Saturday, January 09, 2010

ਪਾਸ਼ ਬਾਰੇ ਫਿਲਮ ‘ਸੱਤਿਆ’ ਵਾਲੇ ਅਨੁਰਾਗ ਕਸ਼ਿਅਪ ਵਲੋਂ --ਬਖਸ਼ਿੰਦਰ



ਆਪਣੀ ਕਿਸੇ ਪਿਛਲੀ ਪੋਸਟ ਵਿਚ ਮੇਰੀ ਗਲਤੀ ਨਾਲ ਇਹ ਗੱਲ ਦਰਜ ਹੋ ਗਈ ਸੀ ਕਿ ਪਾਸ਼ ਬਾਰੇ ਵੀ ਫਿਲਮ ਬਖਸ਼ਿੰਦਰ ਵਲੋਂ ਹੀ ਬਣ ਰਹੀ ਹੈ ਪਰ ਬਖਸ਼ਿੰਦਰ ਹੁਰਾਂ ਨੇ ਸਪਸ਼ਟ ਕੀਤਾ  ਹੈ ਕਿ  ਇਹ ਫਿਲਮ ਅਸਲ ਵਿਚ ਅਨੁਰਾਗ ਕਸ਼ਿਅਪ ਵਲੋਂ  ਬਣ ਰਹੀ ਹੈ. ਕਈ ਪ੍ਰਸਿਧ ਫਿਲਮਾਂ  ਵਿਚ ਆਪਣੀ ਕਲਮ ਦਾ ਜੋਹਰ ਦਿਖਾਉਣ ਵਾਲੇ ਅਨੁਰਾਗ ਕਸ਼ਿਅਪ ਨੇ  ਸ਼ਾਕਾਲਾਕਾ ਬੂਮ  ਬੂਮ (2007) ,ਬਲੈਕ  ਫਰਾਈ ਡੇ  (2004), ਸ਼ੂਲ  (1999) ਅਤੇ ਸ਼ੂਨ੍ਯ (2006)  ਵਰਗੀਆਂ ਕਈ ਬੇਹਤਰੀਨ  ਫਿਲਮਾਂ ਨੂੰ  ਯਾਦਗਾਰੀ ਫਿਲਮਾਂ ਬਣਾਉਣ ਵਿੱਚ ਆਪਣੀ ਕਲਮ ਨਾਲ ਯੋਗਦਾਨ ਪਾਇਆ. 10 ਸਤੰਬਰ 1972  ਨੂੰ ਯੂ  ਪੀ ਵਿੱਚ ਪੈਦਾ ਹੋਏ ਅਨੁਰਾਗ ਕਸ਼ਿਅਪ ਨੇ ਹੁਣ ਐਲਾਨ ਕੀਤਾ ਹੈ ਪੰਜਾਬ ਦੇ ਇੱਕ ਕ੍ਰਾਂਤੀਕਾਰੀ ਨਾਇਕ ਪਾਸ਼ ਬਾਰੇ ਫਿਲਮ ਬਣਾਉਣ ਦਾ.
"ਪਾਸ਼ ਹੋਣ ਦਾ ਮਤਲਬ" ਅਤੇ "ਖ਼ਾਲਿਸਤਾਨੀ ਹੋਣ ਦਾ ਮਕਸਦ" ਵਰਗੇ ਭਖਦੇ ਲੇਖ ਲਿਖਣ ਵਾਲੇ ਉਘੇ ਪਤਰਕਾਰ   ਜਸਵੀਰ ਸਮਰ  ਨੇ ਇਸ ਬਾਰੇ ਪੂਰੇ ਵੇਰਵੇ ਨਾਲ ਇੱਕ  ਲੇਖ ਲਿਖਿਆ ਹੈ. ਜਿਸ ਵਿੱਚ  ਅਨੁਰਾਗ ਕਸ਼ਿਅਪ ਬਾਰੇ ਦਸਦਿਆਂ ਕਿਹਾ ਗਿਆ ਹੈ ਕਿ ਅਨੁਰਾਗ ਕਸ਼ਿਅਪ ਵੱਲੋਂ ਪਾਸ਼ ਬਾਰੇ ਫ਼ਿਲਮ ਬਣਾਉਣ ਦੇ ਐਲਾਨ ਨਾਲ ਇਕ ਵਾਰ ਫਿਰ ਪਾਸ਼ ਦੀ ਕਵਿਤਾ ਵਿਚਲੇ ਕਣ ਅਤੇ ਉਹਦੇ ਜੀਵਨ ਬਾਬਤ ਚਰਚਾ ਤੁਰ ਪਈ ਹੈ। ਕੁਝ ਲੋਕਾਂ ਨੇ ਇਹ ਫ਼ਿਕਰ ਵੀ ਜ਼ਾਹਿਰ ਕੀਤਾ ਹੈ ਕਿ ਅਨੁਰਾਗ ਪਾਸ਼ ਬਾਰੇ ਭਲਾ ਕਿਹੋ ਜਿਹੀ ਫ਼ਿਲਮ ਬਣਾਏਗਾ ਕਿਉਂਕਿ ਇਤਿਹਾਸਕ ਫ਼ਿਲਮਾਂ ਵਿਚ ਬਹੁਤ ਵਾਰ ਤੱਥਾਂ ਬਾਰੇ ਹੇਰ-ਫੇਰ ਅਕਸਰ ਹੋ ਜਾਂਦਾ ਹੈ। ਪਾਸ਼ ਦੇ ਘਰਦਿਆਂ ਦਾ ਵੀ ਇਹੀ ਫ਼ਿਕਰ ਹੈ। ਉਂਝ ਇਹ ਫ਼ਿਕਰ ਜਾਇਜ਼ ਵੀ ਹੈ ਕਿਉਂਕਿ ਕੁਝ ਲੋਕਾਂ ਨੇ ਆਪਣੇ ਕੁਝ ਮੁਫ਼ਾਦਾਂ ਖ਼ਾਤਿਰ ਪਾਸ਼ ਬਾਰੇ ਮਿਥ ਕੇ ਤੱਥ ਤੋੜਨ-ਮਰੋੜਨ ਦਾ ਯਤਨ ਕੀਤਾ ਹੈ ਪਰ ਸਭ ਤੋਂ ਵੱਧ ਗੌਲਣ ਵਾਲੀ ਗੱਲ ਅਨੁਰਾਗ ਕਸ਼ਿਅਪ ਵੱਲੋਂ ਮਿਸਾਲੀ ਫ਼ਿਲਮਸਾਜ਼ ਗੁਰੂ ਦੱਤ (ਵਸੰਤ ਕੁਮਾਰ ਸ਼ਿਵਸੰਕਰ ਪਾਦੂਕੋਨ) ਦੀ ਥਾਂ ਪਾਸ਼ ਬਾਰੇ ਪ੍ਰਾਜੈਕਟ ਉਲੀਕਣ ਦਾ ਫ਼ੈਸਲਾ ਕਰਨਾ ਹੈ। ਅਨੁਰਾਗ ਕਸ਼ਿਅਪ ਦਾ ਮੁਢਲਾ ਪ੍ਰਾਜੈਕਟ ਗੁਰੂ ਦੱਤ ਬਾਰੇ ਹੀ ਸੀ ਪਰ ਜਦ ਉਸ ਨੇ ਪਹਿਲਾਂ ਪਾਸ਼ ਦੀ ਕਵਿਤਾ ‘ਸਭ ਤੋਂ ਖ਼ਤਰਨਾਕ’ ਅਤੇ ਫ਼ਿਰ ਹੋਰ ਕਵਿਤਾਵਾਂ ਪੜ੍ਹੀਆਂ ਤਾਂ ਗੁਣਾ ਪਾਸ਼ ਉੱਤੇ ਪੈ ਗਿਆ। ਇਸ ਬਾਰੇ ਹੋਰ ਵੇਰਵਾ ਦੇਂਦਿਆਂ ਜਸਵੀਰ ਸਮਰ ਨੇ ਸਪਸ਼ਟ ਕੀਤਾ ਹੈ ਕਿ  ਅਨੁਰਾਗ ਕਸ਼ਿਅਪ ਦੀ ਸਭ ਤੋਂ ਪਹਿਲਾਂ ਚਰਚਾ ਫ਼ਿਲਮ ‘ਸੱਤਿਆ’ ਨਾਲ ਹੋਈ ਸੀ। ਉਸ ਨੇ ਇਸ ਫ਼ਿਲਮ ਦੀ ਪਟਕਥਾ ਲਿਖੀ ਸੀ। ਇਹ ਫ਼ਿਲਮ ਅੰਡਰਵਰਲਡ ਬਾਬਤ ਸੀ। ਅੰਡਰਵਰਲਡ ਬਾਰੇ ਅਨੁਰਾਗ ਨੇ ਇੰਨੇ ਬਾਰੀਕ ਵੇਰਵੇ ਪੇਸ਼ ਕੀਤੇ ਸਨ ਕਿ ਸਭ ਨੇ ਉਂਗਲਾਂ ਮੂੰਹ ਵਿਚ ਪਾ ਲਈਆਂ ਸਨ। ਇਸ ਤੋਂ ਬਾਅਦ ਆਪ, ਬਤੌਰ ਡਾਇਰੈਕਟਰ ਬਣਾਈਆਂ ਫ਼ਿਲਮਾਂ ਵਿਚ ਵੀ ਉਸ ਨੇ ਇਹੀ ਰੰਗ ਛੱਡਿਆ। ਪਾਸ਼ ਨੂੰ ਉਹ ਕਿਸ ਰੰਗ ਵਿਚ ਪੇਸ਼ ਕਰੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਕ ਗੱਲ ਸਪਸ਼ਟ ਹੈ ਕਿ ਫ਼ਿਲਮ ਨਾਲ ਪੰਜਾਬ ਅਤੇ ਪੰਜਾਬੀਅਤ ਬਾਬਤ ਬਹਿਸ ਲਈ ਪਿੜ ਜ਼ਰੂਰ ਤਿਆਰ ਹੋਵੇਗਾ ਅਤੇ ਫਿਰ ਨਿਤਾਰੇ ਮੈਦਾਨ ਵਿਚ ਹੀ ਹੋਣਗੇ। ਪਾਸ਼ ਨੇ ਆਪਣੇ ਵੇਲਿਆਂ ਵਿਚ ਹਰ ਮੁੱਦੇ, ਹਰ ਮਸਲੇ ਨਾਲ ਪੀਡਾ ਸੰਵਾਦ ਰਚਾਇਆ। ਆਸ ਕਰਨੀ ਚਾਹੀਦੀ ਹੈ ਕਿ ਪਾਸ਼ ਬਾਰੇ ਫ਼ਿਲਮ, ਪਾਸ਼ ਅਤੇ ਉਸ ਦੇ ਦੌਰ ਨਾਲ ਇਸੇ ਤਰ੍ਹਾਂ ਦਾ ਸੰਵਾਦ ਰਚਾਏਗੀ! 
                                                                                                         ---ਰੈਕਟਰ ਕਥੂਰੀਆ 

.....ਜ਼ਰਾ ਇੱਕ ਨਜ਼ਰ ਏਧਰ ਵੀ


ਇਨਕਲਾਬੀ ਲਹਿਰ ਦੇ ਫਲ ਨੂੰ ਇਸ ਦੇ ਅੰਦਰ ਪੈਦਾ ਹੋਏ ਕੀੜੇ ਨੇ ਹੀ ਜਿਆਦਾ ਖਾਧਾ..ਅਮੋਲਕ ਸਿੰਘ 
                                                                                                          

 "ਅੱਜ ਫਿਰ ਨਕਸਲੀ ਲਹਿਰ ਦੀ ਯਾਦ ਆਈ" 

"ਜਲਾਵਤਨ ਸ਼ਾਇਰ ਗਜਿੰਦਰ ਸਿੰਘ ਪੰਜਾਬੀਆਂ ਦੇ ਦਿਲਾਂ ’ਚ ਵਸਦਾ ਹੈ" 

"ਜੇਕਰ ਖਾਣ ਲਈ ਘਾਹ ਨਸੀਬ ਹੋਵੇਗਾ ਤਾਂ ਲੋਕ ਨਕਸਲੀ ਕਿਉਂ ਨਾ ਬਣਨਗੇ?"









No comments: