Monday, August 02, 2010

ਬਹੁਤ ਹੀ ਡੂੰਘੀਆਂ ਗੱਲਾਂ ਕਰਦਾ ਹੈ ਸਰੋਜਨੀ ਸਾਹੂ ਦਾ ਨਵਾਂ ਨਾਵਲ

ਸਾਹਿਤ ਸਿਰਜਣਾ ਦੇ ਮਾਮਲੇ ਵਿੱਚ  ਊੜੀਆ,ਬੰਗਲਾ ਅਤੇ ਅੰਗ੍ਰੇਜ਼ੀ ਵਿੱਚ ਨਾਮਣਾ ਖੱਟਣ ਵਾਲੀ ਹਰਮਨ ਪਿਆਰੀ ਲੇਖਿਕਾ  ਅਤੇ ਅੰਗ੍ਰੇਜ਼ੀ ਦੀ ਪੱਤਰਕਾਰ ਸਰੋਜਨੀ ਸਾਹੂ ਦੀ ਪੁਸਤਕ ਪਕਸ਼ੀਵਾਸ ਨੂੰ ਹੁਣ ਤੁਸੀਂ ਹਿੰਦੀ ਵਿੱਚ ਵੀ ਪੜ੍ਹ ਸਕੋਗੇ. ਭੁਵਨੇਸ਼ਵਰ ਦੇ ਡਿਗਰੀ ਕਾਲਜ ਵਿੱਚ ਲਿਟਰੇਚਰ ਦੀ ਪ੍ਰੋਫੈਸਰ ਸਰੋਜਨੀ ਸਾਹੂ ਨੇ ਆਮ ਰੁਲੇ ਖੁਲੇ ਪਰਿਵਾਰ ਦੀ ਕਹਾਣੀ ਸੁਨਾਉਂਦਿਆਂ ਪੂਰੇ ਹਿੰਦੋਸਤਾਨ ਦੀ ਦਾਸਤਾਨ ਬੜੇ ਹੀ ਸੰਵੇਦਨਸ਼ੀਲ ਅੰਦਾਜ਼ ਨਾਲ ਸਭ ਦੇ ਸਾਹਮਣੇ ਰੱਖ ਦਿੱਤੀ ਹੈ. ਗਰੀਬੀ, ਸ਼ੋਸ਼ਣ, ਮਜਬੂਰੀਆਂ ਅਤੇ ਮਾਓਵਾਦ  ਦੇ ਗੁਰੀਲਿਆਂ ਦੀ ਜ਼ਿੰਦਗੀ....ਬਹੁਤ ਕੁਝ ਹੈ ਇਸ ਨਾਵਲ ਵਿੱਚ. ਇਸਨੂੰ ਅਨੁਵਾਦ ਕੀਤਾ ਹੈ ਦਿਨੇਸ਼ ਕੁਮਾਰ ਮਾਲੀ ਨੇ ਅਤੇ ਬਹੁਤ ਹੀ ਖੂਬਸੂਰਤੀ ਨਾਲ ਪ੍ਰਕਾਸ਼ਿਤ ਕੀਤਾ ਹੈ  ਯਸ਼ ਪਬਲੀਕੇਸ਼ਨ,ਚਾਂਦ ਮੋਹੱਲਾ,ਗਾਂਧੀ ਨਗਰ ਦਿੱਲੀ ਨੇ.ਨਾਵਲ ਦੀ ਲੰਬਾਈ 116 ਸਫੇ ਅਤੇ  ਕੀਮਤ 195 ਰੁਪੈ ਹੈ. ਰਾਏਪੁਰ (ਛਤੀਸਗੜ੍ਹ) ਵਿੱਚ ਇਸਨੂੰ ਰਲੀਜ਼ ਕਰਨ ਸਮੇਂ ਕਈ ਸਾਹਿਤ ਰਸੀਏ ਸ਼ਾਮਿਲ ਹੋਏ. 
ਲਿਟਰੇਚਰ ਦੇ ਨਾਲ ਨਾਲ ਹੀ ਕਾਨੂੰਨ ਦੀ ਪੜ੍ਹਾਈ ਕਰਨ ਵਾਲੀ ਸਰੋਜਨੀ ਹਰ ਗੱਲ ਨੂੰ ਬਾਰੀਕੀ ਨਾਲ ਦੇਖਦੀ ਹੈ. ਪੱਤਰਕਾਰ ਹੋਣ ਦੇ ਕਾਰਣ ਉਹ ਕਦੇ ਵੀ ਤਥਾਂ ਨੂੰ ਅੱਖੋਂ ਪਰੋਖੇ ਨਹੀਂ ਹੋਣ ਦੇਂਦੀ. ਉਸਨੇ ਔਰਤਾਂ ਬਾਰੇ ਵੀ ਕਈ ਵਾਰ ਜ਼ੋਰਦਾਰ ਆਵਾਜ਼ ਉਠਾਈ.ਉਹਨਾਂ ਦੇ ਮੁੱਦਿਆਂ ਦੀ ਗੱਲ ਕੀਤੀ. ਸਰੋਜਨੀ ਸਾਹੂ ਜਦੋਂ ਕੁਝ ਲਿਖਦੀ ਹੈ ਤਾਂ ਬਹੁਤ ਹੀ ਬੇਬਾਕ ਹੋ ਕੇ ਲਿਖਦੀ ਹੈ. ਉਸਦਾ ਇੱਕ ਨਾਵਲ 2007 ਵਿੱਚ ਬੰਗਲਾਦੇਸ਼ ਤੋਂ ਵੀ ਪ੍ਰਕਾਸ਼ਿਤ ਹੋਇਆ. ਚੇਨਈ ਤੋਂ ਛਪਦੇ ਅੰਗ੍ਰੇਜ਼ੀ ਪਰਚੇ ਇੰਡੀਅਨ ਏਜ ਦੀ ਉਹ ਐਸੋਸੀਏਟ ਐਡੀਟਰ ਵੀ ਹੈ. 1981 ਅਤੇ 1993 ਵਿੱਚ ਪ੍ਰਜਾਤੰਤਰ ਐਵਾਰਡ, 1992 ਵਿੱਚ ਝਨਕਾਰ ਐਵਾਰਡ, 1993 ਵਿੱਚ ਬੁਕ ਫੇਅਰ ਐਵਾਰਡ ਅਤੇ  1993 ਵਿੱਚ ਹੀ ਉੜੀਸਾ ਸਾਹਿਤ ਅਕੈਡਮੀ ਐਵਾਰਡ ਵਰਗੇ ਸਨਮਾਨਾਂ ਨਾਲ ਸਨਮਾਨਿਤ ਸਰੋਜਨੀ ਦਾ ਹਿੰਦੀ ਨਾਵਲ ਉਸਨੂੰ ਆਮ ਲੋਕਾਂ ਦੇ ਦਿਲਾਂ ਵਿੱਚ ਹੋਰ ਡੂੰਘਿਆਂ ਉਤਾਰ ਦੇਵੇਗਾ. ਰੈਕਟਰ ਕਥੂਰੀਆ. 


 ਸਰੋਜਨੀ ਦੀਆਂ ਕੁਝ ਖਾਸ ਤਸਵੀਰਾਂ 


ਸਰੋਜਨੀ ਦੀ ਮੂਲ ਊੜੀਆ ਵਿਚੋਂ ਹਿੰਦੀ ਵਿੱਚ ਅਨੁਵਾਦੀ ਇੱਕ ਕਵਿਤਾ 

2 comments:

हरकीरत ' हीर' said...

ਸਰੋਜਨੀ ਸਾਹੁ ਜੀ ਨੂੰ ਬਹੁਤ ਬਹੁਤ ਵਧਾਈ ਇਸ ਨਾਵਲ ਦੀ .....!!

अलका सैनी said...

ਸਰੋਜਿਨੀ ਜੀ ਕੋ ਉਨਕੇ ਨੋਵਲ ਪਾਕ੍ਸ਼ਿਵਾਸ ਕੇ ਲੀਏ ਬਹੁਤ ਬਧਾਈ ਔਰ ਹਿੰਦੀ ਭਾਸ਼ਾ ਮੈ ਇਸਕੇ ਸਫਲ ਅਨੁਵਾਦ ਕੇ ਲੀਏ ਦਿਨੇਸ਼ ਕੁਮਾਰ ਮਾਲੀ ਜੀ ਕਾ ਧਨ੍ਯਵਾਦ ਜਿਸ ਕਾਰਣ ਹਮ ਭੀ ਏ ਕਿਤਾਬ ਪਦ ਪਾਏੰਗੇ.