Sunday, September 20, 2026

ਨਹੀਂ ਰਹੇ ਸਾਥੀ ਚੰਦ ਫਤਿਹਪੁਰੀ

On Sunday 20th September 2026 at 22>45

 ਕੈਂਸਰ ਨਾਲ ਆਖ਼ਿਰੀ ਦੌਰ ਦੀ ਲੜਾਈ ਹਾਰ ਗਏ 

ਜਲੰਧਰ//ਲੁਧਿਆਣਾ>>20 ਸਤੰਬਰ 2026>>ਪੀਪਲਜ਼ ਮੀਡੀਆ ਲਿੰਕ>>

ਸਾਥੀ ਚੰਦ ਫਤਿਹਪੁਰੀ ਨੇ ਜ਼ਿੰਦਗੀ ਅਤੇ ਪੱਤਰਕਾਰਿਤਾ ਲਈ ਬਹੁਤ ਸਾਰੀਆਂ ਜੰਗਾਂ ਜਿੱਤੀਆਂ ਸਨ ਬਹੁਤ ਸਾਰੇ ਇਮਤਿਹਾਨਾਂ ਦੇ ਵੇਲੇ ਵੀ ਦੇਖੇ ਸਨ ਪਰ ਕੈਂਸਰ ਨਾਲ ਆਖ਼ਿਰੀ ਦੌਰ ਦੀ ਲੜਾਈ ਉਹ ਹਾਰ ਗਏ। ਸਾਥੀ ਗਿਆਨ ਸੈਦਪੁਰੀ ਉਹਨਾਂ ਬਚਾਉਣ ਦੇ ਲਾਇ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਬਹੁਤ ਸਾਰੇ ਹੀਲਿਆਂ ਵਸੀਲਿਆਂ ਲਈ ਉਹਨਾਂ ਦੇ ਆਖ਼ਿਰੀ ਸਾਹਾਂ ਤੀਕ ਸਰਗਰਮ ਰਹੇ। 

ਸਾਥੀ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਿਛੋੜਿਆਂ ਦੇ  ਵਿੱਚ ਇੱਕ ਹੋਰ ਬਹੁਤ ਦੁਖਦਾਈ ਖ਼ਬਰ ਹੈ ਕਿ ਰੋਜ਼ਾਨਾ “ਨਵਾਂ ਜ਼ਮਾਨਾ” ਦੇ ਸੰਪਾਦਕ ਸਾਥੀ ਚੰਦ ਸਿੰਘ ਫਤਹਿਪੁਰੀ ਨਹੀਂ ਰਹੇ। ਉਨ੍ਹਾਂ ਨੇ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਆਖ਼ਰੀ ਸਾਹ ਲਏ। 

ਇਸ ਤੋਂ ਪਹਿਲਾ ਸਾਥੀ ਗਿਆਨ ਸੈਦਪੁਰੀ ਅਤੇ ਸੁਖਦੇਵ ਧੂਰੀ ਨੇ ਵੀ ਰਾਤ 9 ਵੱਜਦਿਆਂ ਹੀ ਦੱਸ ਦਿੱਤਾ ਸੀ ਕਿ ਨਵਾਂ ਜ਼ਮਾਨਾ ‌ਦੇ ਪਾਠਕਾਂ ਤੇ ਕਮਿਉਨਿਸਟ ਅੰਦੋਲਨ ਦੇ

 ਸਾਥੀਆਂ ਨੂੰ ਦੁਖਦਾਈ ਜਾਣਕਾਰੀ ਦੇ ਰਿਹਾ ਹਾਂ ਕਿ ਨਵਾਂ ਜ਼ਮਾਨਾ ‌ਦੇ  ਸੰਪਾਦਕ ਸਾਥੀ ਚੰਦ ਫਤਹਿਪੁਰੀ ਜੀ ਕੁੱਝ ਮਿੰਟ ਪਹਿਲਾਂ ਹੀ ‌ਸਦੀਵੀ ਵਿਛੋੜਾ ਦੇ ਗਏ ਹਨ।

ਸਾਥੀ ਜੀ ਲੰਮੇ ਸਮੇਂ ਤੋਂ ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਸੰਪਾਦਕ ਦੀ ਡਿਊਟੀ ਨਿਭਾਅ ਰਹੇ ਸਨ। ਸਮੂਹ ਪੱਤਰਕਾਰ ਭਾਈਚਾਰੇ ਲਈ ਅਫਸੋਸ ਦੀ ਖ਼ਬਰ। 

ਬਾਲ ਕ੍ਰਿਸ਼ਨ ਬਾਲੀ ਪੱਤਰਕਾਰ ਨੂਰਮਹਿਲ ਨੇ ਵੀ ਕਿਹਾ ਕਿ ਬਹੁਤ ਮਾੜਾ ਹੋਇਆ।। ਮੈਨੂੰ ਯਾਦ ਹੈ ਕਿ ਲੱਗ ਭੱਗ ਜੇ ਮੈਨੂੰ ਚੇਤਾ ਨਾ ਭੁਲਦਾ ਹੋਵੇ ਤਾਂ 1982,,ਦੇ ਕਰੀਬ ਜਾਂ ਅੱਗੇ ੍ਹਪਿਛੇ ਪਿੰਡ ਅੱਪਰਾ ਵਿਖੇ, ਸੀ ਪੀ ਆਈ ਵਲੋਂ 5 ਦਿਨਾਂ ਦਾ ਸਕੂਲ ਕੈਂਪ ਲਾਇਆ ਸੀ। ਮੇਰੀ ਉਮਰ ਉਦੋ ਬਹੁਤ ਥੋੜੀ ਸੀ ਤਾਂ ਮੈਂ ਉਸ ਕੈਪ ਵਿੱਚ 5ਦਿਨ ਰਾਤ ਰਿਹਾ ਅਤੇ ਚੰਦਫਤਿਹ ਪੁਰੀ ਜੀ ਦਾ ਭਾਸ਼ਣ ਸੁਣਿਆ। ਬਹੁਤ ਵਧੀਆ ਵਿਚਾਰ ਸਨ।ਚੰਦ ਫਤਿਹਪੁਰੀ ਬਹੁਤ ਮੇਹਨਤੀ ਸਨ।

ਪੱਤਰਕਾਰ ਭਾਈਚਾਰੇ ਲਈ ਬਹੁਤ ਅਫਸੋਸ ਹੈ।

ਸਾਥੀ ਸੁਮੀਤ ਸਿੰਘ ਨੇ ਕਿਹਾ ਕਿ ਉਹਨਾਂ ਦਾ ਤੁਰ ਜਾਣਾ ਬਹੁਤ ਅਫ਼ਸੋਸਨਾਕ ਹੈ,ਚੰਦ ਫਤਿਹਪੁਰੀ ਜੀ ਬਹੁਤ ਮਿਹਨਤੀ ਆਗੂ ਅਤੇ ਵਧੀਆ ਲੇਖਕ ਤੇ ਸੰਪਾਦਕ ਸਨ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਉਨ੍ਹਾਂ ਦੇ ਬੇਵਕਤੀ ਦੇਹਾਂਤ ਤੇ ਨਵਾਂ ਜ਼ਮਾਨਾ ਦੀ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ, ਸੀ ਪੀ ਆਈ ਦੀ ਸੂਬਾ ਕਮੇਟੀ ਅਤੇ ਪੀੜਤ ਪਰਿਵਾਰ ਨਾਲ ਗਹਿਰੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ।

ਸਾਥੀ ਸੁਖਚੈਨ ਸਿੰਘ ਜੀ ਨੇ 20 ਸਤੰਬਰ ਦੀ ਰਾਤ 9.16 ਵਜੇ ਦੱਸਿਆ ਕਿ ਮੈਨੂ ਹੁਣੇ ਹੀ ਸਾਥੀ ਸੈਦਪੁਰੀ ਜੀ ਨੇ ਬਹੁਤ ਹੀ ਮਨਹੂਸ ਅਤੀਅੰਤ  ਦੁਖਦਾਈ ਜਾਣਕਾਰੀ ਦਿੱਤੀ ਹੈ ਸਾਡੇ ਸਾਰਿਆਂ ਦੇ ਪਿਆਰੇ ਤੇ ਨਵਾਂ ਜ਼ਮਾਨਾ ਦੇ ਸੰਪਾਦਕ ਸਾਥੀ ਚੰਦ ਫਤਹਿਪੁਰੀ ਜੀ ਕੁੱਝ ਮਿੰਟ ਪਹਿਲਾਂ ਹੀ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ, ਬਾਕੀ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ।

ਡਾਕਟਰ ਸਵਰਾਜਬੀਰ ਹੁਰਾਂ ਨੇ ਕਈ ਉਘੇ ਲੇਖਕਾਂ ਵੱਲੋਂ ਵੀ ਸਾਥੀ ਚੰਦ ਫਤਹਿਪੁਰੀ ਦੇ ਤੁਰ ਜਾਂ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਇੱਕ ਵਤਸਪ ਸੁਨੇਹੇ ਵਿੱਚ ਕਿਹਾ ਕਿ ਪਿਆਰੇ ਸਾਥੀਓ ਅਤੇ ਦੋਸਤੋ,

ਇਸ ਸਮੇਂ ਇੱਕ ਬਹੁਤ ਉਦਾਸ ਖ਼ਬਰ ਆਈ ਹੈ। ਸਾਡੇ ਪਿਆਰੇ ਸਾਥੀ ਅਤੇ ਉੱਘੇ ਪੱਤਰਕਾਰ ਚੰਦ ਫਤਿਹਪੁਰੀ, ਸੰਪਾਦਕ, ਨਵਾਂ ਜ਼ਮਾਨਾ, ਸਾਨੂੰ ਵਿਛੋੜਾ ਦੇ ਗਏ ਹਨ।

ਜਿਸ ਸਿਰੜ, ਮਿਹਨਤ ਅਤੇ ਘਾਲਣਾ ਨਾਲ ਉਹਨਾਂ ਨੇ ਨਵੇਂ ਜ਼ਮਾਨੇ ਨੂੰ ਸੰਪਾਦਿਤ ਕੀਤਾ, ਉਸ ਨੂੰ ਸਲਾਮ। ਕੈਂਸਰ ਵਰਗੀ ਮਾਰੂ ਬਿਮਾਰੀ ਨਾਲ ਘੁਲਦੇ ਹੋਏ ਵੀ ਉਹ ਅੰਤਲੇ ਸਾਹਾਂ ਤੱਕ ਨਵਾਂ ਜ਼ਮਾਨਾ ਅਤੇ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ) ਨੂੰ ਮਜ਼ਬੂਤ ਕਰਨ ਲਈ ਜੁਟੇ ਰਹੇ।

ਅਸੀਂ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਪਰਿਵਾਰ, ਨਵਾਂ ਜ਼ਮਾਨਾ ਦੇ ਸਟਾਫ਼ ਅਤੇ ਉਹਨਾਂ ਦੇ ਸਾਥੀਆਂ ਦੇ ਨਾਲ ਹਾਂ।

ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਾਂਗੇ ਅਤੇ ਉਨ੍ਹਾਂ ਆਦਰਸ਼ਾਂ, ਜਿਹੜੇ ਉਹਨਾਂ ਨੂੰ ਪਿਆਰੇ ਸਨ, ਲਈ ਸੰਘਰਸ਼ ਕਰਦੇ ਰਹਾਂਗੇ। ਉਹਨਾਂ ਦੀ ਘਾਲਣਾ ਅਤੇ ਪ੍ਰਾਪਤੀਆਂ ਬਹੁਤ ਵੱਡੀਆਂ ਅਤੇ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹਨ।

ਇਹਨਾਂ ਲੇਖਕਾਂ ਵਿੱਚ ਜਿਹੜੇ ਨਾਮ ਸ਼ਾਮਲ ਹਨ ਉਹਨਾਂ ਵਿੱਚ ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਸਵਰਾਜਬੀਰ, ਸੁਰਜੀਤ ਜੱਜ, ਕੁਲਦੀਪ ਸਿੰਘ ਦੀਪ, ਬਲਦੇਵ ਸਿੰਘ ਮੋਗਾ, ਕਿਰਪਾਲ ਕਜ਼ਾਕ ਅਤੇ ਹੋਰ ਸਾਥੀ ਵੀ ਸ਼ਾਮਲ ਹਨ।

ਲੁਧਿਆਣਾ ਤੋਂ ਐਮ ਐਸ ਭਾਟੀਆ, ਪ੍ਰਦੀਪ ਸ਼ਰਮਾ ਕਾਮਰੇਡ ਵਿਜੇ ਕੁਮਾਰ ਕਾਮਰੇਡ ਚਮਕੌਰ ਸਿੰਘ ਅਤੇ ਕਈ ਹੋਰਾਂ ਨੇ ਬਹੁਤ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।  

ਪੀਪਲਜ਼ ਮੀਡੀਆ ਲਿੰਕ ਵੱਲੋਂ ਕਾਰਤਿਕਾ ਸਿੰਘ, ਰੈਕਟਰ ਕਥੂਰੀਆ, ਸਤੀਸ਼ ਸਚਦੇਵਾ ਅਤੇ ਕਿ ਹੋਰਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। 

ਮੋਹਾਮੇਲ ਲੀ ਤੋਂ ਕਾਮਰੇਡ ਮਹਿੰਦਰ ਪਾਲ ਸਿੰਘ, ਚੰਡੀਗੜ੍ਹ ਤੋਂ ਗੁਰਨਾਮ ਕੰਵਰ, ਕਾਮਰੇਡ ਰਾਜਕੁਮਾਰ ਅਤੇ ਹੋਰਾਂ ਨੇ ਡੂੰਘਾ ਦੁੱਖ ਦਾ ਇਜ਼ਹਾਰ ਕੀਤਾ। 

ਖਰੜ ਤੋਂ ਕਾਮਰੇਡ ਹਰਮੇਲ ਸਿੰਘ ਚੋਲਟਾ ਕਾਮਰੇਡ ਹਰਨਾਮ ਸਿੰਘ ਡੱਲਾ ਅਤੇ ਹੋਰਨਾਂ ਸਾਥੀਆਂ ਨੇ ਅਫਸੋਸ ਦਾ ਪ੍ਰਗਟਾਵਾ ਕੀਤਾ ਅਤੇ ਵਿੱਛੜੇ ਸਾਥੀ ਚੰਦ ਫਤਿਹਪੁਰੀ  ਸ਼ਰਧਾਂਜਲੀ ਅਰਪਿਤ ਕੀਤੀ। 

ਕਾਮਰੇਡ ਚੰਦ ਫਤਹਿਪੁਰੀ ਨੇ ਦਹਾਕਿਆਂ ਤੱਕ ਲੋਕ ਪੱਖੀ ਪੱਤਰਕਾਰੀ ਦੇ ਖੇਤਰ ਵਿੱਚ ਆਪਣੀ ਨਿਡਰ, ਨਿਰਪੱਖ ਅਤੇ ਸੂਝਵਾਨ ਲੇਖਣੀ ਨਾਲ ਆਪਣੀ ਅਮਿੱਟ ਛਾਪ ਛੱਡੀ। 'ਨਵਾਂ ਜ਼ਮਾਨਾ' ਅਖ਼ਬਾਰ ਦੇ ਸੰਪਾਦਕ ਵਜੋਂ ਜ਼ਿੰਮੇਵਾਰੀ ਨਿਭਾਉਂਦਿਆਂ ਉਨ੍ਹਾਂ ਨੇ ਹਮੇਸ਼ਾ ਆਮ ਲੋਕਾਂ ਦੀ ਆਵਾਜ਼ ਨੂੰ ਪ੍ਰਮੁੱਖਤਾ ਨਾਲ ਬੁਲੰਦ ਕੀਤਾ ਅਤੇਵ ਕਈ ਨਵੇਂ ਪੂਰਨੇ ਵੀ ਪਾਏ। ਉਨ੍ਹਾਂ ਦੀਆਂ ਸੰਪਾਦਕੀਆਂ ਅਤੇ ਵਿਸ਼ਲੇਸ਼ਣਾਤਮਕ ਲੇਖਾਂ ਵਿੱਚ ਕਿਰਤੀਆਂ, ਮਜ਼ਦੂਰਾਂ, ਕਿਸਾਨਾਂ ਅਤੇ ਹਾਸ਼ੀਏ 'ਤੇ ਧੱਕੇ ਸਮਾਜਿਕ ਵਰਗਾਂ ਦੇ ਮੁੱਦੇ ਸਦਾ ਕੇਂਦਰ ਬਿੰਦੂ ਰਹੇ। ਇਹ ਲਿਖਤਾਂ ਦੇ ਲੋਕਾਂ ਦੀ  ਕੁਚਲੀ ਜ਼ਿੰਦਗੀ ਦੇ ਲੁਕਵੇਂ ਪਹਿਲੂ ਵੀ ਉਜਾਗਰ ਕਰਦਿਆਂ ਸਨ। ਨਿਰਪੱਖ ਪੱਤਰਕਾਰੀ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਦਿਆਂ ਉਨ੍ਹਾਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਜਨ-ਵਿਰੋਧੀ ਨੀਤੀਆਂ ਵਿਰੁੱਧ ਵੀ ਨਿਡਰਤਾ ਨਾਲ ਆਵਾਜ਼ ਉਠਾਈ। ਇਹ ਪਾਰਟੀ ਦੀਆਂ ਇਕੱਤਰਤਾਵਾਂ ਵਿੱਚ ਵੀ ਵੱਧ ਚੜ੍ਹ ਕੇ ਭਾਗ ਲੈਂਦੇ ਸਨ। 

ਰੋਜ਼ਾਨਾ ਨਵਾਂ ਜ਼ਮਾਨਾ ਦੇ ਵੈਬ ਟੀਵੀ ਦੀ ਸ਼ੁਰੂਆਤ ਅਤੇ ਇਸ ਨੂੰ ਮਜ਼ਬੂਤ ਬਣਾਉਣ ਲਈ ਵੀ ਕਾਮਰੇਡ ਚੰਦ ਫਤਿਹਪੁਰੀ ਨੇ ਸ਼ਲਾਘਾਯੋਗ ਯੋਗਦਾਨ ਦਿੱਤਾ। 

ਉਹਨਾਂ ਦੇ ਅੰਤਿਮ ਸੰਸਕਾਰ ਦੀ ਜਾਣਕਾਰੀ ਜਲਦੀ ਹੀ ਦਿੱਤੀ ਜਾਏਗੀ। ਇਸ ਸੰਬੰਧੀ ਸਮੇਂ ਅਤੇ ਸਥਾਨ ਦਾ ਫੈਸਲਾ  ਕੱਲ੍ਹ ਦੁਪਹਿਰ ਤੱਕ ਹੋ ਜਾਏਗਾ।  

No comments: