Saturday, November 19, 2022

ਰੁਦਰਾਕਸ਼ ਵੀ ਖੋਹਲ ਸਕਦਾ ਹੈ ਨਵੇਂ ਕੈਰੀਅਰ ਦੇ ਨਵੇਂ ਦਰਵਾਜ਼ੇ

Saturday 19th November 2022 at 5:51 PM

 ਮੋਹਾਲੀ ਦੇ ਸਰਵਹਿੱਤਕਾਰੀ ਸਕੂਲ ਵਿੱਚ ਹੋਈ ਨਵੀਂ ਪਹਿਲ ਦੀ ਸ਼ੁਰੂਆਤ 

ਕੈਰੀਅਰ ਦੇ ਮਾਮਲੇ ਵਿੱਚ ਹੁਣ ਤੇਜ਼ੀ ਨਾਲ ਨਵੇਂ ਖੇਤਰ ਅਤੇ ਨਵੇਂ ਆਯਾਮ ਖੁੱਲ੍ਹ ਰਹੇ ਹਨ। ਖੇਤੀ ਦੇ ਨਾਲ-ਨਾਲ ਜੀਵਨ ਦੇ ਹੋਰ ਕਾਰੋਬਾਰੀ ਅਤੇ ਕਿੱਤਾ ਮੁਖੀ ਖੇਤਰ ਵੀ ਬਦਲ ਰਹੇ ਹਨ। ਰੁਦਰਾਕਸ਼ ਦੇ ਨਵੇਂ ਵਿਗਿਆਨਕ ਪਹਿਲੂ ਅਤੇ ਇਸਦੀ ਲਗਾਤਾਰ ਵੱਧ ਰਹੀ ਮੰਗ ਨੇ ਸਵੈ-ਨਿਰਭਰਤਾ ਦੇ ਆਧਾਰ 'ਤੇ ਚੰਗੀ ਆਮਦਨ ਦਾ ਤਰੀਕਾ ਵੀ ਸੁਝਾਇਆ ਹੈ। ਇਸਦੀ ਪੈਦਾਵਾਰ, ਸ਼ੁੱਧਤਾ ਅਤੇ ਕਾਰੋਬਾਰ  ਰੂਚੀ ਵੱਧ ਰਹੀ ਹੈ। ਇਸ ਲਿੰਕ 'ਤੇ ਕਲਿੱਕ ਕਰਕੇ ਮੋਹਾਲੀ ਤੋਂ ਹਿੰਦੀ ਦੀ ਰਿਪੋਰਟ ਵੀ  ਦੇਖ ਸਕਦੇ ਹੋ। ਤੁਸੀਂ ਇਸ ਰਿਪੋਰਟ ਦਾ ਪੰਜਾਬੀ ਰੂਪ ਇੱਥੇ ਦੇਖ ਹੀ ਰਹੇ ਹੋ। See Also in English
Photo By Sameep Adhikari at Unsplash
ਮੋਹਾਲੀ: 19 ਨਵੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਰੁਦਰਾਕਸ਼ ਬਾਰੇ ਬਹੁਤ ਕੁਝ ਲਿਖਿਆ ਪੜ੍ਹਿਆ ਜਾ ਚੁੱਕਿਆ ਹੈ। ਕੌਣ ਹੈ ਜਿਹੜਾ ਇਸਦੇ ਮਹੱਤਵ ਤੋਂ ਜਾਣੂੰ ਨਾ ਹੋਵੇ। ਇਸ ਨੂੰ ਆਮ ਜਨ ਸਾਧਾਰਨ ਦੀ ਪਹੁੰਚ ਤੱਕ ਲਿਆਉਣਾ ਇੱਕ ਨਾਮੁਮਕਿਨ ਵਰਗਾ ਕੰਮ ਸੀ ਪਰ ਅੱਜ ਇਹ ਔਖਾ ਬਿਖੜਾ ਕੰਮ ਕਾਫੀ ਹੱਦ ਤੱਕ ਹੋ ਚੁੱਕਿਆ ਹੈ। ਇਸਤੋਂ ਅਧਿਆਤਮਕ ਲਾਹਾ ਲੈਣ ਦੇ ਨਾਲ ਨਾਲ ਹੁਣ ਆਰਥਿਕ ਫਾਇਦਾ ਵੀ ਲਿਆ ਜਾ ਸਕਦਾ ਹੈ। ਇਸ ਵਿੱਚ ਇੱਕ ਨਵੀਂ ਕਿਸਮ ਦਾ ਕੈਰੀਅਰ ਬਣ ਸਕਦਾ ਹੈ। 

ਇਹ ਮੰਨਿਆ ਜਾਂਦਾ ਹੈ ਕਿ ਰੁਦਰਾਕਸ਼ ਦੀ ਉਤਪਤੀ ਭਗਵਾਨ ਸ਼ੰਕਰ ਦੇ ਹੰਝੂਆਂ ਤੋਂ ਹੋਈ ਸੀ। ਜਿਸ ਕਾਰਨ ਰੁਦਰਾਕਸ਼ ਪਹਿਨਣ ਨਾਲ ਵਿਅਕਤੀ 'ਤੇ ਭਗਵਾਨ ਸ਼ਿਵ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ। ਇਸ ਨੂੰ ਪਹਿਨਣ ਨਾਲ ਵਿਅਕਤੀ ਸਾਰੇ ਦੁੱਖਾਂ ਤੋਂ ਬਚ ਜਾਂਦਾ ਹੈ ਅਤੇ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਰੁਦਰਾਕਸ਼ ਨੂੰ ਵਿਗਿਆਨ ਵਿੱਚ ਵੀ ਬਹੁਤ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ। ਪਰ ਇਸ ਤੱਕ ਪਹੁੰਚ ਨੂੰ ਆਸਾਨ ਬਣਾਉਣਾ ਕੋਈ ਸੌਖਾ ਨਹੀਂ ਸੀ। ਪਰ ਹੁਣ ਸਮਾਂ ਬਦਲ ਗਿਆ ਹੈ। ਤਕਨੀਕ ਨੇ ਬਹੁਤ ਕੁਝ ਬਦਲ ਦਿੱਤਾ ਹੈ। 

ਹੁਣ ਤੁਸੀਂ ਆਪਣੇ ਨੇੜਲੇ ਸ਼ਹਿਰਾਂ ਅਤੇ ਇਲਾਕਿਆਂ ਵਿਚ ਵੀ ਰੁਦਰਾਕਸ਼ ਅਤੇ ਇਸ ਨਾਲ ਸਬੰਧਤ ਹਰ ਪ੍ਰਮਾਣਿਕ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਹੁਣ ਮੋਹਾਲੀ ਵਿੱਚ ਵੀ ਮਿਲ ਸਕਦੀ ਹੈ ਰੁਦਰਾਕਸ਼ ਉਗਾਉਣ ਦੀ ਟਰੇਨਿੰਗ ਅਤੇ ਹੋਰ ਸਾਰੀ ਜਾਣਕਾਰੀ।  ਮੁਹਾਲੀ ਦੇ  "ਜਤਿੰਦਰਵੀਰ  ਸਰਵਹਿਤੱਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ" ਸੈਕਟਰ-71 'ਚ ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ ਦੇ ਸਾਬਕਾ ਚੀਫ਼ ਐਗਜ਼ੀਕਿਊਟਿਵ ਅਫ਼ਸਰ ਅਤੇ ਮੈਂਬਰ ਸੈਕਟਰੀ ਜਤਿੰਦਰ ਸ਼ਰਮਾ ਨੇ ਹਰਬਲ ਲੈਬ ਦਾ ਦੌਰਾ ਕੀਤਾ। 

ਇਸ ਦੌਰਾਨ ਉਨ੍ਹਾਂ ਦੁਰਲੱਭ ਜੜ੍ਹੀਆਂ-ਬੂਟੀਆਂ ਦੇ ਪੌਦਿਆਂ ਤੇ ਉਨ੍ਹਾਂ ਦੀ ਮੈਡੀਕਲ ਖੇਤਰ ਨੂੰ ਅਣਮੁੱਲੀ ਦੇਣ ਬਾਰੇ ਆਪਣੇ ਵਿਚਾਰਾਂ ਦੀ  ਸ‍ਾਂਝ ਪਾਈ। ਇਸ ਸਾਂਝ ਦੇ ਦੂਰਗਾਮੀ ਪ੍ਰਭਾਵ ਬਹੁਤ ਹੀ ਚੰਗੇਰੇ ਨਿਕਲਣਗੇ ਅਤੇ ਮੋਹਾਲੀ ਦੇ ਨਾਲ ਨਾਲ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਰਹਿੰਦੇ ਲੋਕ ਵੀ ਇਸਦਾ ਫਾਇਦਾ ਉਠਾ ਸਕਣਗੇ। 

ਵਿਦਿਆ ਭਾਰਤੀ ਉੱਤਰੀ ਖੇਤਰ ਦੇ ਵਾਤਾਵਰਨ ਕੋਆਰਡੀਨੇਟਰ ਸ੍ਰੀ ਓਮ ਪ੍ਰਕਾਸ਼ ਮਨੌਲੀ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ 50 ਤੋਂ ਵੱਧ ਹਰਬਲ ਜੜ੍ਹੀਆਂ-ਬੂਟੀਆਂ ਅਤੇ 20 ਕਿਸਮਾਂ ਦੇ ਹਰਬਲ ਪੌਦਿਆਂ ਬਾਰੇ ਪੌਦਿਆਂ ਸੰਖੇਪ ਅਤੇ ਭਾਵਪੂਰਕ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਜੈ ਆਨੰਦ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। 

ਸੰਕੇਤਕ ਗਮਲਾ-ਆਧਾਰਿਤ ਪੌਦਾਰੋਪਣ ਦੌਰਾਨ ਸ੍ਰੀ ਜਤਿੰਦਰ ਸ਼ਰਮਾ ਨੇ ਰੁਦਰਾਕਸ਼ ਦਾ ਪੌਦਾਰੋਪਣ ਕਰਨ ਉਪਰੰਤ ਸਕੂਲ ਸੈਮੀਨਾਰ ਰੂਮ 'ਚ ਮੈਡੀਸਨਲ ਪਲਾਂਟਸ ਹਰਬੇਰੀਅਮ ਦਾ ਮੁਆਇਨਾ ਵੀ ਕੀਤਾ। ਸ੍ਰੀ ਸ਼ਰਮਾ ਨੇ ਦੱਸਿਆ ਕਿ ਹਰਬਲ ਜੜ੍ਹੀ- ਬੂਟਿਆਂ ਨੂੰ ਆਮ ਅਤੇ ਖਾਸ ਲੋਕਾਂ ਤਕ ਪਹੁੰਚਾਣ ਦੀ ਲੋੜ ਹੈ ਤਾਂ ਕਿ ਲੋਕਾਈ ਨੂੰ ਇਨ੍ਹਾਂ ਦੇ ਗੁਣਾਂ ਸਬੰਧੀ ਭਰਪੂਰ ਜਾਣਕਾਰੀ ਪ੍ਰਾਪਤ ਹੋ ਸਕੇ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਰਬਲ ਨਰਸਰੀ 'ਚ ਮੌਜੂਦ ਜੜ੍ਹੀ-ਬੂਟੀਆਂ ਤੋਂ ਸਹਿਜੇ ਹੀ ਆਮਦਨ ਵੀ  ਹਾਸਲ ਕੀਤੀ ਜਾ ਸਕਦੀ ਹੈ।  

ਇਸੇ ਦੌਰਾਨ ਪੰਜਾਬੀ ਗਾਇਕ ਅਤੇ ਲੋਕੇਸ਼ਨ ਡਾਇਰੈਕਟਰ ਦਰਸ਼ਨ ਔਲਖ ਨੇ ਵੀ ਚਿਤਰਿਕ ਪੌਦਾਰੋਪਣ ਕੀਤਾ । ਉਹਨਾਂ ਨੇ ਖ਼ੁਸ਼ੀ ਜ਼ਾਹਰ ਕੀਤੀ ਕਿ ਉਨ੍ਹਾਂ ਦੀ ਭਵਿੱਖ ਦੀ ਪੀੜ੍ਹੀ ਲਈ ਹਰਬਲ ਗਾਰਡਨ ਅਤੇ ਨਰਸਰੀ 'ਚ ਬੇਸ਼ਕੀਮਤੀ ਹਰਬਲ ਪੌਦੇ ਹਨ, ਜਿਨ੍ਹਾਂ  ਬਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੂਰਨਰੂਪ 'ਚ ਜਾਗਰੂਕ ਕਰਨ ਦੀ ਲੋੜ ਹੈ ਤਾਂ ਕਿ ਮੌਜੂਦਾ ਹ ਬਲ ਪੌਦਿਆਂ ਨੂੰ ਅਸੀਂ ਸਹੀ ਰੂਪ ਵਿੱਚ ਆਪਣੀ ਸਿਹਤ ਵਿੱਚ ਸ਼ਾਮਲ ਕਰ ਸਕੀਏ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: