਨਾਲ ਦਰਜ ਹਨ ਇਸ ਖਾਸ ਮੁਲਾਕਾਤ ਵਿੱਚ :
ਡਾ. ਜੋਗਿੰਦਰ ਸਿੰਘ ਨਿਰਾਲਾ
ਡਾ. ਜੋਗਿੰਦਰ ਸਿੰਘ ਨਿਰਾਲਾ :  ਤੁਸੀਂ ਕਹਾਣੀ ਲਿਖਣ ਦਾ ਆਰੰਭ ਕਿਨ੍ਹਾਂ ਮੰਤਵਾਂ ਨਾਲ ਕੀਤਾ ?
ਕਹਾਣੀਕਾਰ ਲਾਲ ਸਿੰਘ :  ਸਾਹਿਤ ਚੂੰਕਿ ਇਕ ਸਮਾਜਿਕ ਵਸਤੂ ਹੈ ਅਤੇ ਸਮਾਜ ਦਾ ਇਤਿਹਾਸਿਕ ਬਦਲਾਵ ਰਾਜਨੀਤੀ ਅਤੇ ਇਸ ਤੇ ਭਿੰਨ-ਭਿੰਨ ਪਹਿਲੂਆਂ ਨਾਲ ਪਿੱਠ-ਜੁਡ਼ਵਾਂ ਹੈ । ਇਸ ਲਈ ਸਾਹਿਤ ਦੀ ਭੂਮਿਕਾ ਬਦਲਦੇ ਪਰਿਪੇਖ ਨਾਲ ਬਦਲਦੀ ਰਹੀ ਹੈ । ਰਜਵਾਡ਼ਾ – ਸ਼ਾਹੀ ਯੁੱਗ ਤੱਕ ਸਾਹਿਤ ਕੇਵਲ ਮਨੋਰੰਜਨ ਦਾ ਵਸੀਲਾ ਸੀ । ਸਾਮੰਤਵਾਦੀ ਵਰਤਾਰੇ ਦੇ ਦੋਹਰੇ – ਤੀਹਰੇ ਦਬਾਅ ਨੇ  ਸਾਹਿਤ ਤੋਂ ਹੋਰ ਵਡੇਰੀ ਭੂਮਿਕਾ ਦੀ ਮੰਗ ਕੀਤੀ । ਇਸ ਮੰਗ- ਪੂਰਤੀ ਵਜੋਂ ਸਾਹਿਤ ਨੇ ਮਨੋਰੰਜਨ ਦੇ ਨਾਲ-ਨਾਲ ਪਾਠਕ ਦੇ ਮਨੋਵਿਰੇਚਨ ਵੀ ਕਰਨਾ ਸੀ ਅਤੇ ਕੀਤਾ ਵੀ । ਸਾਹਿਤ ਦੀਆਂ ਇਹਨਾਂ ਦੋਨਾਂ ਭੂਮਿਕਾਵਾਂ ਵਿਚੋਂ ਪਹਿਲੀ ਨੇ ਮਨੁੱਖ ਨੂੰ ਸਮਕਾਲ ਦੇ ਵਰਤਾਰੇ ਦਾ ਸ਼ਰਧਾਲੂ ਬਣਾਈ ਰੱਖਿਆ ਤੇ ਵਰਤਾਰੇ ਦੀਆਂ ਕਈ ਸਾਰੀਆਂ ਵਿਸੰਗਤੀਆਂ ਵੱਲ ਉਸ ਦਾ ਧਿਆਨ ਹੀ ਨਹੀਂ ਜਾਣ ਦਿੱਤਾ । ਅਤੇ ਦੂਰੀ ਭੂਮਿਕਾ ਭਾਵ ਮਨੋਵਿਜੇਚਨ ਨੇ , ਵਿਸੰਗਤੀਆਂ ਅਤੇ ਅੰਤਰ-ਵਿਰੋਧਾਂ ਕਾਰਨ ਮਨੁੱਖ ਮਾਤਰ ਅੰਦਰ ਪੈਦਾ ਹੋਈ ਰੰਜਸ਼ ਜਾਂ ਥੋਡ਼੍ਹੀ ਕੁ ਜਿੰਨੀ ਖਿੱਝ ਜਾਂ ਵਿਰੋਧ ਦੀ ਤੀਬਰਤਾ ਨੂੰ ਘੱਟ ਕਰ ਦਿੱਤਾ ਜਾਂ ਉੱਕਾ ਹੀ ਇਸ ਤਰ੍ਹਾਂ ਦੇ ਭਾਵਾਂ ਦਾ ਵਿਸਰਜਨ ਕਰ ਮਾਰਿਆ । ਭਗਤੀ ਲਹਿਰ ਦਾ ਬਹੁਤਾ ਸਾਹਿਤ ਅਤੇ ਮੁੱਢਲਾ ਆਦਰਸ਼ਵਾਦੀ ਪਹੁੰਚ ਵਾਲਾ ਸਾਹਿਤ ਇਸ ਤੱਥ ਦੀਆਂ ਉੱਘਡ਼ਵੀਆਂ ਉਦਾਰਹਣਾਂ ਹਨ ।
ਇਹਨਾਂ ਪਡ਼ਾਵਾਂ ਤੋਂ ਅਗਾਂਹ ਚੱਲ ਕੇ ਸਮਾਜਿਕ ਵਿਕਾਸ  ਦੇ ਤੀਸਰੇ ਪਡ਼ਾਅ ਭਾਵ ਸਰਮਾਏ ਦੀ ਪ੍ਰਧਾਨਤਾ ਵਾਲੇ ਦੌਰ ਅੰਦਰ ,ਸਾਹਿਤ ਨੇ ਮਨੋਵਿਰੇਚਨ ਵਰਗੇ ਉਦੇਸ਼ਾਂ ਤੋਂ , ਇਕ ਦੀ ਪ੍ਰਧਾਨਤਾ ਵਾਲੇ ਦੌਰ ਅੰਦਰ, ਸਾਹਿਤ ਨੇ ਮਨੋਰੰਜਨ ਤੇ ਮਨੇਵਿਰੇਚਨ ਵਰਗੇ ਉਦੇਸ਼ਾਂ ਤੋਂ , ਇਕ ਭਰਵਾਂ ਕਦਮ ਅਗਾਂਹ ਪੁੱਟ ਕੇ ਸਮਾਜਿਕ ਤਬਦੀਲੀ ਲਈ ਇਕ ਕਾਰਗਰ ਹਥਿਆਰ ਵਜੋਂ ਵੀ ਆਪਣੀ ਭੂਮਿਕਾ ਦਰਜ ਕਰਵਾਈ । ਮੇਰੀ ਕਹਾਣੀ ਲਿਖਤ ਸਾਹਿਤ ਦੇ ਇਸ ਉਦੇਸ਼ ਦੀ ਸਾਰਥਿਕਤਾ ਨੂੰ ਵਧੇਰੇ ਪ੍ਰਵਾਨ ਕਰਨ ਦੇ ਪਰਤੌ ਵਜੋਂ ਹੀ ਹੋਂਦ ਵਿਚ ਆਈ ਹੈ । ਇਸ ਉਦੇਸ਼ ਵਿਚ ਸੱਭਿਆਚਾਰਕ ਚੇਤਨਾ ਦਾ ਪ੍ਰਚੰਡ ਹੋ ਜਾਣਾ ਵਧੇਰੇ ਕਰਕੇ ਸ਼ਾਮਿਲ ਹੁੰਦਾ ।

"ਮਾਰਕਸਵਾਦ ਇਕ ਵਿਗਿਆਨ ਹੈ"
ਡਾ. ਜੋਗਿੰਦਰ ਸਿੰਘ ਨਿਰਾਲਾ :  ਅਜਿਹਾ ਅਕਸਰ ਸੁਨਣ ਨੂੰ ਮਿਲਦਾ ਹੈ ਕਿ ਹੁਣ ਮਾਰਕਸਵਾਦ ਨਿਘਾਰ ਵੱਲ ਚਲੇ ਗਿਆ ਹੈ , ਜਿਸ ਕਾਰਨ ਸਾਹਿਤ ਦੇ ਪ੍ਰਗਤੀਵਾਦੀ ਦੌਰ ਦਾ ਅੰਤ ਹੋ ਗਿਆ ਹੈ । ਤੁਸੀਂ ਫਿਰ ਵੀ ਪ੍ਰਗਤੀਵਾਦੀ ਧਾਰਨਾ ਵਾਲੀਆਂ ਲਿਖਤਾਂ ਨਾਲ ਮੋਹ ਪਾਲ ਰਹੇ ਹੋ ?
ਕਹਾਣੀਕਾਰ ਲਾਲ ਸਿੰਘ : ਜਿੱਥੋਂ ਤੱਕ ਮਾਰਕਸਵਾਦ ਦੇ ਨਿਘਾਰ ਵੱਲ ਚਲੇ ਜਾਣ ਦਾ ਸੰਬੰਧ ਹੈ , ਇਸ ਨਾਲ ਮੇਰਾ ਸਹਿਮਤ ਹੋਣਾ ਔਖਾ ਹੀ ਨਹੀਂ , ਨਾ-ਮੁਮਕਿਨ ਵੀ ਹੈ । ਮਾਰਕਸਵਾਦ ਇਕ ਵਿਗਿਆਨ ਹੈ । ਕਿਸੇ ਵੀ ਯੁੱਗ ਦੀ ਸਮਾਜਿਕ ਚੌਖਟ ਦਾ ਸਫ਼ਲ ਵਿਸ਼ਲੇਸ਼ਕ। ਸਮਕਾਲ ਦੀ ਰਾਜਨੀਤੀ , ਆਰਥਿਕਤਾ , ਸੱਭਿਆਚਾਰ ਨੂੰ ਸਮਝਣ-ਪਰਖਣ ਦੀ ਡਾਇਲੈਕਟਿਕਸ । ਤੇ ਡਾਇਲੈਕਟਿਕਸ ਵੀ ਇਤਿਹਾਸ-ਮੁਖੀ ,ਯਥਾਰਥ-ਮੁਖੀ ਨਾ ਕਿ ਹਵਾਈ। ਭਾਰਤੀ, ਪੰਜਾਬੀ ਸਮਾਜ ਇਕੋ ਵੇਲੇ ਕਬੀਲਦਾਰੀ, ਸਾਮੰਤੀ ,ਪੂੰਜੀਕਾਰੀ ਸਮਾਜਵਾਦੀ-ਪ੍ਰਬੰਧੀ ਚੇਸ਼ਟਾ ਦਾ ਮਿਲਭੋਗਾ ਜਿਹਾ ਬਣਿਆ ਪਿਆ ਹੈ। ਪਿਛਲੀ ਸਦੀ ਅੰਦਰ ਸਾਮੰਤਸ਼ਾਹੀ ਦੇ ਇਕ ਹੱਦ ਤੱਕ ਹੋਏ  ਵਿਸਰਜਣ ਅਤੇ ਪੂੰਜੀਵਾਦ ਦੀ ਚਡ਼੍ਹਤ ਅੰਦਰ ਮਾਨਵੀ ਕਦਰਾਂ-ਕੀਮਤਾਂ ਦੀ ਜੇ ਕਿਸੇ ਸਿਧਾਂਤ ਨੇ ਰਾਖੀ ਕੀਤੀ ਹੈ ਤਾਂ ਉਹ ਮਾਰਕਸਵਾਦ ਨੂੰ ਪ੍ਰਣਾਏ ਸਮਾਜਵਾਦੀ ਸਮਾਜਿਕ ਪ੍ਰਬੰਧਕ ਅਤੇ ਇਸ ਦੇ ਸਾਹਿਤਕ ਬਿੰਬ ਪ੍ਰਗਤੀਵਾਦ ਨੇ ਹੀ ਕੀਤੀ , ਪਰ ਵੀਹਵੀਂ ਸਦੀ ਦੇ ਦਸਵੇਂ ਦਹਾਕੇ ਦੇ ਸ਼ੁਰੂ ਵਿਚ ਮਾਰਕਸਵਾਦੀ ਪ੍ਰਣਾਲੀ ਦੇ ਰਾਜਨੀਤਕ ਸੰਗਠਨ ਦੇ ਵਿਸਰ ਜਾਣ ਨੂੰ ਮਾਰਕਸਵਾਦ ਦੇ ਨਿਘਾਰ ਦੀ ਸੰਗਿਆ ਬਿਲਕੁਲ ਨਹੀਂ ਦਿੱਤੀ ਜਾ ਸਕਦੀ । ਇਸ ਸਬੰਧੀ ਮਾਰਕਸਵਾਦੀ ਚਿੰਤਕ ਪ੍ਰੋ ਰਣਧੀਰ ਸਿੰਘ ਦੀ ਟਿੱਪਣੀ ‘’ ਪ੍ਰਗਤੀਵਾਦੀ ਦੌਰ ਦੇ ਅੰਤ ’’ ਹੋ ਜਾਣ ਦੀ ਖੁਸ਼-ਫਹਿਮੀ ਵਿਚ ਵਿਚਰਦੇ ਸ਼ਰਧਾਹੀਣ ਬੁੱਧੀਵਾਦੀਆਂ ਨੂੰ ਭਰਵਾਂ ਹਲੂਣਾ ਦੇਣ ਦੇ ਸਮਰੱਥ ਹੈ । ਉਹਨਾਂ ਅਨੁਸਾਰ ’ ’ ਅੱਜ ਦੀ ਤ੍ਰਾਸਦੀ ਇਹ ਹੈ ਕਿ ਇਸ ਸਮੇਂ ਪੂਰੀ ਦੁਨੀਆ ਸਭ ਤੋਂ ਵੱਧ ਮਾਰਕਸਵਾਦੀ ਢੰਗ ਨਾਲ ਵਿਚਰ ਰਹੀ ਹੈ , ਪਰ ਸਭ ਤਰ੍ਹਾਂ ਦੇ ਸਿਆਣੇ ਬੰਦੇ ਮਾਰਕਸ ਨੂੰ ਬੀਤੇ ਦੀ ਗੱਲ ਕਹਿ ਰਹੇ ਹਨ । ’’

“ ਪ੍ਰਗਤੀਵਾਦੀ ਲਹਿਰ ਸਾਹਮਣੇ ਸਮਾਜਿਕ ਬਦਲਾਅ ਇੱਕੋ ਇਕ ਟੀਚਾ ਹੈ “
ਡਾ. ਜੋਗਿੰਦਰ ਸਿੰਘ ਨਿਰਾਲਾ :  ਰਾਜਨੀਤਕ-ਸਮਾਜਿਕ ਲਹਿਰਾਂ ਤੇ ਪ੍ਰਭਾਵ ਤੋਂ ਉਪਜੀ ਕਹਾਣੀ ਦਾ ਸਾਹਿਤ ਵਿੱਚ ਕੀ ਸਥਾਨ ਬਣਦਾ ?
ਕਹਾਣੀਕਾਰ ਲਾਲ ਸਿੰਘ : ਲਹਿਰਾਂ ਜ਼ਿੰਦਗੀ ਦੇ ਵਿਸ਼ਾਲ ਤਜਰਬੇ ਦਾ ਨਿਚੋਡ਼ ਹੁੰਦੀਆਂ ਹਨ । ਇਹਨਾਂ ਦਾ ਪ੍ਰਭਾਵ ਸਾਹਿਤ ‘ ਤੇ ਪੈਣਾ ਹੀ ਪੈਣਾ ਹੈ । ਇਸ ਵਿਚ ਸ਼ਰਮਿੰਦੇ ਹੋਣ ਵਾਲੀ ਕੋਈ ਗੱਲ ਨਹੀਂ ।
ਭਗਤੀ  ਲਹਿਰ ਦਾ ਪ੍ਰਭਾਵ ਮਾਨਵਵਾਦੀ ਹੈ । ਇਹ ਮਨੁੱਖ ਅੰਦਰ  ਗਹਿਰੀ ਕੋਮਲਤਾ ਪੈਦਾ ਕਰਦੀ ਹੈ। ਸਮਾਜ-ਸੁਧਾਰਕ ਲਹਿਰਾਂ, ਰਾਜਨੀਤਕ ਲਹਿਰਾਂ ਦੇ ਆਪਣੇ ਉਦੇਸ਼ ਹਨ । ਪ੍ਰਗਤੀਵਾਦੀ ਲਹਿਰ ਸਾਹਮਣੇ , ਸਮਾਜਿਕ ਬਦਲਾਅ ਇੱਕੋ ਇਕ ਟੀਚਾ ਹੈ । ਇਸ ਟੀਚੇ ਨੂੰ ਮੁੱਖ ਰੱਖਦਿਆਂ ਰਚੀ ਗਈ ਜਾਂ ਰਚੀ ਜਾ ਰਹੀ ਕਹਾਣੀ ਦਾ ਕਹਾਣੀ-ਇਤਿਹਾਸ ਇਕ ਅਹਿਮ ਪ੍ਰਾਪਤੀ ਵਜੋਂ ਅੰਕਿਤ ਹੋਇਆ ਹੈ। ਪਰ, ਕਈ ਵਾਰ ਕਹਾਣੀਕਾਰ, ਸਾਹਿਤਕਾਰ ਲਹਿਰ ਦੀ ਰਾਜਸੀ ਗ਼ਲਾਮੀ ਕਰਦਾ , ਲਹਿਰ ਨੂੰ ਅਮਲ ਤੇ ਚੇਤਨਾ ਦੇ ਚਮਤਕਾਰੀ ਰੂਪ ਵਿਚ ਨਹੀਂ ਢਾਲ ਸਕਿਆ ਹੁੰਦਾ। ਇਸ ਕਰਕੇ ਉਸ ਦੀ ਕਿਰਤ ਦਾ ਕੱਦ-ਬੁੱਤ ਕਾਫੀ ਛੋਟਾ ਰਹਿ ਗਿਆ ਹੈ। ਨਕਸਲਵਾਡ਼ੀ ਲਹਿਰ ਦੇ ਪ੍ਰਭਾਵ ਹੇਠ ਲਿਖੀ ਗਈ ਕਾਫੀ ਸਾਰੀ ਕਹਾਣੀ ਵੀ ਇਸ ਦੋਸ਼ ਦਾ ਭਾਗੀਦਾਰ ਬਣੀ ਹੈ।
ਉਂਜ ਲਹਿਰਾਂ ਮਨੁੱਖੀ ਜ਼ਿੰਦਗੀ ਦੇ ਪ੍ਰਵਾਹ ਦਾ ਵਿਰਸਾ ਹਨ  । ਇਹਨਾਂ ਨਾਲ ਜੁਡ਼ਦਿਆਂ ਵਿਰਸੇ ਦੇ ਸੋਹਜ ਨੂੰ ਬਿਲਕੁਲ ਨਹੀਂ ਭੁੱਲਣਾ ਚਾਹੀਦਾ । ਸਾਹਿਤਕ ਪ੍ਰਤਿਭਾ ਮੌਲਿਕ ਹੁੰਦੀ ਹੈ । ਲਹਿਰਾਂ ਇਸ ਨੂੰ ਵਧਣ-ਮੌਲਣ ਲਈ ਯੋਗ ਵਾਤਾਵਰਣ ਮੁਹੱਈਆ ਕਰਦੀਆਂ ਹਨ । ਪਰ ਕਿਹਡ਼ੇ ਵਿਅਕਤੀ ਦੀ ਸ਼ਖਸ਼ੀਅਤ ਨੇ ਕਿਹਡ਼ੀ ਦਿਸ਼ਾ ਵਿੱਚ ਪ੍ਰਫੁੱਲਤਾ ਹੋਣਾ , ਇਹ ਕਹਿਣਾ ਬਹੁਤ ਔਖਾ । ਉਦਾਹਰਣ ਹਿਤ ਸ:ਮਹਿਤਾਬ ਸਿੰਘ ਹੋਰੀ ਧਾਰਮਿਕ ਵਿਅਕਤੀ ਸਨ । ਉਹਨਾਂ ਦਾ ਇਕ ਪੁੱਤਰ ਪ੍ਰੀਤਮ ਸਿੰਘ ਸਫੀਰ ਦਾਰਸ਼ਨਿਕ ਕਵਿਤਾ ਲਿਖਦਾ, ਦੂਜਾ ਪੁੱਤਰ ਜਗਜੀਤ ਸਿੰਘ ਆਨੰਦ ਪੂਰੇ ਦਾ ਪੂਰਾ ਮਾਰਕਸਵਾਦੀ । ਇਹ ਅੰਤਰ ਲਹਿਰਾਂ ਦੇ ਪ੍ਰਭਾਵ ਕਾਰਨ ਵਾਪਰਿਆ । ਇਕ ਨੇ ਧਾਰਮਿਕ ਲਹਿਰ ਨਾਲ ਮੋਹ ਪਾਲਿਆ , ਦੂਜੇ ਨੇ ਰਾਜਨੀਤਕ – ਸਮਾਜਿਕ – ਸੱਭਿਆਚਾਰਕ ਲਹਿਰ ਨਾਲ ।
“ ਸਿਧਾਂਤਕ ਪ੍ਰਤੀਬੱਧਤਾ ਦਾ ਕਲਾਤਮਿਕ ਉਸਾਰ ਹੀ ਲੇਖਕ ਦੀ ਪ੍ਰਤੀਭਾ ਦੀ ਪਛਾਣ ਬਣਦਾ ਹੈ “
ਡਾ. ਜੋਗਿੰਦਰ ਸਿੰਘ ਨਿਰਾਲਾ:  ਤੁਸੀ ‘ ਪ੍ਰਤੀਬੱਧ ਕਹਾਣੀਕਾਰ ‘ ਵਜੋਂ ਜਾਣੇ ਜਾਂਦੇ ਹੋ ? ਸਿਧਾਂਤਕ ਪ੍ਰਤੀਬੱਧਤਾ ਤੁਹਾਡੀ ਕਹਾਣੀ ਦੀ ਸਿਰਜਨਾ ਵਿਚ ਰੁਕਾਵਟ ਤਾਂ ਨਹੀਂ ਬਣਦੀ ? ਕੀ ਇਹ ਕਹਾਣੀ ਸਿਰਜਨ ਵਿਚ ਸਹਾਈ ਹੁੰਦੀ ਹੈ ? ਕੀ ਇਹ ਕਹਾਣੀ ਸਿਰਜਨ ਵਿੱਚ ਸਹਾਈ ਹੁੰਦੀ ਹੈ ? ਭਾਵ ਵਿਸ਼ੇ ਦੀ ਚੋਣ, ਉਸਦੇ ਵਿਸ਼ਲੇਸ਼ਣ, ਪਾਤਰਾਂ ਦੀ ਸਿਰਜਨਾ ਅਤੇ ਕਲਾਤਮਕਤਾ ਦੀ ਉਸਾਰੀ ਵਿਚ ਇਸ ਦਾ ਕੋਈ ਰੋਲ ਹੈ ?
ਕਹਾਣੀਕਾਰ ਲਾਲ ਸਿੰਘ: ਸਿਧਾਂਤਕ ਪ੍ਰਤੀਬੱਧਤਾ , ਮੇਰੀ ਕਹਾਣੀ ਦੀ ਸਿਰਜਨਾ ਵਿਚ ਰੁਕਾਵਟ ਬਣਦੀ ਵੀ ਹੈ ਅਤੇ ਨਹੀਂ ਵੀ। ਬਣਦੀ ਉਦੋਂ ਹੈ ਜਦੋਂ ਸਥਿਤੀ ਘਟਨਾ ਜਾਂ ਪਾਤਰ ਕਹਿਣ-ਗੋਚਰੀ ਗੱਲ ਦੇ ਹਾਣ ਦਾ ਪੇਸ਼ ਨਾ ਕੀਤਾ ਜਾ ਸਕੇ। ਪਰ ਜੇ, ਸਥਿਤੀ, ਘਟਨਾ ਜਾਂ ਪਾਤਰ ਕਹਿਣ ਗੋਚਰੀ ਗੱਲ ਦੇ ਹਾਣ ਦਾ ਉੱਸਰ ਜਾਂਦਾ ਹੈ, ਤਾਂ ਸਿਧਾਂਤ, ਪ੍ਰਤੀਬੱਧ ਕਹਾਣੀ ਸਿਰਜਨ ਵਿਚ ਸਹਾਈ ਹੀ ਨਹੀਂ ਬਹੁਤ ਸਹਾਈ ਹੁੰਦਾ ਹੈ। ਮੇਰੀਆਂ ਜਿਹਡ਼ੀਆਂ ਕਹਾਣੀਆਂ ਸਿਧਾਂਤਕ ਟੀਚੇ ਨੂੰ ਪੂਰਵ-ਨਿਰਧਾਰਤ ਕਰਦੇ ਹੋਂਦ ਵਿਚ ਆਈਆਂ ਉਹ ਕਲਾਤਮਿਕਤਾ ਪੱਖੋਂ ਕਮਜ਼ੋਰ ਕਹੀਆਂ ਜਾਂ ਸਕਦੀਆਂ ਹਨ। ਪਰ ਜਿਹਡ਼ੀਆਂ ਕਹਾਣੀਆਂ ਜੀਵਨ ਵਰਤਾਰੇ ਦੀ ਜਟਿਲਤਾ ਨੂੰ ਬੇ-ਹੱਦ ਸਹਿਜ ਢੰਗ ਨਾਲ ਬਿਆਨ ਕਰਦੀਆਂ,ਮੇਰੀਆਂ ਪ੍ਰਤੀਬੱਧਤਾ ਨੂੰ ਅਛੋਪਲੇ ਜਿਹੇ ਹੀ ਆਪਣੇ ਅੰਦਰ ਸਮੋ ਗਈਆਂ ਹਨ, ਸ਼ਾਇਦ ਉਹਨਾਂ ਕਰਕੇ ਹੀ ਤੁਸੀ ਮੈਨੂੰ ‘ ਪ੍ਰਤੀਬੱਧ ਕਹਾਣੀ ਲੇਖਕਾਂ ‘ ਦੀ ਸੂਚੀ ਵਿਚ ਸ਼ਾਮਿਲ ਕਰਦੇ ਹੋ। ਉਂਜ ਮੇਰਾ ਵਿਚਾਰ ਹੈ ਕਿ ਨਿਰੋਲ ਕਲਾਤਮ੍ਰਿਕਤਾ ਓਨੀ ਦੇਰ ਤੱਕ ਕੋਈ ਅਰਥ ਨਹੀਂ ਰੱਖਦੀ, ਜਿੰਨੀ ਦੇਰ ਲੇਖਕ ਦੀ ਸਮਾਜਿਕ-ਸਿਧਾਂਤਕ ਪ੍ਰਤੀਬੱਧਤਾ ਉਸ ਦੀਆਂ ਲਿਖਤਾਂ ਵਿਚ ਸਿਧਾਂਤਕ ਪ੍ਰਤੀਬੱਧਤਾ ਦਾ ਕਲਾਤਮਿਕ ਉਸਾਰ ਹੀ ਲੇਖਕ ਦੀ ਪ੍ਰਤੀਭਾ ਦੀ ਪਛਾਣ ਬਣਦਾ ਹੈ ।ਉਭਰਵੀਂ ਨਹੀਂ ਰਡ਼ਕਦੀ। ਇਸ ਲਈ ਇੱਥੇ ਇਹ ਤੱਥ ਵੀ ਵਰਣਨ ਕਰਨਾ ਕਰਨਾ ਬਹੁਤ ਜ਼ਰੂਰੀ ਹੈ ਕਿ ਮੇਰੀਆਂ ਕਹਾਣੀਆਂ ਸਾਹਮਣੇ ਕੋਈ ਰਾਜਸੀ ਟੀਚਾ ਨਹੀਂ ਹੈਇਹ ਟੀਚਾ ਲੋਕ-ਸ਼ਕਤੀ ਨੇ ਪ੍ਰਾਪਤ ਕਰਨਾ ਹੁੰਦਾ। ਕੇ ਇਹ ਕਹਾਣੀਆਂ ਉਸ ਸ਼ਕਤੀ ਦੀ ਚੇਤਨਾ ਨੂੰ ਚੇਤਨ ਕਰਨ ਵਿਚ ਥੋਡ਼੍ਹਾ ਕੁ ਜਿੰਨਾ ਵੀ ਹਿੱਸਾ ਪਾ ਸਕਣ , ਤਾਂ ਮੈਨੂੰ ਇਹਨਾਂ ‘ਤੇ ਮਾਣ ਬਣਿਆ ਰਹੇਗਾ।
“ ਪ੍ਰਗਤੀਵਾਦੀ ਸਾਹਿਤ ਸਮਾਜ ਸੰਘਰਸ਼ ਅਤੇ ਦਲਿਤ ਸਾਹਿਤ ਜਾਤੀ ਸੰਘਰਸ਼ ਨੂੰ ਪਹਿਲ ਦੇ ਆਧਾਰ ਤੇ ਚਿਤਰਦਾ ਹੈ “
ਡਾ. ਜੋਗਿੰਦਰ ਸਿੰਘ ਨਿਰਾਲਾ :  ਤੁਹਾਡੀ ਕਹਾਣੀ ਲੇਖਕ ਵਜੋਂ ਬਣੀ ਪ੍ਰਗਤੀਵਾਦੀ, ਪ੍ਰਤੀਬੱਧ ਕਹਾਣੀਕਾਰ ਦੀ ਪਛਾਣ ‘ ਅੱਧੇ ਅਧੂਰੇ ‘ ਕਹਾਣੀ ਸੰਗ੍ਰਹਿ ਨਾਲ ਦਲਿਤ ਸਾਹਿਤ ਲੇਖਣੀ ਵੱਲ ਵਧੇਰੇ ਝੁਕਾਅ ਰੱਖਦੀ ਜਾਪਦੀ ਹੈ। ਇਸ ਦਾ ਕੀ ਕਾਰਨ ਸਮਝਿਆ ਜਾਏ ?
ਕਹਾਣੀਕਾਰ ਲਾਲ ਸਿੰਘ :‘ਅੱਧੇ ਅਧੂਰੇ‘ ਕਹਾਣੀ–ਸੰਗ੍ਰਹਿ ਦੀਆਂ ਕਹਾਣੀਆਂ ਦਲਿਤ ਸਾਹਿਤ ਲੇਖਣੀ ਦੇ ਵੱਧ ਨੇਡ਼ੇ ਹਨ, ਇਸ ਵਿਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ। ਪਰ , ਇਹਨਾਂ ਕਹਾਣੀਆਂ ਨੂੰ ਦਲਿਤ-ਕਹਾਣੀਆਂ ਨਾ ਹੀ ਕਿਹਾ ਜਾਏ ਤਾਂ ਚੰਗਾ  ਇਸ ਤੱਥ ਨੂੰ ਸਪੱਸ਼ਟ ਕਰਨ ਲਈ ਮੈਂ ਇਹ ਕਹਿਣ ਦੀ ਖੁੱਲ੍ਹ ਲਵਾਂਗਾ ਕਿ ਦਲਿਤ ਸਾਹਿਤ ਦੇ ਸੰਕਲਪ ਨੂੰ ਇਸ ਦੇ ਵਿਚਾਰਵਾਨਾਂ ਨੇ ਇਸ ਨੂੰ ਸੌਡ਼ੀ ਪਰਿਭਾਸ਼ਾ ਅੰਦਰ ਜਕਡ਼ ਦਿੱਤਾ ਹੈ, ਜਦਕਿ ਉਸ ਵਰਗ ਵਰਗੀ ਆਰਥਿਕ-ਸਮਾਜਿਕ ਉਤਪੀਡ਼ਨ ਸਮਾਜ ਦੇ ਹੋਰਨਾਂ ਨਾਮ-ਨਿਹਾਦ ਉੱਚੇ ਵਰਗਾਂ ਵਿਚ ਵੀ ਦੇਖੀ ਜਾ ਸਕਦੀ ਹੈ। ਇਹ ਉਤਪੀਡ਼ਨ ਸਮਾਜਵਾਦੀ ਰਾਜਾਂ ਦਾ ਪਤਨ ਹੋ ਜਾਣ ‘ਤੇ ਅਤੇ ਸਾਡੇ ਆਪਣੇ ਦੇਸ਼ ਅੰਦਰ ਇਨਕਲਾਬੀ ਲਹਿਰ ਦੀ ਹੋਈ ਖ਼ਸਤਾ ਹਾਲਤ ਕਾਰਨ ਹੋਰ ਵੀ ਵਧ ਗਈ ਹੈ, ਤਾਂ ਵੀ ਉਤਪੀਡ਼ਨ ਖਿਲਾਫ਼ ਅਨੇਕਾਂ ਰੂਪਾਂ ਵਿਚ ਸੰਘਰਸ਼ ਜਾਰੀ ਹਨ।
ਅਸਲ ਵਿਚ ਭਾਰਤੀ ਸਮਾਜ ਜਮਾਤੀ ਵੰਡ ਦੇ ਨਾਲ-ਨਾਲ ਸਦੀਆਂ ਤੋਂ ਚਲੇ ਆ ਰਹੇ ਜਾਤ-ਆਧਾਰਤ ਸਮਾਜਿਕ – ਸੱਭਿਆਚਰਕ ਵਖਰੇਵੇਂ ਦਾ ਵੀ ਸ਼ਿਕਾਰ ਰਿਹਾ ਹੈ। ਪ੍ਰਗਤੀਵਾਦੀ ਸਾਹਿਤ ਜੇ ਸਮਾਜ ਸੰਘਰਸ਼ ਨੂੰ ਪਹਿਲ ਦਿੰਦਾ ਸੀ ਤਾਂ ਹੁਣ ਦਲਿਤ ਸਾਹਿਤ ਵੀ ਇਵੇਂ ਦੀ ਦ੍ਰਿਸ਼ਟੀ ਅਪਣਾ ਕੇ ਕੇਵਲ ਤੇ ਕੇਵਲ ਜਾਤੀ ਸੰਘਰਸ਼ ਨੂੰ ਪਹਿਲ ਦੇ ਆਧਾਰ ‘ਤੇ  ਚਿਤਰਦਾ ਆ ਰਿਹਾ ਹੈ। ਇਸ ਵੰਨਗੀ ਦੀ ਜਿਸ ਕਹਾਣੀ ਅੰਦਰ ਦਲਿਤ ਗਿਣੀ ਜਾਂਦੀ ਉੱਪਰ ਉੱਚ ਜਾਤੀ ਵਲੋਂ ਢਾਹੇ ਗਏ ਜ਼ੋਰ-ਜ਼ੁਲਮ, ਤ੍ਰਿਸਕਾਰ, ਅਪਮਾਨ ਦੇ ਬਿਰਤਾਂਤ ਰਾਹੀਂ ਜਿੰਨੇ ਕੁ ਕਰਨ੍ਹਾ, ਕ੍ਰੋਧ, ਨਫ਼ਰਤ, ਵਿਰੋਧ ਜਾਂ ਵਿਦਰੋਹ ਦੇ ਭਾਵ ਪੈਦਾ ਹੁੰਦੇ ਹਨ , ਓਨਾ ਹੀ ਉਸ ਕਿਰਤ ਨੂੰ ਸਲਾਹਿਆ ਤੇ ਸਵੀਕਾਰਿਆ ਗਿਆ ਹੈ ।
ਮੇਰੀਆਂ ਕਹਾਣੀਆਂ ਕੇ ਭਾਰਤ ਅੰਦਰ ਉਹਨਾਂ ਜਾਤਾਂ ਵਲੋਂ ਆਰੰਭੇ ਸੱਭਿਆਚਾਰਕ ਐਕਸ਼ਨ ਦੇ ਨੇਡ਼ੇ-ਤੇਡ਼ੇ ਜਾਪਦੀਆਂ ਆਪ ਜੀ ਨੂੰ ਦਲਿਤ ਸਾਹਿਤ ਲੇਖਣੀ ਵੱਲ ਵਧੇਰੇ ਝੁਕੀਆਂ ਜਾਪਦੀਆਂ ਹਨ ਤਾਂ ਇਹ ‘ਫ਼ਤਵਾ‘ ਮੰਨ ਲੈਣ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ।

“ਦਲਿਤ ਸਾਹਿਤ ਭਾਰਤੀ ਸਮਾਜ ਦੇ ਇਕ ਵਡੇਰੇ ਹਿੱਸੇ ਦੇ ਯਥਾਰਥ ਨੂੰ ਪੇਸ਼ ਕਰਦਾ ਹੋਣ ਕਰਦੇ ਯਥਾਰਥਵਾਦੀ ਆਧਾਰ ਵਾਲਾ ਸਾਹਿਤ ਹੀ ਹੈ “
ਡਾ. ਜੋਗਿੰਦਰ ਸਿੰਘ ਨਿਰਾਲਾ:   ਪੰਜਾਬੀ ਦਲਿਤ ਕਹਾਣੀ ਦੀ ਦਸ਼ਾ ਅਤੇ ਦਿਸ਼ਾ ਬਾਰੇ ਤੁਹਾਡੇ ਕੀ ਵਿਚਾਰ ਹਨ ?
ਕਹਾਣੀਕਾਰ ਲਾਲ ਸਿੰਘ: ਇਸ ਪ੍ਰੂਸ਼ਨ ਦੇ ਉੱਤਰ ਵਿਚ ਕੋਈ ਹੂੰਝਾ-ਫੈਰੂ ਸਟੇਟਮੈੱਟ ਦੇਣ ਦੀ ਬਜਾਏ ਇਸ ਨੂੰ ਜ਼ਰਾ ਘੋਖਵੇਂ ਢੰਗ ਨਾਲ ਵਿਚਾਰ ਲਿਆ ਜਾਵੇ ਤਾਂ ਚੰਗਾ ਰਹੇਗਾ ।
ਐਉਂ ਜਾਪਦਾ ਕਿ ਉੱਤਰ–ਪ੍ਰਗਤੀਵਾਦੀ ਲਹਿਰ ਨੇ ਹੋਰਨਾਂ ਸਾਹਤਿਕਰ ਧਾਰਾਵਾਂ ਲਈ ਵੀ ਕਾਫੀ ਖੁੱਲ੍ਹੀ ਸਪੇਸ ਛੱਡ ਦਿੱਤੀ। ਜਿਹਨਾਂ ਵਿਚ ਦਲਿਤਵਾਦੀ ਸਾਹਿਤ , ਨਾਰੀਵਾਦੀ ਸਾਹਿਤ ,ਉੱਤਰ-ਆਧੁਨਿਕਤਾਵਾਦੀ ਲੇਖਣੀ ਆਦਿ ਸ਼ਾਮਿਲ ਹੋ ਸਕਦੇ ਹਨ। ਇਹਨਾਂ ਵਿਚੋਂ ਨਾਰੀਵਾਦੀ ਤੇ ਉੱਤਰ-ਆਧੁਨਿਕਤਾਵਾਦੀ ਲਿਖਤਾਂ ਪ੍ਰਭਾਵ ਬਹੁਤ ਉਘਡ਼ਵਾਂ ਨਹੀਂ, ਦਲਿਤ ਸਾਹਿਤ ਨੇ ਆਪਣੀਆਂ ਜਡ਼੍ਹਾਂ ਖੂਬ ਜੰਮਦੀਆਂ ਕਰ ਲਈਆਂ। ਇਸ ਦੇ ਹੋਰਨਾਂ ਕਾਰਨਾਂ ਵਿਚੋਂ ਇਕ ਕਾਰਨ ਇਹ ਵੀ ਹੈ ਕਿ ਇਸ ਦਾ ਸਿਧਾਂਤਕ ਅਮਲ ਭਾਰਤੀ ਸਮਾਜ ਦੇ ਇਕ ਬਹੁਤ ਵੱਡੇ ਹਿੱਸੇ ਲਈ, ਕਲਿਆਣਕਾਰੀ ਵਿਵਸਥਾ ਦੀ ਅਕਾਂਖਿਆ ਕਰਦਾ ਹੈ । ਉਸ ਵਿਵਸਥਾ ਨਾਲ ਰਲਦੇ–ਮਿਲਦੇ ਆਦਰਸ਼ਵਾਦੀ ਰਾਜ ਦੀ ਇਕ ਤਸਵੀਰ-ਸੰਸਾਰ ਪ੍ਰਸਿੱਧ ਦਾਰਸ਼ਨਿਕ ਪਲੈਟੋ ਨੇ ਆਪਣੀ ਪ੍ਰਸਿੱਧ ਰਚਨਾ ‘ਰੀਪਬਲਿਕ‘ ਵਿਚ ਵੀ ਪ੍ਰਸਤੁਤ ਕੀਤੀ ਹੈ। ਪਲੈਟੋ ਤੋਂ ਬਾਅਦ ਅਜਿਹੇ ਹੀ ਕਲਪਿਤ ਰਾਜ ਦੀ ਗੱਲ ਥਾਮਸ ਮੋਰ ਨੇ ‘ਯੂਟੋਪੀਆ‘ ਨਾਂ ਦੀ ਪੁਸਤਕ ਵਿਚ ਵੀ ਕੀਤੀ। ਉਸੇ ਹੀ ਸਮੇਂ ਅਜਿਹੇ ਹੀ ਰਾਜ-ਸਮਾਜ ਦੀ ਤਸਵੀਰ ਭਗਤ ਰਵਿਦਾਸ ਨੇ ‘ਬੇਗਮਪੁਰਾ‘ ਨਾਮੀ ਸੰਕਲਪ ਵਿਚ ਪ੍ਰਗਟਾਈ। ਥਾਮਸ ਮੋਰ ਦੇ ਭਗਤ ਰਵਿਦਾਸ ਸਮਕਾਲੀ ਸਨ
ਭਾਰਤੀ ਦਲਿਤ ਸਮਾਜ ਦੇ ਵੱਡੇ ਹਿੱਸਿਆਂ, ਮਜ਼ਹਬੀ ਅਤੇ ਚਮਾਰ ਜੋ ਕਿ ਕੁਲ ਦਲਿਤ ਵਸੋਂ ਦਾ 80% ਤੋਂ ਵੱਧ ਬਣਦੇ ਹਨ, ਵਿਚੋਂ ਚਮਾਰ ਰਵਿਦਾਸ ਦੇ ਬੇਗਮਪੁਰੇ’ ਦੇ ਸੰਕਲਪ ਨੂੰ ਆਦਰਸ਼ ਹੀ ਨਹੀਂ ਮੰਨਦੇ ਸਗੋਂ ਇਸ ਲਈ ਹਰ ਤਰ੍ਹਾਂ ਦੀ ਜੱਦੋਂ–ਜਹਿਦ ਕਰਨ ਲਈ ਤਿਆਰ ਹਨ। ਜਯੋਤਿਬਾ ਫੂਲੇ ਅਤੇ ਡਾ: ਅੰਬੇਦਕਰ ਦੀ ਆਮਦ ਨਾਲ ਇਹ ਸੰਕਲਪ, ਇਹ ਲਹਿਰ ਇਕ ਅੰਦੋਲਨ ਦਾ ਰੂਪ ਧਾਰ ਗਈ। ਦਾਰਸ਼ਨਿਕ ਪੱਧਰ‘ ਤੇ ਵੀ ਅਤੇ ਸਮਾਜਿਕ-ਰਾਜਨੀਤਰ-ਸੱਭਿਆਚਾਰਕ ਪੱਧਰ ‘ ਤੇ ਵੀ।
ਦਲਿਤ ਸਾਹਿਤ/ਕਹਾਣੀ ਨੂੰ ਵੱਧ ਪ੍ਰਵਾਨਗੀ ਮਿਲਣ ਦਾ ਦੂਜਾ ਵੱਡਾ ਕਾਰਨ ਡਾ:ਚਮਨ ਲਾਲ ਵਲੋਂ ਪ੍ਰਗਟਾਈ ਧਾਰਨਾ ਵਿਚ ਅੰਕਿਤ ਹੋਇਆ ਮਿਲਦਾ ਹੈ। ਉਨ੍ਹਾਂ ਅਨੁਸਾਰ “ 1936 ਵਿੱਚ ਪ੍ਰਗਤੀਵਾਦੀ ਲੇਖਕ ਸੰਮੇਲਨ ਵਿਚ ਮੁਨਸ਼ੀ ਪ੍ਰੇਮ ਚੰਦ ਦੇ ਭਾਸ਼ਨ ਅਤੇ ਮਰਾਠੀ ਦਲਿਤ ਲੇਖਕ ਬਾਬੂ ਬਾਗੁਲ ਦੇ ਲੇਖ ‘’ਦਲਿਤ ਸਾਹਿਤ ਮਾਨਵਵਾਦੀ ਸਾਹਿਤ ਹੀ ਹੈ ‘’ ਵਿਚ ਇਕੋ ਆਤਮਾ ਦੀ ਧੁਨੀ ਨਜ਼ਰ ਆਉਦੀ ਹੈ। ਦੂਜੇ ਸ਼ਬਦਾਂ ਵਿਚ ਦਲਿਤ ਸਾਹਿਤ ਭਾਰਤੀ ਸਮਾਜ ਦੇ ਇਕ ਵਡੇਰੇ  ਹਿੱਸੇ ਦੇ ਯਥਾਰਥ ਨੂੰ ਪੇਸ਼ ਕਰਦਾ ਹੋਣ ਕਰਦੇ ਯਥਾਰਥਵਾਦੀ ਆਧਾਰ ਵਾਲਾ ਸਾਹਿਤ ਹੀ ਹੈ। ‘’
ਉਪਰੋਤਕ ਧਾਰਨਾਵਾਂ ਦੇ ਆਧਾਰ ਤੇ ਸਹਿਜੇ ਹੀ ਇਹ ਨਿਰਣਾ ਵੀ ਲਿਆ ਜਾ ਸਕਦਾ ਹੈ ਕਿ ਪੰਜਾਬੀ ਵਿਚ ਲਿਖੀ ਜਾ ਰਹੀ ਦਲਿਤ ਕਹਾਣੀ ਅੱਜ ਦੇ ਦੌਰ ਦੀ ਇਕ ਅਹਿਮ ਕਹਾਣੀ ਵੰਗਣੀ ਹੈ ਅਤੇ ਇਸ ਦੇ ਭਵਿੱਖ ਤੇ ਵੀ ਕਿਸੇ ਤਰ੍ਹਾਂ ਦਾ ਕਿੰਤੂ-ਪ੍ਰੰਤੂ ਕਰਨਾ ਵਾਜਿਬ ਨਹੀਂ।
“ ਕੀ ਆਪਣੇ ਨਿੱਜ ‘ਤੇ ਹੰਢਾਏ ਸੰਤਾਪ ਦੀ ਸਹੀ ਪੇਸ਼ਕਾਰੀ ਸਿਰਫ਼ ਦਲਿਤ ਲੇਖਕ ਹੀ ਕਰ ਸਕਦੇ ਹਨ ??? “
ਡਾ. ਜੋਗਿੰਦਰ ਸਿੰਘ ਨਿਰਾਲਾ:  ਦਲਿਤ ਕਹਾਣੀ ਬਾਰੇ ਅਗਲਾ ਸਵਾਲ ਇਹ ਹੈ ਕਿ ਸਿਰਫ਼ ਦਲਿਤ ਹੀ ਦਲਿਤ ਰਚਨਾ ਕਰ ਸਕਦਾ ਹੈ ? ਇਸ ਪ੍ਰਸੰਗ ਵਿਚ ਜੇ ਗੈਰ-ਦਲਿਤਾਂ ਦੀਆਂ ਕਹਾਣੀਆਂ ਦੀਆਂ ਉਦਾਹਰਨਾਂ ਨਾਲ ਚਰਚਾ ਕਰੋ ਤਾਂ ਚੰਗਾ ਰਹੇਗਾ ?
ਕਹਾਣੀਕਾਰ ਲਾਲ ਸਿੰਘ: ਇਸ ਪ੍ਰਸੰਗ ਵਿਚ ਵੀ ਦੋ ਰਾਵਾਂ ਆਹਮਣੇ-ਸਾਹਮਣੇ ਹਨ। ਇਕ ਦੀ ਰਾਏ ਹੈ ਕਿ ਆਪਣੇ ਨਿੱਜ  ‘ਤੇ ਹੰਢਾਏ ਸੰਤਾਪ ਦੀ ਸਹੀ ਪੇਸ਼ਕਾਰੀ ਸਿਰਫ਼ ਦਲਿਤ ਲੇਖਕ ਹੀ ਕਰ ਸਕਦੇ ਹਨ। ਦੂਜੀ ਰਾਏ ਜਿਸ ਵਿਚ ਅਨੁਭੂਤੀ , ਸੰਵੇਦਨਾ, ਕਾਲਤਮਿਕਤਾ ਨੂੰ ਸਾਹਿਤਕਾਰੀ ਦੇ ਪ੍ਰਮੁੱਖ ਅੰਸ਼ ਮੰਨਿਆ ਜਾਂਦਾ ਹੈ ।ਉਸ ਅਨੁਸਾਰ ਗੈਰ-ਦਲਿਤ ਲੇਖਕ ਵੀ ਦਲਿਤਾਂ ਦੀ ਹੋਣੀ ਦਾ ਮਾਰਮਿੱਕ ਪ੍ਰਗਟਾਵਾ ਕਰ ਸਕਦੇ ਹਨ । ਦੋਵਾਂ ਦੇ ਆਪਣੇ ਆਪਣੇ ਤਰਕ ਹਨ ।
ਮਰਾਠੀ ਅਤੇ ਹਿੰਦੀ ਲੇਖਕ ਉਸ ਸਾਹਿਤ ਨੂੰ ਹੀ ਦਲਿਤ ਸਾਹਿਤ ਜਾਂ ਦਲਿਤ – ਚੇਤਨਾ ਦਾ ਸਾਹਿਤ ਮੰਨਦੇ ਹਨ ਜਿਸ ਦਾ ਰਚਨਾਕਾਰ ਵੀ ਦਲਿਤ ਮੰਨੀ ਜਾਂਦੀ ਵਿੱਚ ਜੰਮਿਆ ਹੋਵੇ। ਉਹਨਾਂ ਦਾ ਮੱਤ ਹੈ ਕਿ ਬ੍ਰਾਹਮਣਵਾਦੀ ਵਰਣ-ਵੰਡ ਦੇ ਸ਼ਿਕਾਰ ਭਾਰਤੀ ਸਮਾਜ ਅੰਦਰਲੀ ਸਭ ਤੋਂ ਹੇਠਲੀ ਪਰਤ ਜਿਹਡ਼ੀ ਸੁਭਾਵਿਕ ਹੀ ਕਿਸੇ ਅਨੁਸੂਚਿਤ ਜਾਤ, ਕਬੀਲੇ ਜਾਂ ਪਛਡ਼ੇ ਵਰਗ ਨਾਲ ਜੁਡ਼ ਗਈ ਹੈ, ਅੰਦਰ ਜਨਮੇ-ਵਿਗਸੇ ਲੇਖਕ ਨੇ, ਹੱਡੀਂ-ਹੰਢਾਏ ਸਮਾਜਿਕ ਅਪਮਾਨ ਦੇ ਡੰਗ ਦੀ ਜੋ ਪੀਡ਼ ਆਪਣੇ ਪਿੰਡੇ, ਆਪਣੀ ਰੂਹ ‘ ਤੇ ਝੱਲੀ-ਸਹਾਰੀ ਹੁੰਦੀ ਹੈ, ਉਸਦਾ ਕੋਈ ਬਦਲ ਨਹੀਂ ਹੋ ਸਕਦਾ। ਦੂਜੀ ਧਿਰ ਦੀ ਇਹ ਧਾਰਨਾ ਵੀ ਸੁੱਟ ਪਾਉਣ ਵਾਲੀ ਨਹੀਂ। ਉਹਨਾਂ ਵਲੋਂ ਇਹ ਮੰਨਦਿਆਂ ਹੋਇਆ ਵੀ ਕਿ ਸਵੈ-ਅਨੁਭੂਤੀ, ਆਪ-ਬੀਤੀ ਦਾ , ਭੋਗੇ ਹੋਏ ਦਾ ਭਾਵੇਂ ਕੋਈ ਵਿਕਲੀ ਹੋਣਾ ਸੰਭਵ ਨਹੀਂ ਤਾਂ ਵੀ ਸ਼ਕਤੀਸ਼ਾਲੀ ਮਾਨਵੀ-ਸੰਵੇਦਨਾ ਦਾ ਧਨੀ, ਦਲਿਤਾਂ ਦੇ ਕਸ਼ਟਾਂ ਤੇ ਅਪਮਾਨ ਭਰੇ ਜੀਵਨ ਨੂੰ ਪ੍ਰਭਾਵੀ ਜ਼ੁਬਾਨ ਦੇ ਸਕਦਾ ਹੈ ਅਤੇ ਦਿੰਦਾ ਵੀ ਰਿਹਾ ਹੈ। ਉਹਨਾਂ ਅਨੁਸਾਰ ਦਲਿਤ ਗਿਣੇ ਜਾਂਦੇ ਬਹੁ-ਗਿਣਤੀ ਲੇਖਕਾਂ ਅੰਦਰ ਦਲਿਤ-ਚੇਤਨਾ ਦੀ ਥਾਂ ਜਾਤੀ-ਚੇਤਨਾ ਵਧੇਰੇ ਉਘਡ਼ਵੇਂ ਰੂਪ ਵਿਚ ਦ੍ਰਿਸ਼ਟੀਮਾਨ ਹੋਈ ਹੈ। ਇਹ ਜਾਤ-ਮੁਖੀ ਚੇਤਨਾ ਮਰ ਰਹੇ ਬ੍ਰਾਹਮਣਵਾਦ ਅੰਦਰ ਨਵੇਂ ਸਿਰਿਉਂ ਜਾਨ ਪਾ ਰਹੀ ਹੈ। ਮੌਕਾ–ਪ੍ਰਸਤ ਵੋਟ-ਰਾਜਨੀਤੀ ਇਸ ਚੇਤਨਾ ਨੂੰ ਹੋਰ ਗੁੰਮਰਾਹ ਕਰਦੀ ਹੈ। ਇਹ ਧਿਰ ਆਪਣੇ ਕਥਨ ਦੇ ਸਮਰਥਨ ਲਈ ਸੋਲਾਂ ਸੌ ਏਕਡ਼ ਦੇ ਮਾਲਕ ਕੁਲੀਨ ਵਰਗ‘ ਚੋਂ ਆਏ ਰੂਸੀ ਲੇਖਕ ਟਾਲਸਟਾਏ ਦੀ ਉਦਾਹਰਨ ਵੀ ਨਿੱਠ ਕੇ ਦਿੰਦੀ ਹੈ, ਜਿਸ ਨੇ ਨਰਕੀ ਜੀਵਨ ਭੋਗਣ ਵਾਲੇ ਰੂਸ ਦੇ ਕਿਸਾਨਾਂ ਅਤੇ ਪਿੰਡਾਂ ਦ ਨਿਹਾਇਤ ਯਥਾਰਥਕ ਤੇ ਪਰਦਰਸ਼ੀ ਚਿਤਰਨ ਪੇਸ਼ ਕੀਤਾ। ਭਾਰਤੀ ਪੱਧਰ‘ ਤੇ ਇਹ ਧਿਰ ਮੁਨਸ਼ੀ ਪ੍ਰੇਮ ਚੰਦ, ਜਗਦੀਸ਼ ਚੰਦਰ ਵੈਦਿਆ, ਰਮਣਿਕਾ ਗੁਪਤਾ, ਬੀ ਐਲ ਨਈਅਰ ਤੇ ਕਈਆਂ ਹੋਰਨਾਂ ਨੂੰ ਸ਼ਾਮਿਲ ਕਰਦੀ ਹੈ। ਪੰਜਾਬੀ ਕਹਾਣੀ ਲਿਖਤਾਂ ਵਿਚੋਂ ਮੋਹਨ ਭੰਡਾਰੀ ਦੀ  ‘ਗੰਗਾ ਜਨ‘, ਕਜ਼ਾਕ ਦੀ ਹੁੰਮਸ,ਮੁਖਤਿਆਰ ਸਿੰਘ ਦੀ ‘ਬੋ‘, ਬਲਦੇਵ ਸਿੰਘ ਦੀ ‘ਜਿਸ ਤਨ ਲਾਗੇ‘, ਮਨਮੋਹਣ ਬਾਵਾ ਦੀ ‘ਰਿਜਵ, ਉਬਾਂਦਰਾ‘, ਦਲਵੀਰ ਚੇਤਨ ਦੀ ‘ ਇਕਬਾਲੀਆ ਬਿਆਨ‘, ਜੋਗਿੰਦਰ ਸਿੰਘ ਨਿਰਾਲਾ ਦੀ ‘ਤਨਾਓ‘, ਜਿੰਦਰ ਦੀ ‘ਨਹੀਂ ਮੈਂ ਦਲਿਤ ਨਹੀਂ‘, ਜਸਵਿੰਦਰ ਦੀ ‘ਜ਼ੈਲਦਾਰ ਦਾ ਪੋਤਾ‘, ਬਲਜਿੰਦਰ ਨਸਰਾਲੀ ਦੀ ‘ਹੱਡਾ ਰੋੜੀ‘, ਤਲਵਿੰਦਰ ਦੀ ‘ਪੈਂਡਾ‘, ਸੁਰੇਵਾਲੀਆ ਦੀ ‘ਪਾਪਾ ਆਪਾਂ ਬਰਾਡ਼ ਹੁੰਨੇ ਆਂ‘, ਮਨਿੰਦਰ ਕਾਂਗ ਦੀ ‘ਕੁੱਤੀ ਵਿਹਡ਼ਾ‘, ਸਮੇਤ ਪ੍ਰਿੰਸੀਪਲ ਸੁਜਾਨ ਸਿੰਘ ਵਰਗੇ ਦੂਜੀ ਪੀਡ਼੍ਹੀ ਦੇ ਲੇਖਕਾਂ ਦੀਆਂ ਕਈ ਸਾਰੀਆਂ ਕਹਾਣੀਆਂ ਨੂੰ ਗੈਰ-ਦਲਿਤ ਲੇਖਕਾਂ ਵਲੋਂ ਸਵੀਕਾਰਤ ਕਹਾਣੀਆਂ ਵਿਚ ਸ਼ਾਮਲ ਕਰਨ ਲੱਗਿਆਂ ਕਿਸੇ ਤਰ੍ਹਾਂ ਦੀ ਕੋਈ ਅਡ਼ਚਨ ਨਹੀਂ ਆਉਦੀ। ਮੈਨੂੰ ਵੀ ਜੇ ਤੁਸੀਂ ‘ਅੱਧੇ-ਅਧੂਰੇ‘, ‘ਪੌਡ਼ੀ‘, ‘ਥਰਸਟੀ ਕਰੋਅ‘, ਆਦਿ ਕਹਾਣੀਆਂ ਕਾਰਨ ਉਸੇ ਵਰਗ ਵਿਚ ਸ਼ਾਮਿਲ ਕਰ ਲੈਦੇਂ ਹੋ ਤਾਂ ਮੈਨੂੰ ਵੀ ਚੰਗਾ–ਚੰਗਾ ਲਗਦਾ ਹੈ।

ਲੇਖਕ ਲਈ ਚੰਗਾ ਇਨਸਾਨ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਉਸਦਾ ਲੇਖਕ ਹੋਣਾ
ਡਾ. ਜੋਗਿੰਦਰ ਸਿੰਘ ਨਿਰਾਲਾ:  ਕੀ ਇਕ ਚੰਗੇ ਲੇਖਕ ਲਈ ਚੰਗਾ ਇਨਸਾਨ ਹੋਣਾ ਵੀ ਜਰੂਰੀ ਹੈ ?
ਕਹਾਣੀਕਾਰ ਲਾਲ ਸਿੰਘ: ਇਸ ਪ੍ਰਸ਼ਨ ਦਾ ਉੱਤਰ ਵਿੱਚ ਮੇਰਾ , ਇੱਟ ਵਰਗਾ ਪੱਕਾ ਤੇ ਕੋਰਾ ਜਵਾਬ ਇਹੋ ਹੈ ਕਿ ਲੇਖਕ ਲਈ ਚੰਗਾ ਇਨਸਾਨ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਉਸਦਾ ਲੇਖਕ ਹੋਣਾ । ਜੇ ਇਵੇਂ ਨਹੀ ਹੁੰਦਾ ਤਾਂ ਸਾਹਿੱਤਕਾਰਤਾ ਨਿਰੀ ਵਿਖਾਵਾ ਬਣ ਕੇ ਰਹਿ ਜਾਵੇਗੀ ।
ਉਜ ਇਸ ਮੁੱਦੇ ‘ ਤੇ ਵੀ ਖੁਣਸੀ ਕਿਸਮ ਦੇ ਲੋਕ ਬਦਲਵੀਂ ਧਾਰਨਾ ਦੀ ਪੈਰਵੀ ਕਰਨ ਲਈ ਆਪਦੀ ਹੀ  ਕਿਸਮ ਦੇ ਤਰਕ ਦਾ ਸਹਾਰਾ ਲੈ ਲੈਦੇਂ ਹਨ । ਉਹਨਾਂ ਅਨੁਸਾਰ , ਚਿੰਰਜੀਵੀ ਲੇਖਕ ਦੀ ਲਿਖਤ ਹੁੰਦੀ ਹੈ ਨਾ ਕਿ ਲੇਖਕ । ਲੇਖਕ ਦੇ ਅੰਦਰਲੇ – ਬਾਹਰਲੇ ਔਗੁਣ ਉਸਦੇ ਰੁਖ਼ਸਤ ਹੋਣ ਨਾਲ ਖ਼ਤਮ ਹੋ ਜਾਂਦੇ ਹਨ ਜਦਕਿ ਉਸਦੀ ਲਿਖਤ ਭਵਿੱਖ ਦੇ ਇਤਿਹਾਸ ਦਾ ਅਧਿਆਇ  ਬਣ ਕੇ , ਉਸਦੀ ਸ਼ਖ਼ਸ਼ੀਅਤ ਦੇ ਪਰਛਾਵੇਂ ਤੋਂ ਬਚੀ ਰਹਿੰਦੀ ਹੈ । ਉਹ ਲੋਕੀਂ ਟਾਲਸਟਾਏ ਦੀ ਕਹਾਣੀ ‘ ਫਾਦਰ ਸਰਗੀਅਸ਼ ‘ ਦੀ ਉਦਾਹਰਨ ਜਿਸ ਦਾ ਮੁੱਖ ਪਾਤਰ ਉਹ ਆਪ ਹੀ ਹੈ , ਰਾਹੀਂ ਉਸਦੀ ਸੈਕਸ ਦੀ ਕਮਜੋਰੀ ਨੂੰ ਵੀ ਉਭਾਰਦੇ ਹਨ। ਉਹ ਦੋਸਤੋਵਸਕੀ ਦੀ ਜੂਆ ਖੇਡਣ ਦੀ ਇੱਲਤ ਨੂੰ ਵੀ ਆਪਣੀ ਧਾਰਨਾ ਦੇ ਹਿੱਤ ਵਿੱਚ ਵਰਤਦੇ ਹਨ । ਉਹ ਲੋਕੀਂ ਮੰਟੋ ਨੂੰ , ਇੱਥੋਂ ਤੱਕ ਕਿ ਮੁਨਸ਼ੀ ਪ੍ਰੇਮ ਚੰਦ ਦੇ ਦਾਗੀ ਤੇ ਕਰੂਰ ਨਿੱਜ ਨੂੰ ਵੀ ਉਘੀ ਉਦਾਹਰਨ ਬਣਾ ਕੇ ਪੇਸ਼ ਕਰ ਲੈਦੇ ਹਨ। ਇਵੇਂ ਹੀ ਪੰਜਾਬੀ ਕਹਾਣੀ ਲੇਖਣੀ ਸਮੇਤ ਸਮੁੱਚਾ ਪੰਜਾਬੀ ਸਾਹਿਤ ਇਹੋ ਜਿਹੀਆਂ ਟਾਕਰਵੀਆਂ ਉਦਾਹਰਨਾਂ ਨਾਲ ਭਰਿਆ ਪਿਆ । ਇਕ ਪਾਸੇ ਭਾਈ ਵੀਰ ਸਿੰਘ, ਕਰਤਾਰ ਸਿੰਘ ਦੁੱਗਲ, ਪ੍ਰਿੰਸੀਪਲ ਸੁਜਾਨ ਸਿੰਘ ਸਮੇਤ ਕਈਆਂ ਹੋਰਨਾਂ ਦੀਆਂ ਲਿਖਤਾਂ ਤੇ ਨਿੱਜ ਦੇ ਸੁਮੇਲ ਦੀਆਂ ਜੀਵੰਤ ਉਦਾਹਰਨਾਂ ,ਦੂਜੇ ਪਾਸੇ ਸ਼ਿਵ ਕੁਮਾਰ, ਨਰਿੰਦਰਪਾਲ ਸਿੰਘ ਤੋਂ ਲੈ ਕੇ ਚਰਨ ਸਿੰਘ ਸਫਰੀ ਤੱਕ ਦੇ ਕਈ ਸਾਰੇ ਸ਼ਬਾਬੀ ਜਾਂ ਸ਼ਰਾਬੀ ਕਲਮਕਾਰਾਂ ਦਾ ਸੰਸਾਰ ਪ੍ਰਸਿੱਧੀ ਵਾਲਾ ਕਲਾਮ।
ਮੇਰੇ ਲਈ ਇਹਨਾਂ ਦੋਨਾਂ ਤਰ੍ਹਾਂ ਦੇ ਲੇਖਕਾਂ ਨੂੰ ਬਰਾਬਰ ਦੀ ਮਾਨਤਾ ਦੇਣਾ ਇਕ ਤਰ੍ਹਾਂ ਨਾਲ ਮਾਓ-ਜੇ-ਤੁੰਗ ਦੀ ਪਤਨੀ ਚਾਂਗ ਜਿੰਗ ਅਤੇ ਫੂਲਨ ਦੇਵੀ ਦੇ ਲਡ਼ਾਈ ਦੇ ਸੰਘਰਸ਼ ਇਕੋ ਛਾਬੇ ਵਿਚ ਤੋਲਣ ਬਰਾਬਰ ਹੈ।

ਮੱਠ-ਧਾਰੀਆਂ ਅਤੇ ਜੁੱਲੀਕਾਰ ਆਲੋਚਕਾਂ ਦੀ ‘ਅਦਬੀ ਸੰਗਤ‘ ਨੇ ਮੇਰੀ ਕਹਾਣੀ ਲਿਖਤ ਨੂੰ
ਕਦੀ ਸਿੱਧੇ ਮੂੰਹ ਨਹੀਂ ਕਬੂਲਿਆਂ “

ਡਾ. ਜੋਗਿੰਦਰ ਸਿੰਘ ਨਿਰਾਲਾ:ਤੁਸੀਂ ਲਗਭਗ ਚਾਰ ਕੁ ਦਹਾਕਿਆਂ ਤੋਂ ਕਹਾਣੀ ਨਾਲ ਜੁਡ਼ੇ ਹੋ। ‘ਮਾਰਖੋਰੋ‘ ਤੋਂ ਲੈ ਕੇ ‘ ਗਡ਼੍ਹੀ ਬ਼ਖ਼ਸ਼ਾ ਸਿੰਘ ਤੱਕ ਦਾ ਸਫ਼ਰ ਕਿਹੋ ਜਿਹਾ ਰਿਹਾ ?
ਕਹਾਣੀਕਾਰ ਲਾਲ ਸਿੰਘ : ਆਪਾਂ ਐਦਾਂ ਕਰਦੇ ਹਾਂ , ਚਾਰ ਦਹਾਕਿਆਂ ਦੇ ਸਮੇਂ ਨੂੰ ਚੌਥਾ ਕੁ ਹਿੱਸਾ ਘਟਾ ਕੇ ਤਿੰਨ ਕਹਾਕਿਆਂ ਦਾ ਕਰ ਲੈਨੇ ਆਂ। ਉਸਦਾ ਕਾਰਨ ਇਹ ਹੈ ਕਿ ਮੈਨੂੰ 1980 ਤੱਕ ਬਿਲਕੁਲ ਨਹੀਂ ਸੀ ਪਤਾ ਕਿ ਕਹਾਣੀ ਕਿਸ ਬਲਾ ਦਾ ਨਾਮ ਹੈ। ਇਸ ਤੋਂ ਪਹਿਲਾਂ ਮੈਂ ਕਵਿਤਾ ਨੂੰ ਕਿਧਰੇ-ਕਿਧਰੇ ਮੂੰਹ ਜ਼ਰੂਰ ਮਾਰ ਲਿਆ ਕਰਦਾ ਸੀ। ਉਹ ਕਵਿਤਾ ਹੁੰਦੀ ਵੀ ਨਹੀਂ ਸੀ। ਇਹ ਇਕ ਤਰ੍ਹਾਂ ਨਾਲ ਐਵੇਂ ਸਭਾ ਦੀ ਇੱਕਤਰਤਾ ਵਿਚ ਹਾਜ਼ਰ ਹੋ ਕੇ ਆਪਣਾ ਨਾਂ ਦਰਜ ਕਰਵਾਉਣ ਦਾ ਉਪਰਾਲਾ ਜਿਹਾ ਹੁੰਦਾ ਸੀ। ਇਹ ਲਿਖਤ-ਲਿਖਾਈ , ਮੇਰੇ ਆਸ-ਪਾਸ ਵਿਚਰਦੇ ਸਾਹਿਤਕਾਰਾਂ ਨੂੰ ਜੋਡ਼-ਗੰਢ ਕੇ ਇਕ ਸਭਾ-ਸਸਾਇਟੀ ਵਿਚ ਪਰੋ ਕੇ ਉਹਨਾਂ ਦੀਆਂ ਖਿਲਤਾਂ-ਕਿਰਤਾਂ ਸੁਣਨ‘ ਤੇ ਵੀ ਭਾਰੂ ਨਹੀਂ ਸੀ ਹੁੰਦੀ । ਮੇਰੀ ਸੰਤੁਸ਼ਟੀ ਸਿਰਫ਼ ਏਨੇ ਨਾਲ ਹੀ ਹੋ ਜਾਂਦੀ ਸੀ ਕਿ ਮੈਂ ਇਕੱਲੇ ਬੈਠ ਮਗਜ਼-ਪੱਚੀ ਕਰਦੇ ਲਿਖਣ-ਪੂੰਝਣ ਵਾਲਿਆਂ ਦਾ ਸਕੱਤਰ ਹੁੰਦਾ ਸੀ। 1975 ਤੋਂ ਲੱਗੀ ਐਮਰਜੈਂਸੀ 1977 ਦੇ ਖਾਤਮੇ ਉਪਰੰਤ ਮੈਂ ਆਪਣੇ ਪੁਰਾਣੇ ਹੀਰੋ ਸਾਇਕਲ ਦੀ ਸਹਾਇਤਾ ਨਾਲ ਮੁਕੇਰੀਆਂ ਇਲਾਕੇ ਦੇ ਸਾਹਿਤਕ ਰੁਚੀਆਂ ਰੱਖਣ ਵਾਲੇ ਸੱਠ ਦੇ ਕਰੀਬ ਮੈਂਬਰ ਸੂਚੀਬੱਧ ਕਰ ਲਏ। ਇਸਤਰਾਂ 20 ਜੂਨ 1977 ਨੂੰ ਇਹਨਾਂ ਵਿਚੋਂ 38 ਜਣੇ ਖਾਲਸਾ ਸਕੂਲ ਮੁਕੇਰੀਆਂ ਵਿਖੇ ਹੋਈ ਪਹਿਲੀ ਇਕੱਤਰਤਾ ਵਿਚ ਹਾਜ਼ਰ ਸਨ। ਸਭਾਵਾਂ ਦੇ ਅਜਿਹੇ ਗਠਨ ਦ ਸਿਲਸਿਲਾ ਅਗਾਂਹ ਚਲਦਾ ਰਿਹਾ। ਪਹਿਲਾਂ ਗੁਰਮੀਤ ਹੇਅਰ,ਸੁਦਰਸ਼ਨ ਮੱਤ ਦੀ ਸਹਾਇਤਾ ਨਾਲ ਤਲਵਾਡ਼ੇ, ਫਿਰ ਪੰਮੀ ਦਿਵੇਦੀ ਤੇ ਮਦਨ ਵੀਰਾ ਦੀ ਅਗਵਾਈ ਟਾਂਡੇ, ਜੈ ਦੇਵ ਦਿਲਵਰ ਦੀ ਨੁਮਾਇੰਦਗੀ ਨਾਲ ਬੁਲ੍ਹੋਵਾਲ ਤੇ ਮੇਰੇ ਆਪਣੇ ਯਤਨਾਂ ਨਾਲ 1980  ਦੀ ਜੁਲਾਈ ਨੂੰ ਦਸੂਹਾ ਸਾਹਿਤ ਸਭਾਵਾਂ ਦਾ ਗਠਨ ਹੋਇਆ, ਮੁਕੇਰੀਆਂ ਸਭਾ ਦੇ ਨਾਲ ਨਾਲ ਮੈਨੂੰ ਦਸੂਹਾ ਸਾਹਿਤ ਸਭਾ ਦੀ ਸਕੱਤਰੀ ਵੀ ਕਈ ਵਰ੍ਹੇ ਕਰਨੀ ਪਈ।
ਮੇਰੀ ਮੁੱਢਲੀ ਸਭਾ ਹਰ ਵਰ੍ਹੇ ਸਾਲਾਨਾ ਸਮਾਗਮ ਸਮੇਂ ਕਿਸੇ ਨਾਮਵਰ ਵਿਦਵਾਨ ਤੋਂ ਪਰਚਾ ਲਿਖਵਾ ਕੇ ਗੋਸ਼ਟੀ ਕਰਦੀ ਸੀ । ਦੂਜਾ ਪਰਚਾ ਸਭਾ ਦੇ ਕਿਸੇ ਮੈਂਬਰ ਦਾ ਹੁੰਦਾ ਸੀ। ਤਿੰਨ ਕੁ ਸਾਲ ਸਭਾ ਦਾ ਆਲੋਚਨਾ ਰੁਚੀਆਂ ਵਾਲਾ ਮੈਂਬਰ ਬਲਬੀਰ ਮੁਕੇਰੀਆਂ ਪਰਚੇ ਲਿਖਦਾ ਰਿਹਾ । ਅਗਲੇ ਵਰ੍ਹੇ ਮੈਨੂੰ ਸਮਕਾਲ ਕਹਾਣੀ ‘ਤੇ ਪਰਚਾ ਲਿਖਣ ਲਈ ਆਖ ਦਿੱਤਾ। ਮੈਨੂੰ ਪੰਗਾ ਪੈ ਗਿਆ। ਮੈਂ ਉਦੋਂ ਤੱਕ ‘ਕਵਿਤਾ‘,‘ਪ੍ਰੀਤਲਡ਼ੀ‘,‘ਸੇਧ‘,‘ਸਰਦਲ‘,‘ਸਮਤਾ‘,‘ਸਿਰਜਨਾ‘,‘ਪੰਜਾਬੀ ਦੁਨੀਆਂ ‘,‘ਹੇਮ ਜਯੋਤੀ ‘,‘ਸਿਆਡ਼‘ ਆਦਿ ਪੰਜਾਬੀ ਪਰਚਿਆਂ ਅੰਦਰ ਛਪੀ ਕਵਿਤਾ ਦਾ ਹੀ ਪਾਠਕ ਰਿਹਾਂ ਸਾਂ। ਉੱਜ ਇਹ ਸਾਰੇ ਪਰਚੇ ਵਰ੍ਹਿਆਂ ਤੋਂ ਮੇਰੇ ਪਾਸ ਸਾਂਭੇ ਪਏ ਸਨ। ਮੈਂ ਇਕ ਵਢਿਓਂ ਉਹਨਾਂ ਸਾਰਿਆਂ ਅੰਦਰ ਛਪੀਆਂ ਕਹਾਣੀਆਂ ਦਾ ‘ਆਖੰਡ ਪਾਠ‘ ਕਰ ਮਾਰਿਆ । ਬੱਸ ਬਾਈ ਜੀ ਉਸ ‘ਆਖੰਡ ਪਾਠ‘ ਨੇ ਮੇਰੇ ਅੰਦਰ ਕਿਧਰੇ ਕਹਾਣੀ ਦਾ ਬੀਜ ‘ਸੁੱਟ ਦਿੱਤਾ। ਗੋਸ਼ਟੀ ਦਾ ਆਟਾ-ਦਲੀਆਂ ਕਰਕੇ ਮੈਥੋਂ ਵੀ ਥੋਡ਼ੇ ਕੁ ਦਿਨੀਂ ਇਕ ਮਿੰਨੀ ਕਹਾਣੀ ਲਿਖ ਹੋ ਗਈ, ‘ਈਡੀਇੱਟ‘। ਇਹ ਸੰਨ 80 , 81 ਦੇ ਏਡ਼- ਗੇਡ਼ ਦੀ ਗੱਲ ਐ। ਫਿਰ ਅਜਿਹੀਆਂ ਕਈ ਹੋਰ ਵੀ ਲਿਖੀਆਂ। ਇਹ ਮਿੰਨੀ ਕਹਾਣੀਆਂ ਪਹਿਲੀ ਪੁਸਤਕ ‘ ਮਾਰਖੋਰੇ ‘ ਦੇ ਅੰਤਲੇ ਪੰਨਿਆਂ ‘ਤੇ ਦਰਜ ਹਨ।
ਬੱਸ ਬਾਈ ਨਿਰਾਲਾ ਜੀ ਉਸ ਬੀਜ ਨੇ ਅੱਗੇ ਚੱਲ ਕੇ ਚੰਗਾ ਖਿਲਾਰ ਪਾਇਆ। ਪਹਿਲਾਂ 1984 ਵਿਚ ‘ਮਾਰਖੋਰੋ‘ ਦੀਆਂ 12 ਟਾਹਣੀਆਂ ਉੱਕਰੀਆਂ,ਫਿਰ ਨਾਲ ਲਗਦੇ ਹੀ 1996 ਵਿਚ ‘ਬਲੌਰ‘ ਪੁਸਤਕ ਦੀਆਂ ਅੱਠ ਕੁ ਕਹਾਣੀਆਂ। ਪਹਿਲੀ ਪੁਸਤਕ ‘ਮਾਰਖੋਰੇ‘ ਨੇ ਕਾਫੀ ਸਾਰੀ ਪਛਾਣ ਵੀ ਬਣਾ ਦਿੱਤੀ। ਡਾ ਮੋਹਨਜੀਤ ਨੇ ਉਸੇ ਵਰ੍ਹੇ ਦੀਆਂ ਪੰਜ ਸਰਾਹਣਯੋਗ ਪੁਸਤਕਾਂ ਜਿਹਨਾਂ ਵਿਚ ਮਹਾਂਸ਼ਵੇਤਾ ਦੇਵੀ ਦੀਆਂ ਕਹਾਣੀਆਂ ਦੀ ਪੁਸਤਕ ਵੀ ਸ਼ਾਮਿਲ ਸੀ, ‘ਮਾਰਖੋਰੋ‘ ਵੀ ਨਾਲ ਹੀ ਜੋਡ਼ੀ ਸੀ। ਉਪਰੋਤਕ ਦੋਨਾਂ ਪੁਸਤਕਾਂ ਅਤੇ ਤੀਜੀ ਪੁਸਤਕ ‘ਕਾਲੀ ਮਿੱਟੀ‘ ਨੇ ਪਹਿਲੋਂ ਬਣੀ ਪਛਾਣ ਮਸਾਂ ਹੀ ਸੰਭਾਲੀ। ਪਰ ‘ "ਧੁੱਪ-ਛਾਂ"‘ ਦੀ ਆਮਦ ਨਾਲ ਮੈਨੂੰ ਲੱਗਾ ਕਿ ਚਾਰ ਕੁ ਕਦਮ ਹੋਰ ਅਗਾਂਹ  ਤੁਰਿਆ ਹਾਂ। ਫਿਰ ‘ਅੱਧੇ ਅਧੂਰੇ ‘ ਦੀਆਂ ਕਹਾਣੀਆਂ ਨੇ ਸਚਮੁੱਚ ਹੀ ਮੈਨੂੰ ‘ਸਰਦੇ ਪੁੱਜਦੇ‘ ਕਹਾਣੀ ਲੇਖਕਾਂ ਵਿਚ ਸ਼ਾਮਿਲ ਕਰ ਲਿਆ । ਇਸ ਪੁਸਤਕ ਦੀ ਪਹਿਲੀ ਕਹਾਣੀ ‘ਸੌਰੀ ਜਗਨ ‘ਹਿੰਦੀ ‘ਚ ਅਨੁਵਾਦ ਹੋ ਕੇ ‘ਵਰਤਮਾਨ ਸਾਹਿਤਯ‘ ਵਿਚ ਛਪੀ। ‘ ਅੱਧੇ ਅਧੂਰੇ ‘ ਕਹਾਣੀ ਨੂੰ ਕਈ ਸਾਰੇ ਗਾਹਕ ਟੱਕਰੇ ਚੋਣਵੇਂ ਸੰਗ੍ਰਿਹਾਂ ਵਿਚ ਸ਼ਾਮਿਲ ਕਰਨ ਲਈ। ਮੈਡਮ ਜਸਵਿੰਦਰ ਬਿੰਦਰਾ ਨੇ ਆਪਣੀ ਮੂਲ ਹਿੰਦੀ ਪੁਸਤਕ ‘ਬੀਸਵੀਂ ਸਦੀ ਕੀ ਸ੍ਰੇਸ਼ਟ ਪੰਜਾਬੀ ਕਹਾਣੀ‘ ਵਿਚ ਸ਼ਾਮਿਲ ਕਰਕੇ ਇਸ ਨੂੰ ਹੋਰ ਗੌਲਣ-ਯੋਗ ਬਣਾ ਦਿੱਤਾ । ਇਸ ਪੁਸਤਕ ਦੀ ਕਹਾਣੀ ‘ਪੌਡ਼ੀ‘ ਨੂੰ ਘਨੀਸ਼ਾਮ ਦਾਸ ਰੰਜਨ ਵਲੋਂ ‘ਲਖਨਊ ਹਿੰਦੀ ਸਾਹਿਤਯ ਪ੍ਰੀਸ਼ਦ" ਲਈ ਛਾਪੀ ਪੁਸਤਕ ਵਿਚ ਸ਼ਾਮਿਲ ਕੀਤਾ। ‘ਐਨਕ‘ ਕਹਾਣੀ ਇਲਿਆਸ ਘੁੰਮਣ‘ ਨੇ ਸ਼ਾਹਮੁੱਖੀ ਪਰਚੇ ‘ਵਰ੍ਹੇ ਵਾਰ ਸਾਹਿਤ‘ ਵਿਚ ਛਾਪੀ।
ਇਹਨਾਂ ਪੰਜਾਂ ਕਹਾਣੀ–ਪੁਸਤਕਾਂ ਦਾ ਵੇਰਵਾ ਦੱਸਣ ਦਾ ਮੇਰਾ ਇਹ ਅਰਥ ਬਿਲਕੁਲ ਨਹੀਂ ਕਿ ਮੈਂ ਬਹੁਤ ਵੱਡਾ , ਹਿਮਾਲੀਆ ਪਰਬਤ ਤੋਂ ਵੀ ਕਈ ਯੋਜਕ ਉੱਚਾ ‘ਘਾਣੀਕਾਰ‘ ਬਣ ਗਿਆਂ , ਪਰ ਏਨਾ ਜਰੂਰ ਹੋਇਆਂ ਕਿ ਮੇਰਾ ਆਪਦੇ ਸਿਰ-ਖੁਦ ਹੋ ਕੇ ਕਹਾਣੀ–ਪਟ ‘ ਤੇ ਪ੍ਰਵੇਸ਼ ਕਰਨਾ ਚੁੱਭਿਆ ਜ਼ਰੂਰ ਮੱਠਧਾਰੀਆਂ ਨੂੰ , ਖਾਸ ਕਰਕੇ ਮੱਠ-ਧਾਰੀਆਂ ਦੇ ਜੁੱਲੀਕਾਰ ਆਲੋਚਕਾਂ ਨੂੰ। ਇਹ ਮੈਂ ਇਸ ਤੱਥ ਨੂੰ ਆਧਾਰ ਬਣਾ ਕੇ ਕਹਿ ਰਿਹਾਂ ਕਿ ਉਹਨਾਂ ਦੀ  ‘ਅਦਬੀ ਸੰਗਤ‘ ਨੇ ਮੇਰੀ ਕਹਾਣੀ ਲਿਖਤ ਨੂੰ ਨਾ ਕਦੀ ਸਿੱਧੇ ਮੂੰਹ ਪਹਿਲਾਂ ਕਬੂਲਿਆਂ , ਨਾ ਹੁਣ ਹੀ , ਇਹ ਉਹਨਾਂ ਦੇ ਨੱਥ ਹੇਠ ਆਉਂਦੀ ਹੈ।
ਪਰ ਦੂਰੇ ਪਾਸੇ,ਭਾਅ ਜੀ ਇਹਨਾਂ ਕਹਾਣੀਆਂ ਨੂੰ,ਜਿਨ੍ਹਾਂ ਦੀਆਂ ਇਹ ਹਨ, ਜਿਨ੍ਹਾਂ ਦੀ ਰੂਹ-ਜਾਨ ਇਹਨਾਂ ਦੀ ਤੰਦ-ਤੰਤਰ ਦਾ ਹਿੱਸਾ ਹੈ, ਉਹਨਾਂ ਪਾਤਰਾਂ ਉਹਨਾਂ ਪਾਠਕਾਂ ਨੇ ਇਹਨਾਂ ਨੂੰ ਕਬੂਲਿਆਂ ਹੀ ਨਹੀਂ ਸਗੋਂ ‘ਨਵਾਂ ਜ਼ਮਾਨਾ ਜਾਂ ‘ਕਹਾਣੀ-ਧਾਰਾ‘ ਵਲੋਂ ਕਰਵਾਏ ਵਰ੍ਹੇ –ਵਾਰ ਸਰਵੇਖਣਾਂ ਲਈ ਚੁਣੇ ਜਾਣ ਲਈ ਆਪਣੇ ਵੋਟ-ਹੁੰਗਾਰੇ ਦਾ ਭਰਪੂਰ ਇਸਤੇਮਾਲ ਵੀ ਕੀਤਾ ਹੈ। ‘ ਗਡ਼੍ਹੀ ਬਖ਼ਸ਼ਾ ਸਿੰਘ ‘ ਨਾਮੀ ਛੇਵੀ ਪੁਸਤਕ ਦੀਆਂ ਛੇਆਂ ਕਹਾਣੀਆਂ ਵਿਚੋਂ ਪੰਜ ਇਸ ਮਾਣ ਦੀਆਂ ਭਾਗੀਦਾਰ ਹਨ।
ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ‘ ਮਾਰਖੋਰੇ ‘ ਤੋਂ ‘ ਗਡ਼ੀ ਬਖ਼ਸ਼ਾ ਸਿੰਘ ‘ ਦਾ ਕਹਾਣੀ ਸਫ਼ਰ ਠੀਕ-ਠਾਕ ਹੀ ਰਿਹਾ ਹੈ।
“ਕੇਦਰੀ ਲੇਖਕ ਸਭਾਵਾਂ ਦੇ ਦੋ-ਫਾਡ਼ ਹੋਣ ਬਾਰੇ ਮੇਰੇ ਵਿਚਾਰ ਹਨ ਕਿ .....!!! “
ਡਾ. ਜੋਗਿੰਦਰ ਸਿੰਘ ਨਿਰਾਲਾ:  ਸਾਹਿਤ ਸਭਾ ਦੇ ਰੋਲ ਬਾਰੇ ਵਿਸ਼ੇਸ਼ ਤੌਰ ਤੇ ‘ ਤੇ ਕੇਦਰੀ ਸਭਾਵਾਂ ਦੇ ਦੋ-ਫਾਡ਼ ਹੋਣ ਬਾਰੇ ਤੁਹਾਡੇ ਕੀ ਵਿਚਾਰ ਹਨ ?
ਕਹਾਣੀਕਾਰ ਲਾਲ ਸਿੰਘ : ਸਾਹਿਤ ਸਭਾਵਾਂ ਦੇ ਰੋਲ ਬਾਰੇ ਮੈਂ ਹੁਣੇ-ਹੁਣੇ ਦਿੱਤੇ ਉੱਤਰ ਨੂੰ ਮੁਡ਼ ਦੁਹਰਾਉਣ ਤੋਂ ਬਚਦਾ ਕਰਕੇ ਕਹਿ ਸਕਦਾ ਹਾਂ ਕਿ ਮੈਨੂੰ, ਜਿਸ ਨੂੰ ਸਿਰਫ਼ ਸ਼ਾਇਰੀ ਸੁਣਨ ਜਾਂ ਕਿਧਰੇ ਕਿਧਰੇ ਤੁਕ-ਬੰਦੀ ਕਰਨ ਦੀ ਹੀ ਇੱਲਤ ਸੀ, ਉਸਨੂੰ ਇਕ ਸਭਾ ਲਈ ਪਰਚਾ ਲਿਖਣ ਦੀ ਜ਼ਹਿਮਤ ਨੇ ਕਹਾਣੀ ਲਿਖਣ-ਰਸਤੇ ਤੋਰ ਦਿੱਤਾ ਹੈ ਤਾਂ ਮੇਰੇ ਵਰਗੇ ਹੋਰ ਵੀ ਅਨੇਕਾਂ ਸੱਜਣ ਸਭਾਵਾਂ ਦੀ ਸਾਰਥਕਤਾ ਦੀ ਹਾਮੀ ਭਰ ਸਕਦੇ ਹਨ ਤੇ ਭਰਦੇ ਵੀ ਹਨ। ਆਸ ਪਾਸ ਖਿੰਡੇ–ਲਿਖਰੇ ਸੰਵੇਦਨਸ਼ੀਲ ਵਿਅਕਤੀ, ਕਿਸੇ ਵੀ ਸਿਨਫ਼ ਦੇ ਕਲਮਕਾਰ ਜਦ ਇਕ ਮੰਚ, ਇਕ ਸਭਾ ਅੰਦਰ ਜੁਡ਼ ਬੈਠਦੇ ਹਨ ਤਾਂ ਉਹਨਾਂ ਦੀ ਕਾਲਪਨਿਕਤਾ ਅਤੇ ਕਲਾਤਮਿਕਤਾ ਇਕਾਂਤ ਵੱਸ ਹੋਏ ਬੈਠੇ ਲੇਖਕਾਂ ਨਾਲੋਂ ਵੱਧ ਤੀਬਰਤਾ ਵਿਚ ਉਘਾਸਕਦੀ ਹੈ। ਇਹ ਮੇਰਾ ਵਿਸ਼ਵਾਸ਼ ਹੈ।
ਜਿੱਥੋਂ ਤੱਕ ਕੇਂਦਰੀ ਸਭਾਵਾਂ ਜਾਂ ਹੋਰਨਾਂ ਸ਼ਹਿਰਾਂ-ਕਸਬਿਆਂ ਵਿਚ ਵਿਚਰਦੀਆਂ ਸਭਾਵਾਂ ਦੇ ਦੋਫਾਡ਼ ਹੋਣ ਦੀ ਗੱਲ ਐ ,ਇਸ ਦੇ ਇਕ ਤੋਂ ਵੱਧ ਕਾਰਨ ਹਨ। ਪਹਿਲਾ ਕਾਰਨ ਤਾ ਅਹੁਦਿਆਂ ਦੀ ਲਾਲਸਾ ਹੋ ਸਕਦੀ ਹੈ। ਦੂਜਾ ਵਿਚਾਰਧਾਰਾ ਮੱਤਭੇਦ ਵੀ। ਸਾਹਿਤ ਨੂੰ ਮਨੋਰੰਜਨ ਜਾਂ ਮਨੋ-ਵਿਚੇਰਨ ਦੀ ਸੀਮਾ ਤੱਕ ਮਾਨਤਾ ਦੇਣ ਵਾਲੇ ਲੇਖਕ , ਸਾਹਿਤ ਨੂੰ ਸਮਾਜਿਕ ਕਾਰਜ ਲਈ ਦਖ਼ਲ-ਅੰਦਾਜ਼ ਕਰਨ ਵਾਲੇ, ਇਸ ਨੂੰ ਚੇਤਨਾ ਪ੍ਰਚੰਡ ਕਰਨ ਦਾ ਇਕ ਕਾਰਗਰ ਸਾਧਨ ਸਮਝਣ ਵਾਲੇ ਕਲਮਕਾਰਾਂ ਨਾਲ ਇਕੱਲਿਆਂ ਸ਼ਾਇਕ ਨਹੀਂ ਤੁਰ ਸਕਦੇ। ਇਸ ਦੁਫੇਡ਼ ਕਰਨ ਸਭਾਵਾਂ ਦੋ-ਫਾਡ਼ ਹੋ ਜਾਂਦੀਆਂ ਹਨ। ਤੀਜਾ ਕਾਰਨ, ਇਨਾਮਾਂ-ਕਨਾਮਾਂ ਲਈ ਲਾਲ੍ਹਾਂ ਸੁੱਟਣ ਵਾਲੇ, ਸਥਾਪਤੀ ਦੇ ਜੀ-ਹਜ਼ੂਰੀਏ ਬਣ ਕੇ ਵਿਚਰਨ ਵਾਲੇ ਸੱਜਣਾ ਦੀ ਵੀ, ਲੋਕ-ਲਹਿਰਾਂ ਦੇ ਹਮਾਇਤੀ ਲੇਖਕਾਂ ਨਾਲ ਨਹੀਂ ਬਣ ਸਕਦੀ।  ਸਭਾ-ਸੁਸਾਇਟੀ ਫਿਰ ਦੋ-ਫਾਡ਼ ਹੋ ਜਾਂਦੀ ਹੈ। ਅਗਲਾ ਕਾਰਨ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਵੀ ਬਹੁਤ ਸਾਰੇ ਖੁਦ-ਦਾਰ ਕਲਮਕਾਰਾਂ ਨੂੰ ਵੱਖਰੇ ਰਾਹ ਤੁਰਨ ਲਈ ਮਜਬੂਰ ਕਰਦੇ ਹਨ। ਹੋਰ ਵੀ ਇਵੇਂ ਦੇ ਕਈ ਬਿੰਦੂ ਹਨ। ਪਰ ਹੈਰਾਨੀ ਤਾਂ ਕੇਂਦਰੀਸਭਾ ਦੀ ਦੋ-ਫਾਡ਼ ਦੀ ਦੁਰਘਟਨਾ ਕਾਰਨ ਹੋਰ ਵੀ ਵੱਧ ਹੋਈ ਸੀ, ਜਦ ਗਾਡੀ ਰਾਹ ਤੁਰਦਾ ਇਕੋ ਰੰਗ ਦਾ ਕਾਫਲਾ ਝੱਟਪੱਟ ਲੀਹਾਂ ਪਾਡ਼ ਕੇ ਦੋ ਪਾਸਿਆਂ ਵੱਲ ਨੂੰ ਘੁੰਮ ਗਿਆ । ਇਸ ਦੁਫੇਡ਼ ਦਾ ਵੱਡਾ ਤੇ ਮਿਲਭੋਗਾ ਜਿਹਾ ਕਾਰਨ ਜਰਨਲ-ਸਕੱਤਰ ਲਈ ਨਵੀਂ ਕੁਰਸੀ ਦੀ ਸਥਾਪਨਾ ਕਰਨਾ ਵੀ ਸੀ ਤੇ ਪਾਰਟੀ ਹੁਕਮਾਂ ਤੇ ਅਮਲ-ਦਰਾਮਦ ਕਰਦਿਆਂ ਲੇਖਕ ਜਥੇਬੰਦੀ ਨੂੰ ਆਪਣੇ ਕਾਬੂ ‘ ਰੱਖਣ ਦੀ ਲੋਡ਼ ਵੀ ।
“ ਕਾਰਪੋਰੇਟ ਲੌਬੀ ਨੇ ਸਾਡੀ ਬੋਲੀ, ਭਾਸ਼ਾ,ਸੱਭਿਆਚਾਰ, ਸਾਡੇ ਵਿਰਸੇ ਦੀ ਰਹਿਤਲ ਸਮੇਤ ਸਾਡੇ ਪੰਜਾਬੀ ਸਾਹਿਤ ਨੂੰ ਖੇਹ-ਕੌਡੀਆਂ ਰੋਲਿਆ “
ਡਾ. ਜੋਗਿੰਦਰ ਸਿੰਘ ਨਿਰਾਲਾ :’ਨਵਾਂ ਜ਼ਮਾਨਾ‘ ਵਾਲੇ ਹਰ ਸਾਲ ਸਰਵੇਖਣ ਕਰਵਾਉਂਦੇ ਹਨ। ਇਸ ਵਾਰ ‘ਕਹਾਣੀ –ਧਾਰਾ‘ ਵਾਲਿਆਂ ਵੀ ਅਜਿਹਾ ਉੱਦਮ ਕੀਤਾ। ਅਜਿਹੇ ਉੱਦਮ ਸਾਹਿਤ ਦਾ ਕੀ ਸੁਆਰਦੇ ਹਨ ?

ਕਹਾਣੀਕਾਰ ਲਾਲ ਸਿੰਘ : ਮੇਰਾ ਇਸ ਤਰ੍ਹਾਂ ਦਾ ਵਿਸ਼ਵਾਸ਼ ਹੈ , ਕਿ ਸਾਹਿਤ ਸਮੇਤ ਕਿਸੇ ਵੀ ਸਮਾਜਿਕ ਕਾਰਜ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਉੱਦਮ ਨਕਾਰਾਤਮਿਕ ਨਹੀਂ ਗਿਣਨਾ ਚਾਹੀਦਾ । ਭਾਵੇਂ ਉਹ ਜਿੰਨਾ ਵੀ ਮਰਜ਼ੀ ਪੇਤਲਾ ਜਾਂ ਸੰਘਣਾ , ਸੁਭਾਵਿਕ ਜਾਂ ਯੋਜਨਾਬੱਧ, ਪਰੋ-ਪੀਪਲ ਜਾਂ ਐਟੀ-ਪੀਪਲ ਵੀ ਕਿਉਂ ਨਾ ਹੋਵੇ। ਉਦਾਹਰਣ ਹਿੱਤ ਉਦਾਰੀਕਰਨ ,ਨਿੱਜੀਕਰਨ,ਵਪਾਰੀਕਰਨ ਦੀ ਸੰਚਾਲਨ ਕਾਰਪੋਰੇਟ ਲੌਬੀ ਨੇ ਆਪਣੇ ਕਈ ਸਾਰੇ ਅਮਲਾਂ ਸਮੇਤ ਸਾਡੀ ਬੋਲੀ, ਭਾਸ਼ਾ , ਸੱਭਿਆਚਾਰ, ਸਾਡੇ ਵਿਰਸੇ ਦੀ ਰਹਿਤਲ ਸਮੇਤ ਸਾਡੇ ਪੰਜਾਬੀ ਸਾਹਿਤ ਨੂੰ ਖੇਹ-ਕੌਡੀਆਂ ਰੋਲਣ ਲਈ ਹੱਲਾ ਬੋਲ ਦਿੱਤਾ ਹੋਇਆ ਹੈ। ਉਸਦੀ ਚਕਾਚੌਂਧ ਕਰਨ ਵਰਗੀ ਖਿੱਚ ਅਤੇ ਨੰਗੇਜ ਨੇ ਸਾਡੇ ਲਈ ਕਹਿੰਦੇ – ਕਹਾਉਦੇ ਸਾਹਿਤਕਾਰਾਂ/ਕਹਾਣੀਕਾਰਾਂ ਨੂੰ ਆਪਣੀ ਬੇ-ਪਰਦਾ ਬੁੱਕਲ ਵਿਚ ਲਪੇਟ ਲਿਆ ਹੈ । ਸਾਡੇ ਉਹ ‘ ਮਾਣ-ਮੱਤੇ ‘ ਕਹਾਣੀਕਾਰ , ਅਰਬ-ਸਵਾ ਅਰਬ ਵਾਲੇ ਇਸ ਦੇਸ਼ ਨੂੰ ਦਰਵੇਸ਼ ਹਜ਼ਾਰ-ਹਾ ਮੁਸ਼ਕਲਾਂ ਨੂੰ ਉੱਕਾ ਹੀ ਭੁੱਲ-ਭੁੱਲਾ ਕੇ , ਜਾਂ ਹਊਂ-ਪਰੇ ਕਰਕੇ ਬੱਸ ਥੋਡ਼੍ਹੀ ਕੁ ਜਿੰਨੀ ਰੱਜ-ਫਿੱਟੀ ਸ਼੍ਰੇਣੀ ਦੀਆਂ ਮਾਈਆਂ-ਬੀਬੀਆਂ , ਬੁੱਢੇ-ਬੁੱਢੀਆਂ ਦੀਆਂ ਅਤ੍ਰਿਪਤ ਰਹੀਆਂ ਗਈਆਂ ਕਾਮੁਕ ਭਾਵਨਾਵਾਂ ਦੀ ਤ੍ਰਿਪਤੀ ਦੇ ਰਾਹ-ਦਸੇਰੇ ਬਣ ਬੈਠੇ ਹਨ । ਉਹਨਾਂ ਦੀ ਦੇਖਾ-ਦੇਖੀ ਸਾਡੀ ਨੌਜਵਾਨ ਕਹਾਣੀਕਾਰ ਪੀਡ਼੍ਹੀ ਦੇ ਕਈ ਅਹਿਮ ਹਸਤਾਖਰ ਵੀ ਉਸੇ ਦਿਸ਼ਾ ਵੱਲ ਨੂੰ ਨਿੱਕਲ ਤੁਰੇ । ਉਸ ਨੌਜਵਾਨ ਪੀਡ਼੍ਹੀ ਨੂੰ ਇਹ ਤਾਂ ਸ਼ਾਇਦ ਪਤਾ ਹੀ ਨਾ ਲੱਗਾ ਹੋਵੇ ਕਿ ਹਮਲਾ ਕਿਸ ਧਿਰ ਵਲੋਂ ਹੋਇਆ ਹੈ ਤੇ ਕਿਸ ਕਾਰਨ ਕੀਤਾ ਗਿਆ  ਹੈ , ਉਹਨਾਂ ਨੌਜਵਾਨਾਂ ਨੂੰ ਤਾਂ ਬੱਸ ਹੱਥੋ – ਹੱਥ ਮਿਲੀ ਪ੍ਰਸਿਧੀ ਹੀ ਉਹਨਾਂ ਦੀ ਕਹਾਣੀ ਸਿਨਫ਼ ਲਈ ਪ੍ਰਾਪਤੀ ਲਗਦੀ ਹੈ ।
ਇਹ ਮੰਨਦਿਆਂ ਹੋਇਆਂ ਵੀ ਕਿ ਕਾਰਪੋਰੇਟ ਦਾ ‘ਉੱਦਮ‘ ਨਕਾਰਾਤਮਿਕ ਹੈ ਤੇ ਇਸ ਦੇ ਸਿੱਟੇ ਵੀ ਕਾਫੀ ਸਾਰੇ ਅਸਰਅੰਦਾਜ਼ ਹੋਏ ਹਨ । ਪਰ,ਕਹਾਣੀ ਸਰਵੇਖਣਾਂ ਲਈ ਉਸ ਦੇ ਪ੍ਰਭਾਵ ਵਾਲੀਆਂ ਕਹਾਣੀਆਂ ਨੂੰ , ਜਨ-ਪਾਠਕਾਂ ਨੇ  ਬਹੁਤ ਘੱਟ ਪ੍ਰਵਾਨ ਕੀਤਾ ਹੈ । ਕੇਵਲ ਤੇ ਕੇਵਲ ਉਹ ਹੀ ਕਹਾਣੀਆਂ ‘ਨਵਾਂ-ਜ਼ਮਾਨਾ‘ ਜਾਂ ‘ਕਹਾਣੀ–ਧਾਰਾ’ ਦੇ ਸਰਵੇਖਣੀ-ਟੈਸਟਾਂ ਵਿਚ ਸ਼ਾਮਿਲ ਹੋ ਸਕੀਆਂ ਹਨ, ਜਿਨ੍ਹਾਂ ਦਾ ਸਰੋਕਾਰ ਪੰਜਾਬੀ ਰਹਿਤਲ ਦੇ ਸਮਤਲ ਹੈ। ਜਿਹਡ਼ੀਆਂ ਪੱਛਮ ਦੇ ਨਗਨਵਾਦ ਤੇ ਦੇਹੀਵਾਦ ਨੂੰ ਨਕਾਰਦੀਆਂ, ਮਨੁੱਖ ਦੀ ਸਿਰਫ਼ ਤੇ ਸਿਰਫ਼ ਦੇਹੀ ਦੇ ਜਸ਼ਨ ਦੀ ਤ੍ਰਿਪਤੀ ਤੋਂ ਅਗਾਂਹ ਲੰਘ ਕੇ ਉਸ ਦੀਆਂ ਅਕਾਂਖਿਆਵਾਂ ਦੀ ਵੀ ਤ੍ਰਿਪਤੀ ਕਰਦੀਆਂ ਹਨ। ਇਸ ਬਿਨਾ ‘ਤੇ ਸਰਵੇਖਣੀ ਉੱਤਮਾਂ ਨੂੰ ਸਾਰਥਕ ਹੀ ਕਿਹਾ ਜਾ ਸਕਦਾ ਹੈ। ਭਾਵੇਂ ਕਿ ਰਿਆਤੀ ਜਾਂ ਸਫਾਰਸ਼ੀ ਵੋਟਾਂ ਪ੍ਰਾਪਤ ਕਰਕੇ ਇਹਨਾਂ ਵਿਚ ਸ਼ਾਮਿਲ ਹੋਣ ਦੀ ਮਨੁੱਖ-ਮਾਤਰ ਦੀ ਮੁਢਲੀ ਕਮਜ਼ੋਰੀ ਤੋਂ ਵੀ ਨਹੀਂ ਬਚਿਆ ਜਾ ਸਕਿਆ ।

“ ਦੁਨੀਆਂ ਦੀ ਉੱਪਰਲੀ 2 % ਅਮੀਰ ਸ਼੍ਰੇਣੀ ਪਾਸ ਸਾਰੀ ਧਰਤੀ ਦੀ ਕੁੱਲ ਆਮਦਨ ਦੇ 50 % ਹਿੱਸੇ ‘ ਤੇ ਕਬਜ਼ਾ “
ਡਾ. ਜੋਗਿੰਦਰ ਸਿੰਘ ਨਿਰਾਲਾ:ਤੁਹਾਡੀ ਪਛਾਣ ਸਮਾਜਮੁਖੀ ਕਹਾਣੀ ਲੇਖਕ ਵਜੋਂ ਹੋਈ ਹੈ । ਭਾਵੇਂ ਕਿ ਤੁਸੀ ਕਦੇ-ਕਦਾਈਂ ਰੀਵਿਊ ਵੀ ਕਰ ਲੈਂਦੇ ਹੋ ?
ਕਹਾਣੀਕਾਰ ਲਾਲ ਸਿੰਘ : ਮੇਰਾ ਸਮਾਜਮੁਖੀ ਕਹਾਣੀ ਨਾਲ ਬਣੇ ਮੋਹ ਦਾ ਪੱਕਾ ਕਾਰਨ ਇਹ ਹੈ ਕਿ ਕਹਾਣੀ ਨਾਲ ਮਗਜ਼-ਪਚੀ ਕਰਨ ਤੋਂ ਪਹਿਲਾਂ ਮੇਰੇ ਅੰਦਰ ਇਕ ਅਜਿਹੇ ਫ਼ਲਸਫੇ, ਅਜਿਹੀ ਵਿਚਾਰਧਾਰਾ ਘਰ ਬਣਾ ਕੇ ਬੈਠ ਗਈ ਸੀ ਜਿਹਡ਼ੀ ਮੁਲਕ ਦੀ ਬਹੁ-ਗਿਣਤੀ ਵਸੋਂ ਸਿਰ ਐਵੇ ਨਿਗੁਣੀ ਜਿਹੀ ਗਿਣਤੀ ਵਲੋਂ ਥੋਪੇ ਗ਼ਏ ਆਰਥਿਕ-ਸਮਾਜਿਕ-ਮਨਾਸਿਕ-ਰਾਜਨੀਤਕ-ਸੱਭਿਆਚਾਰਕ ਵਿਸੰਗਤੀਆਂ ਦੇ ਦਬਾਅ ਤੋਂ ਬਹੁ-ਗਿਣਤੀ ਨੂੰ ਨਿਜਾਤ ਦਿਵਾਉਣ ਲਈ ਅਗ੍ਰਸਰ ਰਹੀ ਸੀ। ਮੈਂ ਕਿਧਰੋਂ ਪਡ਼੍ਹ-ਸੁਣ ਲਿਆ ਸੀ ਕਿ ਕੁਲ ਦੁਨੀਆਂ ਦੀ ਉੱਪਰਲੀ 2 % , ਅਮੀਰ ਸ਼੍ਰਣੀ ਪਾਸ ਸਾਰੀ ਧਰਤੀ ਦੀ
ਮੁਲਾਕਾਤੀ :ਡਾ. ਜੋਗਿੰਦਰ ਸਿੰਘ ਨਿਰਾਲਾ 


ਪ੍ਰਿੰਸੀਪਲ : ਤਾਰੀਕ ਕਾਲਜ ਆਫ਼ ਐਜੂਕੇਸ਼ਨ ਦਾਸਲ
ਰਾਜੌਰੀ (ਜੰਮੂ ਅਤੇ ਕਸ਼ਮੀਰ)
09797313927( ਜੇ.ਕੇ), 9872161644(ਪੰਜਾਬ)