Showing posts with label Tejinder Singh. Show all posts
Showing posts with label Tejinder Singh. Show all posts

Friday, September 20, 2013

ਦਸਤਾਰ ਸਜਾਓ ਲਹਿਰ ਦਾ ਸਿਰਜਕ ਤੇਜਿੰਦਰ ਸਿੰਘ ਖਾਲਸਾ

*ਲਗਾਤਾਰ ਹੋ ਰਿਹੈ ਰਾਜਸੀ ਤੇ ਧਾਰਮਿਕ ਬੇਰੁੱਖੀ ਦਾ ਸ਼ਿਕਾਰ 
*ਹਜ਼ਾਰਾਂ ਨੌਜਵਾਨਾਂ ਨੂੰ ਦੇ ਚੁੱਕਾ ਹੈ ਦਸਤਾਰ ਦੀ ਮੁਫਤ ਸਿਖਲਾਈ
ਮਾਨਸਾ: 19 ਸਤੰਬਰ 2013: ਪੰਜਾਬ ਸਕਰੀਨ ਬਿਊਰੋ): ਭਾਵੇਂ ਪੱਛਮੀ ਸੱਭਿਆਚਾਰ ਵੱਲੋਂ ਆਈ ਹਨੇਰੀ ਦੇ ਕਾਰਨ ਪੰਜਾਬ ਵਿੱਚ ਹਜ਼ਾਰਾਂ ਨੌਜਵਾਨ ਸਿੱਖੀ ਤੋਂ ਬੇਮੁੱਖ ਹੋ ਕੇ ਪਤਿਤਪੁਣੇ ਦੇ ਰਾਹ ਚੱਲ ਪਏ ਹਨ ਪਰ ਕੁਝ ਅਜਿਹੇ ਨੌਜਵਾਨ ਵੀ ਹਨ  ਜੋ ਸਿੱਖ ਧਰਮ ਦੇ ਪ੍ਰਚਾਰ ਹਿੱਤ ਤਨ ਮਨ ਨਾਲ ਧਾਰਮਿਕ ਕਾਰਜਾਂ ਵਿੱਚ ਲੱਗੇ ਹੋਏ ਹਨ  ਅਜਿਹੇ ਹੀ ਇੱਕ ਨੌਜਵਾਨ ਦਾ ਨਾਮ ਹੈ *ਤੇਜਿੰਦਰ ਸਿੰਘ ਖਾਲਸਾ।
ਤੇਜਿੰਦਰ ਸਿੰਘ ਉਹ ਨਾਮ ਹੈ  ਜਿਸ ਨੇ ਕਰੀਬ 10 ਸਾਲ ਪਹਿਲਾਂ ਸ਼ਹਿਰ ਅੰਦਰ  ਗੱਭਰੂਆਂ ਨੂੰ  ਪੱਗ ਬੰਨਣ ਦੀ ਚੇਤਨਤਾ ਪੈਦਾ ਕਰਨ ਲਈ ਨਿਸ਼ਕਾਮ ਦਸਤਾਰ ਸਜਾਓ ਲਹਿਰ ਦਾ ਅਗਾਜ ਕੀਤਾ ਸੀ  ਇਸ ਸਿੱਖ ਨੌਜਵਾਨ ਦਾ ਜਨਮ 9 ਜੂਨ 1984 ਨੂੰ  ਮਾਤਾ ਰਣਜੀਤ ਕੌਰ ਦੀ ਕੁੱਖੋਂ ਪਿਤਾ ਹਰਦੇਵ ਸਿੰਘ ਦੇ ਗ੍ਰਹਿ ਵਿਖੇ ਹੋਇਆ ਛੋਟੀ ਉਮਰੇ ਹੀ ਧਾਰਮਿਕ ਕਾਰਜਾਂ ਦੀ ਗੁੜ੍ਹਤੀ ਤੇਜਿੰਦਰ ਨੂੰ ਆਪਣੀ ਮਾਤਾ  ਜੀ ਤੋਂ ਮਿਲੀ ਜੋ ਉਨ੍ਹਾ ਨੂੰ ਗੁਰੁ ਘਰ ਦੀ ਸੇਵਾ ਤੇ ਲੈ ਕੇ ਜਾਂਦੇ ਸਨ ਬਚਪਨ ਵਿੱਚ ਅਨੇਕਾਂ ਹੀ ਧਾਰਮਿਕ ਮੁਕਾਬਲਿਆਂ ਦੇ ਵਿੱਚ ਅੱਵਲ ਆੳਂਦਾ ਰਿਹਾ ਇਹ ਨੌਜਵਾਨ 2011 ਵਿੱਚ ਬਰਨਾਲਾ ਵਿਖੇ ਹੋਏ  ਮਾਲਵਾ ਜੋਨ ਦੇ 22 ਕਾਲਜਾਂ ਦੇ ਮੁਕਾਬਲਿਆਂ ਵਿੱਚੋਂ ੳਵਰਆਲ ਟਰਾਫੀ ਲੈ ਕੇ ਸ਼ਹਿਰ ਪਰਤਿਆ ਵਿਦਿਅਕ ਤੌਰ ਤੇ ਤੇਜਿੰਦਰ ਸਿੰਘ ਨੇ ਐਮ.ਏ,ਐਮ ਐੱਡ ਪੰਜਾਬੀ ਯੂਨੀਵਰਸਿਟੀ ਪਟਿਆਲਾ  ਅਤੇ ਐਮ ਐਸ ਸੀ ਦੀ ਡਿਗਰੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਪਹਿਲੇ ਦਰਜੇ ਵਿੱਚ ਰਹਿ ਕੇ ਪਾਸ ਕੀਤੀ  ਅਧਿਆਤਮਕ ਤੌਰ ਤੇ ਤੇਜਿੰਦਰ  ਨੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸ਼ੁਧ ਗੁਰਬਾਣੀ ਉਚਾਰਨ ਦੀ ਸੰਥਿਆ ਲਈ ਸ਼ਹਿਰ ਅੰਦਰ ਪੱਗੜੀ ਬੰਨ੍ਹਣ ਦੀ  ਚੇਤਨਤਾ ਪੈਦਾ ਕਰਨ ਲਈ ਦਸਤਾਰ ਸਿਖਲਾਈ ਦੀ ਸ਼ੁਰੂਆਤ 2003 ਵਿੱਚ ਕੀਤੀ।  ਤੇਜਿੰਦਰ ਦੱਸਦਾ ਹੈ ਕਿ ਜਦੋਂ ਉਹ ਸ਼ਹਿਰ ਅੰਦਰ ਧਾਰਮਿਕ ਕਾਰਜਾਂ ਵਿੱਚ ਨੌਜਵਾਨਾ ਨੂੰ ਬਿਨਾ ਦਸਤਾਰਾਂ ਤੋਂ ਦੇਖਦਾ ਸੀ  ਤਾਂ ਉਸ ਸਮੇਂ ਉਸ ਨੂੰ ਬਹੁਤ ਦੁੱਖ ਹੁੰਦਾ ਸੀ ਇਸੇ ਮਿਸ਼ਨ ਨੂੰ ਪੂਰਾ ਕਰਨ ਲਈ ਤੇਜਿੰਦਰ ਨੇ ਸ਼ਹਿਰ ਅੰਦਰ ਨੌਜਵਾਨਾਂ ਦੇ ਇੱਕ ਜੱਥੇ ਸਰਬੰਸਦਾਨੀ ਨੌਜਵਾਨ ਸੇਵਕ ਜਥੇ ਦੀ ਨੀਂਹ ਰੱਖੀ ਜਿਸ ਦਾ ਤੇਜਿੰਦਰ ਸੰਸਥਾਪਕ ਤੇ ਪ੍ਰਧਾਨ ਵੀ ਹੈ  ਇਸ ਤੋਂ ਉਪਰੰਤ ਉਸ ਨੇ ਜ਼ਿਲ੍ਹੇ ਦੇ  ਵੱਖ ਵੱਖ ਪਿੰਡਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਫਰੀ ਦਸਤਾਰ ਦੀ ਸਿਖਲ਼ਾਈ ਦੇਣੀ ਸ਼ੁਰੂ ਕਰ ਦਿੱਤੀ ਅਤੇ ਸਾਬਤ ਸੂਰਤ ਨੌਜਵਾਨਾਂ ਦਾ ਕਾਫਲਾ ਤਿਆਰ ਕੀਤਾ ਇਸੇ ਸੇਵਕ ਜੱਥੇ ਦੇ ਨਾਮ ਹੇਠ ਹਰ ਸਾਲ ਸ਼ਹਿਰ ਅੰਦਰ ਨਗਰ ਕੀਰਤਨ ਦੌਰਾਨ ਦਸਤਾਰ ਦੀ ਚੇਤਨਤਾ ਪੈਦਾ ਕਰਨ ਲਈ ਦਸਤਾਰ ਸਜਾਓ ਮਾਰਚ ਅਤੇ ਮੁਕਾਬਲੇ ਕਰਵਾਏ ਜਾਂਦੇ ਹਨ ਤੇਜਿੰਦਰ ਹੁਣ ਤੱਕ ਸੰਗਰੂਰ,ਬਰਨਾਲਾ,ਬਠਿੰਡਾ,ਜ਼ਿਲ੍ਹਿਆਂ ਤੋਂ ਇਲਾਵਾ ਦਿੱਲੀ ਅਤੇ ਹਰਿਆਣਾ ਵਿੱਚ 150 ਦੇ ਕਰੀਬ ਨਿਸ਼ਕਾਮ ਦਸਤਾਰ ਸਿਖਲਾਈ ਕੈਂਪ ਲਗਾ ਚੁੱਕਾ ਹੇੈ  ਤੇਜਿੰਦਰ  ਨੂੰ ਸਿੱਖ ਪੰਥ ਦੀਆਂ ਇੰਨ੍ਹਾ ਮਹਾਨ ਸੇਵਾਵਾਂ,ਦਸਤਾਰ ਮੁਕਾਬਲਿਆਂ ਵਿੱਚ ਵੱਖ ਵੱਖ ਥਾਂਵਾਂ ਤੇ ਨਿਰੀਖਕ ਦੇ ਤੌਰ ਤੇ ਨਿਭਾਈ ਭੂਮਿਕਾ ਕਰਕੇ ਵੱਖ-ਵੱਖ ਜੱਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ,ਸਰਪੰਚਾਂ-ਪੰਚਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਸ਼ਹਿਰ ਅੰਦਰ ਹੋਏ ਮਿਸਟਰ ਸਿੰਘ ਮੁਕਾਬਲੇ  ਵਿੱਚ ਤੇਜਿੰਦਰ ਨੂੰ  ਪਿਛਲੇ 10 ਸਾਲਾਂ ਦੌਰਾਨ ਦਸਤਾਰ ਸਿਖਲਾਈ ਵਜੋਂ ਨਿਭਾਈ ਸੇਵਾਵਾਂ ਬਦਲੇ ਸ਼ਾਨ-ਏ-ਦਸਤਾਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਇੱਥੇ ਹੀ ਬੱਸ ਨਹੀਂ ਤੇਜਿੰਦਰ ਨੇ ਸ਼ਹਿਰ ਅੰਦਰ ਗੁਰੁ ਗੋਬਿੰਦ ਸਿੰਘ ਅਕੈਡਮੀ ਦੀ ਸਥਾਪਨਾ ਕੀਤੀ ਹੈ ਜਿਸ ਵਿੱਚ ਉਹ ਹਰ ਐਤਵਾਰ ਬੱਚਿਆਂ ਦੀਆਂ ਲੈਕਚਰ,ਸ਼ੁੱਧ ਗੁਰਬਾਣੀ ਉਚਾਰਨ,ਦਸਤਾਰ ਸਿਖਲਾਈ ਅਤੇ ਸੰੁਦਰ ਲਿਖਾਈ ਦੀਆਂ ਕਲਾਸਾਂ ਲਗਾਉਂਦਾ ਹੈ  ਗੁਰਪੁਰਬ ਸਮੇਂ ਉਹ ਬੱਚਿਆਂ ਦੇ ਹਫਤਾਵਰੀ ਕੈਂਪ ਵੀ ਲਗਾਉਂਦਾ ਹੈ  ਨਾਲੋ ਨਾਲ ਆਪਣੇ ਨਿਵਾਸ ਵਿਖੇ ਗੁਰਮਤਿ ਲਾਇਬ੍ਰੇਰੀ ਵੀ ਖੋਲ੍ਹੀ ਹੈ ਜਿਸ ਦਾ ਨੋਜਵਾਨ  ਲਾਹਾ ਲੈਂਦੇ ਹਨ ਤੇਜਿੰਦਰ ਹੁਣ ਤੱਕ 12 ਵਾਰ ਖੁਨ ਦਾਨ ਕਰ ਚੁੱਕਾ ਹੈ ਤੇਜਿੰਦਰ ਨੇ ਕਦੇ ਵੀ ਦਸਤਾਰ ਸਿਖਲਾਈ ਨੂੰ ਬਿਜਨਸ ਦਾ ਰੂਪ ਨਾ ਦੇ ਕੇ ਦੇ ਸਾਰੇ ਕੈਂਪ ਆਪਣੇ ਖਰਚ ਤੇ ਕੀਤੇ ਹਨ..ਅਤੇ ਜੇਕਰ ਕਿਸੇ ਵੀ ਸੰਸਥਾ ਨੇ ਦਸਤਾਰ ਸਿਖਲਾਈ ਕੈਂਪ ਲਗਵਾਉਣਾ ਹੋਵੇ ਤਾਂ ਉਹ ਉਸ ਨਾਲ 73073-50150 ਤੇ ਬੇਝਿਜਕ ਸੰਪਰਕ ਕਰ ਸਕਦੇ ਹਨ ਤੇਜਿੰਦਰ ਨੂੰ ਇਸ ਗੱਲ ਦਾ ਦੁੱਖ ਹੈ ਕਿ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਦੇ ਇਨ੍ਹਾ ਕਾਰਜਾਂ ਦੀ ਕਦੇ ਕੋਈ ਸਾਰ ਨਹੀਂ ਲਈ  ਤੇਜਿੰਦਰ ਦਾ ਮੰਨਣਾ ਹੈ ਕਿ ਜੇਕਰ ਕਮੇਟੀ ਉਸ ਨੂੰ ਕੋਈ ਜਿੰਮੇਂਵਾਰੀ ਸੌਪਦੀ ਤਾਂ ਉਹ ਇਸ ਦੀ ਤਨੋ ਮਨੋ ਸੇਵਾ ਕਰੇਗਾ ਅੱਜ ਲੋੜ ਹੈ ਤੇਜਿੰਦਰ ਜਿਹੇ ਨੋਜਵਾਨਾਂ  ਦੇ ਕਾਰਜਾਂ ਦਾ ਹੰੁਗਾਰਾ ਦੇਣ ਦੀ ਤਾਂ ਕਿ ਅਸੀਂ ਆਉਣ ਵਾਲੀ ਨੌਜਵਾਨ ਪੀੜ੍ਹੀ  ਨੂੰ ਪਤਿਤਪੁਣੇ ਤੋਂ ਬਚਾ ਕੇ ਇੱਕ ਨਵੀਂ ਸੇਧ ਦੇ ਸਕੀਏ।       
*ਤੇਜਿੰਦਰ ਸਿੰਘ ਨਾਲ ਸੰਪਰਕ ਦਾ ਨੰਬਰ ਹੈ :-- 73073-50150