Friday, April 22, 2011

ਨਿਮਰਤਾ ਦੇ ਪੁੰਜ ਸਨ ਬਾਬਾ ਹਰਬੰਸ ਸਿੰਘ ਜੀ ਕਾਰਸੇਵਾ ਵਾਲੇ

ਕਾਰਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ. ਇਹ ਦੁਖਦਾਈ ਖਬਰ ਟੀਵੀ ਤੋਂ ਸੁਣੀ ਤਾਂ ਮਨ ਉਦਾਸ ਹੋ ਗਿਆ. ਮੈਂ ਉਹਨਾਂ ਨਾਲ ਕੋਈ ਜਿਆਦਾ ਤਾਂ ਨਹੀਂ ਮਿਲ ਸਕਿਆ ਪਰ ਜਿੰਨੀ ਵਾਰ ਵੀ ਮਿਲਿਆ ਉਹਨਾਂ ਕੋਲ ਬੈਠ ਕੇ ਸ਼ਾਂਤੀ ਮਿਲਦੀ ਸੀ. ਜਦੋਂ ਵੀ  ਮਿਲਦੇ ਤਾਂ ਆਪਣੀ ਜੇਬ ਵਿੱਚੋਂ ਪ੍ਰਸ਼ਾਦ ਵਾਲਾ ਪੈਕਟ ਫੜਾ ਦੇਂਦੇ. ਪਿਛਲੇ ਕੁਝ ਸਮੇਂ ਤੋਂ ਉਹ ਗੁਰਦਵਾਰਾ ਬੰਗਲਾ ਸਾਹਿਬ ਦਿੱਲੀ ਵਿੱਚ ਹੀ ਸਨ. ਕਾਰਸੇਵਾ ਦੇ ਮਕਸਦ ਅਤੇ ਢੰਗ ਤਰੀਕਿਆਂ ਨੂੰ ਲੈ ਕੇ ਉਹਨਾਂ ਨੂੰ ਕਈ ਵਾਰ ਆਪਣੇ ਵਿਰੋਧੀਆਂ ਕੋਲੋਂ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈਂਦਾ ਪਰ ਸਾਰੀ ਗੱਲ ਸੁਨ ਕੇ ਉਹ ਬੜੀ ਹੀ ਸ਼ਾਂਤੀ ਨਾਲ ਸੰਖੇਪ ਜਿਹਾ ਜੁਆਬ ਦੇਂਦੇ ਅਤੇ ਸੁਆਲ ਕਰਨ ਵਾਲੇ ਦਾ ਗੁੱਸਾ ਸ਼ਾਂਤ ਕਰ ਦੇਂਦੇ. ਇੱਕ ਵਾਰ ਉਹ ਬੀਮਾਰ ਸਨ ਡਾਕਟਰ ਨੇ ਆਖਿਆ ਬਾਬਾ ਜੀ ਠੰਡਾ ਪਿਆ ਕਰੋ. ਡਾਕਟਰ ਦਾ ਇਸ਼ਾਰਾ ਕੋਕਾ ਕੋਲਾ ਜਾਂ ਪੈਪਸੀ ਵਰਗੇ ਠੰਡੀਆਂ ਵੱਲ ਸੀ. ਬਾਬਾ ਜੀ ਝੱਟ ਬੋਲੇ ਬੀ ਐਨੇ ਪੈਸੇ ਕਿੱਥੇ ਨੇ ? ਡਾਕਟਰ ਬੋਲਿਆ ਬਾਬਾ ਜੀ ਆਹ ਏਨੇ ਪੈਸੇ ਪਏ ਨੇ ਫੇਰ ਵੀ ਤੁਸੀਂ ਕਹਿ ਰਹੇ ਹੋ ਕੀ ਪੈਸੇ ਕਿੱਥੇ ਨੇ ? ਬਾਬਾ ਜੀ ਕਹਿਣ ਲੱਗੇ ਬੀ ਇਹ ਤਾਂ ਇੱਕ ਇੱਕ ਪਿਆਸਾ ਸੰਗਤ ਨੇ ਦਿੱਤਾ ਹੈ ਕਾਰਸੇਵਾ ਲੈ...ਇਹ ਪੈਸੇ ਮੇਰੇ ਨਹੀਂ.ਉਹਨਾਂ ਨਾਲ ਜੁੜੀਆਂ ਕਈ ਯਾਦਾਂ ਹਨ. ਕਈ ਗੱਲਾਂ ਜਿਹੜੀਆਂ ਫਿਰ ਕਦੇ ਸਹੀ. ਫਿਲਹਾਲ ਏਨਾ ਹੀ ਕਿ ਬਾਬਾ ਜੀ ਆਪਣੇ ਪੰਜ ਭੂਤਕ ਸਰੀਰ ਨੂੰ ਭਾਵੇਂ ਛੱਡ ਗਾਏ ਹਨ ਪਰ  ਆਪਣੀਆਂ ਸੇਵਾਵਾਂ ਕਰਕੇ ਉਹ ਹਮੇਸ਼ਾਂ ਸਾਡੇ ਦਿਲ ਦਿਮਾਗ ਵਿੱਚ ਬਣੇ ਰਹਿਣਗੇ.  
ਇਸੇ ਦੌਰਾਨ ਗੁਰਮੀਤ ਕੌਰ ਮੀਤ ਨੇ ਉਹਨਾਂ ਬਾਰੇ ਕੁਝ ਸਤਰਾਂ ਪੋਸਟ ਕੀਤੀਆਂ ਹਨ. ਬਾਬਾ ਹਰਬੰਸ ਸਿੰਘ ਜੀ  ਕਰ ਸੇਵਾ ਵਾਲੇ ਕਲ ਸ਼ਾਮ ਆਪਣੀ ਜੀਵਨ ਯਾਤਰਾ ਸਫਲ ਕਰਕੇ ਗੁਰੂ ਚਰਨਾਂ ,ਚ ਜਾ  ਬਿਰਾਜੇ ਨੇ...ਕਲ ਲੋਧੀ ਰੋਡ ਤੇ ਸਵੇਰੇ 10 ਵਜੇ ਦੇ ਕਰੀਬ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ. ਬਾਬਾ ਜੀ ਦਾ ਸਾਰਾ ਜੀਵਨ  ਸੇਵਾ ਚ ਬੀਤਿਆ..ਇਕ ਪਾਵਿਤ੍ਟਰ ਤੇ ਸਾਦਾ ਜੀਵਨ ਹੀ ਬਿਤਾਉਂਦੇ ਰਹੇ .ਕਿਸੇ ਨੂੰ ਮਥਾ ਟੇਕਣ ਜਾਂ ਫਿਰ  ਪੈਰ ਛੂਹਣ ਦੀ ਵੀ ਇਜਾਜਤ ਨਹੀਂ ਦੇਂਦੇ ਸੀ...ਜੇ ਕੀਤੇ ਦੇਖ ਲੈਣ ਕਿ ਉਹਨਾਂ ਦੇ ਨਾਮ ਨਾਲ ਸੰਤ ਬਾਬਾ ਲਗਾ ਕੇ ਬੈਨਰ    ਲਗਾਏ ਗਏ ਨੇ ਤਾਂ ਬਹੁਤ ਨਾਰਾਜ਼ ਹੁੰਦੇ ਸੀ.ਕੋਈ ਪੈਰੀਂ ਹਥ ਲਾਉਣ ਦੀ ਕੋਸ਼ਿਸ਼ ਕਰਦਾ ਸੀ ਤਾਂ ਹਥ 'ਚ ਫੜੀ ਸੋਟੀ ਮਾਰਦੇ ਸੀ .ਨਿਮਰਤਾ ਦੇ ਪੁੰਜ ਸਨ ਤੇ ਆਪਣੀ ਮਾਣਤਾ  ਨਾ ਕਰਵਾ ਕੇ ਸਿਰਫ ਗੁਰਧਾਮਾ ਦੀ ਨਾਵ ਉਸਾਰੀ ਦੀ ਸੇਵਾ ਕਰਦੇ ਸਨ.ਸਾਡੇ ਵੱਲੋਂ  ਉਹਨਾਂ  ਨੂੰ ਸ਼ਤ ਸ਼ਤ ਪ੍ਰਨਾਮ.......!
ਗੁਰਮੀਤ ਕੌਰ ਮੀਤ ਦੀ ਤਰਾਂ ਜੇ ਤੁਹਾਡੇ ਕੋਲ ਵੀ ਬਾਬਾ ਜੀ ਨਾਲ ਜੀਦੀਆਂ ਯਾਦਾਂ ਹਨ ਤਾਂ ਉਹਨਾਂ ਨੂੰ ਜ਼ਰੂਰ ਸਾਂਝੀਆਂ ਕਰੋ. ਤੁਹਾਡੇ ਵਿਚਾਰਾਂ ਅਤੇ ਤੁਹਾਡੀਆਂ ਰਚਨਾਵਾਂ ਦੀ ਉਡੀਕ ਰਹੇਗੀ.--ਰੈਕਟਰ ਕਥੂਰੀਆ  

No comments: