Thursday, April 01, 2010

ਮੁਹਿੰਮ ਕਿਸੇ ਪੱਕੇ ਨਿਬੇੜੇ ਦੀ

ਗੱਲ ਸੀ ਗੀਤ ਚੁਰਾ ਕੇ ਗਾਉਣ ਦੀ. ਗਾਏ ਗਏ ਜਿਸ ਗੀਤ ਤੋਂ ਮਾਮਲਾ ਭਖਿਆ ਅਸਲ ਵਿਚ ਉਹ ਗ਼ਜ਼ਲ ਹੈ ਜੋ ਲਿਖੀ ਹੈ ਤਰਲੋਕ ਜੱਜ ਹੁਰਾਂ ਨੇ ਅਤੇ ਉਸ ਗ਼ਜ਼ਲ ਦੇ ਸ਼ੇਅਰਾਂ ਨੂੰ ਗਾਇਆ ਹੈ ਤੇਜ਼ੀ ਨਾਲ ਬੁਲੰਦੀਆਂ ਛੋਹ ਰਹੇ ਹਰਮਨ ਪਿਆਰੇ ਗਾਇਕ ਸਤਿੰਦਰ ਸਰਤਾਜ ਹੁਰਾਂ ਨੇ. ਕਵੀ ਤੋਂ ਪੁਛੇ ਬਿਨਾ ਗਾਉਣ ਲਈ ਵਰਤੇ ਗਏ ਸ਼ੇਅਰ ਇਸ ਪ੍ਰਕਾਰ ਹਨ :
"ਅਸਾਂ ਅੱਗ ਦੇ ਵਸਤਰ ਪਾਓਣੇ ਨੇ, ਨਜ਼ਦੀਕ ਨਾ ਹੋ।
ਅਸਾਂ ਧਰਤ ਆਕਾਸ਼ ਜਲਾਓਣੇ ਨੇ, ਨਜ਼ਦੀਕ ਨਾ ਹੋ।

ਜਾ ਤੈਥੋਂ ਮੇਰਾ ਸਾਥ, ਨਿਭਾਇਆ ਨਹੀਂ ਜਾਣਾ

ਮੇਰੇ ਰਸਤੇ ਬੜੇ ਡਰਾਓਣੇ ਨੇ, ਨਜ਼ਦੀਕ ਨਾ ਹੋ।

ਅਸਾਂ ਸਜਣਾਂ ਦੀ ਗਲਵਕੜੀ ਦਾ, ਨਿਘ ਮਾਣ ਲਿਆ

ਹੁਣ ਦੁਸ਼ਮਨ ਗਲੇ ਲਗਾਓਣੇ ਨੇ, ਨਜ਼ਦੀਕ ਨਾ ਹੋ।

ਮੈਨੂ ਸ਼ੀਸ਼ੇ ਨੇ ਠੁਕਰਾ ਕੇ, ਪੱਥਰ ਕੀਤਾ ਹੈ

ਹੁਣ ਮੈਂ ਸ਼ੀਸ਼ੇ ਤਿੜਕਾਓਣੇ ਨੇ, ਨਜ਼ਦੀਕ ਨਾ ਹੋ।"

ਪਰ ਜਦੋਂ ਇਸ ਸਾਰੇ ਮਾਮਲੇ ਦੀ ਗੱਲ ਨਿਕਲੀ ਤਾਂ ਫਿਰ ਦੂਰ ਤਕ ਜਾਣੀ ਹੀ ਸੀ ਸੋ ਚਲੀ ਗਈ. ਏਸ ਦੌਰਾਨ ਬਹਿਸ ਮੂਲ ਮੁੱਦੇ ਤੋਂ ਹਟ ਕੇ ਕੁਝ ਦੋਸਤਾਂ ਦੀ ਆਪਸੀ ਜੰਗ ਦਾ ਰੂਪ ਧਾਰਦੀ ਵੀ ਨਜ਼ਰ ਆਈ. ਮੇਰੇ ਇੱਕ ਵਿਦਵਾਨ ਅਤੇ ਬਹੁਤ ਹੀ ਸਾਊ ਦੋਸਤ ਨੇ ਮੈਨੂੰ ਵੀ ਕਿਹਾ ਕੀ ਅਸਲ ਵਿੱਚ ਇਹ ਅਦਬੀ ਖਿਆਨਤ ਹੈ...ਜਿਸ ਦੇ ਖਿਲਾਫ਼ ਸ੍ਟੈੰਡ ਲੈਣਾ ਹੀ ਸਹੀ ਹੈ ਕਿਓਂਕਿ ਮੇਰੀ ਇੱਕ ਗੁਜਾਰਿਸ਼ ਖੁੱਲੇ ਆਮ ਸੀ ਕੀ ਸਰਤਾਜ ਜੀ ਨੂੰ ਆਪਣਾ ਪੱਖ ਰੱਖਣ ਦਾ ਘਟੋਘੱਟ ਇੱਕ ਮੌਕਾ ਤਾਂ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ. ਇਹ ਸ਼ਬਦੀ ਜੰਗ ਜਾਰੀ ਸੀ ਕੀ ਅਚਾਨਕ ਹੀ ਇੱਕ ਰਾਤ ਸਰਤਾਜ ਜੀ ਨੇ ਤਰਲੋਕ ਜੱਜ ਹੁਰਾਂ ਫੋਨ ਕੀਤਾ ਅਤੇ ਇਸ ਸਾਰੇ ਮਾਮਲੇ ਬਾਰੇ ਵਿਚਾਰਾਂ ਕੀਤੀਆਂ. ਜਾਪਿਆ ਬਾਸ ਹੁਣ ਮਸਲਾ ਹੱਲ ਹੋ ਗਿਆ. ਪਰ ਜਿਸ ਦਿਨ ਸਵੇਰ ਨੂੰ ਜੱਜ ਸਾਹਿਬ ਨੇ ਇਹ ਸਾਰਾ ਮਾਮਲਾ ਫੇਸਬੁਕ ਤੇ ਨਸ਼ਰ ਕੀਤਾ ਤਾਂ ਸ਼ਾਮ ਹੋਣ ਤੱਕ ਗੱਲ ਫਿਰ ਵਿਗੜਦੀ ਨਜ਼ਰ ਆਈ. ਜੋ ਨਤੀਜਾ ਨਿਕਲਿਆ ਓਹ ਸਭ ਦੇ ਸਾਹਮਣੇ ਹੈ. ਸਾਡੇ ਇੱਕ ਮਿੱਤਰ ਨੇ ਇਸਨੂੰ ਬਾਬੀ ਅਤੇ ਚਾਬੀ ਸਮਝੌਤੇ ਦਾ ਨਾਮ ਵੀ ਦਿੱਤਾ. ਸੁਲਝਨ ਦੀ ਬਜਾਏ ਗੱਲ ਹੋਰ ਉਲਝ ਗਈ. ਪਰ ਇਹੋ ਜਹੇ ਮਾਹੌਲ ਵਿੱਚ ਇੱਕ ਹੋਰ ਬਿਆਨ ਵੀ ਆਇਆ ਜੋ ਡਾਕਟਰ ਹਰਜਿੰਦਰ ਸਿੰਘ ਲਾਲ ਵੱਲੋਂ ਸੀ. ਇਹ ਬਿਆਨ ਇਸ ਪ੍ਰਕਾਰ ਹੈ.
ਮਸਲਾ ਨਜਿਠਿਆ ਜਾਣਾ ਚਾਹੀਦਾ ਹੈ । ਸ: ਤਰਲੋਕ ਸਿੰਘ ਜੱਜ ਹੁਰਾਂ ਦੀ ਗ਼ਜ਼ਲ਼ ਗਾਈ ਗਈ । ਮਸਲਾ ਫੇਸ ਬੁਕ ਤੇ ਦੋਸਤਾਂ ਦੀ ਨਜ਼ਰ ਵਿਚ ਆਇਆ । ਸਭ ਨੇ ਆਪਣੇ ਕੀਮਤੀ ਕੁਮੈਂਟਸ ਕੀਤੇ । ਸਭ ਦਾ ਸ਼ੁਕਰੀਆ । ਆਓ ਹੁਣ ਗੱਲ ਨੂ ਕਿਸੇ ਪਾਸੇ ਲਾਓਣ ਲਈ “ਜੱਜ” ਹੁਰਾਂ ਨੂ ਬੇਨਤੀ ਕਰੀਏ । ਸਭ ਸਰਗਰਮ ਦੋਸਤਾਂ ਨੂ ਬੇਨਤੀ ਹੈ ਕਿ ਉਹ ਆਪਣੇ ਸੁਝਾਅ ਦਿਓ ਕਿ ਤਰਲੋਕ ਸਿੰਘ ਜੱਜ ਜੀ ਵਲੋਂ ਕੀਹਨਾਂ ਸ਼ਰਤਾਂ ਤੇ ਮਸਲਾ ਨਜਿਠਿਆ ਜਾਣਾ ਚਾਹੀਦਾ ਹੈ ?

ਇਸਦੇ ਜੁਆਬ ਵਿੱਚ ਤਰਲੋਕ ਜੀ ਨੇ ਕਿਹਾ, ਮੈ ਇਹਨਾਂ ਭਾਵਨਾਵਾਂ ਦੀ ਕਦਰ ਕਰਦਾ ਹਾਂ । ਆਓਣ ਵਾਲੇ ਸੁਝਾਵਾਂ ਦਾ ਵੀ ਸੁਆਗਤ । ਕਿਉਂਕਿ ਸਰਤਾਜ ਸਾਹਿਬ ਦੇ ਇਸ ਤਰਾਂ ਬਿਨਾ ਕਿਸੇ ਦਾ ਨਾਮ ਲਏ ਗਾਓਣ ਨਾਲ ਇਕੱਲਾ ਮੈ ਹੀ ਪ੍ਭਾਵਿਤ ਨਹੀ, ਜਿਹਨਾ ਸਵਰਗੀ ਸ਼ਾਇਰਾ ਦਾ ਕਲਾਮ ਗਾਇਆ ਗਿਆ ਹੈ, ਉਹਨਾਂ ਦੀ ਪ੍ਤੀਨਿਧਤਾ ਤੁਸਾਂ ਹੀ ਕਰਨੀ ਹੈ ।

ਇਸ ਦੋਰਾਨ ਸਰਤਾਜ ਦੇ ਕੁਝ ਹਮਦਰਦ ਮਿਤਰਾਂ ਦੇ ਸੁਝਾਅ ਮਿਲ ਹਨ ਕਿ ਫਲਾਨੇ ਬੰਦੇ ਦੇ ਕਮੈਂਟਸ ਇਤਰਾਜ ਯੋਗ ਹਨ । ਇਹ ਕਟ ਦਿਓ । ਇਸ ਸਬੰਧੀ ਮੇਰਾ ਪ੍ਤੀਕਰਮ ਤੇ ਵਿਚਾਰ ਹੇਠਾਂ ਦਰਜ ਹਨ ਜੋ ਮੈ "ਪੰਜਾਬੀ ਪੋਰਟਲ" ਅਤੇ ਹੋਰ ਨੋਟਸ ਹੇਠ ਵੀ ਪੋਸਟ ਕਰ ਦਿਤੇ ਹਨ।

ਸੰਘਰਸ਼ ਦੇ ਇਸ ਪੜਾਅ ਤੇ ਪੁੱਜਣ ਮਗਰੋਂ ਮੈਂ ਸਿਰਫ ਏਨਾ ਹੀ ਕਹਿਣਾ ਹੈ ਕਿ ਕਿਰਤੀਆਂ ਦੇ ਇੱਕ ਮੁਠ ਹੋਏ ਬਿਨਾ ਸ਼ੋਸ਼ਣ ਮੁਕਤ ਸਮਾਜ ਦੀ ਸਿਰਜਣਾ ਨਹੀਂ ਹੋਣੀ ਤੇ ਇਸ ਮਕਸਦ ਲਈ ਲੋੜ ਹੈ ਕਲਮ ਅਤੇ ਆਵਾਜ਼ ਦੇ ਕਿਰਤੀਆਂ ਨੂੰ ਮੋਢੇ ਨਾਲ ਮੋਢਾ ਜੋੜਨ ਦੀ. ਅੱਜ ਗੱਲ ਉੱਠੀ ਹੈ ਸਿਰਫ ਜੱਜ ਸਾਹਿਬ ਦੀ. ਫਿਰ ਨਿਕਲ ਪਈ ਦਾਮਨ ਸਾਹਿਬ ਅਤੇ ਗੁਰਚਰਨ ਰਾਮਪੁਰੀ ਦੇ ਸ਼ਿਅਰਾਂ ਦੀ ਵੀ. ਕੱਲ ਨੂੰ ਇਹ ਕੁਝ ਸਰਤਾਜ ਸਾਹਿਬ ਨਾਲ ਵੀ ਹੋ ਸਕਦਾ ਹੈ. ਉਹਨਾਂ ਦੀ ਵੀ ਕੋਈ ਧੁੰਨ ਚੁਰਾਈ ਜਾ ਸਕਦੀ ਹੈ. ਸਾਰੀ ਫਿਲਮ ਇੰਡਸਟਰੀ ਕਾਫੀ ਲੰਮੇ ਸਮੇਂ ਤੋਂ ਚਿੰਤਾ ਵਿੱਚ ਹੈ. ਸੋ ਆਓ ਕੋਈ ਪੱਕਾ ਨਿਬੇੜਾ ਕਰੀਏ ਜਿਸ ਦਾ ਫਾਇਦਾ ਵਧ ਤੋਂ ਵਧ ਲੋਕਾਂ ਨੂੰ ਹੋਵੇ ਅਤੇ ਦੇਰ ਤੱਕ ਹੁੰਦਾ ਰਹੇ. --ਰੈਕਟਰ ਕਥੂਰੀਆ

1 comment:

asianmodelandactors said...

kugh nahian ho sakda sare hi choor ne ik choor duje nu cori ton kiven roke lgbhag sare hi sangeetkaar vedeshi sangeetkaran de dhuuna chori karde han sare raagi filman dean dhunna te shabad gaaunde han assal vich koei vi mehnat nahian karna chihunda bas thora jiha uppar thele karo te jan phir remix kardeo ehi haal khujh ko lekhan da hai