Wednesday, May 04, 2011

ਪਾਸ਼ ਦੇ ਕਤਲ 'ਤੇ ਵਾਰ ਵਾਰ ਚਰਚਾ ਦਾ ਮਕਸਦ?


ਪਿਛਲੇ ਕੁਝ ਮਹੀਨਿਆਂ ਵਿੱਚ ਕਮਿਊਨਿਸਟ ਲੇਖਕਾਂ ਅਤੇ ਖਾਲਸਤਾਨੀ ਧਿਰ ਵਿਚਕਾਰ ਇਨਕਲਾਬੀ ਕਵੀ ਪਾਸ਼ ਦੇ ਕਤਲ ਨੂੰ ਲੈ ਕੇ ਕਾਫੀ ਤਿੱਖੀ ਬਹਿਸ ਹੋ ਚੁੱਕੀ ਹੈ.ਜਿਸ ਵਿਚ ਪਾਸ਼ ਦੇ ਕਤਲ ਦੇ ਮਸਲੇ ਤੇ ਹੋਈ ਚਰਚਾ ਵਿਚ ਜਸਵੀਰ ਸਮਰ ਨੇ ਮੰਡੀ ਕਲਾਂ ਵਾਲੀ ਜੁੰਡਲੀ ਦੀਆਂ "ਦਲੀਲਾਂ" ਦੇ ਪਰਖੱਚੇ ਉਡਉਦੇ ਹੋਏ ਦੋ ਆਰਟੀਕਲ ਲਿਖੇ "ਖਾਲਿਸਤਾਨੀ ਹੋਣ ਦਾ ਮਕਸਦ" ਅਤੇ "ਪਾਸ਼ ਹੋਣ ਦਾ ਮਤਲਬ".ਅਤੇ ਮੰਡੀ ਕਲਾਂ ਵਾਲੀ ਜੁੰਡਲੀ ਦੀ "ਤਾਲੋ ਖੁੰਝੀ ਡੂੰਮਣੀ" ਦੀ ਬੋਧਿਕਤਾ ਦਾ ਜਲੂਸ ਕੱਢਦੇ ਹੋਏ ਬਾਰੂ ਸਤਵਰਗ ਉਸ ਨੂੰ ਦੱਸ ਚੁੱਕੇ ਹਨ ਕਿ "ਪਾਸ਼ ਕਿਥੇ ਰਹਿੰਦਾਂ ਹੈ".ਇਥੇ ਫੇਸਬੁੱਕ ਤੇ ਵੀ ਇਸ ਵਿਸ਼ੇ 'ਤੇ ਮੇਰੇ ਨਾਲ ਖਾਲਿਸਤਾਨੀ ਧਿਰ ਦੋ ਤਿੰਨ ਥਾਂ "ਝਗੜਾ" ਕਰ ਚੁੱਕੀ ਹੈ. ਇਸ ਵਿਸ਼ੇ ਤੇ ਵਾਰ ਵਾਰ ਚਰਚਾ ਨੂੰ ਤੂਲ ਕਿਉ ਦਿੱਤੀ ਜਾਂਦੀ ਹੈ ਇਸ ਬਾਰੇ ਅੱਗੇ ਚਲ ਕੇ ਚਰਚਾ ਕਰਦੇ ਹਾ.ਪਹਿਲਾਂ ਗੱਲ ਕਰਦੇ ਹਾਂ ਇਸ ਵਿਸ਼ੇ ਤੇ ਤਾਜ਼ਾ ਘਟਨਾਕ੍ਰਮ ਚੜਦੀ ਕਲਾਂ ਵਿਚ ਛਪੇ ਇੱਕ ਆਰਟੀਕਲ ਦੀ..
ਪਾਸ਼ ਦੇ ਵਿਚਾਰਧਾਰਿਕ ਤਰਕ ਦਾ ਕੋਈ ਜਵਾਬ ਖਾਲਿਸਤਾਨੀ ਧਿਰ ਕੋਲ ਨਾ ਤਾਂ ਕੱਲ ਸੀ ਤੇ ਨਾ ਹੀ ਅੱਜ ਹੈ. ਓਸ ਦੇ ਕਤਲ ਨੂੰ ਪਹਿਲਾਂ ਸਟੇਟ ਦੇ ਸਿਰ ਮੜ੍ਹਨ ਦੀ ਅਸਫਲ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਅਤੇ ਹੁਣ ਇਸ ਦੀ ਜ਼ਿੰਮੇਵਾਰੀ ਬੜੇ ਨਾਟਕੀ ਤਰੀਕੇ ਨਾਲ ਉਸ ਦੇ ਖੁਦ ਦੇ ਕਿਰਦਾਰ ਤੇ ਮੜ੍ਹਨ ਦੀ ਕੋਝੀ ਸਾਜਿਸ਼ ਰਚੀ ਜਾ ਰਹੀ ਹੈ..ਚੜਦੀ ਕਲਾਂ ਨੇ  ਪਾਸ਼ ਬਾਰੇ ਇੱਕ "ਕਹਾਣੀ" ਲਿਖੀ ਹੈ.ਕਿ ਉਸ ਦੇ ਕਿਸੇ ਕੁੜੀ ਨਾਲ ਨਜਾਇਜ਼ ਸੰਬੰਧ ਸਨ.ਪਰ ਓਹ ਕੁੜੀ ਕੌਣ ਸੀ ਉਸ ਦਾ ਕੀ ਨਾਮ ਸੀ,ਉਸ ਦੇ ਮਾਂ ਪਿਉ ਕੌਣ ਸਨ,ਓਹ ਸਾਬਕਾ ਨਕਸਲਵਾਦੀ ਕੌਣ ਸੀ ਜਿਸ ਕੋਲੋ ਕੁੜੀ ਦੇ ਘਰਵਾਲਿਆ ਨੇ ਪਾਸ਼ ਦਾ ਕਤਲ ਕਰਵਾਇਆ, ਉਸ ਦਾ ਨਾਮ ਕੀ ਸੀ ਇਸ ਬਾਰੇ ਚੜ੍ਹਦੀ ਕਲ੍ਹਾਂ ਵਾਲੇ ਵਿਦਵਾਨ ਜੀ ਨੇ ਕੁਝ ਨਹੀ ਦੱਸਿਆਂ,ਧੀਦੋ ਗਿੱਲ ਜੀ ਨੇ ਜਿਸ ਕੁੜੀ ਬਾਰੇ ਚਰਚਾਂ ਕੀਤੀ ਹੈ,ਉਸ ਦਾ ਵੀ ਪਾਸ਼ ਦੇ ਕਤਲ ਨਾਲ ਕੋਈ ਸਬੰਧ ਨਹੀ ਜੁੜਦਾ. ਬਾਕੀ ਕਹਾਣੀ ਬਾ-ਕਮਾਲ ਲਿਖੀ ਹੈ.ਇੱਕ ਕਮੀ ਰਹਿ ਗਈ ਨਾਲ ਵੀ ਲਿਖ ਦੇਂਦੇ ਕੀ ਓਸ ਨਕਸਲਵਾਦੀ ਨੂੰ ਹਥਿਆਰ ਕਿਸੇ ਡੀ.ਐਸ.ਪੀ ਨੇ ਦਿੱਤੇ ਸਨ ਤਾਂ ਕਹਾਣੀ ਹੋਰ ਵੀ ਰੋਚਕ ਹੋ ਜਾਂਦੀ.ਅੱਗੇ ਚਲ ਕੇ ਇਹ ਵੀ ਲਿਖ ਮਾਰਿਆ ਜੀ ਪਾਸ਼ ਦੇ ਕਤਲ ਵੇਲੇ ਓਹ ਕੁੜੀ ਵੀ ਉਸ ਕਮਰੇ ਵਿਚ ਮੌਜੂਦ ਸੀ.ਹੁਣ ਕਿਸ ਕਮਰੇ ਦੀ ਗੱਲ ਕਰ ਰਹੇ ਹਨ ਪਤਾ ਨਹੀ ਸ਼ਾਇਦ ਜਿਸ ਕਮਰੇ ਵਿਚ ਬੈਠੇ ਹੋਣੇ ਨੇ ਲੇਖਕ ਸਾਬ ਉਸ ਦਾ ਜ਼ਿਕਰ ਕਰ ਗਏ ਕਿਉ ਕਿ ਪਾਸ਼ ਦਾ ਕਤਲ ਤਾਂ ਮੋਟਰ ਤੇ ਹੋਇਆ ਸੀ.ਚਲੋ ਖੈਰ ਇਹ ਗਲਤੀ "ਕਾਬਲੇ ਮੁਆਫ" ਹੈ.ਕਿਉ ਕਿ "ਨੀਦ" ਵਿੱਚ ਇਨ੍ਹੀ ਕੁ ਗਲਤੀ ਹੋ ਹੀ ਜਾਂਦੀ ਹੈ.
ਹੁਣ ਪ੍ਰਤੀਮ ਸਿੰਘ ਕੌਣ ਹੈ ਜਿਸ ਨੇ ਆਰਟੀਕਲ ਲਿਖਿਆ ਹੈ ਇਹ ਤਾਂ ਪਤਾ ਨਹੀ ਹੈ ,ਪਰ ਡਾ. ਜਗਤਾਰ ਜੀ ਨੇ ਇਹ ਗੱਲ ਕਹੀ ਜਾਂ ਨਹੀ ਇਸ ਬਾਰੇ ਹੁਣ ਕੁਝ ਪਤਾ ਲੱਗ ਸਕਣਾਂ ਮੁਸ਼ਕਿਲ ਹੈ ਕਿਉਕਿ ਇਹ ਗੱਲ ਉਨ੍ਹਾਂ ਦੀ ਮੋਤ ਤੋ ਮਗਰੋ ਉਭਾਰੀ ਜਾ ਰਹੀ .ਵੈਸੇ ਮੈ ਇਹ ਮੰਨਦਾ ਕਿ ਡਾ.ਜਗਤਾਰ ਨੇ ਇਹ ਗੱਲ ਜ਼ਰੂਰ ਕਹੀ ਹੋਵੇਗੀ ਕਿਉਕਿ ਡਾ ਜਗਤਾਰ ਦੇ ਇੱਕ ਕਰੀਬੀ{ਜੋ ਮੇਰੇ ਪਿੰਡ ਦੇ ਨਜਦੀਕ ਦੇ ਹੀ ਪਿੰਡ ਦਾ ਰਹਿਣ ਵਾਲਾ ਸਾਹਿਤਕਾਰ ਹੈ} ਨੂੰ ਪਾਸ਼ ਜ਼ਰੂਰ ਸੱਤਿਆ ਨਰਾਣੀਏ ਨਿੰਹਗ ਕਹਿੰਦਾ ਹੁੰਦਾ ਸੀ,ਡਾ.ਜਗਤਾਰ ਇਸ ਦੀ ਬਣਾਈ ਇੱਕ ਸੰਸਥਾਂ ਦੇ ਜਰਨਲ ਸੱਕਤਰ ਵੀ ਸਨ,ਡਾ.ਜਗਤਾਰ ਦੇ ਇਸ ਕਰੀਬੀ ਨੂੰ ਪਾਸ਼ ਨੇ ਇੱਕ ਖ਼ਤ ਵੀ ਲਿਖਿਆ ਸੀ ਜਿਸ ਵਿਚ ਉਨ੍ਹਾਂ ਦੇ ਗੁਰੁੱਪ ਦੀਆਂ ਨੀਤੀਆਂ ਦੀ ਪਾਸ਼ ਨੇ ਚੰਗੀ ਛਿੱਲ ਲਾਹੀ ਸੀ,ਇਹ "ਮਹਾਂਪੁਰਖ " ਅੱਜਕਲ ਕੇਂਦਰੀ ਲੇਖਕ ਸਭਾ ਵਿਚ ਇੱਕ ਉੱਚ ਅਹੁਦੇ 'ਤੇ ਹਨ,ਇਨ੍ਹਾਂ ਦਾ ਪੂਰਾ ਗੁਰੁੱਪ ਅਤੇ ਇਹ ਵਿਦਵਾਨ ਜੀ ਅੱਜ ਵੀ ਪਾਸ਼ ਨੂੰ ਪਾਣੀ ਪੀ ਪੀ ਕੇ ਗਾਲਾਂ ਕੱਢਦੇ ਹਨ,ਜੇ ਡਾ.ਜਗਤਾਰ ਜੀ ਦੀ ਗੱਲ ਮੰਨ ਵੀ ਲਈ ਜਾਵੇ ਤਾਂ ਕੀ ਉਹ ਪੰਜਾਬੀ ਦੇ ੫੨ ਨਾਮਵਰ ਸਾਹਿਤਕਾਰ{ਸਮੇਤ ਸੁਰਜੀਤ ਪਾਤਰ} ਜਿਨ੍ਹਾਂ ਨੇ "ਪਾਸ਼ ਤਾਂ ਸੂਰਜ ਸੀ"ਵਿਚ ਪਾਸ਼ ਦੇ ਪੰਜਾਬੀ ਸਾਹਿਤ ਦਾ ਸੂਰਜ ਹੋਣ ਦੀ ਗਵਾਹੀ ਭਰੀ ਹੈ ਜਾਂ ਤਾਂ ਇਸ ਗੱਲ ਤੋ ਅਣਜਾਣ ਸਨ ਜਾਂ ਝੂਠ ਬੋਲ ਰਹੇ ਹਨ? ਸ਼ਿਵ ਜਿਸ ਨੂੰ ਪਾਸ਼ ਨੇ ਇਸ ਕੁੜੀਆਂ ਦੇ ਚੱਕਰ ਵਿਚ ਬੇਤਿਹਾਸ਼ਾਂ ਭੰਡਿਆਂ ਸੀ,ਉਸ ਦੀ ਇੱਕ ਕਰਤੂਤ ਦੀ ਤੁਲਣਾ ਤਾਂ ਮੱਝਾਂ ਦੇ ਵਾੜੇ ਨਾਲ ਵੀ ਕੀਤੀ ਸੀ,ਜਵਾਬ ਵਿਚ ਪਾਸ਼ ਤੇ ਇਹੋ ਜਿਹੇ ਇਲ੍ਜ਼ਾਮ ਲਾਉਣ ਤੋ ਕਿਵੇ ਖੁੰਝ ਗਿਆ.ਇਹ ਤਾਂ ਮੰਨਿਆਂ ਨਹੀ ਜਾ ਸਕਦਾ ਕਿ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਾ ਹੋਵੇ ਕਿਉਕਿ ਡਾ.ਜਗਤਾਰ ਨਾਲੋ ਤਾਂ ਸ਼ਿਵ,ਪਾਸ਼ ਦੇ ਬਹੁਤ ਕਰੀਬ ਸੀ,ਜੇ ਕਪੂਰਥਲੇ ਸ਼ਿਵ ਰਣਧੀਰ ਕਾਲਜ ਇੱਕ ਪ੍ਰੋਗਰਾਮ ਵਿਚ ਪਾਸ਼ ਨੂੰ ਸਟੇਜ ਤੋ ਇਹ ਗੱਲ ਕਹਿ ਸਕਦਾ ਹੈ ਕਿ"ਕੁੱਤਿਉ ਓਏ ਤੁਸੀਂ ਰਲ ਕੇ ਭੌਕੋ,ਮੈਨੂੰ ਨੀਦ ਨਾ ਆਵੇ" ਤਾਂ ਕੀ ਉਹ ਇਸ ਗੱਲ 'ਤੇ ਚੁੱਪ ਰਹਿ ਜਾਦਾਂ?
ਪਾਸ਼ ਬਾਰੇ ਇਹ ਗੱਲ ਛਾਪਣ ਵਾਲੇ " ਪਾਸ਼ ਨੂੰ ਸਿੱਖ ਖਾੜਕੂਆਂ ਨੇ ਨਹੀਂ ਮਾਰਿਆ.. ਸੱਚ ਤਾਂ ਇਹ ਹੈ ਕਿ ਉਸਦੇ ਕਈ ਕੁੜੀਆਂ ਨਾਲ ਨਜਾਇਜ਼ ਸਬੰਧ ਸਨ ਅਤੇ ਇਸੇ ਚੱਕਰ ਵਿਚ ਉਸਨੇ ਆਪਣੀ ਜਾਨ ਗਵਾ ਲਈ" I ਵੀਰ ਜੇ ਕਿਤੇ ਇਹ ਗੱਲ ਵੀ ਡਾ.ਜਗਤਾਰ ਜੀ ਦੇ ਮੂੰਹ ਵਿਚ ਪਾ ਦਿੰਦੇ ਕਿ ਬਲਦੇਵ ਸਿੰਘ ਮਾਨ,ਗਿਆਨ ਸਿੰਘ ਸੰਘਾ ਅਤੇ ਜੈਮਲ ਪੱਡਾ{ਤਿੰਨੋ ਸੰਪਾਦਕ ਹਰਿਆਵਲ ਦਸਤਾ} ਦਾ ਵਾਰੀ ਵਾਰੀ ਕਤਲ ਇਸ ਕਰਕੇ ਨਹੀ ਹੋਇਆ ਕਿ ਉਹ ਖਾਲਿਸਤਾਨੀ ਲਹਿਰ ਦੀ ਆਲੋਚਨਾ ਵਿਚ ਲਿਖ ਰਹੇ ਸਨ ਜਾਂ ਪਾਸ਼ ਦੀ ਖਾਲਿਸਤਾਨੀ ਲਹਿਰ ਦੀ ਆਲੋਚਨਾ ਬਾਰੇ ਛਾਪ ਰਿਹੇ ਸਨ ਬਲਕਿ ਉਨ੍ਹਾਂ ਦੇ ਵੀ ਕਈ ਕੁੜੀਆਂ ਨਾਲ ਨਜਾਇਜ਼ ਸਬੰਧ ਸਨ ਤਾਂ ਕਹਾਣੀ "ਮੰਨਣਯੋਗ" ਬਣ ਜਾਣੀ ਸੀ. ਅਸਲ ਵਿਚ ਗੱਲ ਸਿਰਫ ਬਾਰੂ ਸਤਵਰਗ ਦੇ ਕਹਿਣ ਵਾਂਗ ਇਹੀ ਹੈ ਕਿ "ਤਾਲੋ ਖੁੰਝੀ ਡੂੰਮਣੀ................ "
ਹੁਣ ਇਸ ਗੱਲ ਤੇ ਆਉਂਦੇ ਹਾ ਕਿ ਇਹ ਰੋਲਾ ਵਾਰ ਵਾਰ ਕਿਉ ਪਾਇਆ ਜਾਂਦਾ ਹੈ ਤੇ ਕਿਉ ਇਸ ਮਸਲੇ ਨੂੰ ਤੂਲ ਕਿਉ ਦਿੱਤੀ ਜਾਂਦੀ ਹੈ. ਮਕਸਦ ਬਿਲਕੁਲ ਸਾਫ਼ ਹੈ.ਮਾਰ੍ਕ੍ਸਵਾਦ ਦੀ ਵਿਗਆਨਿਕ ਵਿਚਾਰਧਾਰਾਂ 'ਤੇ ਬੋਲਣ ਨੂੰ ਕੁਝ ਹੈ ਨਹੀ,ਪਾਸ਼ ਦੀਆਂ ਗੱਲਾਂ ਦਲੀਲਾਂ ਨਾਲ ਨਹੀ ਕੱਟ ਸਕਦੇ ਸੀ ਤਾਂ ਉਸ  ਦਾ ਕਤਲ ਕਰ ਦਿੱਤਾ.ਪਰ ਪਾਸ਼ ਦਾ ਭੂਤ{ਵਿਚਾਰ } ਹੁਣ ਵੀ ਇਨ੍ਹਾ ਦੇ ਸਿਰ ਤੇ ਮੰਡਰਾਂ ਰਿਹਾ ਹੈ. ਇਨ੍ਹਾਂ ਲਈ ਆਪਣੇ ਫਾਸੀਵਾਦੀ "ਸਿਧਾਂਤਾਂ" ਪ੍ਰਚਾਰਨ ਲਈ ਇਹ ਜ਼ਰੂਰੀ ਹੈ ਕਿ ਕਿਸੇ ਤਰ੍ਹਾ ਇਸ ਤੋ ਛੁਟਕਾਰਾ ਪਾਇਆ ਜਾਵੇ. ਵਾਰ ਵਾਰ ਪਾਸ਼ ਦੇ ਕਤਲ 'ਤੇ ਹੋ ਰਹੀ "ਇੱਜ਼ਤ" ਤੋ ਬਚਣ ਲਈ ਇਸ ਕਤਲ ਤੋ ਖੁਦ ਨੂੰ ਅੱਲਗ ਕੀਤਾ ਜਾਵੇ, ਉਸ ਦੀ ਵਿਚਾਰਧਾਰਾ ਦੀ ਥਾਂ ਘਟੀਆਂ ਦਰਜੇ ਦੀ ਤੋਮਤਬਾਜੀ ਉਸਦੇ ਕਿਰਦਾਰ ਤੇ ਕੀਤੀ ਜਾਵੇ,ਕਿਉਕਿ ਜੇ ਗੱਲ ਵਿਚਾਰਧਾਰਾ ਤੇ ਆਂ ਗਈ ਜਾਂ ਕਿਸੇ ਨੇ ਕਾਮਰੇਡਾਂ ਦੇ ਆਖੇ ਲੱਗ ਇਨ੍ਹਾਂ ਨੂੰ ਇਹ ਪੁੱਛ ਲਿਆ,ਜਿਸ ਰਾਜ{ਖਾਲਸਤਾਨ} ਦੀ ਤੁਸੀਂ ਗੱਲ ਕਰਦੇ ਹੋ,ਓਸ ਵਿਚ ਰਾਜ ਪ੍ਰਬੰਧ ਕਹੋ ਜਿਹਾ ਹੋਵੇਗਾ,ਆਮ ਲੋਕਾਂ ਤੇ ਵਪਾਰੀ ਵਰਗ ਲਈ ਕੀ ਕੀ ਨੀਤੀਆਂ ਹੋਣਗੀਆਂ, ਸਾਮਜਿਕ ,ਆਰਥਿਕ ਤੇ ਰਾਜਨੀਤਿਕ ਬਰਾਬਰਤਾਂ ਲਈ ਕੀ ਕੀ ਨੀਤੀਆਂ ਹੋਣਗੀਆਂ,ਇਕੋਨਮੀਕਲ ਸਟਰਕਚਰ ਕਹੋ ਜਿਹਾ ਹੋਵੇਗਾ,ਸਾਮਜਿਕ ਬੁਰਾਈਆਂ ਕਿਵੇ ਖਤਮ ਕੀਤੀਆਂ ਜਾਣਗੀਆਂ ,ਘੱਟ ਗਿਣਤੀਆਂ ਦੀ ਸੁੱਰਖਿਆ ਤੇ ਬਰਾਬਰਤਾ ਲਈ ਕੀ ਨੀਤੀ ਹੋਵੇਗੀ,ਵਿਦੇਸ਼ ਨੀਤੀ ਕੀ ਹੋਵੇਗੀ .ਅਤੇ ਇਹੋ ਜਿਹੇ ਹੋਰ ਪਤਾ ਨਹੀ ਕਿਨੇਂ ਸਵਾਲਾਂ ਦੀਆਂ ਝੜ੍ਹੀਆਂ ਲੱਗ ਜਾਣਗੀਆਂ.ਜਿਨ੍ਹਾਂ ਦੇ ਜਵਾਬ ਲੱਭਣ ਲਈ ਇਨ੍ਹਾਂ ਵਿਦਵਾਨਾ ਦਾ "ਕੀਮਤੀ" ਸਮੇ ਖਰਾਬ ਹੋਵੇਗਾ. ਇਸ ਲਈ ਉਨ੍ਹਾਂ ਦੀ ਸੋਚ ਹੈ ਉਨ੍ਹਾਂ ਲੋਕਾਂ ਨੂੰ ਹੀ ਖਤਮ ਕੀਤਾ ਜਾਵੇ ਜੋ ਇਸ ਤਰ੍ਹਾ ਦੀਆਂ "ਪੁੱਠੀਆਂ" ਗੱਲਾਂ ਲੋਕਾਂ ਦੇ ਦਿਮਾਗ ਵਿਚ ਪਾਉਦੇ ਹਨ. ਵੈਸੇ ਵੀ ਲੈਲਿਨ ਦੇ ਸ਼ਬਦਾ ਅਨੁਸਾਰ" ਬੁਰਜੂਆ ਇਨਕਲਾਬ ਆਮ ਤੋਰ ਉੱਤੇ ਸੱਤਾ ਉਪਰ ਕਬਜ਼ੇ ਦੇ ਨਾਲ ਹੀ ਖਤਮ ਹੋ ਜਾਂਦਾ ਹੈ..........."
ਮੁੱਕਦੀ ਗੱਲ ਸਿਰਫ ਇਨ੍ਹੀ ਹੈ ਕਿ ਪਾਸ਼ ਜਿਉਂਦਾਂ ਵੀ ਫ਼ਾਸ਼ੀਵਾਦ ਨੂੰ ਸਤਾ ਰਿਹਾ ਸੀ ਤੇ ਮਰ ਕੇ ਵੀ ਸਤਾ ਰਿਹਾ ਹੈ

ਨਾ ਕਤਲ ਹੋਏ ਨਾ ਹੋਣਗੇ ਕਦੇ ਇਸ਼ਕ ਦੇ ਇਹ ਗੀਤ
ਮੌਤ ਦੀ ਸਰਦਲ 'ਤੇ ਬਹਿ ਕੇ ਗਉਂਦੇ ਰਹੇ ਨੇ ਲੋਕ
ਕੁਝ ਇਸ ਤਰ੍ਹਾਂ ਵੀ ਰਾਤ ਨੂੰ ਰਸ਼ਨਾਉਦੇ ਰਹੇ ਨੇ ਲੋਕ.............

ਇੰਦਰਜੀਤ,ਕਾਲਾ ਸੰਘਿਆਂ


2 comments:

Unknown said...

ਪਾਸ਼ ਜਿਵੇ ਮਰਜ਼ੀ ਮਰਇਆ ਹੋਵੇ. ਅਸੀਂ ਕੀ ਲੈਣਾ. ਇਹ ਗਲਾਂ ਸਾਬਤ ਹੋ ਚੁਕੀਆਂ ਨੇ ਕੇ ਉਸ ਦੀ ਕਵਿਤਾ ਦਾ ਉਸ ਦੀ real life ਨਾਲ ਕੋਈ ਸਬੰਧ ਨਹੀ ਸੀ. ਮੈਨੂ ਨਈ ਪਤਾ ਕੇ ਉਸ ਦੀ ਕਵਿਤਾ ਨੇ ਕਿਸੇ ਨੂੰ ਇੰਕ਼ਲਾਬੀ ਬਣਾਇਆ ਜਾਂ ਨਹੀ ਪਰ ਉਸ ਦੀ ਬੀੜੀਆਂ ਪੀਣ ਦੀ ਲਤ ਨੂੰ state ਨੇ ਚੰਗੀ ਤਰਾਂ ਪਰਚਾਰਿਆ . ਬੰਦੂਕਾਂ ਦਾ ਤਾਂ ਪਤਾ ਨਈ ਪਰ ਉਸ ਦੇ ਪਰਭਾਵ ਹੇਠ ਆਏ ਨੋਜਵਾਨਾ ਨੇ ਬੀੜੀਆਂ ਜਰੂਰ ਹਥਾਂ ਚ ਚੁਕ ਲਈਆਂ. ਓਹ ਪੰਜਾਬ ਦੇ ਸ਼ਰੀਕਾਂ ਨਾਲ ਰਲਇਆ ਤੇ ਸੀਸ ਤਲੀ ਤੇ ਰਖੀ ਫਿਰਦੇ ਪੰਜਾਬ ਦੇ ਮੁਸ਼ ਫੁਟ ਜਵਾਨਾ ਨਾਲ ਉਸ ਨੇ ਦਗਾ ਕਮਾਇਆ. ਅਸੀਂ ਕੀ ਲੈਣਾ ਜਿਵੇ ਮਰਜ਼ੀ ਮਰਿਆ ਹੋਵੇ. ਅਸੀਂ ਤਾਂ ਏਹੋ ਜੇਹੇ ਗਦਾਰ ਨੂ ਮਾਰਇਆ ਹੀ ਭਾਲਦੇ ਹਾਂ.

Unknown said...

ਇਸ ਵਿਸ਼ੇ ਤੇ ਕਿਸੇ ਵੀ ਬਹਿਸ ਦਾ ਹਿੱਸਾ ਬਣਨਾ ਮੂਰਖਤਾ ਹੋਵੇਗੀ
ਗੱਲ ਸਿਰਫ ਉਸਦੀ ਕਵਿਤਾ ਦੀ ਹੋਣੀ ਚਾਹੀਦੀ ਹੈ
ਜੋ ਕੇ ਅੱਜ ਜਿਉਂਦੀ ਹੈ