Thursday, August 14, 2025

ਸ਼ਰਾਰਤੀ ਅਨਸਰਾਂ ਵਲੋਂ ਦਰਬਾਰ ਸਾਹਿਬ ਨੂੰ ਢਹਿਦਾਂ ਦਿਖਾਣਾ ਚਿੰਤਾਜਨਕ

Received From MPS Khalsa on 14th August 2025 at 17:20 Regarding AI Flood at Darbar Sahib 

AI ਦੀ ਵਰਤੋਂ ਨਾਲ ਬਣਾਈ ਗਈ ਇਹ ਵੀਡੀਓ-ਪਰਮਜੀਤ ਸਿੰਘ ਵੀਰਜੀ ਵੱਲੋਂ ਤਿੱਖੀ ਨਿਖੇਧੀ 

👉 ਏ ਆਈ ਦੀ ਧਾਰਮਿਕ ਦੁਰਵਰਤੋਂ ਕਰਣ ਤੇ ਰੋਕ ਲਗਾਦਾਂ ਬਣਾਇਆ ਜਾਏ ਸਖ਼ਤ ਕਾਨੂੰਨ 

ਨਵੀਂ ਦਿੱਲੀ:14 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਸੋਸ਼ਲ ਮੀਡੀਆ ਰਾਹੀਂ ਸ਼ਰਾਰਤੀ ਅਨਸਰਾਂ ਵਲੋਂ ਬਣਾਈ ਗਈ ਇਕ ਹਿਰਦੇਵਿਦੇਰਕ ਵੀਡੀਓ ਦੇਖਣ ਨੂੰ ਮਿਲ ਰਹੀ ਹੈ ਜਿਸ ਵਿਚ ਏ ਆਈ ਦੀ ਵਰਤੋਂ ਕਰਦਿਆਂ ਸ੍ਰੀ ਦਰਬਾਰ ਸਾਹਿਬ ਨੂੰ ਹੜ੍ਹਾਂ ਮਾਰਿਆ ਦਿਖਾਂਦਿਆਂ ਦੋ ਹਿੱਸਿਆ ਵਿਚ ਦੋਫਾੜ ਹੋ ਕੇ ਡਿੱਗਦਾ ਦਿਖਾਇਆ ਜਾ ਰਿਹਾ ਹੈ। 

ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਫਾਉਂਡਰ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਸਿੱਖਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 92% ਕੁਰਬਾਨੀਆਂ ਦਿਤੀਆਂ, ਦੇਸ਼ ਆਜ਼ਾਦ ਹੁੰਦਿਆਂ ਹੀ ਸੱਤਾ ਸੰਭਾਲਣ ਵਾਲੇ ਨੇਤਾਵਾਂ ਨੇ ਸਿੱਖਾਂ ਨਾਲ ਉਨ੍ਹਾਂ ਵਲੋਂ ਕੀਤੇ ਗਏ ਵਾਅਦਿਆਂ ਵਿੱਚੋਂ ਕੋਈ ਵੀ ਪੂਰਾ ਨਹੀਂ ਕੀਤਾ, ਕਦਮ ਕਦਮ ਤੇ ਉਨ੍ਹਾਂ ਨਾਲ ਵਿਸਾਹਘਾਤ ਹੁੰਦਾ ਰਿਹਾ ਪਰ ਉਨ੍ਹਾਂ ਨੇ ਫਿਰ ਵੀਂ ਮਨੁੱਖਤਾ ਦਾ ਭਲਾ ਕਰਣ ਦੀ ਆਪਣੀ ਗੁੜਤੀ ਨਹੀਂ ਛੱਡੀ ਤੇ ਦੇਸ਼ ਹੀ ਨਹੀਂ ਸੰਸਾਰ ਵਿਚ ਕਿਸੇ ਵੀਂ ਆਫ਼ਤਾਂ ਸਮੇਂ ਵੱਧ ਚੜ੍ਹ ਕੇ ਨਿੱਜੀ ਸਰਮਾਏ ਦੀ ਵਰਤੋਂ ਕਰਦਿਆਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਆਪਣੀ ਸੇਵਾਵਾਂ ਦਿਤੀਆਂ। 

ਹੁਣ ਵੀਂ ਹਿਮਾਚਲ ਪ੍ਰਦੇਸ਼ ਵਿਚ ਆਈ ਕੁਦਰਤੀ ਆਫ਼ਤਾਂ ਵਿਚ ਵੀਂ ਪੁੱਜ ਕੇ ਓਥੋਂ ਦੇ ਨਿਵਾਸੀਆਂ ਦੀਆਂ ਯਥਾਯੋਗ ਮਦਦ ਕਰ ਰਹੇ ਹਨ । ਇਸ ਦੇ ਬਾਵਜੂਦ ਉਨ੍ਹਾਂ ਨਾਲ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਵਰਤਾਵ ਕਰਣਾ ਅਤਿ ਮੰਦਭਾਗਾ ਹੈ । ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਸਰਕਾਰ ਨੂੰ ਏ ਆਈ ਦੀ ਵਰਤੋਂ ਕਿਸੇ ਵੀਂ ਧਰਮ ਉਪਰ ਨਾ ਕੀਤੀ ਜਾਣ ਵਿਰੁੱਧ ਤੁਰੰਤ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਨਾਲ ਸ਼ਰਾਰਤੀ ਅਨਸਰ ਕਿਸੇ ਵੀਂ ਧਰਮ ਵਿਰੁੱਧ ਕੋਈ ਵੀ ਗਲਤ ਵੀਡੀਓ ਨਾ ਬਣਾ ਸਕਣ। 

ਵੀਰ ਜੀ ਨੇ ਦਸਿਆ ਕਿ ਅਸੀਂ ਪਹਿਲਾਂ ਵੀ ਏ ਆਈ ਦੀ ਵਰਤੋਂ ਨਾਲ ਸ੍ਰੀ ਦਰਬਾਰ ਸਾਹਿਬ ਅੰਦਰ ਕਾਰਟੁਨ ਕਿਰਦਾਰਾਂ ਦੀ ਵਰਤੋਂ ਕਰਦਿਆਂ ਬਣਾਈ ਗਈ ਵੀਡੀਓ ਬਾਰੇ ਜੱਥੇਦਾਰ ਅਕਾਲ ਤਖਤ ਅਤੇ ਐਸਜੀਪੀਸੀ ਪ੍ਰਧਾਨ ਨੂੰ ਅਖਬਾਰਾਂ ਰਾਹੀਂ ਦਸਿਆ ਸੀ ਪਰ ਉਨ੍ਹਾਂ ਵਲੋਂ ਮਾਮਲੇ ਨੂੰ ਸੰਜੀਦਗੀ ਨਾਲ ਨਾ ਲੈਣ ਕਰਕੇ ਸ਼ਰਾਰਤੀ ਅਨਸਰਾਂ ਦੇ ਹੋਂਸਲੇ ਬੁਲੰਦ ਹੋਏ। ਇਹ ਹੌਂਸਲੇ ਹੋਰ ਵਧਣ ਕਾਰਨ ਹੁਣ ਇਹ ਅਤਿ ਮੰਦਭਾਗੀ ਵੀਡੀਓ ਬਣਾ ਕੇ ਪੰਥ ਦੇ ਹਿਰਦੇ ਨੂੰ ਵਡੀ ਠੇਸ ਪਹੁੰਚਾਈ ਗਈ ਹੈ ਜਿਸ ਵਿਰੁੱਧ ਅਸੀਂ ਸਾਈਬਰ ਸੈਲ ਵਿਚ ਸ਼ਿਕਾਇਤ ਦਰਜ ਕਰਵਾ ਕੇ ਇੰਨ੍ਹਾ ਲੋਕਾਂ ਉਪਰ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਾਂਗੇ।

ਹੁਣ ਦੇਖਣਾ ਹੈ ਕਿ ਸਰਕਾਰ ਅਤੇ ਸਿੱਖ ਸੰਸਥਾਵਾਂ ਇਸਦਾ ਨੋਟਿਸ ਲੈਂਦਿਆਂ ਕੀ ਕਰਦੀਆਂ ਹਨ?

No comments: