ਸਨਮਾਨ ਹੋਇਆ ਅਲਬਰਟਾ ਦੀ ਸਟੇਟ ਅਸੈਬਲੀ ਵਿਂਚ
ਐਡਮਿੰਟਨ: 23 ਜਨਵਰੀ 2023: (ਸਤੀਸ਼ ਸਚਦੇਵਾ//ਪੰਜਾਬ ਸਕਰੀਨ)::
ਮਿਲਵੁਡ ਕਲਚਰਲ ਸੀਨੀਅਰ ਸੁਸਾਇਟੀ ਆਫ ਰਿਟਾਇਰਡ ਐਂਡ ਸੈਮੀ ਰਿਟਾਇਰਡ ਐਡਮਿੰਟਨ (ਅਲਬਰਟਾ) 1560-48 ਸਟਰੀਟ ਦੇ ਪਰਧਾਨ ਸ਼ੀ ਸੁਦਾਗਰ ਸਿੰਘ ਜੀ ਨੂੰ ਸਟੇਟ ਪਂਧਰੀ ਸਮਾਗਮ ਦੌਰਾਨ ਬੜੇ ਹੀ ਉਤਸ਼ਾਹ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਇਹ ਸਨਮਾਨ ਐਡਮਿੰਟਨ ਸ਼ਹਿਰ ਦੀ ਫੈਡਰਲ ਬਿਲਡਿੰਗ ਵਿਂਚ ਕੁਈਨ ਐਲਜਾਬੈਥ 11 ਜੁਬਲੀ ਪਲਾਟੀਨਮ ਐਵਾਰਡ ਨਾਲ ਸਨਮਾਨਿਤ ਕਰਦਿਆਂ ਦਿੱਤਾ ਗਿਆ।
ਇਸ ਮੌਕੇ 'ਤੇ ਸੁਦਾਗਰ ਸਿੰਘ ਹੋਰਾਂ ਦੱਸਿਆ ਕਿ ਇਹ ਐਵਾਰਡ ਹਾਸਲ ਕਰਨ ਵਿਚ ਮੇਰੇ ਪਰਿਵਾਰ ਦਾ ਬਹੁਤ ਵਡਾ ਯੋਗਦਾਨ ਹੈ, ਖਾਸ ਤੌਰ ਤੇ ਉਨ੍ਹਾਂ ਆਪਣੀ ਪੋਤਰੀ ਮਨਪਰੀਤ ਦਾ ਜ਼ਿਕਰ ਕੀਤਾ। ਉਨ੍ਹਾਂ ਜਸਵੀਰ ਐਮ ਐਲ ਏ, ਮੈਡਮ ਕਰਿਸਟੀਨਾ ਗਰੇ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਉਹਨਾਂ ਦੀ ਚੋਣ ਇਸ ਐਵਾਰਡ ਲਈ ਕੀਤੀ। ਪਰਧਾਨ ਸੁਦਾਗਰ ਸਿੰਘ ਨੇ ਦਂਸਿਆ ਕਿ ਮਿਲਵੁਡ ਕਲਚਰਲ ਸੁਸਾਇਟੀ 1983 ‘ਚ ਹੋਂਦ ਚ ਆਈ ਸੀ ਜਿਸਨੂੰ ਹੁਣ 40 ਸਾਲ ਦੇ ਕਰੀਬ ਹੋ ਗਏ ਹਨ।
ਉਸ ਸਮੇ ਤੋਂ ਹੀ ਇਹ ਸੰਸਥਾ ਸਥਾਪਨਾ ਦਿਵਸ, ਸ਼ਹੀਦੇ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਨ 23 ਮਾਰਚ, ਕੈਨੇਡਾ ਡੇ, ਜੱਗ ਜਿਉਦਿਆਂ ਦੇ ਮੇਲੇ ਜਿਥੇ ਪਰੋਗਰਾਮ ਕਰਦੀ ਹੈ ਉਂਥੇ ਸੀਨੀਅਰ ਸਿਟੀਜਨ ਲਈ ਸਮੇ ਸਮੇ ਤੇ ਦੰਦਾਂ ਦੇ, ਅੱਖਾਂ ਦੇ ਮਾਹਿਰ, ਅਤੇ ਮਾਨਸਿਕ ਸਿਹਤ ਦੇ ਵਿਦਵਾਨ ਬੁਲਾ ਕੇ ਵਿਚਾਰ ਵਟਾਂਦਰਾ ਵੀ ਕੀਤਾ ਜਾਂਦਾ ਹੈ।
ਨਵੰਬਰ ਦੇ ਮਹੀਨੇ (Life certificate for seniors) ਲਈ ਵਿਸ਼ੇਸ਼ ਕੈਂਪ ਲਾਉਣੇ,ਉਸਾਰੂ ਕਲਚਰਲ ਗਤੀਵਿਧੀਆਂ,ਲਾਇਬਰੇਰੀ, ਮਹਾਨ ਗਦਰੀ ਬਾਬਿਆਂ, ਅਜਾਦੀ ਸੰਗਰਾਮੀਆਂ ਨੂੰ ਵੀ ਇਹ ਸੋਸਾਇਟੀ ਸਮੇ ਸਮੇਂ ਸਿਰ ਯਾਦ ਕਰਦੀ ਰਹਿੰਦੀ ਹੈ ਤਾਂ ਜੋ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਨੂੰ ਆਪਣਾ ਅਤੀਤ ਵਿਰਸਾ ਚੇਤਿਆਂ 'ਚ ਰਹੇ। ਪਰਧਾਨ ਜੀ ਨੇ ਜਿੱਥੇ ਸਾਰਿਆਂ ਦਾ ਧੰਨਵਾਦ ਕੀਤਾ ਉਂਥੇ ਬਾਹਰ ਰਹਿ ਗਏ ਭਰਾਵਾਂ ਨੂੰ ਇਸ ਸੰਸਥਾ ਨਾਲ ਜੁੜਣ ਲਈ ਵੀ ਕਿਹਾ। ਇਸ ਮਕਸਦ ਲਈ ਮੋਬਾਇਲ ਨੰਬਰ 780-906-7545 ਤੇ ਸੰਪਰਕ ਕੀਤਾ ਜਾ ਸਕਦਾ ਹੈ ਜੀ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment