Tuesday, April 26, 2011

...ਤਾਂ 84 ਵਿੱਚ ਬੰਬਈ ਕਿਵੇਂ ਬਚਿਆ ? {ਚਿਹਰੇ ਅਤੇ ਕਿਰਦਾਰ ਭਾਗ-3}

ਧੰਨਵਾਦ ਸਹਿਤ: ਖਾਲਸਾ ਅਕਾਲਪੁਰਖ 

ਫੋਟੋ ਧੰਨਵਾਦ ਸਹਿਤ: ਸਿੱਖ ਸਿਆਸਤ 
ਪਿਛਲੇ ਦਿਨੀਂ ਪੰਜਾਬ ਸਕਰੀਨ (ਪੰਜਾਬੀ) ਵਿੱਚ ਇੱਕ ਲਿਖਤ ਛਪੀ ਸੀ ਨਵੰਬਰ-84 ਤੋਂ ਛੱਬੀਆਂ  ਸਾਲਾਂ ਮਗਰੋ ਹੋਂਦ, ਚਿਲੜ  ਅਤੇ ਪ੍ਯੌਦੀ ਵਿੱਚ ਹੋਈਆਂ ਵਾਰਦਾਤਾਂ ਨੂੰ ਤਥਾਂ ਅਤੇ ਅੰਕੜਿਆਂ ਸਮੇਤ ਲਭਣ ਇੰਜੀ.ਮਨਵਿੰਦਰ ਸਿਘ ਹੁਰਾਂ ਦੀ ਲਿਖੀ ਹੋਈ. ਇਹ ਲਿਖਤ ਸੀ 84 ਦੀ ਘਟਨਾ ਕੋਈ ਭੁੱਲਣਯੋਗ ਨਹੀਂ, ਨਾਲੇ ਭੁੱਲੀ ਵੀ ਕਿਓਂ. ਇਸ ਲਿਖਤ ਅਤੇ ਖੋਜ ਦੇ ਉਪਰਾਲੇ ਨੂੰ ਦੇਸ਼ ਵਿਦੇਸ਼ ਵਿੱਚ ਬਹੁਤ ਪਸੰਦ ਕੀਤਾ ਗਿਆ. ਟਿੱਪਣੀਆਂ , ਫੋਨ ਕਾਲਾਂ ਅਤੇ ਸੰਦੇਸ਼ਾਂ ਵਿੱਚ ਕਾਫੀ ਕੁਝ ਕਿਹਾ ਗਿਆ. ਇਸਦੇ ਵੇਰਵੇ ਵਿੱਚ ਨਾਂ ਜਾਂਦਿਆਂ ਫਿਲਹਾਲ ਦੋ ਬੁਧੀਜੀਵੀਆਂ ਦੇ ਅਤਿ ਸੰਖੇਪ ਵਿਚਾਰ ਹੀ ਇਥੇ ਦਿੱਤੇ ਜਾ ਰਹੇ ਹਨ. ਇਹਨਾਂ ਵਿਚਾਰਾਂ ਵਿੱਚ ਸ਼ਬਦ ਬਹੁਤ ਘੱਟ ਹਨ ਪਰ ਇਹਨਾਂ ਵਿਚਲੀ ਗੱਲ ਬਹੁਤ ਵੱਡੀ ਹੈ ਜੋ ਸਾਰਿਆਂ ਦਾ ਧਿਆਨ ਵੀ ਮੰਗਦੀ ਹੈ ਅਤੇ ਸੁਆਲ ਵੀ ਕਰਦੀ ਹੈ. ਇਹਨਾਂ ਸੁਆਲਾਂ ਦਾ ਜੁਆਬ ਕਿਸ ਨੇ ਕਦੋਂ ਦੇਣਾ ਹੈ ਇਹ ਗੱਲ ਅਸੀਂ ਸਮੇਂ ਤੇ ਛੱਡਦੇ ਹਾਂ.
ਇਕਬਾਲ ਪਾਠਕ
 ਨਵਤੇਜ ਕਲਸੀ 
ਬਹੁਤ ਹੀ ਤਿੱਖੀ ਧਾਰ ਦੇ ਨਾਲ ਨਾਲ ਪੂਰੀ ਤਰਾਂ ਸੰਤੁਲਿਤ ਰਹਿਣ ਦੀ ਕੋਸ਼ਿਸ਼ ਵਿੱਚ ਅਕਸਰ ਕਾਮਯਾਬ ਰਹਿਣ ਵਾਲੇ ਨਵਤੇਜ ਕਲਸੀ ‎ਹੁਰਾਂ ਨੇ ਉਹਨਾਂ ਸਾਰਿਆਂ ਦੀ ਖਬਰ ਲਈ ਹੈ ਜਿਹੜੇ ਅਕਸਰ ਸਲਾਹਾਂ ਦੇਂਦੇ ਹਨ ਕੀ ਹੁਣ ਇਹਨਾਂ ਪੁਰਾਣੀਆਂ ਗੱਲਾਂ ਨੂੰ ਭੁੱਲ ਜਾਣਾ ਹੀ ਠੀਕ ਹੈ. ਕਲਸੀ ਹੁਰਾਂ ਨੇ ਸੁਆਲੀਆਂ ਅੰਦਾਜ਼ ਵਿੱਚ ਕਿਹਾ ਹੈ." 1919 ਦੇ ਜਲ੍ਹਿਆਂਵਾਲਾ ਬਾਗ਼ ਕਾਂਡ ਨੂੰ ਹਰ ਸਾਲ ਕਿੱਲ੍ਹ-ਕਿੱਲ੍ਹ ਕੇ ਯਾਦ ਕਰਨ ਵਾਲ਼ੇ 1984 ਨੂੰ ਭੁਲ ਜਾਣ ਦੀਆਂ ਮੱਤਾਂ ਕਿਓਂ ਦਿੰਦੇ ਹਨ ? ਕੇਹਾ ਸੈਕੂਲਰ ਦੇਸ਼ ਹੈ ਹਿੰਦੁਸਤਾਨ, ਕੂੜ-ਕਬਾੜ..." ਮੈਨੂੰ ਯਾਦ ਹੈ ਕਿ ਉਸ ਕਹਿਰ ਵਾਲੇ ਦੌਰ ਵਿੱਚ ਜਦੋਂ ਕਾਤਲਾਂ ਦੇ ਹੱਥਾਂ ਵਿੱਚ ਲਿਸਟਾਂ ਸਨ ਅਤੇ ਝੋਲੇ ਵਿੱਚ ਸਨ ਅੱਗ ਲਾਉਣ ਵਾਲੇ ਪਾਊਡਰ ਦੇ ਪੈਕਟ ਉਸ ਵੇਲੇ ਵੀ ਕੁਝ ਗੈਰ ਸਿੱਖ ਦਲੇਰ ਲੋਕਾਂ ਨੇ ਆਪਣੇ ਸਿੱਖ ਗੁਆਂਡੀਆਂ ਨੂੰ ਬਚਾਇਆ. ਕਈ ਗੈਰ ਸਿੱਖ ਬੁਧੀਜੀਵੀਆਂ ਨੇ ਉਸ ਕਤਲਾਮ ਨੂੰ ਬੇਨਕਾਬ ਕਰਨ ਲਈ ਆਪਣੀ ਪੂਰੀ ਵਾਹ ਲਾਈ. ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਅਤੇ ਪੀਪਲਜ਼ ਯੂਨੀਅਨ ਫਾਰ ਡੈਮੋਕ੍ਰੇਟਿਕ ਰਾਈਟਸ ਨੇ ਉਸ ਭਿਆਨਕ ਦੌਰ ਸਮੇਂ ਜੋ ਸ਼ਾਨਦਾਰ ਕੰਮ ਕੀਤਾ ਉਸਨੇ ਉਹਨਾਂ ਹਕੀਕਤਾਂ ਨੂੰ ਦਸਤਾਵੇਜ਼ੀ ਬਣਾ ਕੇ ਸੰਭਾਲ ਦਿੱਤਾ ਜਿਹਨਾਂ ਨੂੰ ਲੁਕਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਸੀ. 
ਅਮਿਤਾਭ ਨੂੰ ਭੇਜੀ ਗਈ ਈਮੇਲ ਦੀ ਕਾਪੀ 
ਕਬ ਕਟੇਗੀ ਚੌਰਾਸੀ
ਕਦੇ ਕਤਲਾਮ ਨੂੰ ਦੰਗਾ ਆਖ ਕੇ ਪ੍ਰਚਾਰਿਆ ਜਾ ਰਿਹਾ ਸੀ ਅਤੇ ਕਦੇ ਕੁਝ ਹੋਰ. ਉਹਨਾਂ ਦਿਨਾਂ ਵਿੱਚ ਅੱਜ ਦੇ ਯੁਗ ਵਾਂਗ ਨਿਜੀ ਟੀਵੀ ਚੈਨਲ ਨਹੀਂ ਸਨ ਹੁੰਦੇ. ਸਿਰਫ ਸਰਕਾਰੀ ਟੀ ਵੀ ਸੀ ਜਾਂ ਫੇਰ ਸਰਕਾਰੀ ਰੇਡੀਓ ਤੇ ਜਾਂ ਫੇਰ ਅਖਬਾਰਾਂ ਜਿਹਨਾਂ ਤੇ ਤਰਾਂ ਤਰਾਂ ਦੀਆਂ ਰੋਕਾਂ ਸਨ. ਉਹਨਾਂ ਦਿਨਾਂ ਵਿੱਚ ਬਾਕਾਇਦਾ ਤਥਾਂ ਦੀ ਬਹਾਲ ਕਰਨਾ ਸਿਰ ਤਲੀ ਤੇ ਰੱਖਣ ਤੋਂ ਘੱਟ ਨਹੀਂ ਸੀ. ਹੂ ਆਰ ਗਿਲਟੀ ਨਾਮ ਦੀ ਇਹ ਰਿਪੋਰਟ ਤੁਸੀਂ ਇਥੇ ਕਲਿੱਕ ਕਰਕੇ ਵੀ ਪੜ੍ਹ ਸਕਦੇ ਹੋ. ਮੈਨੂੰ ਇਹ ਸਭ ਕੁਝ ਯਾਦ ਆਇਆ ਹੈ ਇਕਬਾਲ ਪਾਠਕ ਹੁਰਾਂ ਦੇ ਵਿਚਾਰ ਪੜ੍ਹ ਕੇ. ਉਹਨਾਂ ਆਪਣੇ ਸੰਖੇਪ ਸ਼ਬਦਾਂ ਵਿੱਚ ਜੋ ਕਿਹਾ ਉਹ ਤੁਹਾਡੇ ਸਾਹਮਣੇ ਵੀ ਹਾਜਿਰ ਹੈ. ਉਹਨਾਂ ਕਿਹਾ,"ਕਦੇ ਕਦੇ ਪਤਾ ਨਹੀਂ ਕਿਉਂ ਮੇਰੇ ਮਨ ਵਿਚ ਪੁਠਾ ਸਵਾਲ ਉਠਦਾ ਹੈ ਕਿ ਬੰਬਈ ਜੋ ਕਿ ਜਨੂਨੀਆਂ ਦਾ ਗੜ ਹੈ (ਸ਼ਿਵਸੈਨਾ ਗਰੁੱਪ) ਉਥੇ ਕਿਸੇ ਵੀ ਸਿਖ ਦਾ ਨੁਕਸਾਨ ਨਹੀਂ ਹੋਇਆ ਇਸ ਪਿਛੇ ਕੀ ਵਜਾਹ ਹੈ ? ਕਿਰਪਾ ਕਰਕੇ ਮੇਰੇ ਨਿਰਦੋਸ਼ ਸਵਾਲ ਨੂੰ ਹਊਆ ਨਾ ਬਣਾਇਆ ਜਾਵੇ ਇਹ ਸਵਾਲ ਉਠਣ ਦਾ ਕਾਰਨ ਇਹ ਹੈ ਕਿ ਦਿੱਲੀ ਕਤਲੇਆਮ ਨੂੰ ਰਾਜਨੀਤਿਕ ਨਾ ਰਖਦੇ ਹੋਏ ਦੋ ਧਰਮਾਂ ਵਿਚ ਦੁਸ਼ਮਨੀ ਬਣਾਕੇ ਪੇਸ਼ ਕੀਤਾ ਜਾ ਰਿਹਾ ਹੈ ਜੇ ਧਾਰਮਿਕ ਜਨੂਨ ਹੀ ਇਸ ਕਤਲੇਆਮ ਦਾ ਕਾਰਨ ਹੈ ਤਾਂ ਬੰਬਈ ਕਿਵੇਂ ਬਚਿਆ ??" ਇਹ ਸਭ ਕੁਝ ਬਹੁਤ ਥੋਹੜੇ ਜਿਹੇ ਸ਼ਬਦਾਂ ਵਿੱਚ ਹੈ ਪਰ ਬਹੁਤ ਕੁਝ ਆਖ ਰਿਹਾ ਹੈ. ਤੁਸੀਂ ਇਸ ਬਾਰੇ ਕਿ ਆਖਣਾ ਚਾਹੁੰਦੇ ਹੋ ਇਸ ਗੱਲ ਦੀ ਉਡੀਕ ਰਹੇਗੀ.   --ਰੈਕਟਰ ਕਥੂਰੀਆ 

ਨੋਟ: ਤਸਵੀਰਾਂ ਤੇ ਕਲਿੱਕ ਕਰੋ...ਇਹ ਵੱਡੀਆਂ ਹੋ ਜਾਣਗੀਆਂ 

2 comments:

Aucklander Punk said...

ਰੈਕਟਰ ਕਥੂਰੀਆ ਜੀ, ਕਾਮਰੇਡ ਇਕਬਾਲ ਪਾਠਕ ਹੁਰਾਂ ਨਾਲ ਮੇਰਾ ਵਾਹ ਕਾਫ਼ੀ ਪਿਆ ਸੀ ਸ਼ਹੀਦ ਭਗਤ ਸਿੰਘ ਵਾਲੇ ਮਸਲੇ 'ਤੇ। ਮੇਰਾ ਤਜਰਬਾ ਇਹ ਕਹਿੰਦਾ ਕਿ "ਢੁੱਚਰ ਡਾਹੁਣੀ" ਤਾਂ ਕੋਈ ਕਾਮਰੇਡ ਪਾਠਕ ਤੋਂ ਸਿੱਖੇ। ਇਹ ਸਵਾਲ ਬਹੁਤੇ ਕਰਨ ਕਰਕੇ ਮਸ਼ਹੂਰ ਹਨ। ਖ਼ੈਰ, ਇਨ੍ਹਾਂ ਦਾ ਸਵਾਲ ਕਿ "ਮੁੰਬਈ ਸ਼ਿਵ ਸੈਨਾ ਦਾ ਗੜ੍ਹ ਹੋਣ ਦੇ ਬਾਵਜੂਦ ਨਵੰਬਰ '84 ਵਿਚ ਓਥੇ ਕਿਸੇ ਸਿਖ ਦਾ ਨੁਕਸਾਨ ਨਹੀਂ ਹੋਇਆ, ਕਿਓਂ ?" ਮੈਨੂੰ ਲਗਦਾ ਕਿ ਕਾਮਰੇਡ ਹੁਰੀਂ ਹਿੰਦੂ ਕਟੜਵਾਦੀਆਂ ਨੂੰ ਸਿਖਾਂ ਦਾ ਕਾਤਲ ਹੋਣ ਦੇ ਇਲਜ਼ਾਮ ਤੋਂ ਬਰੀ ਕਰਨਾ ਚਾਹੁੰਦੇ ਹਨ, ਪਰ ਇਦਾਂ ਹੋਣਾ ਨਹੀਂ। ਕਾਮਰੇਡ ਹੁਰਾਂ ਦੇ ਸਵਾਲ ਦਾ ਜਵਾਬ ਮੈਂ ਇਹ ਲੱਭਿਆ ਹੈ :

ਇੰਦਰਾ ਗਾਂਧੀ ਦੇ ਕਤਲ ਮਗਰੋਂ ਨਵੰਬਰ '84 ਵਿਚ ਮਹਾਰਾਸ਼ਟਰ ਦੇ ਮੁਖ ਸਕੱਤਰ ਆਰ.ਡੀ. ਪਰਧਾਨ ਨੇ ਮੁੰਬਈ ਦੇ ਸਾਬਕਾ ਪੁਲਿਸ ਮੁਖੀ ਜੇ.ਐੱਫ਼. ਰਿਬੇਰੋ ਦੀ ਮਦਦ ਨਾਲ ਸਿਖ ਵਿਰੋਧੀ ਹਿੰਸਾ ਉਤੇ ਜਲਦੀ ਹੀ ਕਾਬੂ ਪਾ ਲਿਆ ਸੀ। ਪਰ ਇਹ ਨਹੀਂ ਕਿ ਮੁੰਬਈ ਵਿਚ ਸਿਖਾਂ ਦਾ ਉੱਕਾ ਹੀ ਕੋਈ ਨੁਕਸਾਨ ਨਹੀਂ ਹੋਇਆ, ਨੁਕਸਾਨ ਹੋਇਆ ਜ਼ਰੂਰ ਪਰ ਉਤਰੀ ਭਾਰਤ ਦੇ ਕਾਂਗਰਸੀ ਸ਼ਾਸਨ ਵਾਲੇ ਰਾਜਾਂ ਮੁਕਾਬਲੇ ਬਹੁਤ ਘੱਟ ਸੀ। ਇਸ ਤੋਂ ਪਹਿਲਾਂ ਆਰ.ਡੀ. ਪਰਧਾਨ ਨੇ ਭਵਿੰਡੀ ਵਿਖੇ ਹੋਏ ਹਿੰਦੂ-ਮੁਸਲਿਮ ਦੰਗਿਆਂ ਉਪਰ ਵੀ ਛੇਤੀ ਹੀ ਅਸਰਦਾਰ ਢੰਗ ਨਾਲ ਕਾਬੂ ਪਾ ਲਿਆ ਸੀ। ਰਾਜਸੀ ਵਿਚਾਰਧਾਰਾ ਦੀ ਕਾਂਗਰਸ ਨਾਲ ਸਾਂਝ ਹੋਣ ਦੇ ਬਾਵਜੂਦ ਪਰਧਾਨ ਦੀ ਰਾਜਸੀ ਵਿਰੋਧਾਂ ਨਾਲ ਨਿਪਟਣ ਦੀ ਪਹੁੰਚ ਅਤੇ ਵਿਰੋਧੀਆਂ ਬਾਰੇ ਉਸਦਾ ਦ੍ਰਿਸ਼ਟੀਕੋਣ, ਬਾਕੀ ਦੇ ਕਾਂਗਰਸੀਆਂ ਨਾਲੋਂ ਵੱਖਰਾ ਸੀ।

ਹੁਣ ਕਾਮਰੇਡ ਹੁਰੀਂ ਨਵੇਂ ਸਵਾਲ ਦੀ "ਛੁਰਲੀ ਛੱਡਣਗੇ"।

Rector Kathuria said...

From Navtej Kalsi

Wednesday, May 11, 2011 8:23:00 PM