Monday, August 02, 2010

ਇਸਤੋਂ ਖਤਰਨਾਕ ਹਾਲਤ ਕੋਈ ਹੋਰ ਹੋ ਨਹੀਂ ਸਕਦੀ

ਰਮ ਅਤੇ ਸਿਆਸਤ ਨੂੰ ਵੱਖਰਿਆਂ ਕਰਕੇ ਨਹੀਂ  ਦੇਖਿਆ ਜਾਣਾ ਚਾਹੀਦਾ ਪਰ ਜਦੋਂ ਸਿਆਸਤ ਹੀ ਧਰਮ ਨੂੰ ਚਲਾਉਣ ਲੱਗ ਪਵੇ ਤਾਂ ਇਸਤੋਂ ਖਤਰਨਾਕ ਹਾਲਤ ਕੋਈ ਹੋਰ ਹੋ ਨਹੀਂ ਸਕਦੀ. ਉਹਨਾਂ ਕਿਹਾ ਕਿ ਸਿੱਖ ਧਰਮ ਦੀਆਂ ਸਮਸਿਆਵਾਂ ਵਧਣ ਦਾ ਇਹੀ ਕਾਰਣ ਹੈ.ਇਸ ਭਾਵਨਾ ਦਾ ਪ੍ਰਗਟਾਵਾ ਪੰਥ ਦੇ ਉਘੇ ਵਿਦਵਾਨ ਅਤੇ ਸਾਬਕਾ ਵਾਈਸ ਚਾਂਸਲਰ ਡਾਕਟਰ ਐੱਸ ਪੀ ਸਿੰਘ ਨੇ ਇੱਕ ਵਿਸ਼ੇਸ਼ ਇਕੱਤਰਤਾ ਵਿੱਚ ਕੀਤਾ. ਇਸ ਇੱਕਠ ਦਾ ਆਯੋਜਨ ਪੰਥਕ ਸੇਵਕ ਸਭਾ ਵੱਲੋਂ ਲੁਧਿਆਣਾ ਦੇ ਪੰਜਾਬੀ ਬਾਗ ਇਲਾਕੇ ਵਿੱਚ ਸਥਿਤ ਗੁਰਮਤ ਗਿਆਨ ਮਿਸ਼ਨਰੀ ਕਾਲਜ ਵਿਖੇ ਕੀਤਾ ਗਿਆ ਸੀ. ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਸਰਪ੍ਰਸਤੀ ਹੇਠ ਹੋਈ ਇਸ ਇਕੱਤਰਤਾ ਵਿੱਚ ਡਾਕਟਰ ਬਲਕਾਰ ਸਿੰਘ ਅਤੇ ਕਈ ਹੋਰ ਵਿਦਵਾਨਾਂ ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ. ਤੁਸੀਂ ਇਸ ਪੂਰੀ ਰਿਪੋਰਟ ਨੂੰ ਪੜ੍ਹ ਸਕਦੇ ਹੋ ਕੇਵਲ ਇਥੇ ਕਲਿਕ ਕਰਕੇ.



ਸੇ ਦੌਰਾਨ ਇੱਕ ਹੋਰ ਖਬਰ ਚਰਚਾ 'ਚ ਆਈ ਹੈ ਜਿਸਨੂੰ ਪੜ੍ਹ ਕੇ ਸ਼ਰਮ ਆ ਰਹੀ ਹੈ. ਪਰ ਇਸਨੂੰ ਸਮਾਜ ਦੇ ਬੋਧਿਕ ਵਰਗ ਖਾਸ ਕਰਕੇ ਲੇਖਕ ਵਰਗ ਦੇ ਸਾਹਮਣੇ ਲਿਆਉਣ ਬਹੁਤ ਹੀ ਜ਼ਰੂਰੀ ਹੈ. ਮਹਾਤਮਾ ਗਾਂਧੀ ਇੰਟਰਨੈਸ਼ਨਲ ਹਿੰਦੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਿਭੂਤੀ ਨਾਰਾਇਣ ਰਾਏ ਨੇ ਕਿਹਾ ਹੈ ਕਿ ਹਿੰਦੀ ਦੀਆਂ ਲੇਖਕਾਵਾਂ ਵਿੱਚ ਇਹ ਦਰਸਾਉਣ ਦੀ ਦੌੜ ਲੱਗੀ ਹੋਈ ਹੈ ਕਿ ਓਹ ਸਭ ਤੋਂ ਮਹਾਨ ਵੇਸਵਾਵਾਂ ਹਨ. ਉਹਨਾਂ ਨੇ ਇਸ ਸੰਬੰਧ ਵਿੱਚ ਇੱਕ ਪ੍ਰਸਿਧ ਲੇਖਿਕਾ ਦੀ ਆਤਮ ਕਥਾ ,"ਕਿਤਨੇ ਬਿਸਤਰੋਂ ਮੇਂ ਕਿਤਨੀ ਬਾਰ" ਦਾ ਹਵਾਲਾ ਵੀ ਦਿੱਤਾ ਹੈ. ਜ਼ਿਕਰਯੋਗ ਹੈ ਕਿ 1975 ਬੈਚ ਦੇ ਆਈ ਪੀ ਸੀ ਅਫਸਰ ਰਾਏ ਨੂੰ 2008 ਵਿੱਚ ਵਾਈਸ ਚਾਂਸਲਰ ਬਣਾਇਆ ਗਿਆ ਸੀ ਤਾਂ ਕਿ ਹਿੰਦੀ ਭਾਸ਼ਾ ਅਤੇ ਸਾਹਿਤ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ਸਥਾਪਿਤ ਕੀਤੇ ਗਈ ਇਸ ਕੇਂਦਰੀ ਹਿੰਦੀ ਯੂਨੀਵਰਸਿਟੀ ਦਾ ਨਿਸ਼ਾਨਾ ਹੋਰ ਵਧੇਰੇ ਚੰਗੀ ਤਰਾਂ ਪੂਰਾ ਹੋ ਸਕੇ. 
ਰ ਇਸ ਮਾੜੀ ਖਬਰ ਦੇ ਨਾਲ ਨਾਲ ਇੱਕ ਚੰਗੀ ਖਬਰ ਵੀ ਪੜ੍ਹਨ ਵਿੱਚ ਆਈ ਹੈ. ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਪ੍ਰਸਿਧ ਕੰਨੜ ਲੇਖਕ ਯੂ ਆਰ ਅਨੰਤਮੂਰਤੀ ਨੇ ਆਪਣੀ ਨਵੀਂ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਉਹਨਾਂ ਦੀ ਜਿੰਮੇਵਾਰੀ ਹੋਰ ਵਧ ਗਈ ਹੈ. ਉਹਨਾਂ ਵਾਅਦਾ ਕੀਤਾ ਕਿ ਹੁਣ ਉਹ ਸਾਰੀਆਂ ਭਾਸ਼ਾਵਾਂ ਦੇ ਵਿਕਾਸ ਲਈ ਦੇਖੇ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਹੋਰ ਵੀ ਲਗਨ ਅਤੇ ਮੇਹਨਤ ਨਾਲ ਕੰਮ ਕਰਨਗੇ. ਜ਼ਿਕਰਯੋਗ ਹੈ ਕਿ ਯੂ ਆਰ ਅਨੰਤਮੂਰਤੀ ਨੂੰ ਮਹਾਨ ਲੇਖਕ ਟੈਗੋਰ ਦੇ 150 ਵੇਂ ਜਨਮ ਦਿਨ ਦੇ ਮੌਕੇ ਤੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗ੍ਨੂ) ਵਿੱਚ ਟੈਗੋਰ ਨੈਸ਼ਨਲ ਕੋਂਸਿਲ ਦਾ ਪ੍ਰਧਾਨ ਬਣਾਇਆ ਗਿਆ  ਹੈ. ਤੁਹਾਨੂੰ ਇਹ ਪੋਸਟ ਕਿਹੋ ਜਿਹੀ ਲੱਗੀ...ਜ਼ਰੂਰ ਦਸਣਾ.-- ਰੈਕਟਰ ਕਥੂਰੀਆ   

No comments: